KESARI VIRASAT

Latest news
ਮੋਦੀ ਸਰਕਾਰ ਨੇ ਬੰਗਲਾਦੇਸ਼ ਦੀ ਕੱਸੀ ਹੋਰ ਨੁਕੇਲ: ਰੈਡੀਮੇਡ ਕੱਪੜਿਆਂ ਅਤੇ ਖਾਣਪੀਣ ਯੋਗ ਕਈ ਉਤਪਾਦਾਂ ਦੀ ਦਰਾਮਦ ਉੱਪਰ ਲਗ... ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ...
You are currently viewing ਪਾਠੀ ਨਾਲ ਕੁੱਟਮਾਰ ਦੀ ਵੀਡੀਓ ਦੇ ਮਾਮਲੇ ਵਿਚ ਡੇਰਾ ਸੰਚਾਲਕ ਸਮੇਤ 5 ਮੁਲਜ਼ਮ ਪੁਲਿਸ ਨੇ ਫੜੇ
ਕੇਸਰੀ ਨਿਊਜ਼ ਨੈੱਟਵਰਕ

ਪਾਠੀ ਨਾਲ ਕੁੱਟਮਾਰ ਦੀ ਵੀਡੀਓ ਦੇ ਮਾਮਲੇ ਵਿਚ ਡੇਰਾ ਸੰਚਾਲਕ ਸਮੇਤ 5 ਮੁਲਜ਼ਮ ਪੁਲਿਸ ਨੇ ਫੜੇ


ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਜਿਲਾ ਜਗਰਾਉਂ ਦੇ ਪਿੰਡ ਕਮਾਲਪੁਰਾ ਤੋਂ ਬਿਜੰਲ ਰਸਤੇ ‘ਚ ਸਥਿਤ ਇਕ ਧਾਰਮਿਕ ਡੇਰੇ ਦੇ ਬਾਬੇ ਵੱਲੋਂ ਆਪਣੇ ਸੇਵਾਦਾਰਾਂ ਨਾਲ ਮਿਲ ਕੇ ਨੌਜਵਾਨ ਪਾਠੀ ਸਿੰਘ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਹਠੂਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਨੌਜਵਾਨ ਪਾਠੀ ਨੂੰ ਕੁੱਟਣ ਵਾਲੇ ਬਾਬੇ ਅਤੇ ਉਸ ਦੇ ਚਾਰੇ ਸੇਵਾਦਾਰਾਂ ਨੂੰ ਪੁੱਛ-ਗਿੱਛ ਲਈ ਫੜ ਲਿਆ ਹੈ।

ਜਾਣਕਾਰੀ ਅਨੁਸਾਰ ਉਕਤ ਧਾਰਮਿਕ ਡੇਰੇ ‘ਚ ਬਚਪਨ ਤੋਂ ਹੀ ਇਕ ਪਰਵਾਸੀ ਨੌਜਵਾਨ ਸੇਵਾ ਕਰ ਰਿਹਾ ਹੈ। ਉਹ ਧਾਰਮਿਕ ਸੰਥਿਆ ਲੈਂਦਿਆਂ ਪਾਠੀ ਸਿੰਘ ਬਣ ਗਿਆ। ਇਸ ਪਾਠੀ ਸਿੰਘ ਨੂੰ ਡੇਰੇ ਦੇ ਮੁਖੀ ਬਾਬਾ ਸੁਰਿੰਦਰ ਸਿੰਘ ਅਤੇ ਸੇਵਾਦਾਰ ਮਿਲ ਕੇ ਚੋਰੀ ਦੇ ਇਕ ਮਾਮਲੇ ‘ਚ ਪੁੱਛ-ਗਿੱਛ ਕਰਨ ਲਈ ਬੇਰਿਹਮੀ ਨਾਲ ਕੁੱਟ ਰਹੇ ਹਨ । ਥੱਪੜਾਂ, ਡਾਂਗਾਂ, ਲੱਤਾਂ, ਬਾਹਾਂ ਨਾਲ ਸਾਰਿਆਂ ਵੱਲੋਂ ਤਾਬੜਤੋੜ ਨੌਜਵਾਨ ਪਾਠੀ ਸਿੰਘ ‘ਤੇ ਵਾਰ ਕੀਤੇ ਜਾਂਦੇ ਹਨ। ਚੀਕਦਾ-ਕੁਰਲਾਉਂਦਾ ਪਾਠੀ ਸਿੰਘ ਆਪ ਦੇ ਨਿਰਦੋਸ਼ ਹੋਣ ਦੀ ਦੁਹਾਈ ਦੇ ਰਿਹਾ ਹੈ, ਪਰ ਉਸਨੂੰ ਕੁੱਟਣ ਵਾਲੇ ਤਸ਼ੱਦਦ ਕਰਨ ਤੋਂ ਨਹੀਂ ਰੁਕਦੇ। ਕੁੱਟਦਿਆਂ-ਕੁਟਦਿਆਂ ਡਾਂਗ ਟੁੱਟ ਜਾਂਦੀ ਹੈ ਤਾਂ ਵੀ ਇਨ੍ਹਾਂ ਨੂੰ ਤਰਸ ਨਹੀਂ ਆਉਂਦਾ।

ਨੌਜਵਾਨ ਪਾਠੀ ਸਿੰਘ ਦੀ ਅੰਨ੍ਹੀ ਕੁੱਟਮਾਰ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਹਠੂਰ ਦੇ ਮੁਖੀ ਸੁਰਜੀਤ ਸਿੰਘ ਪੁਲਿਸ ਪਾਰਟੀ ਅਤੇ ਪਿੰਡ ਵਾਸੀਆਂ ਨਾਲ ਧਾਰਮਿਕ ਡੇਰੇ ‘ਚ ਪਹੁੰਚੇ।  ਇਸ ਮਾਮਲੇ ਦੀ ਪੁੱਛਗਿੱਛ ਲਈ ਡੇਰੇ ਦੇ ਮੁਖੀ ਬਾਬੇ ਸੁਰਿੰਦਰ ਸਿੰਘ ਅਤੇ ਚਾਰੇ ਸੇਵਾਦਾਰਾਂ ਨੂੰ ਰਾਊਂਡਅਪ ਕਰ ਕੇ ਲੈ ਗਈ। ਇਸ ਮਾਮਲੇ ‘ਚ ਥਾਣਾ ਰਾਏਕੋਟ ਦੇ ਡੀਐਸਪੀ ਰਛਪਾਲ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਪੀੜਤ ਪਾਠੀ ਸਿੰਘ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਹੈ ਤਾਂਕਿ ਉਕਤ ਸਰਿਆਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।

Leave a Reply