Future of Indian Economy: Indian economy will become 35 trillion in next 25 years
ਗੋਇਲ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੀ ਕਿਹਾ ਹੈ ਕਿ 21ਵੀਂ ਸਦੀ ਭਾਰਤ ਦੀ ਸਦੀ ਹੈ। ਅੱਜ ਅਸੀਂ ਜੋ ਕਰ ਰਹੇ ਹਾਂ, ਉਹ ਸਭ ਤੋਂ ਚੰਗਾ ਤੇ ਸਭ ਤੋਂ ਵੱਡਾ ਹੈ।’ ਉਨ੍ਹਾਂ ਕਿਹਾ ਕਿ ਅਸੀਂ 2047 ਤੱਕ ਭਾਰਤ ਨੂੰ ਇਕ ਵਿਕਸਤ ਤੇ ਖੁਸ਼ਹਾਲ ਰਾਸ਼ਟਰ ਬਣਾਉਣ ਦੇ ਲਈ ਇਕ ਕੇਂਦਰਤ ਨਜ਼ਰੀਏ ਨਾਲ ਕੰਮ ਕਰ ਰਹੇ ਹਾਂ। ਭਾਰਤ ਦੀ ਵਿਕਾਸ ਕਹਾਈ ਅਗਲੇ 25 ਸਾਲਾਂ ’ਚ ਅਰਥਚਾਰੇ ਨੂੰ 3.5 ਟ੍ਰਿਲੀਅਨ ਡਾਲਰ ਤੋਂ 35 ਟ੍ਰਿਲੀਅਨ ਡਾਲਰ ਤੱਕ ਲਿਜਾਵੇਗੀ। ਇਹ 10 ਗੁਣਾ ਦਾ ਵਾਧਾ ਭਾਰਤ ਦੀ ਮਜ਼ਬੂਤ ਆਰਥਿਕ ਬੁਨਿਆਦ ਕਾਰਨ ਹੈ। ਅਸੀਂ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਹਾਂ। ਘੱਟ ਮਹਿੰਗਾਈ ਦਰ, ਮਜ਼ਬੂਤ ਵਿਦੇਸ਼ੀ ਮੁਦਰਾ ਭੰਡਾਰ ਤੇ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਪਿਛਲੇ ਦਹਾਕੇ ਦੇ ਮੁਕਾਬਲੇ 10 ਸਾਲਾਂ ’ਚ ਭਾਰਤ ’ਚ ਦੁੱਗਣਾ ਪ੍ਰਤੱਖ ਵਿਦੇਸ਼ ਨਿਵੇਸ਼ (ਐੱਫਡੀਆਈ) ਲਿਆਇਆ ਹੈ। ਆਲਮੀ ਸਪਲਾਈ ਚੇਨ ’ਚ ਭਾਰਤ ਨੂੰ ਇਕ ਭਰੋਸੇਮੰਦ ਭਾਈਵਾਲ ਦੇ ਤੌਰ ’ਤੇ ਦੇਖਿਆ ਜਾਂਦਾ ਹੈ।