KESARI VIRASAT

Latest news
ਨਸ਼ੇੜੀ ਪੁੱਤਰ ਹੀ ਨਿਕਲਿਆ ਪਿਉ ਦਾ ਕਾਤਲ: ਜਾਇਦਾਦ ਖੁੱਸਣ ਦੇ ਡਰੋਂ ਬੇਲੀਆਂ ਨੂੰ 4 ਲੱਖ ਦੇ ਕੇ ਕਰਵਾਇਆ ਕਾਂਡ ਫ੍ਰੈਂਚ ਅਖਬਾਰ ਦਾ ਵੱਡਾ ਖੁਲਾਸਾ: ਅਡਾਨੀ ਵਿਰੁੱਧ ਮੁਹਿੰਮ ਚਲਾ ਰਹੀ ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਬਦਨਾਮ OCCRP ਅਮਰੀਕ... ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ 'ਚ 100 ਤੋਂ ਵੱਧ ਮੌਤਾਂ, ਗਿੰਨੀ 'ਚ ਰੈਫਰੀ ਦੇ ਫੈਸਲੇ ਤੋਂ ਭੜਕੀ ਭੀੜ: ਥਾਣੇ ਨੂੰ ਵੀ ... ਨਾਮ ਮਸੀਹ ਕੰਮ ਸ਼ੈਤਾਨ ਵਾਲੇ: Jalandhar Rural Police ਨੇ ਬਦਨਾਮ ਨਸ਼ਾ ਸਮਗਲਰ ਵਲੋਂ ਦਿੱਤੀ ਚੁਣੌਤੀ ਨੂੰ ਕੀਤਾ ਚਕਨਾਚੂ... ਜਲੰਧਰ 'ਚ ਚੋਣ ਰੰਜਿਸ਼ ਨੂੰ ਲੈ ਕੇ ਸਰਪੰਚ ਨੇ ਵਿਰੋਧੀ ਨੂੰ ਮਾਰੀ ਗੋਲੀ: ਮੁਲਜ਼ਮ ਗ੍ਰਿਫਤਾਰ ਮਸ਼ਹੂਰ ਕੁਲੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ : ਦੋਵੇਂ ਇਕ ਦੂਜੇ ਦੀ ਆਈਡੀ ਤੋਂ ਹੋਏ ਅਨਫਾਲੋ ਗਲ ਵਿਚ ਤਖਤੀ ਪਾ ਕੇ ਸੇਵਾਦਾਰ ਬਣੇ ਸੁਖਬੀਰ ਸਿੰਘ ਬਾਦਲ: ਬਰਤਨ ਵੀ ਕੀਤੇ ਸਾਫ਼ ਕੀਰਤਨ ਵੀ ਕੀਤਾ ਸਰਵਣ ਆਵਾਜ਼ ਪੰਜਾਬੀ ਦੀ ਤੋਂ ਚਰਚਾ ਵਿਚ ਆਏ ਪੰਜਾਬੀ ਗਾਇਕ ਡਿੰਪਲ ਰਾਜਾ ਦੇ ਦੇਹਾਂਤ ਬਾਬਾ ਬਾਗੇਸ਼ਵਰ ਨੂੰ ਕਤਲ ਦੀ ਧਮਕੀ: ਪਰਵਾਨਾ ਨੇ ਹਰਿਹਰ ਮੰਦਰ ਦੇ ਬਿਆਨ ਨੂੰ ਹਰਿਮੰਦਰ ਸਾਹਿਬ ਨਾਲ ਜੋੜਿਆ ਪੰਜਾਬ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਜਲੰਧਰ ਦੇ ਖਿਡਾਰੀਆਂ ਮਾਨਯਾ ਰਲਹਨ, ਮ੍ਰਿਦੁਲ ਝਾ ਅਤੇ ਅਧ੍ਯਨ ਕੱਕਰ ਨੇ ਜਿੱਤੇ ਦੋਹ...
You are currently viewing ਸਮਾਣਾ ਹਲਕੇ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਹਰਚੰਦ ਸਿੰਘ ਬਰਸਟ ਨਾਲ ਕੀਤੀ ਚਰਚਾ

ਸਮਾਣਾ ਹਲਕੇ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਹਰਚੰਦ ਸਿੰਘ ਬਰਸਟ ਨਾਲ ਕੀਤੀ ਚਰਚਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


-ਆਪ ਦੇ ਸੂਬਾ ਜਨਰਲ ਸਕੱਤਰ ਸ. ਬਰਸਟ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਅਹਿਮਿਅਤ ਦੇਣ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਅਪੀਲ

ਪਟਿਆਲਾ ( kesari virasat news network):  ਵਿਧਾਨਸਭਾ ਹਲਕਾ ਸਮਾਣਾ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੇ ਆਮ ਆਦਮੀ ਪਾਰਟੀ, ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨਾਲ ਮੁਲਾਕਾਤ ਕੀਤਾ। ਇਸ ਦੌਰਾਨ ਵੱਖ-ਵੱਖ ਪਿੰਡਾਂ ਦੇ ਸਰਪੰਚਾ, ਪੰਚਾ ਨੇ ਆਪਣੇ ਪਿੰਡਾਂ ਅਤੇ ਵਿਧਾਨਸਭਾ ਹਲਕਾ ਸਮਾਣਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਸ. ਬਰਸਟ ਨਾਲ ਮੁਲਾਕਾਤ ਕਰਨ ਵਾਲੀਆਂ ਵਿੱਚ ਪਿੰਡ ਪਹਾੜਪੁਰ, ਢਕੜੱਬਾ, ਬਰਸਟ, ਵਜੀਦਪੁਰ, ਖੇੜੀ ਭੀਮਾ, ਮਹਿਮਦਪੁਰ, ਸਵਾਜਪੁਰ ਨਵਾਂ, ਖੇੜੀ ਮੁਸਲਮਾਨੀਆਂ, ਬਿਸ਼ਨਪੁਰ ਛੰਨਾ, ਚੂਹੜਪੁਰ, ਜਾਹਲਾਂ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਦੇ ਸਰਪੰਚ, ਪੰਚ ਅਤੇ ਮੋਹਤਬਰ ਸਜੱਣ ਸ਼ਾਮਲ ਸਨ। ਇਸ ਦੌਰਾਨ ਪਿੰਡ ਪਹਾੜਪੁਰ ਦੀ ਪੰਚਾਇਤ ਵੱਲੋਂ ਸੁਲਤਾਨਪੁਰ ਤੋਂ ਪਹਾੜਪੁਰ ਦੀ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਸ. ਬਰਸਟ ਦਾ ਧੰਨਵਾਦ ਕੀਤਾ ਗਿਆ। ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਵਿਧਾਨਸਭਾ ਹਲਕਾ ਸਮਾਣਾ ਅਤੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਸਾਰੀਆਂ ਪੰਚਾਇਤਾਂ ਨੂੰ ਆਪਣੇ ਪਿੰਡ ਦੇ ਨਾਲ-ਨਾਲ ਸਮਾਣਾ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਹ ਹਰ ਸਮੇਂ ਸਮਾਣਾ ਵਾਸੀਆਂ ਨਾਲ ਖੜੇ ਹਨ ਅਤੇ ਹਲਕੇ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਲਈ ਸਰਕਾਰ ਤੋਂ ਫੰਡ ਵੀ ਉਪਲੱਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦਿਨੋਂ- ਦਿਨ ਤਰੱਕੀ ਕਰ ਰਿਹਾ ਹੈ। ਸੂਬਾ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ, ਜਿਸਦੇ ਲਈ ਸਰਕਾਰ ਵੱਲੋਂ ਪਿੰਡਾਂ ਦੀ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਵੀ ਉਪਲੱਬਧ ਕਰਵਾਏ ਜਾਣਗੇ, ਤਾਂ ਜੋ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲ ਸਕਣ।

ਸ. ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਅੱਜ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ ਅਤੇ ਪਾਰਟੀ ਨੂੰ ਮਜਬੂਤ ਕਰ ਰਹੇ ਹਨ। ਉਨ੍ਹਾਂ ਨਵੀਆਂ ਬਣੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੇ ਵਿਕਾਸ ਨੂੰ ਪਹਿਲ ਦੇਣ ਅਤੇ ਲੋਕਾਂ ਨਾਲ ਸਿੱਧਾ ਤਾਲਮੇਲ ਰੱਖਣ, ਤਾਂ ਜੋ ਪਿੰਡ ਦਾ ਸ਼ਾਨਦਾਰ ਤਰੀਕੇ ਨਾਲ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਜਮੀਨੀ ਪੱਧਰ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ, ਤਾਂ ਜੋ ਆਮ ਲੋਕਾਂ ਨੂੰ ਇਨ੍ਹਾਂ ਦਾ ਲਾਭ ਮਿਲ ਸਕੇ ਅਤੇ ਪਿੰਡ ਵੀ ਤਰੱਕੀ ਦੀ ਰਾਹ ਤੇ ਅੱਗੇ ਵੱਧ ਸਕਣ। ਇਸ ਦੌਰਾਨ ਨਰਿੰਦਰ ਸਿੰਘ ਸਰਪੰਚ ਬਰਸਟ, ਜਗਦੀਪ ਸਿੰਘ ਸਰਪੰਚ ਪਹਾੜਪੁਰ, ਪਰਗਟ ਸਿੰਘ ਸਰਪੰਚ ਢਕੜੱਬਾ, ਕਰਮਜੀਤ ਸਿੰਘ ਸਰਪੰਚ ਮਹਿਮਦਪੁਰ, ਬੀਰ ਦਵਿੰਦਰ ਖੇੜੀ ਭੀਮਾ ਸਰਪੰਚ ਪਰਵਿੰਦਰ ਸਿੰਘ ਸਰਪੰਚ ਸਵਾਜਪੁਰ ਨਵਾਂ, ਪ੍ਰੇਮ ਸਿੰਘ ਸ਼ੈਲੀ ਸਰਪੰਚ ਖੇੜੀ ਮੁਸਲਮਾਨੀਆਂ, ਜਗਦੀਪ ਸਿੰਘ ਸਰਪੰਚ ਬਿਸ਼ਨਪੁਰ ਛੰਨਾ, ਜਗਤਾਰ ਸਿੰਘ ਸਰਪੰਚ ਜਾਹਲਾਂ, ਮਨਪ੍ਰੀਤ ਸਿੰਘ ਸਰਪੰਚ ਵਜੀਦਪੁਰ ਸਮੇਤ ਚੂਹੜਪੁਰ ਮਰਾਸੀਆਂ,  ਭੇਡਪੁਰਾ,  ਧਬਲਾਨ,  ਗੱਜੂਮਾਜਰਾ,  ਕੱਲਰਭੈਣੀ, ਖੇੜੀ ਮਲਾਂ, ਦਸਮੇਸ਼ ਨਗਰ, ਮਾਲੋਮਾਜਰਾ,  ਦੁੱਧੜ,  ਕੁਲਬੁਰਸ਼ਾਂ,  ਰਾਮਗੜ੍ਹ,  ਡਕਾਲਾ ਦੇ ਮੋਹਤਬਰ ਲੋਕਾਂ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਬਾਰੇ ਚਰਚਾ ਹੋਈ।

Leave a Reply