KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing ਬੇਵੱਸ ਦਾ ਯੌਨ ਸ਼ੋਸ਼ਣ ਕਰਨ ਵਾਲੇ ਖ਼ਿਲਾਫ਼ ਕਾਰਵਾਈ ਤੋਂ ਮਾਨ ਸਰਕਾਰ ਅਤੇ ਮਜੀਠੀਆ ਨੂੰ ਕੌਣ ਰੋਕ ਰਿਹੈ ?

ਬੇਵੱਸ ਦਾ ਯੌਨ ਸ਼ੋਸ਼ਣ ਕਰਨ ਵਾਲੇ ਖ਼ਿਲਾਫ਼ ਕਾਰਵਾਈ ਤੋਂ ਮਾਨ ਸਰਕਾਰ ਅਤੇ ਮਜੀਠੀਆ ਨੂੰ ਕੌਣ ਰੋਕ ਰਿਹੈ ?

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਇਕ ਤੋਂ ਬਾਅਦ ਇਕ ਸਕੈਂਡਲਾਂ ਦੇ ਬਾਹਰ ਆਉਣ ਨਾਲ ਆਮ ਆਦਮੀ ਪਾਰਟੀ ਅੰਦਰ ਖਲਬਲੀ ਮਚੀ ਹੋਈ ਹੈ। ਬਦਲਾਅ ਦੇ ਨਾਅਰੇ ਨੂੰ ਸੱਤਾ ਹਥਿਆਉਣ ਦਾ ਸੰਦ ਬਣਾਉਣ ਵਾਲੀ ਪਾਰਟੀ ਖ਼ੁਦ ਭ੍ਰਿਸ਼ਟਾਚਾਰ ਅਤੇ ਸੈਕਸ ਸਕੈਂਡਲਾਂ ਦੀ ਦਲਦਲ ਵਿਚ ਧਸ ਦੀ ਜਾ ਰਹੀ ਹੋਣ ’ਤੇ ’ਆਪ’ ਦੇ ਵਰਕਰ ਸਦਮੇ ’ਚ ਹਨ।

ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਕਥਿਤ ਅਸ਼ਲੀਲ ਵੀਡੀਓ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਪੰਜਾਬ ਦੇ ਇਕ ਹੋਰ ਮੰਤਰੀ ਦੀ ਇਕ ਬੇਵੱਸ ਦਾ ਯੋਣ ਸ਼ੋਸ਼ਣ ਕਰਨ ਬਾਰੇ ਇਤਰਾਜ਼ਯੋਗ ਵੀਡੀਓ ਦੀ ਮੌਜੂਦਗੀ ਬਾਰੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਦਾਅਵੇ ਨੇ ਦਿਲੀ ਸਰਕਾਰ ਦੇ ਮਹਿਲਾ ਬਾਲ ਕਲਿਆਣ ਮੰਤਰੀ ਸੰਦੀਪ ਕੁਮਾਰ ਦੁਆਰਾ ਰਾਸ਼ਨ ਕਾਰਡ ਸੈਕਸ ਸਕੈਂਡਲ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਸਤੰਬਰ 2016 ਦੌਰਾਨ ਮੰਤਰੀ ਸੰਦੀਪ ਨੂੰ ਸੈਕਸ ਸੀ ਡੀ ਕਾਂਡ ’ਚ ਜੇਲ੍ਹ ਦੀ ਹਵਾ ਖਾਣੀ ਪਈ ਸੀ। ਯੋਨ ਸ਼ੋਸ਼ਣ ਨਾਲ ਪੀੜਤ ਮਹਿਲਾ ਅਨੁਸਾਰ ਉਹ ਰਾਸ਼ਨ ਕਾਰਡ ਬਣਵਾਉਣ ਗਈ ਸੀ, ਜਿੱਥੇ ਮੰਤਰੀ ਸੰਦੀਪ ਨੇ ਨਸ਼ੀਲੀ ਵਸਤੂ ਮਿਲੀ ਕੋਲਡ ਡਰਿੰਕ ਪਿਲਾ ਕੇ ਉਸ ਨਾਲ ਜਬਰ ਜ਼ਨਾਹ ਕੀਤਾ ਸੀ। ਇਸ ਸਕੈਂਡਲ ਦੇ ਮੀਡੀਆ ’ਚ ਖ਼ੁਲਾਸੇ ਤੋਂ ਪਹਿਲਾਂ ਹੀ ਦਿਲੀ ਦੇ ਮੁੱਖਮੰਤਰੀ ਕੇਜਰੀਵਾਲ ਨੂੰ ਇਲਮ ਸੀ। ਪਰ ਉਸ ਨੇ ਮੰਤਰੀ ਖ਼ਿਲਾਫ਼ ਕੋਈ ਕਾਰਵਾਈ ਮੀਡੀਆ ’ਚ ਚਰਚਾ ਹੋਣ ਤਕ ਨਹੀਂ ਕੀਤੀ ਸੀ। ਇਸ ਸੈਕਸ ਸਕੈਂਡਲ ’ਚ ਫਸੇ ਸੰਦੀਪ ਦੀ ਤੁਲਨਾ ਦੇਸ਼ ਦੇ ਮਹਾਂਪੁਰਸ਼ਾਂ ਨਾਲ ਕਰ ਕੇ ’ਆਪ’ ਆਗੂ ਆਸ਼ੂਤੋਸ਼ ਨੇ ਵੀ ਆਪਣੀ ਕਿਰਕਿਰੀ ਕਰਾਈ ਸੀ। ਮਹਿਲਾ ਕਲਿਆਣ ਮੰਤਰੀ ਨੇ ਖ਼ੁਦ ਇਕ ਮਹਿਲਾ ਨਾਲ ਸੈਕਸ ਸਕੈਂਡਲ ’ਚ ਫਸ ਕੇ ਅਨੈਤਿਕਤਾ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕੀਤਾ ਸੀ।

ਦਿਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਦਾ ਵੀ ਔਰਤਾਂ ਪ੍ਰਤੀ ਨਜ਼ਰੀਆ ਸਾਰਥਿਕ ਨਹੀਂ ਰਿਹਾ। ਭਾਰਤੀ ਦੀ ਪਤਨੀ ਲਿਪਿਕਾ ਮਿੱਤਰਾ ਵੱਲੋਂ ਉਸ ’ਤੇ ਵਿਆਹ ਦੇ ਸਮੇਂ ਤੋ ਹੀ ਕੀਤੇ ਜਾਂਦੇ ਰਹੇ ਮਾੜੇ ਵਰਤਾਓ ਲਈ ਦਰਜ ਕਰਾਏ ਗਏ ਘਰੇਲੂ ਹਿੰਸਾ ਦੇ ਕੇਸ ’ਚ ਜੇਲ੍ਹ ਯਾਤਰਾ ਕੀਤੀ ਸੀ। ਇਸੇ ਸੋਮਨਾਥ ਭਾਰਤੀ ’ਤੇ ਯੁਗਾਂਡਾ ਦੀਆਂ 4 ਔਰਤਾਂ ਪ੍ਰਤੀ ਨਕਸਲੀ ਵਤੀਰਾ ਅਤੇ ਧੱਕਾਮੁੱਕੀ ਤੇ ਬਦਸਲੂਕੀ ਦੀਆਂ ਜਦੋਂ ਸ਼ਿਕਾਇਤਾਂ ਆਈਆਂ ਤਾਂ ਕੇਜਰੀਵਾਲ ਹੀ ਉਸ ਦੇ ਬਚਾਅ ਲਈ ਨਿੱਤਰਿਆ ਸੀ। ਦਿਲੀ ਦੇ ਵਿਧਾਇਕ ਅਤੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨ ਤੁਲਾ ਖਾਨ ਨੇ ਤਾਂ ਸ਼ਾਇਦ ਹੱਦ ਹੀ ਕਰ ਦਿੱਤੀ, ਕਿ ਉਸ ਦੇ ਸਾਲੇ ਦੀ ਪਤਨੀ ਨੂੰ ਉਸ ਦੇ ਖ਼ਿਲਾਫ਼ ਸਤੰਬਰ 2017 ’ਚ ਛੇੜਛਾੜ ਦਾ ਮਾਮਲਾ ਦਰਜ ਕਰਵਾਉਣਾ ਪਿਆ। ਇਸ ਮਾਮਲੇ ਨੂੰ ਦਿਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਨੇ ਪਰਿਵਾਰਕ ਵਿਵਾਦ ਦੱਸਦਿਆਂ ਮਿਟ. ਪਾਉਣ ਦੀ ਕੋਸ਼ਿਸ਼ਾਂ ਵੀ ਕੀਤੀ। ਦਿਲੀ ਦੇ ਨਰੇਲਾ ਇਲਾਕੇ ’ਚ ਆਮ ਆਦਮੀ ਪਾਰਟੀ ਦੀ ਮਹਿਲਾ ਵਰਕਰ ਦੀ ਕਥਿਤ ਖ਼ੁਦਕੁਸ਼ੀ ਦਾ ਗੰਭੀਰ ਮਾਮਲਾ ਵੀ ਸਾਹਮਣੇ ਆਇਆ, ਜਿਸ ਨੇ ਆਪਣੇ ਨਾਲ ਹੋਈ ਛੇੜਛਾੜ ’ਤੇ ਇਨਸਾਫ਼ ਨਾ ਮਿਲਣ ’ਤੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਸੀ। ਮਹਿਲਾ ਵਰਕਰ ਸੋਨੀ ਆਤਮ ਹੱਤਿਆ ਦੇ ਮਾਮਲੇ ’ਚ ਪਾਰਟੀ ਵਿਧਾਇਕ ਸ਼ਰਦ ਚੌਹਾਨ ਸਮੇਤ 7 ਹੋਰਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ। ਦਿੱਲੀ ਜਲ ਮੰਤਰੀ ਰਹੇ ਕਪਿਲ ਮਿਸ਼ਰਾ ਵੱਲੋਂ ਮਈ 2017 ਦੌਰਾਨ ਪੰਜਾਬ ਚੋਣਾਂ ’ਚ ਦਿੱਲੀ ਦੇ ’ਆਪ’ ਨੇਤਾਵਾਂ ਨੂੰ ਕੁੜੀਆਂ ਸਪਲਾਈ ਕਰਨ ਬਾਰੇ ਖ਼ੁਲਾਸੇ ਨੇ ਵੱਡੀਆਂ ਅਖ਼ਬਾਰੀ ਸੁਰਖ਼ੀਆਂ ਬਟੋਰੀਆਂ ਸਨ। ’ਆਪ’ ਦੇ ਫਾਊਂਡਰ ਮੈਂਬਰ ਯੋਗਿੰਦਰ ਯਾਦਵ ਪੰਜਾਬ ’ਚ ਲੱਗੇ ’ਆਪ’ ਨੇਤਾਵਾਂ ’ਤੇ ਯੋਨ ਸ਼ੋਸ਼ਣ ਤਕ ਦੇ ਦੋਸ਼ ਪਹਿਲਾਂ ਹੀ ਲਗਾ ਚੁੱਕੇ ਹਨ। ਕੁਝ ਸਾਲ ਪਹਿਲਾਂ ’ਆਪ’ ਦੀ ਫ਼ਿਰੋਜਪੁਰ ਦੀ ਕਨਵੀਨਰ ਰਹੀ ਅਮਨਦੀਪ ਕੌਰ ਨੇ ਔਰਤਾਂ ਦੇ ਸਨਮਾਨ ਪ੍ਰਤੀ ਪਾਰਟੀ ਦੇ ਝੂਠੇ ਦਾਅਵੇ ਦੀ ਪੋਲ ਖੋਲ੍ਹਦਿਆਂ ’ਆਪ’ ਨੂੰ ਮਹਿਲਾ ਵਿਰੋਧੀ ਕਰਾਰ ਦਿੱਤਾ ਸੀ ਅਤੇ ਪਾਰਟੀ ਮੀਟਿੰਗ ’ਚ ਉਸ ਨਾਲ ਕੀਤੀ ਗਈ ਬਦਤਮੀਜ਼ੀ ਬਾਰੇ ਸ਼ਿਕਾਇਤ ’ਤੇ ਅਮਲ ਨਾ ਕਰਨ ’ਤੇ ਕੇਜਰੀਵਾਲ ਦੀ ਦਿਲੀ ਰਿਹਾਇਸ਼ ਮੂਹਰੇ ਧਰਨਾ ਤਕ ਦਿੱਤਾ ਸੀ। ’ਆਪ’ ’ਚ ਇਹ ਵਰਤਾਰਾ ਆਮ ਬਣਦਾ ਜਾ ਰਿਹਾ ਹੋਣਾ ਸ਼ਕਤੀ ਦੇ ਗ਼ਲਬੇ ਦੀ ਵਰਤੋਂ ਦਾ ਆਪਣਾ ਮਨਹੂਸ ਰੂਪ ਹੈ।

 ਆਮ ਆਦਮੀ ਪਾਰਟੀ ਦਾ ਗਠਨ ਭ੍ਰਿਸ਼ਟਾਚਾਰ ’ਤੇ ਨਕੇਲ ਕੱਸਣ ਦੇ ਮਕਸਦ ਨਾਲ ਜਨ ਲੋਕਪਾਲ ਵਿਵਸਥਾ ਦੀ ਮੰਗ ਲਈ ਦਿੱਲੀ ਦੇ ਰਾਮ-ਲੀਲ੍ਹਾ ਮੈਦਾਨ ’ਚ ਸੰਘਰਸ਼ ਕਰਨ ਵਾਲੇ ਗਾਂਧੀਵਾਦੀ ਸਮਾਜ ਸੇਵੀ ਅੰਨ੍ਹਾ ਹਜ਼ਾਰੇ ਤੋਂ ਵੱਖ ਹੋ ਕੇ ਕੇਜਰੀਵਾਲ ਅਤੇ ਸਾਥੀਆਂ ਨੇ 2 ਅਕਤੂਬਰ 2012 ਨੂੰ ਕੀਤਾ ਸੀ। ਪਾਰਟੀ ਨੂੰ ਦਿੱਲੀ ਅਤੇ ਪੰਜਾਬ ’ਚ ਸੱਤਾ ਹਥਿਆਉਣ ’ਚ ਕਾਮਯਾਬੀ ਵੀ ਮਿਲੀ, ਪਰ 11 ਸਾਲ ਦੇ ਥੋੜ੍ਹੇ ਅਰਸੇ ਦੌਰਾਨ ’ਆਪ’ ’ਤੇ ਲੱਗੇ ਤਰਾਂ ਤਰਾਂ ਦੇ ਇਲਜ਼ਾਮਾਂ ਨੇ ਵਧੀਆ ਗਵਰਨੈਂਸ ਮੁਹੱਈਆ ਕਰਵਾਉਣ ਦੇ ਵਚਨ ਦੇ ਬਦਲੇ ’ਆਪ’ ਦੀ ਚੋਣ ਕਰਨ ਵਾਲੇ ਲੋਕਾਂ ਨੂੰ ਬਹੁਤ ਮਾਯੂਸ ਕੀਤਾ ਹੈ।

ਇਸ ਵਕਤ ਪੰਜਾਬ ਦੇ ਇਕ ਮੰਤਰੀ ਦੀ ਸੈਕਸ ਵੀਡੀਓ ਦੀ ਮੌਜੂਦਗੀ ਦੇ ਦਾਅਵੇ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਦੀ ਹਾਲਤ ਪਤਲੀ ਹੁੰਦੀ ਨਜ਼ਰ ਆ ਰਹੀ ਹੈ। ਵਿਆਹ ਸ਼ਾਦੀਆਂ ਦਾ ਸੀਜ਼ਨ ਹੋਣ ਕਾਰਨ ਸਮਾਜਕ ਫ਼ਰਜ਼ ਪੂਰਤੀ ਲਈ ਸਮਾਗਮਾਂ ’ਚ ਹਾਜ਼ਰੀ ਲਵਾਉਣ ਲਈ ਪਹੁੰਚਣ ਵਾਲੇ ਮੰਤਰੀ ਲੋਕਾਂ ਦੀਆਂ ਸ਼ੱਕੀ ਨਜ਼ਰਾਂ ਨਾਲ ਆਪਣੇ ਆਪ ਸ਼ਰਮਿੰਦਗੀ ਦਾ ਅਹਿਸਾਸ ਹੰਢਾਉਣ ਲਈ ਮਜਬੂਰ ਹਨ। ਕਈ ਤਾਂ ’ਵੀਡੀਓ ਮੇਰੀ ਨਹੀਂ’ ਵਰਗੀ ਸਫ਼ਾਈ ਦੇਣ ’ਚ ਲੱਗੇ ਹਨ। ਪੰਜਾਬ ਸਰਕਾਰ ਵੱਲੋਂ ਇਸ ਗੰਭੀਰ ਅਨੈਤਿਕਤਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਕੁਝ ਨਾ ਕਰ ਕੇ ਇਸ ਵਕਤ ’ਬਦ ਇਖ਼ਲਾਕ’ ਦਾ ਬਚਾਅ ਕੀਤਾ ਜਾ ਰਿਹਾ ਹੈ। ਕਿਸੇ ਵੀ ਬਦ ਇਖ਼ਲਾਕ ਨੂੰ ਲੋਕਾਂ ਦੀ ਅਗਵਾਈ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ। ਹੁਣ ਤਕ ਪੈੱਨ ਡਰਾਈਵ ਦੀ ਜਾਂਚ ਹੋ ਜਾਣੀ ਚਾਹੀਦੀ ਸੀ। ਪਰ ਸਰਕਾਰ ਵੱਲੋਂ ਨਾ ਤਾਂ ਵੀਡੀਓ ਮੰਗੀ ਗਈ ਹੈ ਨਾ ਹੀ ਕੋਈ ਕਾਰਵਾਈ ਕੀਤੇ ਜਾਣ ਦੀ ਖ਼ਬਰ ਹੈ। ਪਰ ਦੂਜੇ ਪਾਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਮਾਮਲਾ ਪ੍ਰੈੱਸ ਨੂੰ ਜਾਣੂ ਕਰਾਉਣ ਤੋਂ ਇਲਾਵਾ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਨਹੀਂ ਵਧਿਆ ਜਾ ਰਿਹਾ, ਕਾਨੂੰਨੀ ਅੜਚਣ ਦੇ ਨਾਮ ’ਤੇ ਸਰਕਾਰ ਅਤੇ ਸੰਬੰਧਿਤ ਮੰਤਰੀ ਨੂੰ ਮਾਮਲੇ ਨੂੰ ਸੰਭਾਲਣ ਲਈ ਸਮਾਂ ਦਿੱਤਾ ਜਾ ਰਿਹਾ ਹੋਣਾ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਕਿਸੇ ਪ੍ਰਕਾਰ ਦੀ ਅੰਦਰਖਾਤੇ ’ਸੌਦਾ’ ਤਾਂ ਨਹੀਂ ਹੋ ਰਿਹਾ? ਇਕ ਸਿਆਸੀ ਆਗੂ ਨੂੰ ਕਿਸੇ ਵੀ ਪੀੜਤ ਨੂੰ ਇਨਸਾਫ਼ ਦਿਵਾਉਣ ਦੀ ਫ਼ਰਜ਼ ਪੂਰਤੀ ਪ੍ਰਥਮ ਕਾਰਜ ਹੋਣਾ ਚਾਹੀਦਾ ਹੈ। ਉਸ ਨੂੰ ਤੁਰੰਤ ਡੀ ਜੀ ਪੀ ਕੋਲ ਪਹੁੰਚ ਕਰਨੀ ਚਾਹੀਦੀ ਸੀ। ਕਿਸੇ ਬੇਵੱਸ ਦਾ ਯੋਣ ਸ਼ੋਸ਼ਣ ਕਰਨ ਵਾਲੇ ਮੰਤਰੀ ਖ਼ਿਲਾਫ਼ ਕਾਰਵਾਈ ਕਰਨ ਕਰਾਉਣ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਆਗੂ ਮਜੀਠੀਆ ਨੂੰ ਕੌਣ ਰੋਕ ਰਿਹੈ ?

 

( ਪ੍ਰੋ. ਸਰਚਾਂਦ ਸਿੰਘ ਖਿਆਲਾ, ਮੀਡੀਆ ਪੈੱਨ‌ਲਿਸਟ, ਭਾਜਪਾ ਪੰਜਾਬ। 9781355522)

Leave a Reply