ਜਲੰਧਰ (ਗੁਰਪ੍ਰੀਤ ਸਿੰਘ ਸੰਧੂ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਆਨਰੇਰੀ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਬੀਤੀ ਸ਼ਾਮ ਜਥੇਦਾਰ ਅਵਤਾਰ ਸਿੰਘ ਘੁੰਮਣ ਜੱਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਗ੍ਰਹਿ ਮਾਸਟਰ ਕਲੌਨੀ, ਮਕਸੂਦਾ ਵਿਖੇ ਉਚੇਚੇ ਤੌਰ ਤੇ ਪਹੁੰਚੇ।ਇਸ ਮੌਕੇ ਜਥੇਦਾਰ ਅਵਤਾਰ ਸਿੰਘ ਘੁੰਮਣ, ਜਥੇਦਾਰ ਚਰਨ ਸਿੰਘ ਸੁਲੱਖਣ ਸਿੰਘ ਕੰਗ, ਬਲਦੇਵ ਸਿੰਘ ਘੁੰਮਣ, ਮੇਜ਼ਰ ਸਿੰਘ ਕਾਹਲੋ ਅਤੇ ਉਥੇ ਹਾਜ਼ਰ ਉਨ੍ਹਾਂ ਦੇ ਸਾਥੀਆਂ ਵਲੋਂ ਫੁੱਲਾਂ ਦੀ ਵਰਖਾ ਕਰਦਿਆਂ ਹਾਰਾਂ ਤੇ ਸਿਰੋਪਾਓ ਦੇ ਕੇ ਜੈਕਾਰਿਆਂ ਦੀ ਗੂੰਜ ਵਿੱਚ ਜ਼ੋਰਦਾਰ ਸਵਾਗਤ ਕੀਤਾ ਤੇ ਸ਼ੁਭ ਇਛਾਵਾਂ ਦਿਤੀਆਂ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਜਥੇਦਾਰ ਅਵਤਾਰ ਸਿੰਘ ਘੁੰਮਣ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਸਦਕਾ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਇਸ ਮੌਕੇ ਜਥੇਦਾਰ ਮੰਨਣ ਨੇ ਅਰਦਾਸ ਜੋਦੜੀ ਕਰਦਿਆਂ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਸਬੰਧੀ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਤੋਂ ਇਲਾਵਾ ਚਲਾਏ ਜਾ ਰਹੇ ਹੋਰ ਅਦਾਰਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੁਲੱਖਣ ਸਿੰਘ ਕੰਗ,ਬਲਦੇਵ ਸਿੰਘ ਘੁੰਮਣ, ਜਥੇਦਾਰ ਚਰਨ ਸਿੰਘ ਮਕਸੂਦਾ, ਜਰਨੈਲ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਗੋਪੀ,ਇਕਬਾਲ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ ਟਾਹਲੀ, ਰਣਜੀਤ ਸਿੰਘ ਘੁੰਮਣ, ਸੁਰਜੀਤ ਸਿੰਘ ਨੀਲਾਮਹਿਲ,ਮਨਿੰਦਰਪਾਲ ਸਿੰਘ ਗੁੰਬਰ, ਮੇਜ਼ਰ ਸਿੰਘ ਕਾਹਲੋ, ਰਵਿੰਦਰ ਸਿੰਘ ਸਵੀਟੀ, ਸਤਿੰਦਰ ਸਿੰਘ ਪੀਤਾ,ਠੇਕੇਦਾਰ ਕਰਤਾਰ ਸਿੰਘ ਬਿੱਲਾ, ਗਗਨਦੀਪ ਸਿੰਘ ਨਾਗੀ,ਦਰਸ਼ਨ ਸਿੰਘ ਕਾਲੀਆ ਕਾਲੋਨੀ, ਅਵਤਾਰ ਸਿੰਘ ਦਿਉਲ, ਅੰਗਰੇਜ਼ ਸਿੰਘ, ਕੁਲਵੰਤ ਕੁਮਾਰ, ਨਿਸ਼ਾਨ ਸਿੰਘ, ਬਲਬੀਰ ਸਿੰਘ ਮਾਹਲ, ਹਰਪ੍ਰੀਤ ਸਿੰਘ ਬਾਠ, ਰਣਜੀਤ ਸਿੰਘ ਲਾਲੀਆ, ਤਰਲੋਚਨ ਸਿੰਘ ਅਨੰਦ ਨਗਰ, ਸਤਪਾਲ ਸਿੰਘ ਨੀਲਾਮਹਿਲ, ਸੰਦੀਪ ਸਿੰਘ ਫੁੱਲ ਆਦਿ ਹਾਜ਼ਰ ਸਨ।