KESARI VIRASAT

Latest news
ਨਸ਼ੇੜੀ ਪੁੱਤਰ ਹੀ ਨਿਕਲਿਆ ਪਿਉ ਦਾ ਕਾਤਲ: ਜਾਇਦਾਦ ਖੁੱਸਣ ਦੇ ਡਰੋਂ ਬੇਲੀਆਂ ਨੂੰ 4 ਲੱਖ ਦੇ ਕੇ ਕਰਵਾਇਆ ਕਾਂਡ ਫ੍ਰੈਂਚ ਅਖਬਾਰ ਦਾ ਵੱਡਾ ਖੁਲਾਸਾ: ਅਡਾਨੀ ਵਿਰੁੱਧ ਮੁਹਿੰਮ ਚਲਾ ਰਹੀ ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਬਦਨਾਮ OCCRP ਅਮਰੀਕ... ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ 'ਚ 100 ਤੋਂ ਵੱਧ ਮੌਤਾਂ, ਗਿੰਨੀ 'ਚ ਰੈਫਰੀ ਦੇ ਫੈਸਲੇ ਤੋਂ ਭੜਕੀ ਭੀੜ: ਥਾਣੇ ਨੂੰ ਵੀ ... ਨਾਮ ਮਸੀਹ ਕੰਮ ਸ਼ੈਤਾਨ ਵਾਲੇ: Jalandhar Rural Police ਨੇ ਬਦਨਾਮ ਨਸ਼ਾ ਸਮਗਲਰ ਵਲੋਂ ਦਿੱਤੀ ਚੁਣੌਤੀ ਨੂੰ ਕੀਤਾ ਚਕਨਾਚੂ... ਜਲੰਧਰ 'ਚ ਚੋਣ ਰੰਜਿਸ਼ ਨੂੰ ਲੈ ਕੇ ਸਰਪੰਚ ਨੇ ਵਿਰੋਧੀ ਨੂੰ ਮਾਰੀ ਗੋਲੀ: ਮੁਲਜ਼ਮ ਗ੍ਰਿਫਤਾਰ ਮਸ਼ਹੂਰ ਕੁਲੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ : ਦੋਵੇਂ ਇਕ ਦੂਜੇ ਦੀ ਆਈਡੀ ਤੋਂ ਹੋਏ ਅਨਫਾਲੋ ਗਲ ਵਿਚ ਤਖਤੀ ਪਾ ਕੇ ਸੇਵਾਦਾਰ ਬਣੇ ਸੁਖਬੀਰ ਸਿੰਘ ਬਾਦਲ: ਬਰਤਨ ਵੀ ਕੀਤੇ ਸਾਫ਼ ਕੀਰਤਨ ਵੀ ਕੀਤਾ ਸਰਵਣ ਆਵਾਜ਼ ਪੰਜਾਬੀ ਦੀ ਤੋਂ ਚਰਚਾ ਵਿਚ ਆਏ ਪੰਜਾਬੀ ਗਾਇਕ ਡਿੰਪਲ ਰਾਜਾ ਦੇ ਦੇਹਾਂਤ ਬਾਬਾ ਬਾਗੇਸ਼ਵਰ ਨੂੰ ਕਤਲ ਦੀ ਧਮਕੀ: ਪਰਵਾਨਾ ਨੇ ਹਰਿਹਰ ਮੰਦਰ ਦੇ ਬਿਆਨ ਨੂੰ ਹਰਿਮੰਦਰ ਸਾਹਿਬ ਨਾਲ ਜੋੜਿਆ ਪੰਜਾਬ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਜਲੰਧਰ ਦੇ ਖਿਡਾਰੀਆਂ ਮਾਨਯਾ ਰਲਹਨ, ਮ੍ਰਿਦੁਲ ਝਾ ਅਤੇ ਅਧ੍ਯਨ ਕੱਕਰ ਨੇ ਜਿੱਤੇ ਦੋਹ...
You are currently viewing DIGITAL MEDIA ASSOCIATION (DMA) ਵਲੋਂ 28 ਸਤੰਬਰ ਨੂੰ ਜਲੰਧਰ ਕੈਂਟ ਵਿਖੇ ਲਗਾਇਆ ਜਾਵੇਗਾ “ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ”

DIGITAL MEDIA ASSOCIATION (DMA) ਵਲੋਂ 28 ਸਤੰਬਰ ਨੂੰ ਜਲੰਧਰ ਕੈਂਟ ਵਿਖੇ ਲਗਾਇਆ ਜਾਵੇਗਾ “ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ”

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


*ਲੋੜਮੰਦ ਮਰੀਜਾਂ ਨੂੰ ਦਿੱਤੀਆਂ ਜਾਣਗੀਆਂ ਮੁਫ਼ਤ ਦਵਾਈਆਂ, Eye Drops ਅਤੇ ਐਨਕਾਂ, ਚਿਟੇ ਮੋਤੀਏ ਵਾਲੇ ਮਰੀਜਾਂ ਦੇ ਮੁਫ਼ਤ ਕੀਤੇ ਜਾਣਗੇ ਅਪਰੇਸ਼ਨ ਅਤੇ ਫ੍ਰੀ ਪਾਏ ਜਾਣਗੇ ਲੈਂਸ*

 

ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) :–  ਮਨੁੱਖਤਾ ਦੀ ਸੇਵਾ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ DIGITAL MEDIA ASSOCIATION (REGD.) DMA ਵਲੋਂ ਸਿਵਲ ਸਰਜਨ ਜਲੰਧਰ ਦੀ ਅਗਵਾਈ ਵਿੱਚ “ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ” ਮਿਤੀ 28-09-2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖੇ ਸਵੇਰੇ 10 ਵਜੇ ਲੈ ਕੇ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ।

 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ DMA ਦੇ ਪ੍ਰਧਾਨ ਅਮਨ ਬੱਗਾ ਅਤੇ DMA ਜਲੰਧਰ ਕੈਂਟ ਦੇ ਇੰਚਾਰਜ ਹਰਸ਼ਰਨ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾ. ਗੁਰਪ੍ਰੀਤ ਕੌਰ SMO, Eye Mobile Unit ਜਲੰਧਰ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਪੜਤਾਲ ਕਰਨਗੇ।

 

ਇਸ ਕੈਂਪ ਵਿੱਚ Nagpal Medicous, Sabharwal Medical Hall ਅਤੇ Rahul Mediworld ਵਲੋਂ ਮਰੀਜਾਂ ਨੂੰ Eye Drops ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ Cantt Optical Piont ਵਲੋਂ ਆਰਥਿਕ ਪੱਖੋਂ ਕਮਜ਼ੋਰ ਮਰੀਜਾਂ ਨੂੰ ਐਨਕਾਂ ਬਿਲਕੁੱਲ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਦੂਜੇ ਹੋਰ ਮਰੀਜ ਵੀ (No Profit No Loss) ਵਾਜਿਬ ਰੇਟਾਂ ਤੇ ਐਨਕਾਂ ਲੈ ਸਕਦੇ ਹਨ। ਇਸ ਕੈਂਪ ਵਿੱਚ ਚਿੱਟੇ ਮੋਤੀਏ ਵਾਲੇ ਮਰੀਜਾਂ ਦੇ ਅਪਰੇਸ਼ਨ ਮੁਫ਼ਤ ਕੀਤੇ ਜਾਣਗੇ ਅਤੇ ਲੈਂਸ ਵੀ ਮੁਫ਼ਤ ਪਾਏ ਜਾਣਗੇ।

 

ਇਸ ਮੌਕੇ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਗੁਰਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ ਅਜੀਤ ਸਿੰਘ ਬੁਲੰਦ, ਸਰਪ੍ਰਸਤ ਪ੍ਰਦੀਪ ਵਰਮਾ, ਮੁੱਖ ਸਲਾਹਕਾਰ ਜਸਵਿੰਦਰ ਸਿੰਘ ਆਜ਼ਾਦ, ਚੀਫ਼ ਕੋਆਰਡੀਨੇਟਰ ਸੁਮੇਸ਼ ਸ਼ਰਮਾ, ਪੀਆਰਓ ਧਰਮਿੰਦਰ ਸੋਂਧੀ, ਸੀਨੀਅਰ ਉਪ ਪ੍ਰਧਾਨ ਅਮਰਪ੍ਰੀਤ ਸਿੰਘ ਅਤੇ ਮਹਾਬੀਰ ਸੇਠ,ਉਪ ਪ੍ਰਧਾਨ ਨਰਿੰਦਰ ਗੁਪਤਾ ਸੰਦੀਪ ਵਰਮਾ, ਵਰਿੰਦਰ ਸ਼ਰਮਾ, ਕਪਿਲ ਗਰੋਵਰ, ਸੀਨੀਅਰ ਉਪ ਪ੍ਰਧਾਨ ਮਹਿਲਾ ਵਿੰਗ ਨੀਤੂ ਕਪੂਰ, ਅਤੇ ਜਲੰਧਰ ਕੈਂਟ ਦੇ ਇੰਚਾਰਜ ਹਰਸ਼ਰਨ ਸਿੰਘ ਚਾਵਲਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ। ਵਧੇਰੇ ਜਾਣਕਾਰੀ ਲਈ Mob. No. 99158-75333, 94656-89300, 98761-23929, 98621-68090, 98726-90888 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply