ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਡਰੀਮਵਰਕ ਐਜੁਕੇਸ਼ਨ ਨੇ ਆਪਣੇ ਵਿਦਿਆਰਥੀਆਂ ਲਈ ਤੀਜ ਦੇ ਤਿਉਹਾਰ ਦਾ ਆਯੋਜਨ ਕੀਤਾ । ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ।
ਜਾਣਕਾਰੀ ਦਿੰਦੇ ਹੋਏ ਡ੍ਰੀਮਵਰਕਸ ਦੀ ਮੈਨੇਜਿੰਗ ਡਾਇਰੈਕਟਰ ਖੁਸ਼ੀ ਸੈਣੀ ਨੇ ਦੱਸਿਆ ਕਿ ਵੱਖ ਵੱਖ ਬੀਟਸ ਉੱਪਰ ਵੱਖ ਵੱਖ ਅੰਦਾਜ਼ ਵਿੱਚ ਥਿਰਕਦੇ ਹੋਏ ਸਿਖਿਆਰਥੀਆਂ ਨੇ ਸਮਾਰੋਹ ਨੂੰ ਰੰਗੀਨ ਬਣਾਇਆ ।
ਵਿਦਿਆਰਥੀਆਂ ਨੇ ਗਾਇਨ, ਡਾਂਸ, ਪੇਂਟਿੰਗ ਅਤੇ ਹੋਰ ਸਰਗਰਮੀਆਂ ਦੌਰਾਨ ਹਾਜਰੀਨ ਨੇ ਖੂਬ ਆਨੰਦ ਮਾਣਿਆ। ਤੀਜ ਦਾ ਤਿਉਹਾਰ ਸਿਖਿਆਰਥੀਆਂ ਲਈ ਮਨੋਰੰਜਨ ਦੇ ਨਾਲ ਨਾਲ ਵਿਰਾਸਤੀ ਗਿਆਨ ਵਰਧਕ ਹੋ ਨਿੱਬੜਿਆ।