ਕਰਨ ਔਜਲਾ ਦੀ ‘ਇਟ ਵਾਜ਼ ਆਲ ਏ ਡ੍ਰੀਮ ਟੂਰ’ 7 ਦਸੰਬਰ 2024 ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਇਹ 13 ਦਸੰਬਰ ਨੂੰ ਬੈਂਗਲੁਰੂ ਤੇ 15 ਦਸੰਬਰ ਨੂੰ ਨਵੀਂ ਦਿੱਲੀ ‘ਚ ਹੋਣੀ ਹੈ। ਇਸ ਕੰਸਰਟ ਦਾ ਆਖਰੀ ਪੜਾਅ 21 ਦਸੰਬਰ ਨੂੰ ਮੁੰਬਈ ‘ਚ ਹੋਵੇਗਾ। ਬੁੱਕ ਮਾਈ ਸ਼ੋਅ ‘ਤੇ ਕਰਨ ਔਜਲਾ ਦੇ ਕੌਂਸਰਟ ਦੀਆਂ ਟਿਕਟਾਂ ਤਿੰਨ ਸ਼੍ਰੇਣੀਆਂ ‘ਚ ਬੁੱਕ ਕੀਤੀਆਂ ਜਾ ਰਹੀਆਂ ਹਨ।
VVIP ਸਿਲਵਰ ਸ਼੍ਰੇਣੀ ਦੀਆਂ ਟਿਕਟਾਂ ਦੀ ਕੀਮਤ 5 ਲੱਖ ਰੁਪਏ ਹੈ ਜਦੋਂਕਿ VVIP ਗੋਲਡ ਸ਼੍ਰੇਣੀ ਦੀਆਂ ਟਿਕਟਾਂ ਦੀ ਕੀਮਤ 10 ਲੱਖ ਰੁਪਏ ਹੈ। ਇਸ ਦੇ ਨਾਲ ਹੀ ਸਭ ਤੋਂ ਮਹਿੰਗੀ ਟਿਕਟ ਵੀਵੀਆਈਪੀ ਡਾਇਮੰਡ ਦੀ ਹੈ ਜਿਸ ਦੀ ਕੀਮਤ 15 ਲੱਖ ਰੁਪਏ ਹੈ। ਦਿਲਚਸਪ ਗੱਲ ਇਹ ਹੈ ਕਿ ਕਰਨ ਔਜਲਾ ਦੇ ਕੌਂਸਰਟ ‘ਇਟ ਵਾਜ਼ ਆਲ ਏ ਡ੍ਰੀਮ’ ਦਾ ਸਥਾਨ ਅਜੇ ਤੈਅ ਨਹੀਂ ਹੋਇਆ ਹੈ।