ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):- ਲੁਧਿਆਣਾ ਸੀਏ ਸਟਾਫ਼ ਦੀ ਟੀਮ ਤੇ ਦੋ ਹੋਰ ਥਾਣਿਆ ਦੀ ਪੁਲਿਸ ਵਲੋਂ ਕਾਰਵਾਈ ਕਰਦਿਆ ਬਸਤੀ ਸ਼ੇਖ ਲੜਕੀਆਂ ਵਾਲੇ ਸਕੂਲ ਦੇ ਨੇੜੇ ਰਹਿੰਦੇ ਸੁਸ਼ੀਲ ਮਲਹੋਤਰਾ ਨੂੰ ਰਾਊਂਡਅਪ ਕੀਤਾ ਗਿਆ । ਜਲੰਧਰ ਸ਼ਹਿਰ ਬਸਤੀ ਸ਼ੇਖ ਲੜਕੀਆਂ ਵਾਲੇ ਸਕੂਲ ਦੇ ਨੇੜੇ ਰਹਿੰਦੇ ਪਿਓ ਪੁੱਤਰ ਸੁਸ਼ੀਲ ਮਲਹੋਤਰਾ ਤੇ ਉਹਦਾ ਬੇਟਾ ਰੱਜਤ ਮਲਹੋਤਰਾ ਜੋ ਅਕਸਰ ਸਮਾਜ ਦੇ ਲੋਕਾਂ ਬਦ ਸਲੂਕੀ ਵਾਲਾ ਵਿਵਹਾਰ, ਛੋਟੇ ਛੋਟੇ ਦੁਕਾਨਦਾਰਾਂ ਨਾਲ ਧੱਕੇ ਕਰਨਾ ਆਦਿ ਵਿਵਾਦਾਂ ਦੇ ਘੇਰੇ ਚ ਰਹਿੰਦੇ ਹਨ।
ਇਸ ਵਿਅਕਤੀ ਦੇ ਬੇਟੇ ਤੇ ਪਹਿਲਾਂ ਵੀ ਚਿੱਟੇ ਦੀ ਸਮਗਲਿੰਗ ਦੇ ਕੇਸ ਵੀ ਪੈ ਚੁੱਕੇ ਹਨ ਤੇ ਉਹ ਵੀ ਹਾਲੇ ਚੱਲ ਰਹੇ ਹਨ । ਕੁਝ ਹੀ ਦਿਨਾਂ ਦੇ ਵਿੱਚ ਇਹ ਕਰੋੜਪਤੀ ਬਣੇ ਵਿਅਕਤੀ ਦੀ ਅੱਜ ਤੱਕ ਕਿਸੇ ਨੇ ਜਾਂਚ ਨਹੀਂ ਕੀਤੀ। ਇਹ ਵਿਅਕਤੀ ਕਰੋੜਪਤੀ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ ਜਦੋ ਲੋਕਾਂ ਨੂੰ ਪਤਾ ਲੱਗ ਗਿਆ ਕਿ ਠਗੀਆਂ ਮਾਰਦੇ ਨੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਤਾਂ ਇਹ ਵਿਅਕਤੀ ਜਲੰਧਰ ਦੀ ਇੱਕ ਬਹੁਤ ਮਸ਼ਹੂਰ ਅਖਬਾਰ ਦਾ ਨਾਮ ਬੜੇ ਜੋਰਾਂ ਸ਼ੋਰਾਂ ਨਾਲ ਵਰਤਦਾ ਹੈ।
ਜਾਣਕਾਰੀ ਅਨੁਸਾਰ ਕੁਝ ਸਮਾ ਪਹਿਲਾਂ ਲੁਧਿਆਣਾ ਦੇ ਇਕ ਸੋਨੇ ਦੇ ਵਪਾਰੀ ਦੇ ਘਰ ਵਿੱਚ ਲੁੱਟ ਦੀ ਵਾਰਦਾਤ ਹੋਈ ਸੀ। ਜਲੰਧਰ ਬਸਤੀ ਸ਼ੇਖ ਦੇ ਰਹਿਣ ਵਾਲੇ ਕੁਝ ਲੋਕ ਉਸ ਲੁੱਟ ‘ਚ ਸ਼ਾਮਲ ਸਨ। ਪੁਲਿਸ ਜਾਚ ਵਿਚ ਸਾਹਮਣੇ ਆਇਆ ਸੀ ਕਿ ਜਲੰਧਰ ਦੇ ਸੁਸ਼ੀਲ ਮਲਹੋਤਰਾ ਤੇ ਉਹਦਾ ਬੇਟਾ ਰਜਤ ਮਲਹੋਤਰਾ ਤੇ ਗਿੰਨੀ ਨੇ ਪਹਿਲਾ ਫਰਜ਼ੀ ਅਫਸਰ ਬਣ ਕੇ ਛਾਪੇਮਾਰੀ ਕੀਤੀ ਅਤੇ ਫਿਰ ਆਪਣੇ ਸਾਥੀਆ ਨੂੰ ਬੁਲਾ ਕੇ ਲੁਟਮਾਰ ਕੀਤੀ। ਲੁੱਟ ਤੋਂ ਬਾਅਦ ਉਸ ਨੇ ਸ਼ੋਅਰੂਮ ਮਾਲਕ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ।
ਲੁਧਿਆਣਾ ਪੁਲਿਸ ਨੂੰ ਇਸ ਮਾਮਲੇ ‘ਚ ਕਈ ਲੋਕਾ ਦੇ ਸ਼ਾਮਲ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ‘ਤੇ ਲੁਧਿਆਣਾ ਪੁਲਸ ਨੇ ਐਤਵਾਰ ਤੜਕੇ ਛਪੇਮਾਰੀ ਕਰ ਕੇ ਇੱਥੋਂ ਕੁਝ ਲੋਕਾਂ ਨੂੰ ਫੜ ਲਿਆ, ਜਿਨ੍ਹਾ ‘ਚ ਕਰੋੜਪਤੀ ਨਾ ਦਾ ਵਿਅਕਤੀ ਅਤੇ ਉਸ ਦੇ ਸਾਥੀ ਸ਼ਾਮਲ ਸਨ।
ਇਸ ਸਬੰਧੀ ਜਲੰਧਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ, ਹਾਲਾਕਿ ਜਲੰਧਰ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਫੜਿਆ ਗਿਆ ਸੁਸ਼ੀਲ ਮਲਹੋਤਰਾ ਕਿਸੇ ਨਾ ਕਿਸੇ ਅਖਬਾਰ ਦਾ ਨਾਮ ਲੈ ਕੇ ਲੋਕਾ ਨੂੰ ਬਲੈਕਮੇਲ ਵੀ ਕਰਦਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਖਿਲਾਫ ਪਹਿਲਾਂ ਵੀ ਕਈ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਵਿਚ ਉਹ ਅਖਬਾਰ ਦਾ ਨਾ ਲੈ ਕੇ ਖੁਦ ਨੂੰ ਬਚਾਉਂਦਾ ਰਿਹਾ ਸੀ। ਹੁਣ ਇਹ ਸ਼ਾਤਿਰ ਪੁਲਿਸ ਦੇ ਅੜਿੱਕੇ ਆ ਗਿਆ ਹੈ।