KESARI VIRASAT

Latest news
ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ... ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਨੂੰ ਲੈ ਕੇ ਹੁਣ ਬਿਲਾਵਲ ਭੁੱਟੋ ਦਾ ਵੱਡਾ ਕਬੂਲਨਾਮਾ
You are currently viewing 7.6 ਫੁੱਟ ਲੰਬਾ ਸਾਬਕਾ ਕਾਂਸਟੇਬਲ ਗ੍ਰਿਫਤਾਰ: ਤਰਨਤਾਰਨ ‘ਚ ਹੈਰੋਇਨ ਸਮੇਤ ਫੜਿਆ ਗਿਆ; ਅਮਰੀਕਾ ਦੇ ਗੋਟ ਟੈਲੇਂਟ ‘ਚ ਲੈ ਚੁੱਕਾ ਹੈ ਭਾਗ 

7.6 ਫੁੱਟ ਲੰਬਾ ਸਾਬਕਾ ਕਾਂਸਟੇਬਲ ਗ੍ਰਿਫਤਾਰ: ਤਰਨਤਾਰਨ ‘ਚ ਹੈਰੋਇਨ ਸਮੇਤ ਫੜਿਆ ਗਿਆ; ਅਮਰੀਕਾ ਦੇ ਗੋਟ ਟੈਲੇਂਟ ‘ਚ ਲੈ ਚੁੱਕਾ ਹੈ ਭਾਗ 


ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ: ਮਸ਼ਹੂਰ ਜਗਦੀਪ ਸਿੰਘ ਉਰਫ ਦੀਪ ਸਿੰਘ ਜੋ ਕਿ ਪੰਜਾਬ ਪੁਲਸ ‘ਚ 7.6 ਫੁੱਟ ਲੰਬਾ ਕਾਂਸਟੇਬਲ ਸੀ, ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੀਪ ਸਿੰਘ ਅਮਰੀਕਾ ਦੇ ਗੋਟ ਟੈਲੇਂਟ ਵਿੱਚ ਵੀ ਜਾ ਚੁੱਕਾ ਹੈ, ਜਿੱਥੇ ਉਸਨੇ ਗਤਕਾ ਖੇਡ ਦਾ ਪ੍ਰਦਰਸ਼ਨ ਕੀਤਾ। ਫਿਲਹਾਲ ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਛੱਡ ਚੁੱਕਾ ਹੈ।

 

 ਦਰਅਸਲ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੂੰ 500 ਗ੍ਰਾਮ ਹੈਰੋਇਨ ਦੀ ਡਿਲੀਵਰੀ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਸ ਨੇ ਤਰਨਤਾਰਨ ‘ਚ ਗੁਪਤ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਦੀਪ ਸਿੰਘ ਆਪਣੀ ਬੋਲੈਰੋ ਕਾਰ ਵਿੱਚ ਉੱਥੇ ਪਹੁੰਚ ਗਿਆ। ਪੁਲੀਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਦੀਪ ਦੇ ਦੋ ਸਾਥੀ ਵੀ ਉਸ ਦੇ ਨਾਲ ਸਨ, ਜਿਨ੍ਹਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।

 

 

 ਦੀਪ ਨੇ ਕੁਝ ਦਿਨਾਂ ਬਾਅਦ ਮੁੜ ਅਮਰੀਕਾ ਜਾਣਾ ਸੀ

 ਦੀਪ ਸਿੰਘ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ‘ਤੇ ਰਹਿ ਚੁੱਕਾ ਹੈ। ਪਰ ਕੁਝ ਸਮਾਂ ਪਹਿਲਾਂ ਉਸ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦੇ ਕੇ ਨੌਕਰੀ ਛੱਡ ਦਿੱਤੀ ਸੀ। 7.6 ਫੁੱਟ ਦੇ ਆਪਣੇ ਕੱਦ ਕਾਰਨ ਉਹ ਪੰਜਾਬ ‘ਚ ਕਾਫੀ ਮਸ਼ਹੂਰ ਸੀ। ਕੁਝ ਸਮੇਂ ਬਾਅਦ ਉਸ ਨੇ ਮੁੜ ਅਮਰੀਕਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ।

 

 ਮਸ਼ਹੂਰ ਚਿਹਰੇ ਪਿੱਛੇ ਹੋ ਰਹੀ ਸੀ ਤਸਕਰੀ 

 

 ਪੁਰਾਣਾ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਦੀਪ ਸਿੰਘ ਨੂੰ ਕਦੇ ਵੀ ਚੌਕੀਆਂ ‘ਤੇ ਪੁੱਛਗਿੱਛ ਲਈ ਨਹੀਂ ਰੋਕਿਆ ਗਿਆ। ਉਹ ਹੈਰੋਇਨ ਦੀ ਤਸਕਰੀ ਲਈ ਆਪਣੇ ਮਸ਼ਹੂਰ ਚਿਹਰੇ ਦੀ ਵਰਤੋਂ ਕਰ ਰਿਹਾ ਸੀ। ਫਿਲਹਾਲ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹੋਈਆਂ ਡਲਿਵਰੀ ਦੇ ਵੇਰਵੇ ਵੀ ਮੰਗੇ ਜਾ ਰਹੇ ਹਨ। ਜਲਦੀ ਹੀ ਪੁਲਿਸ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

 

Leave a Reply