ਸੂਤਰਾਂ ਤੋਂ ਹਾਸਿਲ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵਿਦੇਸ਼ ‘ਚ ਬੈਠ ਕੇ ਜਬਰੀ ਵਸੂਲੀ ਅਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਆਪਣੇ ਗੁਰਗਿਆਂ ਰਾਹੀਂ ਅੰਜਾਮ ਦੇਣ ਵਾਲੇ ਅਰਸ਼ਦੀਪ ਸਿੰਘ ਡੱਲਾ ਦੇ ਗੁਰਗੇ ਰਾਮਤੀਰਥ ਰੋਡ ਤੋਂ ਕਾਰ ‘ਚ ਸਵਾਰ ਹੋ ਕੇ ਨਿੱਕਲ ਰਹੇ ਹਨ। ਇਸ ਦੇ ਆਧਾਰ ‘ਤੇ ਸੀ.ਆਈ.ਏ ਸਟਾਫ ਨੇ ਰੋਡ ਉੱਤੇ ਨਾਕਾਬੰਦੀ ਕਰ ਦਿੱਤੀ। ਪੰਜਾਂ ਮੁਲਜ਼ਮਾਂ ਨੂੰ ਕਾਰ ਵਿੱਚ ਆਉਂਦਾ ਦੇਖ ਕੇ ਉਸ ਨੇ ਰੁਕਣ ਦਾ ਇਸ਼ਾਰਾ ਕੀਤਾ। ਦੋਸ਼ੀ ਕਾਰ ਭਜਾ ਕੇ ਲੈ ਗਏ ਅਤੇ ਪੁਲਿਸ ‘ਤੇ ਸਿੱਧੀ ਗੋਲੀਬਾਰੀ ਸ਼ੁਰੂ ਕਰ ਦਿੱਤੀ।