KESARI VIRASAT

Latest news
ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ... ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਨੂੰ ਲੈ ਕੇ ਹੁਣ ਬਿਲਾਵਲ ਭੁੱਟੋ ਦਾ ਵੱਡਾ ਕਬੂਲਨਾਮਾ
You are currently viewing ਪੁਰਾਣੀ ਰੰਜਿਸ਼ ਤਹਿਤ ਕਬੱਡੀ ਖਿਡਾਰੀ ਵੱਢ ਕੇ ਘਰ ਦੇ ਬਾਹਰ ਸੁੱਟਿਆ,ਮੌਤ
ਦੀਪਾ ਦੀ ਪੁਰਾਣੀ ਤਸਵੀਰ

ਪੁਰਾਣੀ ਰੰਜਿਸ਼ ਤਹਿਤ ਕਬੱਡੀ ਖਿਡਾਰੀ ਵੱਢ ਕੇ ਘਰ ਦੇ ਬਾਹਰ ਸੁੱਟਿਆ,ਮੌਤ


ਕਪੂਰਥਲਾ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ) : ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ ਕਸਬਾ ਢਿੱਲਵਾਂ ਵਿੱਚ ਪੁਰਾਣੀ ਰੰਜਿਸ਼ ਦੇ ਤਹਿਤ ਇਕ ਕਬੱਡੀ ਖਿਡਾਰੀ ਨੂੰ ਬੁਰੀ ਤਰ੍ਹਾਂ ਵੱਢ ਕੇ ਉਸਦੇ ਘਰ ਦੇ ਬਾਹਰ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਮੌਤ ਦਾ ਸ਼ਿਕਾਰ ਹੋ ਗਿਆ।

ਥਾਣਾ ਢਿਲਵਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਨਾਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਢਿੱਲਵਾਂ, ਪੱਤੀ ਲਾਧੂ ਕੀ ਨੇ ਦੱਸਿਆ ਕਿ ਉਸਦਾ ਲੜਕਾ ਹਰਦੀਪ ਸਿੰਘ ਉਰਫ ਦੀਪਾ ਖੇਤੀਬਾੜੀ ਕਰਦਾ ਹੈ। ਦੀਪਾ ਦਾ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮੰਗਲਜੀਤ ਸਿੰਘ ਵਾਸੀ ਢਿੱਲਵਾਂ ਪੱਤੀ ਲਾਧੂ ਕੀ ਨਾਲ ਅਕਸਰ ਝਗੜਾ ਰਹਿੰਦਾ ਸੀ, ਜਿਸ ਕਰ ਕੇ ਦੀਪਾ ਦੇ ਖਿਲਾਫ ਥਾਣਾ ਢਿੱਲਵਾਂ ਵਿਖੇ ਮੁਕੱਦਮੇ ਦਰਜ ਹਨ ਅਤੇ ਗ੍ਰਿਫਤਾਰੀ ਦੇ ਡਰ ਕਾਰਨ ਉਹ ਘਰ ਤੋਂ ਬਾਹਰ ਰਹਿੰਦਾ ਸੀ। ਇਸ ਦੌਰਾਨ ਬੀਤੀ 19 ਸਤੰਬਰ ਨੂੰ ਦੀਪਾ ਕਾਫੀ ਦਿਨਾਂ ਬਾਅਦ ਸ਼ਾਮ ਨੂੰ 5 ਵਜੇ ਘਰ ਆਇਆ ਤਾਂ ਘਰੋਂ ਬੈਂਕ ਦੀ ਕਾਪੀ ਲੈ ਕੇ ਚਲਾ ਗਿਆ।

ਪਿਤਾ ਨੇ ਅੱਗੇ ਦੱਸਿਆ ਕਿ ਫਿਰ ਰਾਤ ਕਰੀਬ 10:30 ਵਜੇ ਸਾਡੇ ਘਰ ਦਾ ਕਿਸੇ ਨੇ ਗੇਟ ਭੰਨਿਆਂ ਤੇ ਬਾਹਰੋਂ ਉਚੀ-ਉਚੀ ਚੀਕਾਂ ਦੀਆਂ ਅਵਾਜਾਂ ਆਈਆਂ ਤਾਂ ਮੈਂ ਆਪਣੀ ਪਤਨੀ ਕੁਲਵੰਤ ਕੌਰ ਨੂੰ ਨਾਲ ਲੈ ਕੇ ਘਰ ਵਿੱਚ ਬਣੇ ਫਲੱਸ਼ ਦੇ ਗਟਰ ਉਪਰ ਚੜ ਕੇ ਕੰਧ ਉਪਰ ਦੀ ਦੇਖਿਆ ਬਾਹਰ ਬੱਲਬ ਜਗ ਰਹੇ ਸਨ ਤੇ ਕਾਫੀ ਰੌਸ਼ਨੀ ਸੀ। ਵੇਖਿਆ ਕਿ ਸਾਡੇ ਘਰ ਦੇ ਬਾਹਰ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਉਸ ਨਾਲ 4/5 ਹੋਰ ਨਾਮਲੂਮ ਲੜਕੇ ਸਨ ਜੋ ਲਲਕਾਰੇ ਮਾਰ ਕੇ ਕਹਿੰਦੇ ਕਿ ਅੱਜ ਅਸੀਂ ਤੁਹਾਡੇ ਮੁੰਡੇ ਨੂੰ ਵੱਢ ਕੇ ਉਸਦਾ ਕੰਮ ਕੱਢ ਦਿੱਤਾ ਹੈ, ਆ ਚੱਕ ਲਵੋ ਆਪਣਾ ਸ਼ੇਰ ਪੁੱਤਰ ਤਾਂ ਇਹ ਸਾਰੇ ਜਾਣੇ ਲਲਕਾਰੇ ਮਾਰਦੇ ਹੋਏ ਉਥੋਂ ਚਲੇ ਗਏ। ਅਸੀਂ ਗੇਟ ਖੋਲ੍ਹ ਕੇ ਬਾਹਰ ਗਲੀ ਵਿੱਚ ਜਾ ਕੇ ਦੇਖਿਆ ਕਿ ਮੇਰਾ ਲੜਕਾ ਹਰਦੀਪ ਸਿੰਘ ਉਰਫ ਦੀਪਾ ਜ਼ਖਮੀ ਹਾਲਤ ਵਿੱਚ ਪਿਆ ਸੀ, ਜਿਸ ਨੂੰ ਮੈਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਉਸਦੇ ਸਾਥੀਆਂ ਨੇ ਦਾਤਰ ਕਿਰਪਾਨਾਂ ਨਾਲ ਵੱਢਿਆ ਹੈ। ਇਸ ਦੌਰਾਨ ਸਵਾਰੀ ਦਾ ਪ੍ਰਬੰਧ ਕਰ ਕੇ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਲੈ ਕੇ ਗਏ ਜਿਥੇ ਡਿਊਟੀ ਡਾਕਟਰਾਂ ਨੇ ਮੇਰੇ ਲੜਕੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਥਾਣਾ ਢਿਲਵਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਤੇ ਲਾਸ਼ ਮੋਰਚਰੀ ’ਚ ਰੱਖਵਾਈ ਗਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਜਾਵੇਗਾ ਉਦੋਂ ਤੱਕ ਥਾਣਾ ਢਿੱਲਵਾਂ ਦੇ ਬਾਹਰ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਮਾਮਲੇ ਨੂੰ ਲੈ ਕੇ ਡੀਐੱਸਪੀ ਭੁਲੱਥ ਭਰਤ ਭੂਸ਼ਣ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ’ਤੇ ਐਕਸ਼ਨ ਲੈਂਦੇ ਹੋਏ ਮੁਲਜ਼ਮਾਂ ਦੀ ਭਾਲ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦ ਹੀ ਸਲਾਖਾ ਦੇ ਪਿੱਛੇ ਹੋਣਗੇ।

Leave a Reply