KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing 65 ਮਜ਼ਦੂਰਾਂ ਦੀਆਂ ਜਾਨਾਂ ਬਚਾਉਣ ਵਾਲੇ ਸਿੰਘ ਦੀ ਕਹਾਣੀ ਹੈ ਮਿਸ਼ਨ ਰਾਣੀਗੰਜ
mission-raniganj-is-the-story-of-jaswant-gill-who-saved-the-lives-of-65-workers

65 ਮਜ਼ਦੂਰਾਂ ਦੀਆਂ ਜਾਨਾਂ ਬਚਾਉਣ ਵਾਲੇ ਸਿੰਘ ਦੀ ਕਹਾਣੀ ਹੈ ਮਿਸ਼ਨ ਰਾਣੀਗੰਜ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


Mission Raniganj is the story of Singh who saved the lives of 65 workers

ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਫਿਲਮ ‘ਮਿਸ਼ਨ ਰਾਣੀਗੰਜ’ ਦੀ ਕਹਾਣੀ ਦੇਸ਼ ਦੇ ਮਸ਼ਹੂਰ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਵਲੋਂ ਕੋਲੇ ਦੀ ਖਾਨ ਵਿੱਚ ਕੰਮ ਕਰਦੇ 65 ਮਜ਼ਦੂਰਾਂ ਦੀ ਜਾਨ ਬਚਾਉਣ ਦੀ ਚਰਚਿਤ ਘਟਨਾ ਤੇ ਆਧਾਰਿਤ ਹੈ।

ਅਕਸ਼ੈ ਕੁਮਾਰ ਨੇ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਇਆ ਹੈ। ਫਿਲਮ 2 ਘੰਟੇ 14 ਮਿੰਟ ਦੀ ਹੈ। ਇਹ ਡਿਜ਼ਾਸਟਰ ਥ੍ਰਿਲਰ ਸ਼ੈਲੀ ਦੀ ਫਿਲਮ ਹੈ। ਫਿਲਮ ਵਿੱਚ ਇੱਕ ਵਿਅਕਤੀ ਦੀ ਸਿਆਣਪ ਅਤੇ ਅਥਾਹ ਹਿੰਮਤ ਦੀ ਕਹਾਣੀ ਦਿਖਾਈ ਗਈ ਹੈ।  1989 ਵਿੱਚ ਜਸਵੰਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਨੇ ਰਾਣੀਗੰਜ ਵਿੱਚ ਇੱਕ ਕੋਲੇ ਦੀ ਖਾਨ ਵਿੱਚੋਂ 65 ਮਜ਼ਦੂਰਾਂ ਨੂੰ ਬਚਾਉਣ ਲਈ ਇੱਕ ਬਚਾਅ ਮਿਸ਼ਨ ਚਲਾਇਆ ਸੀ।

ਮਜ਼ਦੂਰ ਬਚਣ ਦੀ ਆਸ ਛੱਡ ਦਿੰਦੇ ਹਨ, ਅਜਿਹੇ ਵਿੱਚ ਜਸਵੰਤ ਸਿੰਘ ਗਿੱਲ ਉਨ੍ਹਾਂ ਲਈ ਮਸੀਹਾ ਬਣ ਕੇ ਸਾਹਮਣੇ ਆਉਂਦੇ ਹਨ। ਜਸਵੰਤ ਸਿੰਘ ਗਿੱਲ ਦ੍ਰਿੜ ਇਰਾਦੇ ਨਾਲ ਮਜ਼ਦੂਰਾਂ ਨੂੰ ਬਚਾਉਣ ਲਈ ਨਿਕਲਦੇ ਹਨ ਅਤੇ ਆਖਰਕਾਰ ਕਾਮਯਾਬ ਹੁੰਦੇ ਹਨ।

ਅਕਸ਼ੈ ਕੁਮਾਰ ਨੇ ਇਸ ਫਿਲਮ ਨੂੰ ਪੂਰੀ ਤਰ੍ਹਾਂ ਆਪਣੇ ਮੋਢਿਆਂ ‘ਤੇ ਸੰਭਾਲ ਕੇ ਚੱਲਦੇ ਨਜ਼ਰ ਆਏ ਹਨ। ਅਕਸ਼ੈ ਨੇ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਬੜੀ ਸ਼ਿੱਦਤ ਨਾਲ ਨਿਭਾਇਆ ਹੈ। ਫਿਲਮ ‘ਚ ਪਰਿਣੀਤੀ ਚੋਪੜਾ ਨੇ ਛੋਟੀ ਜਿਹੀ ਭੂਮਿਕਾ ਵਿੱਚ ਵੀ ਵਧੀਆ ਕੰਮ ਕੀਤਾ ਹੈ।

ਸਹਾਇਕ ਕਲਾਕਾਰਾਂ ਵਿੱਚ ਰਵੀ ਕਿਸ਼ਨ, ਪਵਨ ਮਲਹੋਤਰਾ, ਵਰੁਣ ਬਡੋਲਾ ਅਤੇ ਜਮੀਲ ਖਾਨ ਨੇ ਆਪੋ-ਆਪਣੇ ਰੋਲ ਨਾਲ ਇਨਸਾਫ ਕੀਤਾ ਹੈ।

ਫਿਲਮ ਦੇ  ਨਿਰਦੇਸ਼ਨ ਦੀ ਗੱਲ ਕਰੀਏ ਤਾਂ ਟੀਨੂੰ ਸੁਰੇਸ਼ ਦੇਸਾਈ ਨੇ ਕਹਾਣੀ ਨੂੰ ਅੰਤ ਤੱਕ ਦਿਲਚਸਪ ਰੱਖਿਆ ਹੈ। ਬੈਕਗਰਾਉਂਡ ਸੰਗੀਤ ਦੀ ਢੁਕਵੀਂ ਵਰਤੋਂ ਕੀਤੀ ਗਈ ਹੈ। ਆਸਿਮ ਮਿਸ਼ਰਾ ਦੀ ਸਿਨੇਮੈਟੋਗ੍ਰਾਫੀ ਲਾਜਵਾਬ ਹੈ, ਉਸਨੇ ਕੋਲੇ ਦੀ ਖਾਣ ਦੇ ਸੀਨ ਨੂੰ ਪਰਦੇ ‘ਤੇ ਬਹੁਤ ਵਧੀਆ ਢੰਗ ਨਾਲ ਦਿਖਾਇਆ ਹੈ।

ਉਸਨੇ ਬਚਾਅ ਮਿਸ਼ਨ ਦੀਆਂ ਪੇਚੀਦਗੀਆਂ ਅਤੇ ਤਕਨੀਕੀਤਾਵਾਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਫਿਲਮ ਐਡੀਟਿੰਗ ਕਾਰਨ ਦਿਲਚਸਪ ਬਣ ਜਾਂਦੀ ਹੈ। 

ਫਿਲਮ ਦਾ ਸੰਗੀਤ ਸੁਣਨਾ ਚੰਗਾ ਲੱਗਦਾ ਹੈ। ਖਾਸ ਤੌਰ ‘ਤੇ ਸਤਿੰਦਰ ਸਰਤਾਜ ਅਤੇ ਵਿਸ਼ਾਲ ਮਿਸ਼ਰਾ ਦੀ ਆਵਾਜ਼ ‘ਚ ‘ਜਲਸਾ’ ਦਾ ਟਰੈਕ ‘ਕੀਮਤੀ’ ਤੁਹਾਨੂੰ ਇਸ ਦੇ ਬੋਲਾਂ ਨੂੰ ਗੁਣਗੁਣਾਉਣ ਲਈ ਮਜਬੂਰ ਕਰ ਦੇਵੇਗਾ। ਉਮੀਦ ਅਤੇ ਪ੍ਰੇਰਨਾ ਨਾਲ ਭਰਪੂਰ ਇਹ ਫਿਲਮ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਨੂੰ ਜਰੂਰ ਦੇਖਣੀ ਚਾਹੀਦੀ ਹੈ।

Leave a Reply