*Janam Ashtami celebrated with full enthusiasm at DreamWorks Education*
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਡ੍ਰੀਮਵਰਕਸ ਐਜੂ ਟੈਕ ਦੇ ਫਾਈਨ ਆਰਟਸ ਅਤੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਜਨਮ ਅਸ਼ਟਮੀ ਦਾ ਤਿਉਹਾਰ ਪੂਰੇ ਉਤਸਾਹ ਨਾਲ ਮਨਾਇਆ ਗਿਆ। ਇਸ ਆਯੋਜਨ ਵਿਚ ਸਿਖਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ।
ਜਾਣਕਾਰੀ ਦਿੰਦੇ ਹੋਏ ਡ੍ਰੀਮਵਰਕਸ ਐਜੂਕੇਸ਼ਨ ਦੀ ਐਮਡੀ ਖੁਸ਼ੀ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦਾ ਹਮੇਸ਼ਾ ਇਹ ਉਪਰਾਲਾ ਰਹਿੰਦਾ ਹੈ ਕਿ ਆਉਣ ਵਾਲੀ ਪੀੜੀ ਨੂੰ ਵੱਖ ਵੱਖ ਕਲਾਵਾਂ ਵਿੱਚ ਨਿਪੁੰਨ ਬਣਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੀ ਵਿਰਾਸਤ ਆਪਣੇ ਸਭਿਆਚਾਰ ਨਾਲ ਵੀ ਜੋੜੀ ਰੱਖਿਆ ਜਾਵੇ। ਇਸੇ ਤਹਿਤ ਡ੍ਰੀਮਵਰਕਸ ਵਿੱਚ ਬੱਚਿਆਂ ਲਈ ਸਭਿਆਚਾਰ ਨਾਲ ਜੁੜੀਆਂ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ।
ਇਸੇ ਆਧਾਰ ਤੇ ਫਾਈਨ ਆਰਟਸ ਦੇ ਨੰਨੇ ਬੱਚਿਆਂ ਨੇ ਜਨਮ ਅਸ਼ਟਮੀ ਦੇ ਥੀਮ ਨੂੰ ਲੈਕੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਰਾਧਾ ਜੀ ਦੀਆਂ ਖੂਬਸੂਰਤ ਪੇਂਟਿੰਗਾਂ ਤਿਆਰ ਕੀਤੀਆਂ। ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਬੱਚਿਆਂ ਨਾ ਇਸ ਮੌਕੇ ਰਾਸਲੀਲਾ ਅਤੇ ਹੋਰ ਮਨੋਰੰਜਕ ਸਰਗਰਮੀਆਂ ਕੀਤੀਆਂ।