KESARI VIRASAT

ਕੇਸਰੀ ਵਿਰਾਸਤ

Latest news
ਸ਼ਮਸ਼ਾਨਘਾਟ ਦੀ ਕੰਧ ਡਿੱਗੀ: ਮਲਬੇ ਹੇਠ ਦੱਬੇ 6 ਲੋਕ, ਲੜਕੀ ਸਮੇਤ 4 ਦੀ ਮੌਤ; ਹਾਦਸੇ ਦਾ ਵੀਡੀਓ ਸਾਹਮਣੇ ਆਇਆ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  - ਮੰਜਿਲ  ਵੱਡੀ ਸਿਆਸੀ ਹਲਚਲ: ਕਰਮਜੀਤ ਚੌਧਰੀ ਨੇ ਕਾਂਗਰਸ ਛੱਡੀ:ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਬਿੱਟੂ ਵੀ ਭਾਜਪਾ 'ਚ ਸ਼ਾਮਲ ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ: ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹਿਆ, ਫਿਰ ਅੱਗ ਲਗਾ ਦਿੱਤੀ; ਪੇਟ ਵਿੱਚ ਜੁੜ... ਬਾਲਮੀਕੀ ਸਮਾਜ ਨੇ ਤਰਨਜੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦਾ ਦਿੱਤਾ ਭਰੋਸਾ। 21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸਮਾਪਤ: ਸ਼ਾਮ 5 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 63% , ਰਾਜਸਥਾਨ ਵਿੱਚ 50% ਵੋਟ... ਵਿਆਹੁਤਾ ਔਰਤ ਨੂੰ ਲਾ ਦਿੱਤੀ ਵਿਧਵਾ ਪੈਨਸ਼ਨ: ਦਲਾਲ ਡੇਢ ਸਾਲ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ; ਧੀ ਵੱਲ ਦੇਖਿਆ ... ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ...
You are currently viewing ਜਲੰਧਰ ਦੀ ਨਕੋਦਰ ਰੋਡ ਦੇ ਆਸਪਾਸ ਫੈਲਿਆ ਗੈਸ ਚੋਰੀ ਦਾ ਮੱਕੜਜਾਲ

ਜਲੰਧਰ ਦੀ ਨਕੋਦਰ ਰੋਡ ਦੇ ਆਸਪਾਸ ਫੈਲਿਆ ਗੈਸ ਚੋਰੀ ਦਾ ਮੱਕੜਜਾਲ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


* ਖਪਤਕਾਰਾਂ ਨਾਲ ਕਰੋੜਾਂ ਦੀ ਠੱਗੀ ਵਿੱਚ ਵੱਡੇ ਲੋਕ ਵੀ ਰੰਗ ਰਹੇ ਹੱਥ

 

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਸਿਆਣੇ ਕਹਿੰਦੇ ਨੇ ਕਿ ਛੋਟੀ ਜਿਹੀ ਮੋਰੀ ਵੀ ਵਿਸ਼ਾਲ ਜਹਾਜ਼ ਨੂੰ ਡੁਬੋ ਕੇ ਰੱਖ ਦਿੰਦੀ ਹੈ ਜੇਕਰ ਸਮੇਂ ਸਿਰ ਇਸ ਚੋਰ ਮੋਰੀ ਨੂੰ ਬੰਦ ਨਾ ਕੀਤਾ ਜਾਵੇ। ਅਜਿਹਾ ਹੀ ਕੁਝ ਜਲੰਧਰ ਦੀ ਨਕੋਦਰ ਰੋਡ ਵਾਲੇ ਪਾਸੇ ਕਲੋਨੀਆਂ ਦੇ ਵਾਸੀ ਘਰੇਲੂ ਅਤੇ ਕਮਰਸ਼ੀਅਲ ਗੈਸ ਖ਼ਪਤਕਾਰਾਂ ਨਾਲ ਵਾਪਰ ਰਿਹਾ ਹੈ। 

ਦਰਅਸਲ ਨਕੋਦਰ ਰੋਡ ਤੋਂ ਸੂਤਰਾਂ ਦੇ ਹਵਾਲੇ ਨਾਲ ਕੇਸਰੀ ਵਿਰਾਸਤ ਨੂੰ ਜੋ ਜਾਣਕਾਰੀ ਹਾਸਿਲ ਹੋਈ ਹੈ ਉਸ ਅਨੁਸਾਰ ਇਸ ਖੇਤਰ ਵਿੱਚ ਮੌਜੂਦ ਕੁਝ ਗੈਸ ਏਜੰਸੀਆਂ ਦੇ ਕਰਿੰਦੇ ਜਿਹੜੇ ਗੈਸ ਸਲੰਡਰ ਘਰੇਲੂ ਅਤੇ ਕਮਰਸ਼ੀਅਲ ਖਪਤਕਾਰਾਂ ਨੂੰ ਮੁਹੱਈਆ ਕਰਵਾਉਂਦੇ ਹਨ ਉਨ੍ਹਾਂ ਵਿੱਚੋਂ ਵੱਡੀ ਮਾਤਰਾ ਵਿੱਚ ਗੈਸ ਕੱਢੀ ਗਈ ਹੁੰਦੀ ਹੈ। ਕੁਝ ਜਾਗਰੂਕ ਖਪਤਕਾਰ ਜਿਹੜੇ ਆਪਣੇ ਸਿਲੰਡਰ ਵਿੱਚੋਂ ਇਸ ਕੀਤੀ ਗਈ ਗੈਸ ਚੋਰੀ ਬਾਰੇ ਸਵਾਲ ਖੜਾ ਕਰਦੇ ਹਨ, ਉਨ੍ਹਾਂ ਨੂੰ ਤਾਂ ਪੂਰੀ ਗੈਸ ਵਾਲਾ ਸਲੰਡਰ ਤੋਲ ਕੇ ਦੇ ਦਿੱਤਾ ਜਾਂਦਾ ਹੈ। ਪਰ ਬਹੁ ਗਿਣਤੀ ਖਪਤਕਾਰ ਜਿਹੜੇ ਇਸ ਚੋਰ ਮੋਰੀ ਤੋਂ ਅਨਜਾਣ ਹਨ, ਉਨ੍ਹਾਂ ਨੂੰ ਇਨ੍ਹਾਂ ਗੈਸ ਸਪਲਾਇਰਾਂ ਵਲੋਂ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ। 

ਇਹ ਵੀ ਦੇਖਣ ਵਿੱਚ ਆ ਰਿਹਾ ਹੈ ਕਿ ਕਈ ਵਾਰ ਕੁਝ ਜਾਗਰੂਕ ਨਾਗਰਿਕ ਇਨ੍ਹਾਂ ਗੈਸ ਚੋਰਾਂ ਨੂੰ ਰੰਗੇ ਹੱਥੀਂ ਕਾਬੂ ਵੀ ਕਰ ਲੈਂਦੇ ਹਨ। ਪਰ ਆਮ ਲੋਕ ਅਜਿਹੀ ਚੋਰੀ ਨੂੰ ਛੋਟੀ ਮੋਟੀ ਚੋਰੀ ਸਮਝ ਕੇ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ। ਕਈ ਵਾਰ ਤਾਂ ਇਨ੍ਹਾਂ ਗੈਸ ਚੋਰਾਂ ਨੂੰ ਗਰੀਬੀ ਦੇ ਪਰਦੇ ਹੇਠਾਂ ਲੋਕ ਹਿੱਤਾਂ ਨਾਲ ਖਿਲਵਾੜ ਕਰਨ ਨੂੰ ਅੱਖੋਂ ਪਰੋਖੇ ਵੀ ਕਰਨ ਦਾ ਰੁਝਾਨ ਦੇਖਣ ਵਿੱਚ ਆਉਂਦਾ ਹੈ। 

ਪਰ ਸੂਤਰਾਂ ਨੇ ਇਨ੍ਹਾਂ ਗੈਸ ਚੋਰਾਂ ਦੀ ਕਾਰਗੁਜ਼ਾਰੀ ਬਾਰੇ ਜੋ ਖੁਲਾਸਾ ਕੀਤਾ ਹੈ ਉਸ ਅਨੁਸਾਰ ਦੇਖਣ ਨੂੰ ਮਾਮੂਲੀ ਜਾਪਣ ਵਾਲੀ ਇਸ ਗੜਬੜੀ ਦੇ ਪਿੱਛੇ ਕਰੋੜਾਂ ਰੁਪਏ ਦੀ ਹੇਰਾਫੇਰੀ ਦਾ ਤਾਣਾਬਾਣਾ ਫੈਲਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਆਮ ਤੌਰ ਤੇ ਗੈਸ ਚੋਰੀ ਲਈ ਸਿਰਫ਼ ਸਬੰਧਤ ਰੇਹੜੀ ਵਾਲੇ ਗਰੀਬ ਵਿਅਕਤੀ ਨੂੰ ਕਸੂਰਵਾਰ ਮੰਨ ਲਿਆ ਜਾਂਦਾ ਹੈ ਅਤੇ ਗੈਸ ਏਜੰਸੀਆਂ ਦੇ ਪ੍ਰਬੰਧਕ ਇਸ ਅਪਰਾਧ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਜਾਂਦੇ ਹਨ। ਪਰ ਖਪਤਕਾਰਾਂ ਨਾਲ ਵੱਜਣ ਵਾਲੀ ਠੱਗੀ ਪੂਰੀ ਤਰ੍ਹਾਂ ਨਾਲ ਗੈਸ ਏਜੰਸੀਆਂ ਦੇ ਮਾਲਕਾਂ ਦੇ ਧਿਆਨ ਵਿੱਚ ਹੁੰਦੀ ਹੈ। 

ਸੂਤਰ ਤਾਂ ਇੱਥੋਂ ਤੱਕ ਖੁਲਾਸਾ ਕਰਦੇ ਹਨ ਕਿ ਕਈ ਗੈਸ ਏਜੰਸੀਆਂ ਦੀ ਮੈਨੇਜਮੈਂਟ ਇਨ੍ਹਾਂ ਗੈਸ ਸਪਲਾਈ ਕਰਨ ਵਾਲੇ ਰੇਹੜੀ ਚਾਲਕਾਂ ਨੂੰ ਕਿਸੇ ਤਨਖਾਹ ਜਾਂ ਮਿਹਨਤਾਨੇ ਤੋਂ ਬਗੈਰ ਹੀ ਇਸ ਸ਼ਰਤ ਉੱਪਰ ਸਪਲਾਈ ਦੇ ਕੰਮ ਲਗਾਉਂਦੇ ਹਨ ਕਿ ਉਹ ਆਪਣਾ ਮਿਹਨਤਾਨਾ ਖਪਤਕਾਰਾਂ ਦੇ ਸਲੰਡਰਾਂ ਵਿੱਚੋਂ ਕੱਢੀ ਜਾਣ ਵਾਲੀ ਗੈਸ ਨੂੰ ਵੇਚ ਕੇ ਹੀ ਪੂਰਾ ਕਰਨਗੇ। ਇਸ ਖੁਲਾਸੇ ਨਾਲ ਇਸ ਗੋਰਖਧੰਦੇ ਵਿੱਚ ਮੋਟੇ ਮਗਰਮੱਛਾਂ ਦੀ ਭੂਮਿਕਾ ਵੀ ਸਪੱਸ਼ਟ ਉਜਾਗਰ ਹੁੰਦੀ ਹੈ। 

ਕੁਝ ਗੈਸ ਏਜੰਸੀਆਂ ਦੇ ਗਡਾਊਨ ਕੀਪਰਾਂ ਦੀ ਵੀ ਗੈਸ ਚੋਰੀ ਦੇ ਧੰਦੇ ਵਿੱਚ ਪੂਰੀ ਸ਼ਮੂਲੀਅਤ ਰਹਿੰਦੀ ਹੈ। ਗੈਸ ਸਪਲਾਈ ਕਰਨ ਵਾਲੇ ਕੁਝ ਰੇਹੜੀ ਚਾਲਕਾਂ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ਉੱਪਰ ਇਹ ਵੀ ਖੁਲਾਸਾ ਕੀਤਾ ਕਿ ਰੇਹੜੀ ਚਾਲਕਾਂ ਨੂੰ ਗਡਾਊਨ ਵਿੱਚੋਂ ਸਪਲਾਈ ਲਈ ਪ੍ਦਾਨ ਕੀਤੇ ਜਾਣ ਵਾਲੇ ਭਰੇ ਹਰ 40 ਸਲੰਡਰਾਂ ਵਿੱਚੋਂ ਇੱਕ ਸਿਲੰਡਰ ਖਾਲੀ ਹੀ ਸੌਂਪਿਆ ਜਾਂਦਾ ਹੈ। ਇਸ ਤਰ੍ਹਾਂ ਮਜਬੂਰੀ ਵਸ ਉਨ੍ਹਾਂ ਨੂੰ ਗਡਾਊਨ ਵਿੱਚੋਂ ਪਹਿਲਾਂ ਤੋਂ ਹੀ ਹਾਸਿਲ ਘੱਟ ਗੈਸ ਦੀ ਪੂਰਤੀ ਖਪਤਕਾਰਾਂ ਦੇ ਸਲੰਡਰਾਂ ਵਿੱਚੋਂ ਥੋੜੀ ਥੋੜੀ ਗੈਸ ਕੱਢ ਕੇ ਕਰਨੀ ਪੈਂਦੀ ਹੈ। 

ਹਾਲਾਂਕਿ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਅਤੇ ਪੁਲਿਸ ਤੰਤਰ ਵੀ ਇਨ੍ਹਾਂ ਹੇਰਾਫੇਰੀਆਂ ਤੋਂ ਬਾਖੂਬੀ ਜਾਣਕਾਰ ਹੈ ਪਰ ਲੋਕਾਂ ਵਲੋਂ ਆਪਣੇ ਨਾਲ ਵੱਜਣ ਵਾਲੀ ਠੱਗੀ ਬਾਰੇ ਜੋਰਦਾਰ ਆਵਾਜ਼ ਬੁਲੰਦ ਨਾ ਕੀਤੇ ਜਾਣ ਕਾਰਨ ਇਨ੍ਹਾਂ ਵਿਭਾਗਾਂ ਦੇ ਸਬੰਧਤ ਮੁਲਾਜਮਾਂ ਦੀ ਕਾਰਵਾਈ ਵੀ ਅੱਖੋਂ ਪਰੋਖੇ ਕਰਨ, ਜਾਂ ਵਗਦੀ ਗੰਗਾ ਵਿੱਚ ਹੱਥ ਧੋਣ ਤੋਂ ਅੱਗੇ ਨਹੀਂ ਵਧ ਪਾਉਂਦੀ। 

ਇਸ ਲਈ ਆਪਣੇ ਹਿੱਤਾਂ ਉੱਪਰ ਵੱਜਣ ਵਾਲੇ ਡਾਕੇ ਨੂੰ ਰੋਕਣ ਲਈ ਗੈਸ ਖਪਤਕਾਰਾਂ ਨੂੰ ਹੀ ਜਾਗਰੂਕ ਹੋਣਾ ਪਵੇਗਾ। ਹੁਣ ਦੇਖਣਾ ਬਣਦਾ ਹੈ ਕਿ ਖਪਤਕਾਰਾਂ ਨਾਲ ਹੋਣ ਵਾਲੀ ਇਸ ਧੋਖਾਧੜੀ ਨੂੰ ਰੋਕਣ ਲਈ ਨਕੋਦਰ ਰੋਡ ਦੇ ਆਸਪਾਸ ਖੇਤਰਾਂ ਦੀਆਂ ਗੈਸ ਏਜੰਸੀਆਂ ਦੇ ਮਾਲਕ, ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਕੀ ਕਾਰਵਾਈ ਕਰਦੇ ਹਨ। 

 

Leave a Reply