punjab-school-education-board-logo ਸਿੱਖਿਆ ਵਿਭਾਗ ਪੰਜਾਬ ਦਾ ਰਬ ਹੀ ਰਾਖਾ: ਹਜ਼ਾਰਾਂ ਵਿਦਿਆਰਥੀਆਂ ਨੂੰ ਦੂਹਰੀ-ਤੀਹਰੀ ਵਾਰ ਕਰੋੜਾ ਦੇ ਵਜ਼ੀਫਿਆਂ ਦਾ ਭੁਗਤਾਨ Post author:Gurpreet Singh Sandhu Post published:September 28, 2023 Post category:Crime / Education / Punjab / Top Issues Post comments:0 Comments आयुर्वेद पांच महाभूतों चिकित्सा प्रणाली केसरी विरासत के इस मंच आयुर्वेदिक दवाई को बेचने के लिए संपर्क करे - 9592306823 KESARI VIRASAT EDUCATION DEPARTMENT NEWS: ਸਿੱਖਿਆ ਵਿਭਾਗ ਪੰਜਾਬ ਨੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦੇ ਭੁਗਤਾਨ ਵਿਚ ਬੇਨਿਯਮੀਆਂ ਸਬੰਧੀ ਵੱਡਾ ਫੈਸਲਾ ਲੈਂਦਿਆਂ ਰਕਮ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ। ਡਾਇਰੈਕਟਰ ਜਨਰਲ ਸਿੱਖਿਆ ਵਿਭਾਗ ਨੇ ਇਸ ਗੱਲ ਦਾ ਗੰਭੀਰ ਨੋਟਿਸ ਲੈਂਦਿਆਂ ਦੋਹਰੀ-ਤੀਹਰੀ ਵਾਰ ਵਜ਼ੀਫੇ ਦੀ ਰਕਮ ਦਾ ਭੁਗਤਾਨ ਹੋ ਜਾਣ ਕਰਕੇ ਅਜਿਹੇ ਵਿਦਿਆਰਥੀਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਤੋਂ ਪੈਸਾ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ। ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ 23,001 ਯੋਗ ਲਾਭਪਾਤਰੀਆਂ ਨੂੰ ਵਜ਼ੀਫ਼ੇ ਦੀ ਰਕਮ ਦਾ ਦੋਹਰਾ ਭੁਗਤਾਨ ਕਰ ਦਿੱਤਾ ਗਿਆ ਜਦੋਂਕਿ 694 ਵਿਦਿਆਰਥੀਆਂ ਨੂੰ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਤਿੰਨ ਵਾਰ ਦੇ ਦਿੱਤੇ ਗਏ ਹਨ। ਡੀਜੀਐੱਸਈ ਨੇ ਹਦਾਇਤ ਕੀਤੀ ਹੈ ਕਿ ਇਨ੍ਹਾਂ ਵਿਦਿਆਰਥੀਆਂ ਪਾਸੋਂ ਪੈਸੇ ਵਾਪਸ ਲੈ ਕੇ ਐੱਸਐੱਨਏ ਖਾਤੇ ‘ਚ ਜਮ੍ਹਾਂ ਕਰਵਾਏ ਜਾਣ । ਦੱਸਣਯੋਗ ਹੈ ਕਿ ਇਸ ਸਕਾਲਰਸ਼ਿਪ ਤਹਿਤ ਪ੍ਰਤੀ ਵਿਦਿਆਰਥੀ ਨੂੰ 1400 ਰੁਪਏ ਸੂਬਾ ਸਰਕਾਰ ਦਾ ਹਿੱਸਾ ਤੇ 2100 ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪ੍ਰਤੀ ਵਿਦਿਆਰਥੀ ਨੂੰ ਕੁੱਲ 3500 ਰੁਪਏ ਇਕ ਵਾਰ ਵਜ਼ੀਫ਼ਾ ਮਿਲਦਾ ਹੈ ਤੇ ਲਾਪਰਵਾਹੀ ਕਾਰਨ ਕਈ ਵਿਦਿਆਰਥੀਆਂ ਨੂੰ 3500 ਰੁਪਏ ਦੀ ਇਹ ਰਕਮ ਦੋ ਤੋਂ ਤਿੰਨ ਵਾਰ ਜਾਰੀ ਕਰ ਦਿੱਤੀ ਗਈ ਹੈ। Tags: rab-hi-rakha-of-education-department-punjab-payment-of-crores-of-scholarships-to-thousands-of-students-twice-three-times You Might Also Like ਚੰਦਰਯਾਨ-2 ਨੇ ਵਿਕਰਮ ਲੈਂਡਰ ਨੂੰ ਕਿਹਾ- ਜੀ ਆਇਆਂ ਨੂੰ August 21, 2023 ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ: ਹਰਭਜਨ ਸਿੰਘ ਈ.ਟੀ.ਓ. May 31, 2023 ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ November 10, 2024 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ November 10, 2024