KESARI VIRASAT

ਕੇਸਰੀ ਵਿਰਾਸਤ

Latest news
25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਐਲਾਨਿਆ: ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ; ਇਸੇ ਦਿਨ 1975 ਵਿੱਚ ਐਮਰਜ... ਜਲੰਧਰ ਪੁਲਿਸ ਨੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਕੀਤਾ ਸੰਗੀਨ ਮਾਮਲੇ ਵਿੱਚ ਗ੍ਰਿਫਤਾਰ ਡਿਜੀਟਲ ਮੀਡੀਆ ਨਾਲ ਸਬੰਧਤ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵ... ਆਪ' 'ਤੇ ਜਲੰਧਰ 'ਚ ਉਦਯੋਗ ਮਾਲਕਾਂ ਨੂੰ ਧਮਕਾਉਣ ਦਾ ਦੋਸ਼: ਬੀਜੇਪੀ ਨੇਤਾ ਨੇ ਕਿਹਾ- 202 ਫੈਕਟਰੀਆਂ ਦੇ ਕਰਮਚਾਰੀਆਂ ਦੀ ... ਚੋਣਾਂ ਜਿਤਾਉਣ ਅਤੇ ਹਰਾਉਣ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ ਪਾਰਟੀ ਕੇਡਰ ਨਹੀਂ ਕੋਈ ਹੋਰ* ਜਲੰਧਰ ਉਪ-ਚੋਣ - ਬੀਜੇਪੀ ਮੁੱਖ ਮੰਤਰੀ 'ਤੇ ਗੁੱਸੇ 'ਚ, ਪੰਜਾਬ ਪ੍ਰਧਾਨ ਜਾਖੜ ਨੇ ਕਿਹਾ- ਸੱਤਾ ਦੀ ਦੁਰਵਰਤੋਂ ਨਾ ਕਰੋ; ਬ... ਪ੍ਰੈੱਸ ਕੌਂਸਲ ਆਫ ਇੰਡੀਆ ਨੇ ਦਿੱਤਾ ਵੱਡਾ ਫੈਸਲਾ:ਪੱਤਰਕਾਰਾਂ ਦੇ ਸ਼ਨਾਖਤੀ ਕਾਰਡਾਂ ਲਈ ਡੀਏਵੀਪੀ ਦੀ ਸ਼ਰਤ ਹਟਾਈ  ਸੀਬੀਆਈ ਵਲੋਂ ਭਾਜਪਾ ਸਾਸ਼ਿਤ ਹਰਿਆਣਾ ਦੇ ਸਰਕਾਰੀ ਸਕੂਲਾਂ 'ਚ 4 ਲੱਖ ਫਰਜ਼ੀ ਦਾਖ਼ਲੇ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਮ... ਜੇਲ 'ਚ ਬੰਦ ਕੇਜਰੀਵਾਲ ਨੂੰ ਕਿਉਂ ਕੀਤਾ ਗਿਆ ਫਿਰ ਗ੍ਰਿਫਤਾਰ: ED ਤੋਂ ਬਾਅਦ CBI ਦੀ ਕਾਰਵਾਈ ਕਿੰਨੀ ਕੁ ਜਾਇਜ਼?  ਪੰਜਾਬ 'ਚ ਅੰਤਰ-ਰਾਜੀ ਅਫੀਮ ਦੀ ਤਸਕਰੀ ਦਾ ਪਰਦਾਫਾਸ਼: ਪੰਜਾਬ ਪੁਲਿਸ ਵੱਲੋਂ 66 ਕਿਲੋ ਅਫੀਮ ਬਰਾਮਦ; 2 ਤਸਕਰ ਗ੍ਰਿਫਤਾਰ ...
You are currently viewing Smart4Bharat ਜਲੰਧਰ ਚੈਪਟਰ ਵਲੋਂ ਡਿਜੀਟਲ ਮੀਡੀਆ ਐਸੋਸੀਏਸ਼ਨ (DMA) ਦੇ ਸਹਿਯੋਗ ਨਾਲ ਪੱਤਰਕਾਰਾਂ ਲਈ ਡਿਜੀਟਲ ਮੀਡੀਆ ਸਿਖਲਾਈ ਵਰਕਸ਼ਾਪ  

Smart4Bharat ਜਲੰਧਰ ਚੈਪਟਰ ਵਲੋਂ ਡਿਜੀਟਲ ਮੀਡੀਆ ਐਸੋਸੀਏਸ਼ਨ (DMA) ਦੇ ਸਹਿਯੋਗ ਨਾਲ ਪੱਤਰਕਾਰਾਂ ਲਈ ਡਿਜੀਟਲ ਮੀਡੀਆ ਸਿਖਲਾਈ ਵਰਕਸ਼ਾਪ  

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


*ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ*

ਜਲੰਧਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ): ਮੀਡੀਆ ਖੇਤਰ ਵਿੱਚ ਰਾਸ਼ਟਰਵਾਦੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਵਿੱਚ ਜੁਟੀ ਸਮਾਚਾਰ ਮਾਨਤਾ ਐਸੋਸੀਏਸ਼ਨ ਫਾਰ ਰਿਸਰਚ ਐਂਡ ਟਰੇਨਿੰਗ (smart) ਸਮਾਰਟ4ਭਾਰਤ ਵਲੋਂ ਪੰਜਾਬ ਦੀ ਮੋਹਰੀ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਡਿਜੀਟਲ ਮੀਡੀਆ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਖਾਸ ਤੌਰ ‘ਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ‘ਆਪ’ ਆਗੂ ਹਰਜਿੰਦਰ ਲੱਧਾ, ਪਾਰੁਲ ਅਰੋੜਾ ਵੀ ਸ਼ਾਮਲ ਹੋਏ।

ਐਸੋਸੀਏਸ਼ਨ ਦੇ ਪ੍ਧਾਨ ਅਮਨ ਬੱਗਾ, ਚੇਅਰਮੈਨ ਪ੍ਰਦੀਪ ਵਰਮਾ, ਜਨਰਲ ਸਕੱਤਰ ਅਜੀਤ ਸਿੰਘ ਬੁਲੰਦ, ਚੀਫ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸੰਧੂ, ਮੁੱਖ ਸਲਾਹਕਾਰ ਜਸਵਿੰਦਰ ਸਿੰਘ ਆਜ਼ਾਦ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਸਿੰਘ, ਸਕ੍ਰੀਨਿੰਗ ਕਮੇਟੀ ਦੇ ਮੁਖੀ ਸੁਮੇਸ਼ ਸ਼ਰਮਾ, ਸੰਪਰਕ ਅਧਿਕਾਰੀ ਧਰਮਿੰਦਰ ਸੋਂਧੀ ਨੇ ਮਹਿਮਾਨਾਂ ਦਾ ਸੁਆਗਤ ਕੀਤਾ । ਇਸ ਮੌਕੇ ਡੀਐਮਏ ਦੀ ਤਰਫੋਂ ਸੁਸ਼ੀਲ ਰਿੰਕੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁਸ਼ੀਲ ਰਿੰਕੂ ਕਾਫੀ ਦੇਰ ਤੱਕ ਇਸ ਪ੍ਰੋਗਰਾਮ ਦਾ ਹਿੱਸਾ ਰਹੇ ਅਤੇ ਪ੍ਰੋਗਰਾਮ ਵਿੱਚ ਮੌਜੂਦ ਮਾਹਿਰਾਂ ਤੋਂ ਡਿਜੀਟਲ ਮੀਡੀਆ ਨਾਲ ਸਬੰਧਤ ਸਵਾਲ ਪੁੱਛੇ।

  ਇਸ ਮੌਕੇ ਸੁਸ਼ੀਲ ਕੁਮਾਰ ਰਿੰਕੂ ਨੇ ਵਰਕਸ਼ਾਪ ਵਿੱਚ ਟਰੇਨਰ ਵਜੋਂ ਆਏ ਰਾਹੁਲ ਆਦਪ ਅਤੇ ਲਵਲੀਨ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਮੈਂ ਪੱਤਰਕਾਰਾਂ ਲਈ ਅਜਿਹਾ ਜਾਗਰੂਕਤਾ ਸਿਖਲਾਈ ਕੈਂਪ ਪਹਿਲਾਂ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸਮਾਰਟ 4ਭਾਰਤ ਨੇ ਡੀ.ਐਮ.ਏ ਦੇ ਸਹਿਯੋਗ ਅਜਿਹੀ ਸਿਖਲਾਈ ਵਰਕਸ਼ਾਪ ਦਾ ਆਯੋਜਨ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਹੁੰਦੇ ਰਹਿਣੇ ਚਾਹੀਦੇ ਹਨ।

 

 ਪ੍ਰੋਗਰਾਮ ਦੀ ਸ਼ੁਰੂਆਤ ‘ਚ ਅਜੀਤ ਸਿੰਘ ਬੁਲੰਦ ਅਤੇ ਜਸਵਿੰਦਰ ਆਜ਼ਾਦ ਨੇ ਡੀ.ਐਮ.ਏ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੀ ਸਥਾਪਨਾ 2019 ‘ਚ ਹੋਈ ਸੀ, ਜਿਸ ਤੋਂ ਬਾਅਦ ਹੁਣ ਤੱਕ ਸੰਸਥਾ ਨੇ ਬਹੁਤ ਸਾਰੇ ਸਮਾਜ ਸੇਵਾ ਦੇ ਕੰਮਾਂ ‘ਚ ਸਰਗਰਮੀ ਨਾਲ ਹਿੱਸਾ ਲਿਆ ਹੈ ਅਤੇ ਕਰੋਨਾ ਦੇ ਦੌਰ ‘ਚ ਵੀ. ਸੰਸਥਾ ਦੇ ਮੈਂਬਰਾਂ ਨੇ ਨਾ ਸਿਰਫ਼ ਮਨੁੱਖਤਾ ਦੀ ਸੇਵਾ ਕੀਤੀ ਸਗੋਂ ਜਾਨਵਰਾਂ ਨੂੰ ਭੋਜਨ ਵੀ ਵੰਡਿਆ। ਉਨ੍ਹਾਂ ਦੱਸਿਆ ਕਿ ਇਸ ਲਈ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਡਿਜੀਟਲ ਮੀਡੀਆ ਦੀਆਂ ਸਾਰੀਆਂ ਇਕਾਈਆਂ ਦੇ ਮੈਂਬਰ ਉਨ੍ਹਾਂ ਦੀ ਸੰਸਥਾ ਨਾਲ ਜੁੜੇ ਹੋਏ ਹਨ।

 

ਇਸ ਤੋਂ ਬਾਅਦ ਡੀਐਮਏ ਦੇ ਚੀਫ਼ ਕੋਆਰਡੀਨੇਟਰ ਅਤੇ ਸਮਾਰਟ 4ਭਾਰਤ ਜਲੰਧਰ ਚੈਪਟਰ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਸੰਧੂ ਨੇ Smart4Bharat ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਭਾਰਤੀ ਸਭਿਆਚਾਰ ਨੂੰ ਅੱਗੇ ਵਧਾਉਣ ਦੀ ਰੁਚੀ ਰੱਖਣ ਵਾਲੇ ਡਿਜੀਟਲ ਮੀਡੀਆ ਪਲੇਟਫਾਰਮਾਂ ਨੂੰ ਹਰ ਸੰਭਵ ਸਹਾਇਤਾ ਪ੍ਦਾਨ ਕਰਕੇ ਉਨ੍ਹਾਂ ਨੂੰ ਮੁਕਾਬਲੇ ਦੇ ਦੌਰ ਵਿੱਚ ਬਿਹਤਰ ਤਕਨੀਕੀ ਅਤੇ ਵਿਰਾਸਤ ਨਾਲ ਜੁੜੀਆਂ ਮਹੱਤਵਪੂਰਣ ਜਾਣਕਾਰੀਆਂ ਦੇ ਨਾਲ ਨਾਲ ਆਰਥਿਕ ਮਦਦ ਵੀ ਪ੍ਦਾਨ ਕਰਦੀ ਹੈ। ਉਨ੍ਹਾਂ ਨੇ ਮੀਡੀਆ ਖੇਤਰ ਨਾਲ ਜੁੜੀਆਂ ਸਖਸੀਅਤਾਂ ਨੂੰ ਸਮਾਰਟ 4ਭਾਰਤ ਪਲੇਟਫਾਰਮ ਨਾਲ ਜੁੜ ਕੇ ਖੋਜਪੂਰਣ ਪੱਤਰਕਾਰੀ ਦੇ ਰੁਝਾਨ ਨੂੰ ਹੋਰ ਅੱਗੇ ਵਧਾਉਣ ਦਾ ਸੱਦਾ ਦਿੱਤਾ।ਉਨ੍ਹਾਂ ਦੱਸਿਆ ਕਿ ਸਮਾਰਟ ਦੀ ਤਰਫੋਂ ਰਾਹੁਲ ਆਦਪ ਨੂੰ ਟ੍ਰੇਨਿੰਗ ਦੇਣ ਲਈ ਮੁੰਬਈ ਤੋਂ ਜਲੰਧਰ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਹੈ। ਉਨ੍ਹਾਂ ਸਾਫਟਵੇਅਰ ਇੰਜੀਨੀਅਰ ਲਵਲੀਨ ਕੌਰ ਦਾ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਵਾਗਤ ਕੀਤਾ।

 ਇਸ ਤੋਂ ਬਾਅਦ ਮਿਸ ਲਵਲੀਨ ਕੌਰ ਨੇ ਵੈਬਸਾਈਟ ਸੰਚਾਲਨ ਅਤੇ ਵੈਬ ਪੋਰਟਲ ਲਈ ਐਸ.ਈ.ਓ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਐਸ.ਸੀ.ਓ.ਕਰਕੇ ਕਿਸੇ ਵੀ ਖ਼ਬਰ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੈੱਬਸਾਈਟਾਂ ਦੇ ਕਈ ਪਹਿਲੂਆਂ ਬਾਰੇ ਵੀ ਪੱਤਰਕਾਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

 ਇਸ ਤੋਂ ਬਾਅਦ ਰਾਹੁਲ ਆਦਪ ਨੇ ਪੱਤਰਕਾਰਾਂ ਨੂੰ ਆਪਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਯੂਟਿਊਬ, ਇੰਸਟਾਗ੍ਰਾਮ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਯੂ-ਟਿਊਬ ‘ਤੇ ਵੀਡੀਓ ਵਾਇਰਲ ਕਰਨ ਅਤੇ ਤੁਹਾਡੇ ਫੇਸਬੁੱਕ ਪੇਜ ਜਾਂ ਯੂ-ਟਿਊਬ ਚੈਨਲਾਂ ਨੂੰ ਹੈਕ ਹੋਣ ਤੋਂ ਕਿਵੇਂ ਬਚਾਇਆ ਜਾਵੇ, ਇਸ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਯੂ-ਟਿਊਬ ‘ਤੇ ਆਪਣੇ ਚੈਨਲ ਨੂੰ ਮਸ਼ਹੂਰ ਬਣਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ। ਵੀਡੀਓ ਵਾਇਰਲ ਕਰਨ ਦੇ ਕਈ ਟਿਪਸ ਸਿਖਾਏ।

 

 ਅੰਤ ਵਿੱਚ ਅੱਧਾ ਘੰਟਾ ਸਵਾਲ ਜਵਾਬ ਦਾ ਸੈਸ਼ਨ ਹੋਇਆ ਜਿਸ ਵਿੱਚ ਪੱਤਰਕਾਰਾਂ ਨੇ ਮਾਹਿਰਾਂ ਨੂੰ ਡਿਜੀਟਲ ਮੀਡੀਆ ਨਾਲ ਸਬੰਧਤ ਕਈ ਅਹਿਮ ਸਵਾਲ ਪੁੱਛੇ।ਕਰੀਬ 30 ਸਵਾਲਾਂ ਦੇ ਬਹੁਤ ਹੀ ਸਹੀ ਜਵਾਬ ਦੇ ਕੇ ਪੱਤਰਕਾਰਾਂ ਦੇ ਸ਼ੰਕਿਆਂ ਦਾ ਨਿਪਟਾਰਾ ਕੀਤਾ ਗਿਆ। ਪ੍ਰੋਗਰਾਮ ‘ਚ ਪਹੁੰਚੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਵੀ ਕਈ ਸਵਾਲ ਪੁੱਛੇ ਅਤੇ ਰਿੰਕੂ ਜਵਾਬਾਂ ਤੋਂ ਖੁਸ਼ ਹੋਏ।

 ਅੰਤ ਵਿੱਚ ਸੰਸਥਾ ਦੇ ਮੁਖੀ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀਪ ਵਰਮਾ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਹਿਤ ਸਿੱਧੂ, ਸੰਦੀਪ ਸ਼ਰਮਾ, ਕੁਸ਼ ਚਾਵਲਾ, ਜਤਿਨ ਬੱਬਰ, ਯਸ਼ਪਾਲ ਪਹਿਲਵਾਨ, ਸੰਜੀਵ ਕਪੂਰ, ਸੁਨੀਲ ਕਪੂਰ, ਕੇਵਲ ਕ੍ਰਿਸ਼ਨ, ਵਰੁਣ ਗੁਪਤਾ, ਸੁਖਵਿੰਦਰ ਸਿੰਘ ਲੱਕੀ, ਜਤਿੰਦਰ ਰਾਵਤ, ਨਵੀਨ ਜਿੰਦਲ, ਸੰਨੀ ਭਗਤ, ਰਮੇਸ਼ ਕੁਮਾਰ. , ਪਵਨ ਕੁਮਾਰ, ਮੋਹਿਤ ਸੇਖੜੀ, ਕਬੀਰ ਸੋਂਧੀ, ਐਚ.ਐਸ ਚਾਵਲਾ, ਸੰਦੀਪ ਬਾਂਸਲ, ਜਸਪਾਲ ਸਿੰਘ, ਰੰਜਨ ਗੁਪਤਾ, ਵੈਭਵ ਬਾਂਸਲ, ਅਨੁਰਾਗ ਕੋਂਡਲ, ਐਚ.ਐਸ ਚਾਵਲਾ, ਦਿਲਬਾਗ ਸੱਲਣ, ਲਵਪ੍ਰੀਤ ਸਿੰਘ, ਰਮੇਸ਼ ਕੁਮਾਰ, ਯੋਗੇਸ਼ ਅਗਰਵਾਲ, ਕਰਨ ਸੇਠੀ, ਸੋਨੂੰ ਛਾਬੜਾ, ਸਾਹਿਲ ਅਰੋੜਾ,ਰੁਪਿੰਦਰ ਅਰੋੜਾ, ਸਮੇਤ 7 ਦਰਜਨ ਤੋਂ ਵਧੇਰੇ ਪੱਤਰਕਾਰ ਹਾਜ਼ਰ ਸਨ।

Leave a Reply