KESARI VIRASAT

Latest news
ਨਸ਼ੇੜੀ ਪੁੱਤਰ ਹੀ ਨਿਕਲਿਆ ਪਿਉ ਦਾ ਕਾਤਲ: ਜਾਇਦਾਦ ਖੁੱਸਣ ਦੇ ਡਰੋਂ ਬੇਲੀਆਂ ਨੂੰ 4 ਲੱਖ ਦੇ ਕੇ ਕਰਵਾਇਆ ਕਾਂਡ ਫ੍ਰੈਂਚ ਅਖਬਾਰ ਦਾ ਵੱਡਾ ਖੁਲਾਸਾ: ਅਡਾਨੀ ਵਿਰੁੱਧ ਮੁਹਿੰਮ ਚਲਾ ਰਹੀ ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਬਦਨਾਮ OCCRP ਅਮਰੀਕ... ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ 'ਚ 100 ਤੋਂ ਵੱਧ ਮੌਤਾਂ, ਗਿੰਨੀ 'ਚ ਰੈਫਰੀ ਦੇ ਫੈਸਲੇ ਤੋਂ ਭੜਕੀ ਭੀੜ: ਥਾਣੇ ਨੂੰ ਵੀ ... ਨਾਮ ਮਸੀਹ ਕੰਮ ਸ਼ੈਤਾਨ ਵਾਲੇ: Jalandhar Rural Police ਨੇ ਬਦਨਾਮ ਨਸ਼ਾ ਸਮਗਲਰ ਵਲੋਂ ਦਿੱਤੀ ਚੁਣੌਤੀ ਨੂੰ ਕੀਤਾ ਚਕਨਾਚੂ... ਜਲੰਧਰ 'ਚ ਚੋਣ ਰੰਜਿਸ਼ ਨੂੰ ਲੈ ਕੇ ਸਰਪੰਚ ਨੇ ਵਿਰੋਧੀ ਨੂੰ ਮਾਰੀ ਗੋਲੀ: ਮੁਲਜ਼ਮ ਗ੍ਰਿਫਤਾਰ ਮਸ਼ਹੂਰ ਕੁਲੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ : ਦੋਵੇਂ ਇਕ ਦੂਜੇ ਦੀ ਆਈਡੀ ਤੋਂ ਹੋਏ ਅਨਫਾਲੋ ਗਲ ਵਿਚ ਤਖਤੀ ਪਾ ਕੇ ਸੇਵਾਦਾਰ ਬਣੇ ਸੁਖਬੀਰ ਸਿੰਘ ਬਾਦਲ: ਬਰਤਨ ਵੀ ਕੀਤੇ ਸਾਫ਼ ਕੀਰਤਨ ਵੀ ਕੀਤਾ ਸਰਵਣ ਆਵਾਜ਼ ਪੰਜਾਬੀ ਦੀ ਤੋਂ ਚਰਚਾ ਵਿਚ ਆਏ ਪੰਜਾਬੀ ਗਾਇਕ ਡਿੰਪਲ ਰਾਜਾ ਦੇ ਦੇਹਾਂਤ ਬਾਬਾ ਬਾਗੇਸ਼ਵਰ ਨੂੰ ਕਤਲ ਦੀ ਧਮਕੀ: ਪਰਵਾਨਾ ਨੇ ਹਰਿਹਰ ਮੰਦਰ ਦੇ ਬਿਆਨ ਨੂੰ ਹਰਿਮੰਦਰ ਸਾਹਿਬ ਨਾਲ ਜੋੜਿਆ ਪੰਜਾਬ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਜਲੰਧਰ ਦੇ ਖਿਡਾਰੀਆਂ ਮਾਨਯਾ ਰਲਹਨ, ਮ੍ਰਿਦੁਲ ਝਾ ਅਤੇ ਅਧ੍ਯਨ ਕੱਕਰ ਨੇ ਜਿੱਤੇ ਦੋਹ...
You are currently viewing ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ
Global Sikh Council urges SGPC to address urgent challenges facing Sikhs in Punjab

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


·         ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰੀ ਮੰਤਰੀ ਨਾਇਡੂ ਨੂੰ ਭੇਜਿਆ ਮੰਗ ਪੱਤਰ

·         ਸੁਰੱਖਿਆ ਸਕ੍ਰੀਨਿੰਗ ਦੌਰਾਨ ਸਿੱਖ ਯਾਤਰੀਆਂ ਦੇ ਧਾਰਮਿਕ ਚਿੰਨ੍ਹ ਉਤਾਰਨ ਤੋਂ ਰੋਕਣ ਦੀ ਮੰਗ

 

ਚੰਡੀਗੜ੍ਹ, 10 ਨਵੰਬਰ (ਗੁਰਪ੍ਰੀਤ ਸਿੰਘ ਸੰਧੂ)-  ਵੱਖ-ਵੱਖ ਮੁਲਕਾਂ ਦੇ 31 ਰਾਸ਼ਟਰੀ ਸਿੱਖ ਸੰਗਠਨਾਂ ਦੀ ਨੁਮਾਇੰਦਾ ਜਥੇਬੰਦੀਗਲੋਬਲ ਸਿੱਖ ਕੌਂਸਲ (ਜੀ.ਐੱਸ.ਸੀ.) ਨੇ ਸ਼ਹਿਰੀ ਹਵਾਈ ਉਡਾਣ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ.) ਦੇ ਹਾਲੀਆ ਨਿਰਦੇਸ਼ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿੱਚ ਭਾਰਤੀ ਹਵਾਈ ਅੱਡਿਆਂ ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਮੁੱਢਲੇ ਸਿੱਖ ਕਕਾਰਾਂ ਵਿੱਚੋਂ ਕਿਰਪਾਨ ਪਹਿਨਣ ਤੋਂ ਰੋਕਿਆ ਗਿਆ ਹੈ। ਜੀ.ਐੱਸ.ਸੀ. ਨੇ ਕਿਹਾ ਕਿ ਇਹ ਨਿਰਦੇਸ਼ ਦੇਸ਼ ਦੇ ਅਜਿਹੇ ਸਿੱਖ ਕਰਮਚਾਰੀਆਂ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਦਾ ਹੈ ਜਿਨ੍ਹਾਂ ਨੂੰ ਸੁਰੱਖਿਆ ਸਕ੍ਰੀਨਿੰਗ ਤੋਂ ਬਾਅਦ ਟਰਮੀਨਲ ਖੇਤਰਾਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਇਸ ਹੁਕਮ ਨਾਲ ਉਨ੍ਹਾਂ ਦੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਚ ਰੁਕਾਵਟ ਪੈਂਦੀ ਹੈ ਅਤੇ ਇੱਕ ਤਰ੍ਹਾਂ ਨਾਲ ਅੰਮ੍ਰਿਤਧਾਰੀ ਸਿੱਖਾਂ ਨੂੰ ਇਸ ਬਹਾਨੇ ਹਵਾਈ ਅੱਡਿਆਂ ਉੱਤੇ ਨੌਕਰੀਆਂ ਕਰਨ ਤੋਂ ਰੋਕਿਆ ਜਾ ਰਿਹਾ ਹੈ।

   ਗਲੋਬਲ ਸਿੱਖ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ ਨੇ ਇਸ ਮੁੱਦੇ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਦਮੋਦਰ ਦਾਸ ਮੋਦੀ ਅਤੇ ਕੇਂਦਰੀ ਨਾਗਰਿਕ ਹਵਾਈ ਉਡਾਣ ਮੰਤਰੀ ਕਿੰਜਾਰਾਪੂ ਰਾਮ ਮੋਹਨ ਨਾਇਡੂ ਨੂੰ ਭੇਜੇ ਗਏ ਪੱਤਰ ਵਿਚ ਸਿੱਖਾਂ ਲਈ 30 ਅਕਤੂਬਰ 2024 ਨੂੰ ਜਾਰੀ ਬੀ.ਸੀ.ਏ.ਐਸ. ਦੇ ਇਸ ਚੋਣਵੇਂ ਵਿਸ਼ੇਸ਼ ਨਿਰਦੇਸ਼ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦਲੀਲ ਦਿੰਦਿਆਂ ਆਖਿਆ ਕਿ ਅੰਮ੍ਰਿਤਧਾਰੀ ਯਾਤਰੀਆਂ ਨੂੰ ਘਰੇਲੂ ਉਡਾਣਾਂ ਵਿੱਚ ਛੇ ਇੰਚ ਤੋਂ ਛੋਟੀ ਕਿਰਪਾਨ ਲਿਜਾਣ ਦੀ ਆਗਿਆ ਹੈ ਪਰ ਹਵਾਈ ਅੱਡਿਆਂ ਦੇ ਸੀਮਿਤ ਖੇਤਰਾਂ ਵਿੱਚ ਸਿੱਖ ਕਰਮਚਾਰੀਆਂ ਨੂੰ ਲਾਜ਼ਮੀ ਕਕਾਰ ਵਜੋਂ ਅਜਿਹੀ ਛੋਟੀ ਕਿਰਪਾਨ ਪਹਿਨਣ ਦੀ ਮਨਾਹੀ ਕਰ ਦਿੱਤੀ ਹੈ।

   ਉਨ੍ਹਾਂ ਨੇ ਕਿਹਾ ਕਿ ਇਹ ਅਨੈਤਿਕ ਹੁਕਮ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਆਪਣਾ ਧਰਮ ਨਿਭਾਉਣ ਦੇ ਸੰਵਿਧਾਨਕ ਅਧਿਕਾਰਾਂ ਹੱਕਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਖੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਅਤੇ ਕਨੇਡਾ ਵਰਗੇ ਦੇਸ਼ਾਂ ਨੇ ਸੁਰੱਖਿਆ ਪ੍ਰੋਟੋਕਾਲ ਅਤੇ ਧਾਰਮਿਕ ਆਜ਼ਾਦੀ ਦੇ ਮੁੱਦੇ ਉੱਤੇ ਬਿਹਤਰ ਸੰਤੁਲਨ ਕਾਇਮ ਕਰਦਿਆਂ ਹਵਾਈ ਅੱਡਿਆਂ ਉੱਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਸੀਮਿਤ ਖੇਤਰਾਂ ਵਿੱਚ ਕਿਰਪਾਨ ਪਹਿਨਣ ਦੀ ਆਗਿਆ ਦਿੱਤੀ ਹੋਈ ਹੈ। ਇਸ ਕਰਕੇ ਜੀ.ਐੱਸ.ਸੀ. ਭਾਰਤ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਉਹ ਸਾਰੇ ਸਿੱਖ ਕਰਮਚਾਰੀਆਂ ਲਈ ਧਾਰਮਿਕ ਹੱਕ-ਹਕੂਕਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ ਲਈ ਉਸੇ ਤਰ੍ਹਾਂ ਦੀ ਇਕਸਾਰ ਸੰਤੁਲਿਤ ਪਹੁੰਚ ਅਪਣਾਵੇ।

 ਜੀ.ਐੱਸ.ਸੀ. ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਬੀ.ਸੀ.ਏ.ਐਸ. ਦੇ ਆਦੇਸ਼ ਚੋਂ ਇਸ ਪਾਬੰਦੀ ਵਾਲੀ ਧਾਰਾ ਹਟਾਉਣ ਅਤੇ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕਕਾਰ ਵਜੋਂ ਛੋਟੀ ਕਿਰਪਾਨ ਪਹਿਨਣ ਦੀ ਆਗਿਆ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਧਾਰਮਿਕ ਹੱਕ-ਹਕੂਕਾਂ ਅਤੇ ਪੇਸ਼ੇਵਰ ਇੱਜ਼ਤ ਦੀ ਸੁਰੱਖਿਆ ਹੋ ਸਕੇ। ਕੌਂਸਲ ਦੀ ਪ੍ਰਧਾਨ ਕੰਵਲਜੀਤ ਕੌਰ ਨੇ ਇਹ ਵੀ ਕਿਹਾ ਕਿ ਭਾਰਤ ਵਰਗੇ ਵਿਭਿੰਨਤਾ ਅਤੇ ਸਮਾਨਤਾ ਵਾਲੇ ਦੇਸ਼ ਵਿਚਜਿੱਥੇ ਵੱਡੀ ਗਿਣਤੀ ਚ ਸਿੱਖ ਰਹਿੰਦੇ ਹਨਉੱਥੇ ਹਵਾਈ ਅੱਡਿਆਂ ਉੱਤੇ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਦੇ ਧਾਰਮਿਕ ਹੱਕਾਂ ਦੀ ਸੁਰੱਖਿਆ ਕਰਨੀ ਭਾਰਤ ਦੇ ਸੰਵਿਧਾਨਕ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਵਿੱਚ ਮੌਜੂਦ ਹੈ।

ਚਿੱਠੀ ਵਿੱਚ ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਭਾਰਤ ਤੋਂ ਵਿਦੇਸ਼ਾਂ ਲਈ ਯਾਤਰਾ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਨੂੰ ਗਲੇ ਵਿੱਚ ਪਹਿਨੀ ਛੋਟੀ ਕਿਰਪਾਨਖੰਡਾਕੜਾ ਅਤੇ ਕੰਘੇ ਵਰਗੇ ਹੋਰ ਧਾਰਮਿਕ ਚਿੰਨ੍ਹਾਂ ਨੂੰ ਸੁਰੱਖਿਆ ਸਕ੍ਰੀਨਿੰਗ ਦੌਰਾਨ ਅਕਸਰ ਉਤਾਰਨ ਲਈ ਕਿਹਾ ਜਾਂਦਾ ਹੈ ਜੋ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਆਦਰ-ਸਤਿਕਾਰ ਦੀ ਘਾਟ ਨੂੰ ਦਰਸਾਉਂਦਾ ਹੈ।

ਇਸ ਤੋਂ ਇਲਾਵਾ ਜੀ.ਐੱਸ.ਸੀ. ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਭਾਰਤੀ ਹਵਾਈ ਅੱਡਿਆਂ ਤੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਦੇ ਧਾਰਮਿਕ ਹੱਕ-ਹਕੂਕਾਂ ਦੀ ਸੁਰੱਖਿਆ ਲਈ ਅਵਾਜ਼ ਉਠਾਉਣ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਗਵਾਈ ਕਰਨ।

Leave a Reply