A half-naked body of a person was found near Damoria Bridge Facility Center, Jalandhar ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ Post author:Gurpreet Singh Sandhu Post published:September 30, 2023 Post category:Crime / News / Punjab Post comments:0 Comments आयुर्वेद पांच महाभूतों चिकित्सा प्रणाली केसरी विरासत के इस मंच आयुर्वेदिक दवाई को बेचने के लिए संपर्क करे - 9592669498 ਕੇਸਰੀ ਵਿਰਾਸਤ ਸਮਾਚਾਰ ਸੇਵਾ– ਹੁਣ ਤਕ ਗੀਤਾਂ ਅਤੇ ਅਖਾਣਾ ਵਿਚ ਪੁੱਤਰਾਂ ਵਲੋਂ ਜ਼ਮੀਨਾਂ ਵੰਡਾਉਣ ਪਰ ਧੀਆਂ ਵਲੋਂ ਮਾਪਿਆਂ ਦੇ ਦੁੱਖ ਵੰਡਾਉਣ ਦੀ ਗੱਲ ਸੁਣੀਂਦੀ ਸੀ। ਪਰ ਘੋਰ ਕਲਯੁਗ ਆਖੋ ਜਾਂ ਕੁਝ ਹੋਰ ਪੰਜਾਬ ਦੇ ਜ਼ਿਲਾ ਮੋਗਾ ਨਾਲ ਸਬੰਧਤ ਇਕ ਵਿਆਹੁਤਾ ਧੀ ਵਲੋਂ ਆਪਣੇ ਪਤੀ ਨਾਲ ਮਿਲ ਕੇ ਪਿਤਾ ਨੂੰ ਝਾਂਸੇ ਵਿਚ ਲੈ ਕੇ ਖੇਤੀਯੋਗ ਸੱਤ ਏਕੜ ਜਗ੍ਹਾ ਅਤੇ ਮਕਾਨ ਆਪਣੇ ਨਾਂ ਕਰਵਾ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਧੀ ਵਲੋਂ ਕੀਤੀ ਗਈ ਇਸ ਧੋਖਾਦੇਹੀ ਕਾਰਨ ਨਿਰਾਸ਼ਾ ਵਿਚ ਬਿਰਧ ਬਾਪ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ । ਪੁਲਿਸ ਨੇ ਇਸ ਮਾਮਲੇ ਵਿਚ ਮਰਨ ਵਾਲੇ ਦੀ ਧੀ ਤੇ ਜਵਾਈ ਵਿਰੁੱਧ ਗ਼ਬਨ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਹੈ। ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਹਰਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਜਸਕਰਨ ਸਿੰਘ ਨਿਵਾਸੀ ਭਲੂਰ ਨੇ 27 ਸਤੰਬਰ ਨੂੰ ਬਿਆਨ ਦਰਜ ਕਰਵਾਏ ਸਨ ਕਿ ਉਸ ਦੀ ਭੈਣ ਛਿੰਦਰਪਾਲ ਤੇ ਜੀਜਾ ਸੁਖਦੇਵ ਸਿੰਘ ਨੇ ਪਿਤਾ ਬਲਵਿੰਦਰ ਸਿੰਘ ਨੂੰ ਝਾਂਸੇ ਵਿਚ ਲੈ ਕੇ ਉਸ ਦੀ 7 ਕਿੱਲੇ ਜ਼ਮੀਨ ਤੇ ਰਿਹਾਇਸ਼ੀ ਮਕਾਨ ਆਪਣੇ ਨਾਂ ਕਰਵਾ ਲਿਆ ਸੀ। ਬਾਅਦ ਵਿਚ ਪਿਤਾ ਨੇ ਖੇਤ ਤੇ ਮਕਾਨ ਦੀ ਕੀਮਤ ਮੰਗੀ ਤਾਂ ਧੀ ਨੇ ਟਾਲਮਟੋਲ ਸ਼ੁਰੂ ਕਰ ਦਿੱਤੀ। ਸਭ ਕੁਝ ਹੱਥੋਂ ਜਾਂਦਾ ਵੇਖ ਕੇ ਪਿਤਾ ਨੇ ਦੁਖੀ ਹੋ ਕੇ ਜ਼ਹਿਰ ਨਿਗਲ ਲਿਆ। ਹਾਲਤ ਵਿਗੜਣ ’ਤੇ ਪਰਿਵਾਰ ਦੇ ਮੈਂਬਰ ਬਿਰਧ ਨੂੰ ਮੁਦਕੀ ਵਿਚ ਨਾਗੀ ਹਸਪਤਾਲ ਲੈ ਕੇ ਗਏ ਪਰ ਵਧੇਰੇ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਬਿਰਧ ਵਿਅਕਤੀ ਨੂੰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਛਿੰਦਰਪਾਲ ਕੌਰ ਤੇ ਉਸ ਦੇ ਪਤੀ ਸੁਖਦੇਵ ਸਿੰਘ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। Tags: When the daughter grabbed the land and house by deception the father gave his life You Might Also Like ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਹੋਈ ਹਮਲਾਵਰ: ਚੋਣ ਕਮਿਸ਼ਨ ਕੋਲੋਂ ਪੰਜਾਬ ਦੀ ਦਾਗੀ ਆਬਕਾਰੀ ਨੀਤੀ ਦੀ ਜਾਂਚ ਕਰਵਾਉਣ ਦੀ ਮੰਗ March 23, 2024 SAD PUNJAB: ਅਕਾਲੀ ਦਲ ਬਾਦਲ ਦੇ 15 ਜਿਲਿਆਂ ਦੇ ਪ੍ਰਧਾਨਾਂ ਦਾ ਐਲਾਨ August 30, 2023 ਅਜਨਾਲਾ ਥਾਣਾ ਘਟਨਾ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਹਾਈਕੋਰਟ ਵਲੋਂ ਵੱਡਾ ਝਟਕਾ December 27, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਹੋਈ ਹਮਲਾਵਰ: ਚੋਣ ਕਮਿਸ਼ਨ ਕੋਲੋਂ ਪੰਜਾਬ ਦੀ ਦਾਗੀ ਆਬਕਾਰੀ ਨੀਤੀ ਦੀ ਜਾਂਚ ਕਰਵਾਉਣ ਦੀ ਮੰਗ March 23, 2024