ਗੁਰਪ੍ਰੀਤ ਸਿੰਘ ਸੰਧੂ: ਰਜਿਸਟਰਡ ਆਯੁਰਵੈਦਿਕ ਮੈਡੀਕਲ ਪ੍ਰੈਕਟਿਸ ਵੈਲਫੇਅਰ ਐਸੋਸੀਏਸ਼ਨ ਜਲੰਧਰ ਦੀ ਤਰਫੋਂ 24 ਨਵੰਬਰ 2024 ਦਿਨ ਐਤਵਾਰ ਨੂੰ ਗੁਲਾਬ ਦੇਵੀ ਹਸਪਤਾਲ ਦੇ ਨਰਸਿੰਗ ਹਾਲ ਵਿੱਚ ਰਾਜ ਪੱਧਰੀ ਆਯੁਰਵੈਦ ਮਹਾਸੰਮੇਲਨ ਕਰਵਾਇਆ ਗਿਆ। ਰਜਿਸਟਰਡ ਆਯੁਰਵੈਦਿਕ ਮੈਡੀਕਲ ਪ੍ਰੈਕਟਿਸ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਡਾ: ਬੀ.ਡੀ.ਸ਼ਰਮਾ ਦੀ ਪ੍ਰਧਾਨਗੀ ਹੇਠ ਇਸ ਰਾਜ ਪੱਧਰੀ ਆਯੁਰਵੈਦ ਮਹਾਸੰਮੇਲਨ ਦੀ ਸ਼ੁਰੂਆਤ ਸਵੇਰੇ 9 ਵਜੇ ਦੀਪ ਜਗਾ ਕੇ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਤੋਂ ਆਯੁਰਵੈਦਿਕ ਡਾਕਟਰਾਂ ਨੇ ਭਾਗ ਲਿਆ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਮੂਹ ਡਾਕਟਰਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਉੱਘੇ ਡਾਕਟਰਾਂ ਨੇ ਆਪਣੇ ਤਜ਼ਰਬੇ ਸਾਰਿਆਂ ਨਾਲ ਸਾਂਝੇ ਕਰਦਿਆਂ ਸਾਰਿਆਂ ਨੂੰ ਇਲਾਜ ਦੇ ਸਭ ਤੋਂ ਪੁਰਾਣੇ ਰੂਪ ਆਯੁਰਵੇਦ ਦੀ ਰੌਸ਼ਨੀ ਫੈਲਾਉਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਜਥੇਬੰਦੀ ਨੇ ਆਪਣੀਆਂ ਮੰਗਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਵੈਦਿਆ ਜਨਕ ਰਾਜ ਜੀ ਅਤੇ ਸਾਰੇ ਜ਼ਿਲ੍ਹਿਆਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਕੇਸਰੀ ਗਰੁੱਪ ਤੋਂ ਅਭਿਨਵ ਚੋਪੜਾ , ਸ.ਸ.ਸ.ਚੀਮਾ , ਸੁਰਿੰਦਰ ਸੋਢੀ , ਮੰਗਲ ਸਿੰਘ ਬੱਸੀ , ਅਸ਼ਵਨੀ ਅਗਰਵਾਲ ,ਸੁਭਾਸ਼ ਸ਼ਰਮਾ , ਡਾ. ਐਸ ਐਲ ਗੌਤਮ , ਡਾ. ਜੇ ਐਸ ਡੋਗਰਾ , ਡਾ. ਕੇਐਸ ਨੂਰ , ਡਾ. ਗੁਲਸ਼ਨ ਸੋਢੀ , ਡਾ. ਸੋਢੀ ਲਾਲ , ਡਾ. ਸੰਜੀਵ ਕੁਮਾਰ, ਡਾ. ਦਲੀਪ ਪਾਂਡੇ , ਡਾ. ਏ ਕੇ ਗੁਪਤਾ , ਡਾ. ਸਾਵਨ ਗੁਪਤਾ , ਡਾ. ਗੁਰਮੁਖ ਸਿੰਘ , ਡਾ. ਕੁਲਵੰਤ ਸਿੱਧੂ ,ਡਾ. ਚੰਦਰ ਐਪੈਕਸ ਹਸਪਤਾਲ ਤੋਂ, ਅਰਮਾਨ ਹਸਪਤਾਲ ਤੋਂ ਡਾਕਟਰ ਜੋਗਿੰਦਰ ਪਾਲ ਸ਼ਰਮਾ , ਸੰਤੋਖ ਭਗਤ , ਅਨਿਲ ਹਾਂਡਾ , ਸੁਰਿੰਦਰ ਕੁਮਾਰ , ਹਰਮਿੰਦਰ ਕੌਰ , ਕੁਮਕੁਮ, ਅਗਰਜੀਤ ਕੌਰ ਅਤੇ ਸਮੂਹ ਮੈਂਬਰਾਂ ਨੇ ਵਿਦਾਇਗੀ ਕੀਤੀ ਮੌਜੂਦ ਸਨ।