KESARI VIRASAT

Latest news
ਮੋਦੀ ਸਰਕਾਰ ਨੇ ਬੰਗਲਾਦੇਸ਼ ਦੀ ਕੱਸੀ ਹੋਰ ਨੁਕੇਲ: ਰੈਡੀਮੇਡ ਕੱਪੜਿਆਂ ਅਤੇ ਖਾਣਪੀਣ ਯੋਗ ਕਈ ਉਤਪਾਦਾਂ ਦੀ ਦਰਾਮਦ ਉੱਪਰ ਲਗ... ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ...
You are currently viewing ਚੰਦਰ ਗ੍ਰਹਿਣ 2023: ਇਹ ਰਾਸ਼ੀਆਂ ਹੋਣਗੀਆਂ ਖੁਸ਼ਹਾਲ ਤੇ ਦੀਵਾਲੀ ਹੋਵੇਗੀ ਸ਼ੁਭ
moon eclipse 2023

ਚੰਦਰ ਗ੍ਰਹਿਣ 2023: ਇਹ ਰਾਸ਼ੀਆਂ ਹੋਣਗੀਆਂ ਖੁਸ਼ਹਾਲ ਤੇ ਦੀਵਾਲੀ ਹੋਵੇਗੀ ਸ਼ੁਭ


ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- Chandra Grahan 2023 ਜੋ ਦੁਸਹਿਰੇ ਤੋਂ ਬਾਅਦ ਸਾਲ ਦਾ ਦੂਜਾ ਤੇ ਆਖਰੀ ਚੰਦਰ ਗ੍ਰਹਿਣ ਲੱਗੇਗਾ। ਸ਼ਰਦ ਪੁੰਨਿੀਆ ਯਾਨੀ 28 ਅਕਤੂਬਰ ਨੂੰ ਲੱਗਣ ਵਾਲੇ ਇਸ ਚੰਦਰ ਗ੍ਰਹਿਣ ਦਾ ਸਮਾਂ ਦੁਪਹਿਰ 1.05 ਤੋਂ 2.25 ਵਜੇ ਤਕ ਰਹੇਗਾ। ਇਸ ਸਾਲ ਦੇ 4 ਗ੍ਰਹਿਣਾਂ ਚੋਂ ਇਹ ਇਕਲੌਤਾ ਚੰਦਰ ਗ੍ਰਹਿਣ ਹੈ ਜੋ ਭਾਰਤ ਵਿਚ ਦਿਖਾਈ ਦੇਵੇਗਾ। ਚੰਦਰ ਗ੍ਰਹਿਣ ਦਾ ਸੂਤਕ ਸਮਾਂ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ। ਚੰਦਰ ਗ੍ਰਹਿਣ ਕੁਝ ਰਾਸ਼ੀਆਂ ਲਈ ਖੁਸ਼ਕਿਸਮਤ ਦੱਸਿਆ ਜਾ ਰਿਹਾ ਹੈ। ਉਹ ਹੇਠ ਲਿਖੇ ਅਨੁਸਾਰ ਹਨ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਲੋਕਾਂ ਲਈ ਚੰਦਰ ਗ੍ਰਹਿਣ ਲਾਭਦਾਇਕ ਰਹੇਗਾ। ਦੌਲਤ ‘ਚ ਵਾਧਾ ਹੋਵੇਗਾ। ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ। ਚੰਦਰ ਗ੍ਰਹਿਣ ਦੇ ਪ੍ਰਭਾਵ ਕਾਰਨ ਜੀਵਨ ਖੁਸ਼ੀਆਂ ਨਾਲ ਭਰਿਆ ਰਹੇਗਾ। ਨਵੀਆਂ ਯੋਜਨਾਵਾਂ ‘ਤੇ ਕੰਮ ਕਰਨ ‘ਚ ਮਦਦ ਮਿਲੇਗੀ। ਵਿਆਹ ਸਬੰਧੀ ਗੱਲ ਪੱਕੀ ਹੋ ​​ਸਕਦੀ ਹੈ। ਪ੍ਰੇਮ ਸਬੰਧਾਂ ‘ਚ ਮਿਠਾਸ ਆਵੇਗੀ।

ਕਰਕ ਰਾਸ਼ੀ

ਚੰਦਰ ਗ੍ਰਹਿਣ ਕਰਕ ਰਾਸ਼ੀ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ। ਚੰਦਰ ਦੇਵ ਤੁਹਾਡੇ ਜੀਵਨ ‘ਚ ਖੁਸ਼ਹਾਲੀ ਲਿਆਵੇਗਾ। ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਰਹੇਗਾ। ਕਾਰ ਖਰੀਦਣ ਦੀ ਸੰਭਾਵਨਾ ਹੈ। ਕਿਸੇ ਧਾਰਮਿਕ ਸਥਾਨ ‘ਤੇ ਜਾਣ ਦੀ ਯੋਜਨਾ ਬਣ ਸਕਦੀ ਹੈ। ਨੌਕਰੀ ‘ਚ ਤੁਸੀਂ ਆਸਾਨੀ ਨਾਲ ਆਪਣਾ ਟੀਚਾ ਪ੍ਰਾਪਤ ਕਰ ਸਕੋਗੇ।

ਬ੍ਰਿਸ਼ਚਕ ਰਾਸ਼ੀ

ਚੰਦਰ ਗ੍ਰਹਿਣ ਬ੍ਰਿਸ਼ਚਕ ਰਾਸ਼ੀ ਦੇ ਜੀਵਨ ‘ਚੋਂ ਪਰੇਸ਼ਾਨੀਆਂ ਨੂੰ ਦੂਰ ਕਰੇਗਾ। ਕੰਮਕਾਜ ‘ਚ ਮਿਹਨਤ ਦਾ ਫਲ ਮਿਲੇਗਾ। ਕੰਮ ਨੂੰ ਲੈ ਕੇ ਜੋਸ਼ ਤੇ ਉਤਸ਼ਾਹ ਬਣਿਆ ਰਹੇਗਾ। ਤੁਸੀਂ ਵਪਾਰ ਵਿੱਚ ਇੱਛਤ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਵਿਆਹ ਸੰਬੰਧੀ ਫੈਸਲੇ ਲੈਣ ਲਈ ਅਨੁਕੂਲ ਸਮਾਂ ਹੈ।

ਕੁੰਭ ਰਾਸ਼ੀ

ਚੰਦਰ ਗ੍ਰਹਿਣ ਕੁੰਭ ਰਾਸ਼ੀ ਦੇ ਲੋਕਾਂ ਦੇ ਜੀਵਨ ‘ਚ ਖੁਸ਼ਹਾਲੀ ਲਿਆਵੇਗਾ। ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਜਿਸ ਨਾਲ ਆਰਥਿਕ ਸਥਿਤੀ ਮਜ਼ਬੂਤ ​​ਹੋਵੇਗੀ। ਤੁਸੀਂ ਕਿਸੇ ਦੋਸਤ ਦੀ ਸਮੱਸਿਆ ਨੂੰ ਹੱਲ ਕਰਨ ‘ਚ ਵਿਸ਼ੇਸ਼ ਭੂਮਿਕਾ ਨਿਭਾ ਸਕਦੇ ਹੋ।

 

Leave a Reply