Firing for asking for ransom again in Kapurthala: NRI who arranges marriages of poor girls targeted
ਡੀਐਸਪੀ ਸਬ-ਡਵੀਜ਼ਨ ਦੀਪ ਕਰਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਗੋਲ਼ੀ ਚਲਾਉਣ ਵਾਲੇ ਮੁਲਜ਼ਮਾਂ ਨੇ ਫਿਰੌਤੀ ਦੀ ਪਰਚੀ ਵੀ ਸੁੱਟੀ ਹੈ ਜਿਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਬੀਤੀ ਰਾਤ ਕਰੀਬ ਸਾਢੇ 11 ਵਜੇ ਪਿੰਡ ਕੋਟ ਕਰਾਰ ਖਾਂ ‘ਚ ਇਕ ਪਰਵਾਸੀ ਭਾਰਤੀ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਡੀਐਸਪੀ ਸਬ ਡਵੀਜ਼ਨ ਦੀਪ ਕਰਨ ਸਿੰਘ ਸਮੇਤ ਸਦਰ ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਕੀਤੀ।