Kesari Virasat news Network : ਪਠਾਨਕੋਟ ਚੌਕ ਵਿੱਚ ਸੋਮਵਾਰ ਦੁਪਹਿਰ 2:15 ਵਜੇ ਦੇ ਕਰੀਬ ਦੋ ਧਿਰਾਂ ਨੇ ਆਹਮੋ-ਸਾਹਮਣੇ ਗੋਲੀਆਂ ਚਲਾ ਦਿੱਤੀਆਂ। ਲੋਕ ਆਪਣੀ ਜਾਨ ਬਚਾਉਣ ਲਈ ਭੱਜੇ।
ਦੱਸਿਆ ਜਾ ਰਿਹਾ ਹੈ ਕਿ ਮੰਗਾ ਨਾਂ ਦੇ ਨੌਜਵਾਨ ਨੇ ਰੇਰੂ ਚੌਕ ਨੇੜੇ ਚਿਕਨ ਦੀ ਦੁਕਾਨ ਦੇ ਮਾਲਕ ਭੱਲਾ ਨੂੰ ਥੱਪੜ ਮਾਰ ਦਿੱਤਾ ਸੀ। ਭੱਲਾ ਨੇ ਇਸ ਬਾਰੇ ਜਗਤੇਜ ਨੂੰ ਦੱਸਿਆ ਅਤੇ ਜਦੋਂ ਜਗਤੇਜ ਨੇ ਮੰਗਾ ਨੂੰ ਫੋਨ ਕੀਤਾ ਤਾਂ ਮੰਗਾ ਨੇ ਉਸ ਨਾਲ ਵੀ ਗਾਲੀ-ਗਲੋਚ ਕੀਤੀ। ਸੋਮਵਾਰ ਬਾਅਦ ਦੁਪਹਿਰ ਰੇਰੂ ਪਿੰਡ ਵਿੱਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ।
ਪਹਿਲਾਂ ਉਕਤ ਵਿਅਕਤੀਆਂ ਨੇ ਰੇਰੂ ਪਿੰਡ ਵਿਖੇ ਗੋਲੀਆਂ ਚਲਾਈਆਂ ਅਤੇ ਫਿਰ ਪਠਾਨਕੋਟ ਚੌਕ ਵਿਖੇ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ ਅਤੇ ਅੱਧੀ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ | ਇਸ ਦੌਰਾਨ ਇੱਕ ਥਾਰ ਗੱਡੀ ਦੀ ਵੀ ਭੰਨਤੋੜ ਕੀਤੀ ਗਈ। ਗੋਲੀਬਾਰੀ ਕਰਨ ਵਾਲੀਆਂ ਦੋਵੇਂ ਧਿਰਾਂ ਰੇਰੂ ਪਿੰਡ ਦੀਆਂ ਰਹਿਣ ਵਾਲੀਆਂ ਹਨ। ਇਸ ਝਗੜੇ ਵਿੱਚ ਦੋ ਲੋਕਾਂ ਦੇ ਗੋਲੀ ਲੱਗਣ ਦੀ ਵੀ ਖ਼ਬਰ ਹੈ, ਜਿਨ੍ਹਾਂ ਨੂੰ ਕਪੂਰ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।