ਜਾਣਕਾਰੀ ਅਨੁਸਾਰ ਇਹ ਵੀਡੀਓ ਖਾਲਿਸਤਾਨ ਪੱਖੀ ਸੰਗਠਨ ਸਿੱਖਸ ਫਾਰ ਜਸਟਿਸ ਵੱਲੋਂ ਜਾਰੀ ਕੀਤੀ ਗਈ ਹੈ। ਇਸ ਵੀਡੀਓ ‘ਚ ਭਾਰਤੀ ਮੂਲ ਦੇ ਹਿੰਦੂਆਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਵੀਡੀਓ ਦੋ ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਦਰਅਸਲ SFJ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਨ੍ਹਾਂ ਕਿਹਾ ਸੀ- ਭਾਰਤੀ ਮੂਲ ਦੇ ਹਿੰਦੂਆਂ ਨੂੰ ਕੈਨੇਡਾ ਛੱਡ ਦੇਣਾ ਚਾਹੀਦਾ ਹੈ। ਤੁਸੀਂ ਇੰਡੀਆ ਜਾਓ। ਤੁਸੀਂ ਨਾ ਸਿਰਫ਼ ਭਾਰਤ ਦਾ ਸਮਰਥਨ ਕਰਦੇ ਹੋ, ਸਗੋਂ ਤੁਸੀਂ ਖਾਲਿਸਤਾਨ ਪੱਖੀ ਸਿੱਖਾਂ ਦੇ ਬੋਲਣ ਤੇ ਪ੍ਰਗਟਾਵੇ ਨੂੰ ਦਬਾਉਣ ਦਾ ਵੀ ਸਮਰਥਨ ਕਰ ਰਹੇ ਹੋ। ਤੁਸੀਂ ਨਿੱਝਰ ਦੇ ਕਤਲ ਦਾ ਜਸ਼ਨ ਮਨਾ ਕੇ ਵੀ ਹਿੰਸਾ ਨੂੰ ਬੜ੍ਹਾਵਾ ਦੇ ਰਹੇ ਹੋ।
‘ਨਫ਼ਰਤ ਤੇ ਧਮਕੀ ਲਈ ਕੈਨੇਡਾ ‘ਚ ਕੋਈ ਥਾਂ ਨਹੀਂ’
ਇਸ ਦੌਰਾਨ ਕੈਨੇਡੀਅਨ ਹਿੰਦੂਜ਼ ਫਾਰ ਹਾਰਮੋਨੀ ਸੰਗਠਨ ਨੇ ਵੀਡੀਓ ਜਾਰੀ ਕਰਨ ਵਾਲੇ ਲੋਕਾਂ ਖਿਲਾਫ ਕੈਨੇਡਾ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਤੁਸੀਂ ਦੋਸ਼ੀ ‘ਤੇ ਨਫ਼ਰਤੀ ਅਪਰਾਧ ਦਾ ਦੋਸ਼ ਕਿਉਂ ਨਹੀਂ ਆਇਦ ਕਰ ਰਹੇ।
ਇਸ ਦੌਰਾਨ Canada PM Justin Trudeau ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਦਰਅਸਲ ਕੈਨੇਡਾ ‘ਚ ਗੋਲੀਬਾਰੀ ਤੇ ਵਿਰੋਧ ਪ੍ਰਦਰਸ਼ਨਾਂ ਦੀਆਂ ਵਧਦੀਆਂ ਘਟਨਾਵਾਂ ਤੋਂ ਬਾਅਦ ਕਰਵਾਏ ਗਏ ਸਰਵੇਖਣ ਨੇ ਟਰੂਡੋ ਨੂੰ ਝਟਕਾ ਦਿੱਤਾ ਹੈ। ਕੈਨੇਡਾ ਦੇ ਗਲੋਬਲ ਨਿਊਜ਼ ਲਈ ਆਈਬੀਐੱਸਓ (IBSO)ਵੱਲੋਂ ਕਰਵਾਏ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਅਰੇ ਪੋਇਲੀਵਰੇ ਪ੍ਰਧਾਨ ਮੰਤਰੀ ਲਈ ਉਮੀਦਵਾਰ ਹਨ। 40 ਫੀਸਦੀ ਕੈਨੇਡੀਅਨ ਨਾਗਰਿਕ ਪਿਅਰੇ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕਰਦੇ ਹਨ ਜਦੋਂਕਿ ਮੌਜੂਦਾ ਜਸਟਿਨ ਟਰੂਡੋ ਉਨ੍ਹਾਂ ਤੋਂ ਪੱਛੜ ਚੁੱਕੇ ਹਨ।
Pierre Poilievre ਦਾ ਕੱਦ ਲਗਾਤਾਰ ਵਧ ਰਿਹਾ ਹੈ। 40 ਫੀਸਦੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਬਣਨ ਲਈ ਸਭ ਤੋਂ ਵਧੀਆ ਬਦਲ ਹਨ। ਦੂਜੇ ਪਾਸੇ ਪੀਐਮ ਟਰੂਡੋ ਨੂੰ ਵਧੀਆ ਵਿਕਲਪ ਮੰਨਣ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਘਟਦੀ ਜਾ ਰਹੀ ਹੈ ਅਤੇ ਹੁਣ 31 ਪ੍ਰਤੀਸ਼ਤ ‘ਤੇ ਸਥਿਰ ਹੈ।