KESARI VIRASAT

ਕੇਸਰੀ ਵਿਰਾਸਤ

Latest news
ਸੁਸ਼ੀਲ ਰਿੰਕੂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਭੀੜ ਦੇਖ ਕੇ ਵਿਰੋਧੀ ਹੈਰਾਨ* ਅਜੀਤ ਅਖਬਾਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਜਲੰਧਰ 'ਚ FIR ਦਰਜ, 2 SDO ਗ੍ਰਿਫਤਾਰ *ਪੁਰਾਣਾ ਹਲਕਾ ਛੱਡ ਕੇ ਆਏ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਕਿਵੇਂ ਬਦਲਣਗੇ ਜਲੰਧਰ ਦੇ ਹਾਲਾਤ - ਸੁਸ਼ੀਲ ਰਿੰਕੂ* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਟ੍ਰਿਕ ਲਈ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਜ਼ਰੂਰੀ : ਸੰਨੀ ਸ਼ਰਮਾ ਆਪ' ਆਗੂ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਣ ਨਾਲ ਸੁਸ਼ੀਲ ਰਿੰਕੂ ਨੂੰ ਮਿਲੇਗੀ ਹੋਰ ਤਾਕਤ ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼
You are currently viewing ਆਪ ਦਾ ਨਾਅਰਾ ਬਦਲਾਅ ਸੀ ਜਾਂ ਬਦਲਾ? : ਸਰਕਾਰੀ ਇਮਾਰਤਾਂ ਦੀਆਂ ਕੰਧਾਂ ‘ਤੇ ਲਿਖ ਕੇ ਵੇਚਿਆ ਜਾ ਰਿਹਾ ਚਿੱਟਾ

ਆਪ ਦਾ ਨਾਅਰਾ ਬਦਲਾਅ ਸੀ ਜਾਂ ਬਦਲਾ? : ਸਰਕਾਰੀ ਇਮਾਰਤਾਂ ਦੀਆਂ ਕੰਧਾਂ ‘ਤੇ ਲਿਖ ਕੇ ਵੇਚਿਆ ਜਾ ਰਿਹਾ ਚਿੱਟਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ:  ਨਸ਼ਾ ਤਸਕਰ ਬੇਖੌਫ਼ ਹੋ ਕੇ ਨਸ਼ਾ ਤਸਕਰੀ ਕਰ ਰਹੇ ਹਨ ਅਤੇ ਇਸ ਲਈ ਬਾਕਾਇਦਾ ਤੌਰ `ਤੇ ਸਰਕਾਰੀ ਇਮਾਰਤਾਂ ਉੱਪਰ ਨਸ਼ੇ ਮਿਲਣ ਵਾਲੀਆਂ ਥਾਵਾਂ ਬਾਰੇ ਲਿਖਿਆ ਹੋਇਆ ਮਿਲਿਆ ਹੈ। ਪੰਜਾਬ ਦੀ ਪਵਿੱਤਰ ਧਰਤੀ ਉੱਤੇ ਆਮ ਆਦਮੀ ਪਾਰਟੀ ਦਾ ਰਾਜ ਆਉਣ ਤੋਂ ਬਾਅਦ ਦੇਖਣ ਨੂੰ ਮਿਲਿਆ ਹੈ ਜਿਸ ਤੋਂ ਬਾਦ ਲੋਕਾਂ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਸੂਬੇ ਅੰਦਰ ਬਦਲਾਵ ਲਿਆਉਣ ਦੇ ਕੀਤੇ ਗਏ ਧੂੰਆਂਧਾਰ ਪ੍ਚਾਰ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਨੂੰ ਦਰਅਸਲ ਸਮਝਣ ਵਿੱਚ ਭੁਲੇਖਾ ਲੱਗ ਗਿਆ ਸੀ ਜਦ ਕਿ ਆਪ ਦਾ ਅਸਲ ਕਹਿਣਾ ਬਦਲਾਅ ਜਾਂ ਤਬਦੀਲੀ ਲਿਆਉਣ ਦਾ ਨਹੀਂ ਬਲਕਿ ਸ਼ਾਇਦ ਪੰਜਾਬੀਆਂ ਕੋਲੋਂ ਚੁਣ ਚੁਣ ਕੇ ਬਦਲੇ ਲੈਣ ਤੋਂ ਹੀ ਸੀ। 

ਜਾਣਕਾਰੀ ਅਨੁਸਾਰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪਿਛਲੇ ਪਾਸੇ ਬਣੀ ਕਲੋਨੀ ਦੇ ਪਾਰਕ ਅਤੇ ਆਂਗਣਵਾੜੀ ਸੈਂਟਰ ਦੀਆਂ ਕੰਧਾਂ ‘ਤੇ ਨਸ਼ਾ ਮਿਲਣ ਵਾਲੀਆਂ ਥਾਵਾਂ ਬਾਰੇ ਲਿਖਿਆ ਗਿਆ ਹੈ। ਬਾਜ਼ੀਗਰ ਬਸਤੀ ਵਿੱਚ ਨਸ਼ੇ ਦਾ ਸਭ ਤੋਂ ਵੱਧ ਪ੍ਰਭਾਵ ਹੈ ਅਤੇ ਇਸ ਕਲੋਨੀ ਦੇ ਲੋਕ ਕਈ ਵਾਰੀ ਰੋਸ ਮੁਜ਼ਾਹਰੇ ਵੀ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਇੱਥੇ ਨਸ਼ੇ ਦੀ ਵਿਕਰੀ ਘਟ ਨਹੀਂ ਰਹੀ। ਐੱਸਐੱਸਪੀ ਹਰਜੀਤ ਸਿੰਘ ਨੇ ਕਿਹਾ ਕਿ ਪਾਰਕ ਅਤੇ ਆਂਗਣਵਾੜੀਸੈਂ ਟਰ ਦੀ ਕੰਧ ‘ਤੇ ਕਿਸੇ ਸ਼ਰਾਰਤੀ ਨੇ ਚਿੱਟਾ ਮਿਲਣ ਵਾਲੀਆਂ ਥਾਵਾਂ ਦੇ ਵੇਰਵੇ ਲਿਖੇ ਹੋਏ ਸਨ ਅਤੇ ਉਥੋਂ ਨਸ਼ਾ ਖਰੀਦਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਮਗਰੋਂ ਇਹ ਸ਼ਰਾਰਤ ਜਾਪਦੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਸਰਕਾਰੀ ਇਮਾਰਤਾਂ ਦੀਆਂ ਕੰਧਾਂ ਤੇ

 

ਨਸ਼ਿਆਂ ਦੀ ਕੀਤੀ ਇਸ਼ਤਿਹਾਰਬਾਜ਼ੀ ਨੂੰ ਮਿਟਾ ਦਿੱਤਾ ਹੈ। ਕੰਧਾਂ ‘ਤੇ ਇਸ਼ਤਿਹਾਰਬਾਜ਼ੀ ਪੱਕੇ ਲਾਲ ਰੰਗ ਨਾਲ ਕੀਤੀ ਗਈ ਸੀ। ਕਲੋਨੀ ਵਾਸੀਆਂ ਨੇ ਦੱਸਿਆ ਕਿ ਕੰਧਾਂ ਤੇ ਜਿਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਉਥੇ ਵਾਕਿਆ ਹੀ ਪਿਛਲੇ ਕਈ ਸਾਲਾਂ ਤੋਂ ਬੇਰੋਕ ਟੋਕ ਨਸ਼ਾ ਵਿਕ ਰਿਹਾ ਹੈ ਪਰ ਤਸਕਰ ਅਜੇ ਤੱਕ ਪੁਲੀਸ ਦੇ ਹੱਥ ਨਹੀਂ ਲੱਗੇ।

Leave a Reply