KESARI VIRASAT

Latest news
ਦਿੱਲੀ 'ਚ ਪਹਿਲੀ ਵਾਰ 1 ਲੱਖ ਕਰੋੜ ਰੁਪਏ ਦਾ ਬਜਟ: ਯਮੁਨਾ ਦੀ ਸਫ਼ਾਈ ਅਤੇ ਸਾਫ਼ ਪਾਣੀ ਲਈ 9 ਹਜ਼ਾਰ ਕਰੋੜ; 10 ਲੱਖ ਰੁਪਏ... ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼ 
You are currently viewing ਭਾਜਪਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ; ਅਤੇ ਸਿੱਖ ਸਰੋਕਾਰ

ਭਾਜਪਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ; ਅਤੇ ਸਿੱਖ ਸਰੋਕਾਰ


ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।

ਇਹ ਸਤਰਾਂ ਹਰ ਸਿੱਖ ਵਲੋਂ ਪਰਮ ਪਿਤਾ ਪਰਮਾਤਮਾ ਕੋਲੋਂ ਨਿੱਤਨੇਮ ਨਾਲ ਕੀਤੀ ਜਾਣ ਵਾਲੀ ਅਰਦਾਸ ਵਿਚ ਸ਼ਾਮਿਲ ਰਹਿੰਦੀਆਂ ਹੈ। ਹਰ ਸਿੱਖ ਵਲੋਂ ਰੋਜਾਨਾ ਉਚਾਰੀਆਂ ਜਾਣ ਵਾਲੀਆਂ ਉਪਰੋਕਤ ਸਤਰਾਂ ਦਾ ਕੇਂਦਰੀ ਭਾਵ ਹਿੰਦੋਸਤਾਨ ਦੀ ਤਕਸੀਮ ਮਗਰੋਂ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਪਾਵਨ ਗੁਰਦੁਆਰਾ ਸਹਿਬਾਨ ਦੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਸਹੀ ਢੰਗ ਨਾਲ ਹੋ ਸਕੇ ਉਸਦੇ ਲਈ ਉਹਨਾ ਦੀ ਸੇਵਾ ਖਾਲਸਾ ਪੰਥ ਨੂੰ ਬਖ਼ਸ਼ੇ ਜਾਣ ਨਾਲ ਹੈ। ਅਰਥ ਸਿੱਧਾ ਹੈ ਕਿ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਵਸਣ ਵਾਲਾ ਕੋਈ ਵੀ ਸਿੱਖ ਮੁਸਲਿਮ ਕੱਟੜਵਾਦ ਦਾ ਸ਼ਿਕਾਰ ਮੁਲਕ ਪਾਕਿਸਤਾਨ ਵਿਚ ਰਹਿ ਜਾਣ ਵਾਲੇ ਸਿੱਖ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਦੇ ਢੰਗ ਤਰੀਕੇ ਅਤੇ ਮਰਿਯਾਦਾ ਦੇ ਮਾਪਦੰਡ ਤੋਂ ਸੰਤੁਸ਼ਟ ਨਹੀਂ ਹੈ। ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਮੁਸਲਿਮ ਕੱਟੜਪੰਥੀਆਂ ਵਲੋਂ ਕੀਤੇ ਜਾਣ ਵਾਲੇ ਮਾੜੇ ਵਰਤਾਅ ਕਾਰਨ ਦਿਨੋ ਦਿਨ ਘਟਦੀ ਜਾ ਰਹੀ ਸਿੱਖ ਆਬਾਦੀ ਦੇ ਕਾਲ ਖੰਡ ਅੰਦਰ ਉੱਥੇ ਰਹਿ ਗਏ ਸਿੱਖ ਧਾਰਮਿਕ ਅਸਥਾਨਾਂ ਦੀ ਹੋ ਰਹੀ ਬੇਕਦਰੀ ਤੋਂ ਹਰ ਸਿੱਖ ਹਿਰਦਾ ਦੁਖੀ ਹੈ। ਜਿਵੇਂ ਕਿਸੇ ਨੇ ਕਿਹਾ ਹੈ, ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ, ਤਾਂ ਸਿਰਫ ਸਿੱਖ ਹੀ ਨਹੀਂ ਬਲਕਿ ਪੰਜਾਬ ਦੇ ਹਰ ਵਰਗ ਦਾ ਨਾਗਰਿਕ ਦਸ ਗੁਰੂ ਸਹਿਬਾਨ ਵਿਚ ਆਪਣੀ ਪੂਰਨ ਸ਼ਰਧਾ ਰੱਖਦਾ ਹੋਇਆ ਉਹਨਾ ਨਾਲ ਸਬੰਧਤ ਸਾਰੇ ਧਾਰਮਿਕ ਅਸਥਾਨਾਂ ਦੀ ਪੂਰਨ ਸੇਵਾ ਸੰਭਾਲ ਦੀ ਸ਼ੁੱਭਕਾਮਨਾ ਕਰਦਾ ਹੈ।

ਪਰ ਆਜਾਦੀ ਤੋਂ ਬਾਅਦ ਪੰਜਾਬੀ ਅਤੇ ਸਿੱਖ ਹਿਰਦਿਆਂ ਦੀ ਅਜਿਹੀ ਵੇਦਨਾ ਵੱਲ ਕਿਸੇ ਕੇਂਦਰੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਸੇਵਾ ਸੰਭਾਲ ਦੀ ਗੱਲ ਤਾਂ ਦੂਰ ਕਿਸੇ ਨੇ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਮਹਿਜ਼ 5 ਕਿੱਲੋਮੀਟਰ ਦੀ ਦੂਰੀ ਤੇ ਸਥਿੱਤ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਕਰਤਾਰਪੁਰ ਸਾਹਿਬ ਤਕ ਵੀ ਪਾਕਿਸਤਾਨ ਤੋਂ ਇਲਾਵਾ ਹੋਰ ਕਿਸੇ ਅਸਥਾਨ ਵਿਖੇ ਵਸਣ ਵਾਲੇ ਸ਼ਰਧਾਲੂਆਂ ਲਈ ਸੁਰੱਖਿਅਤ  ਵੀਜਾ ਮੁਕਤ ਲਾਂਘਾ ਨਹੀਂ ਖੁਲਵਾ ਸਕੀ। ਆਖਰ ਆਜਾਦੀ ਤੋਂ 72 ਸਾਲਾਂ ਦੇ ਲੰਬੇ ਅਰਸੇ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੇ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਖੋਲ ਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ। ਹਾਲ ਹੀ ਵਿਚ ਲੋਕਸਭਾ ਚੋਣਾ 2024 ਦੇ ਪੰਜਾਬ ਵਿਚ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਚੋਣ ਸਭਾ ਦੌਰਾਨ ਆਖਿਆ ਕਿ ਜੇਕਰ 1971 ਦੀ ਭਾਰਤ ਪਾਕਿ ਜੰਗ ਵੇਲੇ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਕਦੀ ਵੀ ਕਰਤਾਰਪੁਰ ਸਾਹਿਬ ਗੁਰਦੁਆਰਾ ਅਤੇ ਪਾਕਿ ਅਧਿਕਾਰਤ ਕਸ਼ਮੀਰ ਦੇਸ਼ ਤੋਂ ਬਾਹਰ ਨਾ ਰਹਿੰਦੇ। ਉਹਨਾ ਦਾ ਇਸ਼ਾਰਾ 1971 ਵਿਚ ਭਾਰਤੀ ਫੌਜ ਦੀ ਪਾਕਿਸਤਾਨ ਉੱਪਰ ਇਤਿਹਾਸਕ ਜਿੱਤ ਮੌਕੇ 93000 ਪਾਕਿਸਤਾਨੀ ਫੌਜੀਆਂ ਕੋਲੋਂ ਸਰੰਡਰ ਕਰਵਾਉਣ ਦੇ ਬਾਵਜੂਦ ਤੱਤਕਾਲੀ ਸਰਕਾਰ ਵਲੋਂ ਪਾਕਿਸਤਾਨ ਵਿਚਲੇ ਕੈਦੀਆਂ ਸਮੇਤ ਕੋਈ ਵੀ ਮੰਗ ਮਨਵਾਉਣ ਵਿਚ ਅਸਮਰੱਥਾ ਵੱਲ ਸੀ।

ਮੋਦੀ ਜੀ ਦੇ ਇਸ ਬਿਆਨ ਤੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਮੌਜੂਦਾ ਕੇਂਦਰੀ ਸਰਕਾਰ ਦੀ ਸਪਸ਼ਟ ਨੀਅਤ ਅਤੇ ਨੀਤੀ ਦਾ ਪ੍ਰਗਟਾਵਾ ਤਾਂ ਹੋ ਹੀ ਰਿਹਾ ਹੈ। ਇਸਦੇ ਨਾਲ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨਿਰਮਾਣ ਤੋਂ ਇਲਾਵਾ ਮੋਦੀ ਸਰਕਾਰ ਵਲੋਂ ਸਿੱਖੀ ਦੇ ਲੇਖੇ ਕੀਤੀ ਗਈ ਸੇਵਾ ਵਿਚ, ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਉਸ ਲਾਲ ਕਿਲ੍ਹੇ ‘ਤੇ ਮਨਾਉਣਾ ਜਿੱਥੋਂ ਵੇਲੇ ਦੀ ਮੁਗਲ ਹਕੂਮਤ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਉਣਾ, ਗੁਜਰਾਤ ‘ਚ ਇਤਿਹਾਸਿਕ ਗੁਰਦੁਆਰਾ ਕੋਟ ਲਖਪਤ ਸਾਹਿਬ ਦਾ ਨਿਰਮਾਣ ਕਰਵਾਉਣਾ, ਸ੍ਰੀ- ਹੇਮਕੁੰਟ ਸਾਹਿਬ ਰੋਪਵੇਅ ਲਈ 2,430 ਕਰੋੜ ਰੁਪਏ ਦੀ ਰਾਸ਼ੀ ਮਨਜੂਰ ਕਰਨਾ, 312 ਸਿੱਖਾਂ ਦਾ ਨਾਮ ਕਾਲੀ ਸੂਚੀ ‘ਚੋਂ ਬਾਹਰ ਕੱਢਣਾ, 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ, ਦਿੱਲੀ ਅਤੇ ਕਾਨਪੁਰ ਸਿੰਘ ਦੰਗਿਆ ਦੇ ਪੀੜਤਾਂ ਨੂੰ ਮੁੜ ਵਸੇਬੇ ਲਈ ਮੁਆਵਜ਼ਾ ਦੇਣਾ, ਪੰਜਤਖ਼ਤ ਸਾਹਿਬਾਨਾਂ ਨੂੰ ਜੋੜਨ ਵਾਲੀ ਗੁਰੂ ਕ੍ਰਿਪਾ ਟ੍ਰੇਨ ਨੂੰ ਚਲਾਉਣ ਦਾ ਫੈਸਲਾ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੰਸਾਰ ਭਰ ”ਚ ਵੱਡੇ ਪੱਧਰ ‘ਤੇ ਮਨਾਉਣਾ, ਸ੍ਰੀ ਆਨੰਦਪੁਰ ਸਾਹਿਬ ਨੂੰ ਵੰਦੇ ਭਾਰਤ ਟ੍ਰੇਨ ਰਾਹੀਂ ਦਿੱਲੀ ਨਾਲ ਜੋਤਨਾ, ਸ੍ਰੀ ਦਰਬਾਰ ਸਾਹਿਬ ਲਈ ਵਿਦੇਸ਼ਾਂ ਤੋਂ ਆਉਣ ਵਾਲੇ ਚੜ੍ਹਾਵੇ ਵਾਸਤੇ ਦਸਵੰਧ ਦਾ ਰਾਹ ਪੱਧਰਾ ਕਰਨਾ, ਲੰਗਰ ਨੂੰ ਟੈਕਸ ਮੁਕਤ ਕਰਨਾ, ਅਫਗਾਨਿਸਤਾਨ ਦੇ ਵਿਗੜੇ ਹਾਲਾਤ ਦੌਰਾਨ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸਹੀ ਸਲਾਮਤ ਭਾਰਤ ਲਿਆਉਣਾ, ਅਫਗਾਨਿਸਤਾਨ ਤੋਂ 230 ਸਿੱਖ ਪਰਿਵਾਰਾਂ ਨੂੰ ਵਿਸ਼ੇਕ ਫਲਾਇਟਾਂ ਰਾਹੀਂ ਭਾਰਤ ਲੈ ਕੇ ਆਉਣਾ ਅਤੇ ਗੁਆਂਢੀ ਮੁਲਕਾਂ ਤੋਂ ਆਏ ਸ਼ਰਨਾਰਥੀ ਸਿੱਖਾਂ ਨੂੰ ਸੀਏਏ ਤਹਿਤ ਨਾਗਰਿਕਤਾ ਪ੍ਰਦਾਨ ਕਰਨਾ ਸ਼ਾਮਿਲ ਹੈ।

ਇਹਨਾ ਸਾਰੇ ਸਿੱਖ ਸੰਗਤ ਦੇ ਮਨ ਪਸੰਦ ਫੈਸਲਿਆਂ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਅੰਦਰ ਪੰਜਾਬ ਵਿਚੋਂ ਵੀ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਕਾਫੀ ਉਤਸ਼ਾਹਜਨਕ ਹੁੰਗਾਰਾ ਦੇਖਣ ਨੂੰ ਮਿਲ ਸਕਦਾ ਹੈ। 

ਗੁਰਪ੍ਰੀਤ ਸਿੰਘ ਸੰਧੂ

 

Leave a Reply