KESARI VIRASAT

Latest news
ਧਰਮ ਸੰਸਦ 'ਚ ਯਤੀ ਨਰਸਿਮਹਾਨੰਦ ਦੀ ਚਿਤਾਵਨੀ: ਨਾ ਸਮਝੇ ਤਾਂ 2035 ਤੱਕ ਮੁਸਲਮਾਨ ਹੋਵੇਗਾ ਪ੍ਰਧਾਨ ਮੰਤਰੀ; ਹਿੰਦੂਆਂ ਦੀ ... ਅੱਗੇ ਮੌਤ ਖੜੀ! ਅੱਗ ਲੱਗਣ ਦੀ ਅਫਵਾਹ ਕਾਰਨ ਯਾਤਰੀਆਂ ਨੇ ਮਾਰੀ ਛਾਲ: ਦੂਜੇ ਟ੍ਰੈਕ 'ਤੇ ਆ ਰਹੀ ਟਰੇਨ ਨੇ ਕੁਚਲੇ; 11 ਮਰੇ... ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਖਾਲਿਸਤਾਨੀ ਅੱਤਵਾਦੀ ਪੰਨੂ ਦੇ ਦਿਖਾਈ ਦੇਣ ਨਾਲ ਛਿੜੀ ਨਵੀਂ ਬਹਿਸ: ਦਰਸ਼ਕਾਂ 'ਚ ਘੁੰਮਦਾ... ਮਹਾਕੁੰਭ ਤੋਂ ਵਿਸ਼ੇਸ਼ ਕਵਰੇਜ: ਗੰਗਾ ਜਲ ਦੀ ਪਰਖ ਕਰਨ ਲਈ ATS ਮੈਦਾਨ ਵਿੱਚ; ਉਦਯੋਗਪਤੀ ਅਡਾਨੀ ਇਸਕਾਨ ਦੇ ਭੰਡਾਰੇ ਵਿਚ ਹੋ... ਪੰਜਾਬ ਦੇ ਕਿਸਾਨਾਂ ਜਾਂ ਪੰਜਾਬ ਦਾ ਧਰਨੇ,ਭੁਖ ਹੜਤਾਲ ਜਾਂ ਮਰਨ ਵਰਤ ਕਰਨ ਨਾਲ ਸੁਧਾਰ ਜਾਂ ਭਲਾ ਨਹੀਂ ਹੋ ਸਕਦਾ  ਮਹਾਕੁੰਭ ਵਿੱਚ ਸਿਹਤ ਤੋਂ ਇਲਾਵਾ ਮੁਫਤ ਭੋਜਨ ਅਤੇ ਵਾਈ-ਫਾਈ ਦੀ ਸੁਵਿਧਾ: ਸ਼ਰਧਾਲੂਆਂ ਲਈ ਕੁੰਭ ਨਾਲ ਜੁੜੀ ਵਿਸ਼ੇਸ਼ ਜਾਣਕਾਰੀ ਸੈਫ ਅਲੀ ਖਾਨ ਉੱਪਰ ਹਮਲੇ ਦੇ ਦੋਸ਼ ਵਿੱਚ ਬੰਗਲਾਦੇਸ਼ੀ ਗ੍ਰਿਫਤਾਰ ; ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਨਿਰਜਾਨ ਅਤੇ ਚਿਰਾਗ ਕਲੋਈਆ ਵਲੋਂ ਰਿਕਾਰਡ ਲੇਬਲ 'Jazzbaat Melodies' ਅਤੇ ਯੂਟਿਊਬ ਚੈਨਲ ਉੱਪਰ ਪਹਿਲਾ ਗਾਣਾ 'Feeling... ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਮੈਂਬਰ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ:  ਪਿਤਾ ਨੇ ਕਿਹਾ- ਜਲਦੀ ਸ਼ੁਰੂ ਹੋਵੇਗੀ ਮੈਂਬਰ... ਪਾਦਰੀਆਂ ਵਲੋਂ ਦਸਤਾਰਧਾਰੀਆਂ ਦਾ ਧਰਮ ਪਰਿਵਰਤਨ ਕਰਨ ਦੀ ਵੱਡੀ ਸਾਜਿਸ਼: ਪੰਜਾਬ 'ਚ 2 ਸਾਲਾਂ 'ਚ 3.5 ਲੱਖ ਲੋਕ ਬਣੇ ਇਸਾਈ...
You are currently viewing ਪੰਜਾਬ ਚ ਫਿਰ ਆ ਗਈਆਂ ਚੋਣਾ: ਹੋ ਜਾਓ ਪੰਜਾਬੀਓ ਤਿਆਰ

ਪੰਜਾਬ ਚ ਫਿਰ ਆ ਗਈਆਂ ਚੋਣਾ: ਹੋ ਜਾਓ ਪੰਜਾਬੀਓ ਤਿਆਰ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਪੰਜਾਬ ਵਿਚ ਲੋਕਸਭਾ ਚੋਣਾ ਦੇ ਸ਼ੋਰ ਸ਼ਰਾਬੇ ਤੋਂ ਹਾਲੇ ਸਾਹ ਨਹੀਂ ਆਇਆ ਕਿ ਪੰਜਾਬ ਵਿਚ ਇਕ ਵਾਰ ਫਿਰ ਚੋਣਾ ਦਾ ਖੱਪਖਾਨਾ ਲੋਕਾਂ ਦਾ ਚੈਨ ਖਰਾਬ ਕਰ ਸਕਦਾ ਹੈ। ਜੀ ਹਾਂ, ਇਹ ਬਿਲਕੁਲ ਸਚ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਚੋਣਾ ਵਿਚ ਵੱਖ ਵੱਖ ਪਾਰਟੀਆਂ ਵਲੋਂ ਮੌਜੂਦਾ ਵਿਧਾਇਕਾਂ ਨੂੰ ਉਤਾਰਿਆ ਗਿਆ ਸੀ ਜਿਨਾ ਵਿਚੋਂ ਕਈ ਲੋਕਸਭਾ ਚੋਣਾ ਵਿਚ ਜਿੱਤ ਹਾਸਲ ਕਰ ਚੁੱਕੇ ਹਨ। ਕੁਝ ਸੀਟਾਂ ਹੋਰ ਕਾਰਨ ਵਸ ਵੀ ਖਾਲੀ ਹੋਈਆਂ ਹਨ। ਜਿਨਾ ਵਿਧਾਨਸਭਾ ਸੀਟਾਂ ਉੱਪਰ ਚੋਣ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ ਉਨਾ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ।

 

ਬਰਨਾਲਾ

ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਮੀਤ ਹੇਅਰ ਦੇ ਸੰਸਦ ਮੈਂਬਰ ਚੁਣੇ ਜਾਣ ਨਾਲ ਨਾ ਸਿਰਫ਼ ਬਰਨਾਲਾ ਵਿਧਾਨ ਸਭਾ ਸੀਟ ਖ਼ਾਲੀ ਹੋ ਗਈ ਹੈ, ਸਗੋਂ ਭਗਵੰਤ ਮਾਨ ਦੀ ਕੈਬਨਿਟ ਵਿੱਚ ਇੱਕ ਮੰਤਰੀ ਦੀ ਥਾਂ ਵੀ ਖ਼ਾਲੀ ਹੋ ਗਈ ਹੈ।

ਗਿੱਦੜਬਾਹਾ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਗਿੱਦੜਬਾਹਾ ਇੱਕ ਹੋਰ ਸੀਟ ਹੈ ਜਿੱਥੇ ਉਪ ਚੋਣਾਂ ਹੋਣੀਆਂ ਹਨ ਕਿਉਂਕਿ ਇੱਥੋਂ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਨੂੰ 20,942 ਵੋਟਾਂ ਨਾਲ ਜਿੱਤ ਲਿਆ ਹੈ।

ਚੱਬੇਵਾਲ

ਇਕ ਹੋਰ ਵਿਧਾਨ ਸਭਾ ਸੀਟ ਜਿਸ ‘ਤੇ ਉਪ ਚੋਣ ਹੋਣ ਜਾ ਰਹੀ ਹੈ, ਉਹ ਹੈ ਹੁਸ਼ਿਆਰਪੁਰ ਦੀ ਚੱਬੇਵਾਲ ਕਿਉਂਕਿ ਇੱਥੋਂ ਦੇ ਵਿਧਾਇਕ ਰਾਜ ਕੁਮਾਰ ਨੇ ਹੁਸ਼ਿਆਰਪੁਰ ਸੰਸਦੀ ਸੀਟ ਨੂੰ 44,111 ਵੋਟਾਂ ਨਾਲ ਜਿੱਤ ਲਿਆ ਹੈ।

ਜਲੰਧਰ ਪੱਛਮੀ

ਜਲੰਧਰ ਪੱਛਮੀ ਉਹ ਵਿਧਾਨ ਸਭਾ ਹਲਕਾ ਹੈ ਜਿੱਥੇ ਆਉਣ ਵਾਲੇ ਸਮੇਂ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਹਨ ਕਿਉਂਕਿ ਇੱਥੋਂ ਦੀ ਵਿਧਾਇਕਾ ਸ਼ੀਤਲ ਅੰਗੁਰਾਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ।

ਡੇਰਾ ਬਾਬਾ ਨਾਨਕ

ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਹੋਣੀ ਤੈਅ ਹੈ ਕਿਉਂਕਿ ਇੱਥੋਂ ਦੇ ਵਿਧਾਇਕ ਸਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਸੰਸਦੀ ਸੀਟ ਤੋਂ 82.861 ਵੋਟਾਂ ਨਾਲ ਜਿੱਤ ਦਰਜ ਕਰ ਚੁੱਕੇ ਹਨ।

Leave a Reply