KESARI VIRASAT

Latest news
ਮੋਦੀ ਸਰਕਾਰ ਨੇ ਬੰਗਲਾਦੇਸ਼ ਦੀ ਕੱਸੀ ਹੋਰ ਨੁਕੇਲ: ਰੈਡੀਮੇਡ ਕੱਪੜਿਆਂ ਅਤੇ ਖਾਣਪੀਣ ਯੋਗ ਕਈ ਉਤਪਾਦਾਂ ਦੀ ਦਰਾਮਦ ਉੱਪਰ ਲਗ... ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ...
You are currently viewing ਅਖੌਤੀ ਪੱਤਰਕਾਰ ਸਰਕਾਰੀ ਡਾਕਟਰ ਕੋਲੋਂ ਲੱਖਾਂ ਦੀ ਰਿਸ਼ਵਤ ਲੈਂਦਾ ਵਿਜ਼ੀਲੈਂਸ ਨੇ ਕੀਤਾ ਕਾਬੂ

ਅਖੌਤੀ ਪੱਤਰਕਾਰ ਸਰਕਾਰੀ ਡਾਕਟਰ ਕੋਲੋਂ ਲੱਖਾਂ ਦੀ ਰਿਸ਼ਵਤ ਲੈਂਦਾ ਵਿਜ਼ੀਲੈਂਸ ਨੇ ਕੀਤਾ ਕਾਬੂ


KESARI VIRASAT NEWS NETWORK- ਸੂਬੇ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੇ ਹਿੱਸੇ ਵਜੋਂ, ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਗਾਲਿਬ, ਜ਼ਿਲ੍ਹਾ ਲੁਧਿਆਣਾ ਦੇ ਨਿਰਭੈ ਸਿੰਘ, ਜੋ ਖੁਦ ਨੂੰ ਪੱਤਰਕਾਰ ਦੱਸਦਾ ਹੈ, ਨੂੰ ਇੱਕ ਡਾਕਟਰ ਤੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।

ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਿਵਲ ਹਸਪਤਾਲ ਜਗਰਾਉਂ ਵਿਖੇ ਬਤੌਰ ਮੈਡੀਕਲ ਅਫਸਰ (ਆਰਥੋਪੀਡਿਕਸ) ਸੇਵਾ ਨਿਭਾਅ ਰਹੇ ਡਾ. ਦੀਪਕ ਗੋਇਲ ਨੇ ਬਿਊਰੋ ਦੇ ਰੇਂਜ ਦਫਤਰ ਲੁਧਿਆਣਾ ਵਿਖੇ ਆਪਣੇ ਬਿਆਨ ਦਰਜ ਕਰਵਾਏ ਕਿ ਜਗਰਾਉਂ ਦੀ ਕਾਉਂਕੇ ਕਾਲੋਨੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਨਾਂ ਦੇ ਮਰੀਜ਼ ਦੇ ਇਲਾਜ ਸਬੰਧੀ ਤਿੰਨ ਵਿਅਕਤੀ ਉਸ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਾ: ਗੋਇਲ ਨੇ ਦੱਸਿਆ ਕਿ 29 ਜੂਨ 2023 ਨੂੰ ਬਲਜਿੰਦਰ ਸਿੰਘ ਦੀ ਲੱਤ ’ਤੇ ਸੱਟ ਲੱਗਣ ਕਾਰਨ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਕਰਵਾਇਆ ਗਿਆ ਸੀ । ਅਗਲੇ ਦਿਨ, ਡਾਕਟਰ ਨੇ ਉਸ (ਬਲਜਿੰਦਰ) ਦੀ ਜਾਂਚ ਕੀਤੀ ਅਤੇ ਐਕਸ-ਰੇ ਕਰਵਾਉਣ ਲਈ ਕਿਹਾ। ਇਸ ‘ਤੇ, ਬਲਜਿੰਦਰ ਸਿੰਘ ਨੇ ਡਾਕਟਰੀ ਸਲਾਹ ਤੋਂ ਬਿਨਾਂ ਹੀ ਹਸਪਤਾਲ ਤੋਂ ਛੁੱਟੀ ਲੈ ਲਈ। ਇਸ ਉਪਰੰਤ ਬਲਜਿੰਦਰ ਸਿੰਘ ਕਸਬੇ ਦੇ ਇੱਕ ਪ੍ਰਾਈਵੇਟ ਹਸਪਤਾਲ, ‘ਭਿਵਾਨ’ ਵਿੱਚ ਦਾਖਲ ਹੋ ਗਿਆ। ਇਸ ਤੋਂ ਬਾਅਦ ਬਲਜਿੰਦਰ ਸਿੰਘ ਨੇ ਡਾਕਟਰ ਗੋਇਲ ਵਿਰੁੱਧ ਐਸ.ਐਮ.ਓ ਲੁਧਿਆਣਾ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਉਸ ਦਾ ਸਿਵਲ ਹਸਪਤਾਲ ਜਗਰਾਉਂ ਵਿੱਚ ਸਹੀ ਇਲਾਜ ਨਹੀਂ ਹੋਇਆ ਅਤੇ ਉਸ (ਬਲਜਿੰਦਰ) ਨੂੰ ਜਾਣਬੁੱਝ ਕੇ ਉਕਤ ਡਾਕਟਰ ਨੇ ਆਪਣੇ ਰਿਸ਼ਤੇਦਾਰਾਂ ਵੱਲੋ ਚਲਾਏ ਜਾ ਰਹੇ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ।

ਬੁਲਾਰੇ ਨੇ ਦੱਸਿਆ ਕਿ 5 ਸਤੰਬਰ, 2023 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗਾਲਿਬ ਦੇ ਨਿਰਭੈ ਸਿੰਘ ਅਤੇ ਪਿੰਡ ਲੀਲਾਂ ਦੇ ਮਨਜੀਤ ਸਿੰਘ ਨੇ ਖੁਦ ਨੂੰ ਪੱਤਰਕਾਰ ਦੱਸਦਿਆਂ ਸ਼ਿਕਾਇਤਕਰਤਾ ਡਾਕਟਰ ਕੋਲ ਪਹੁੰਚ ਕੀਤੀ। ਨਿਰਭੈ ਸਿੰਘ ਨੇ ਉਕਤ ਸ਼ਿਕਾਇਤਕਰਤਾ ਡਾਕਟਰ ਨੂੰ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਵਿੱਚ ਢੁੱਕਵੀਂ ਦੇਖਭਾਲ ਨਹੀਂ ਮਿਲੀ ਅਤੇ ਉਸ ਨੂੰ ਤੁਸੀਂ ਜਾਣਬੁੱਝ ਕੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭੇਜਿਆ ਹੈ। ਉਨ੍ਹਾਂ ਨੇ ਐੱਸਐੱਮਓ ਲੁਧਿਆਣਾ ਨਾਲ ਲਿਹਾਜ ਹੋਣ ਦਾ ਡਰਾਵਾ ਦਿੱਤਾ ਅਤੇ ਡਾਕਟਰ ਨੂੰ ਭਰੋਸਾ ਦਿੱਤਾ ਕਿ ਉਹ 1,40,000 ਰੁਪਏ ਰਿਸ਼ਵਤ ਲੈ ਕੇ ਸ਼ਿਕਾਇਤ ਦਾ ਨਿਪਟਾਰਾ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਡਾਕਟਰ ਨੂੰ ਧਮਕਾਇਆ ਕਿ ਜੇ ਉਹ ਇਹ ਰਕਮ ਨਾ ਦਿੱਤੀ ਤਾਂ ਉਹ ਉਸਨੂੰ ਝੂਠੇ ਕੇਸ ਵਿੱਚ ਫਸਾ ਦੇਣਗੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਨਿਰਭੈ ਸਿੰਘ ਨੇ ਡਾਕਟਰ ਤੋਂ 20,000 ਰੁਪਏ ਰਿਸ਼ਵਤ ਪਹਿਲਾਂ ਹੀ ਲੈ ਲਈ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਡਾਕਟਰ ਨੇ ਉਕਤ ਰਿਪੋਰਟਰ ਨੂੰ ਇਕ ਲੱਖ ਰੁਪਏ ਹੋਰ ਦੇਣੇ ਸਨ ਪਰ ਡਾਕਟਰ ਨੇ, ਪੈਸੇ ਦੀ ਮੰਗ ਕਰ ਰਹੇ ਉਕਤ ਦੋਸ਼ੀਆਂ ਨਾਲ ਹੋਈ ਗੱਲਬਾਤ ਦੀ ਆਡੀਓ ਰਿਕਾਰਡ ਕਰ ਲਈ । ਵਿਜੀਲੈਂਸ ਬਿਓਰੋ ਨੇ ਇਸ ਸਬੰਧ ਵਿੱਚ ਬਲਜਿੰਦਰ ਸਿੰਘ, ਨਿਰਭੈ ਸਿੰਘ, ਮਨਜੀਤ ਸਿੰਘ ਵਿਰੁੱਧ ਐਫਆਈਆਰ ਨੰਬਰ 23, ਮਿਤੀ 21-09-2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420 ਅਤੇ 120-ਬੀ ਦੇ ਤਹਿਤ ਰੇਂਜ ਲੁਧਿਆਣਾ ਵਿਖੇ ਕੇਸ ਦਰਜ ਕਰ ਲਿਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਖੁਦ ਨੂੰ ਪੱਤਰਕਾਰ ਦੱਸਣ ਦਾ ਦਾਅਵਾ ਕਰਨ ਵਾਲੇ ਨਿਰਭੈ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਡਾਕਟਰ ਗੋਇਲ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਓਰੋ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਅਤੇ ਮਾਮਲੇ ਦੀ ਅਗਲੇਰੀ ਕੀਤੀ ਜਾ ਰਹੀ ਹੈ ।

Leave a Reply