KESARI VIRASAT

Latest news
ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ... ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਨੂੰ ਲੈ ਕੇ ਹੁਣ ਬਿਲਾਵਲ ਭੁੱਟੋ ਦਾ ਵੱਡਾ ਕਬੂਲਨਾਮਾ
You are currently viewing ਐਨਐਸਯੂਆਈ (NSUI)  ਦੇ ਸਾਬਕ‍ਾ ਪ੍ਰਧਾਨ ਅਕਸ਼ੈ ਸ਼ਰਮਾ ਭਾਜਪਾ ‘ਚ ਸ਼ਾਮਲ

ਐਨਐਸਯੂਆਈ (NSUI)  ਦੇ ਸਾਬਕ‍ਾ ਪ੍ਰਧਾਨ ਅਕਸ਼ੈ ਸ਼ਰਮਾ ਭਾਜਪਾ ‘ਚ ਸ਼ਾਮਲ


ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ- ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੀ ਕਮਾਨ ਸੰਭਾਲਦੇ ਹੋਏ ਆਪਣੇ ਸਿਆਸੀ ਜਲਵੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨਐਸਯੂਆਈ (NSUI)  ਦੇ ਸਾਬਕ‍ਾ ਪ੍ਰਧਾਨ ਅਕਸ਼ੈ ਸ਼ਰਮਾ ਸ਼ੁੱਕਰਵਾਰ ਨੂੰ ਭਾਜਪਾ ‘ਚ ਸ਼ਾਮਲ ਕਰ ਲਿਆ ਗਿਆ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਕਸ਼ੈ ਸ਼ਰਮਾ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਉਨ੍ਹਾਂ ਦੱਸਿਆ ਕਿ ਸ਼ਰਮਾ ਨੇ  ਇਕੱਲੇ 3.96 ਲੱਖ ਵੋਟਾਂ ਬਣਾਈਆਂ ਸਨ ਜਦਕਿ ਬਾਕੀ ਸਾਰੇ ਆਗੂਆਂ ਨੇ ਮਿਲਕੇ ਚਾਰ ਲੱਖ ।

ਇਸ ਮੌਕੇ ਜਾਖੜ ਨੇ ਦੱਸਿਆ ਕਿ 26 ਸਤੰਬਰ ਨੂੰ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਅੰਮ੍ਰਿਤਸਰ ਸਾਹਿਬ ਆਉਣਗੇ ਤੇ ਫਿਰੋਜ਼ਪੁਰ ਵਿਖੇ PGI ਸੈਟੇਲਾਈਟ ਦ‍ਾ ਨੀਂਹ ਪੱਥਰ ਰੱਖਣਗੇ। ਕੈਨੇਡਾ ਅਤੇ ਭਾਰਤ ਵਿਚਾਲੇ ਚਲ ਰਹੀ ਖਿੱਚੋਤਾਣ ਉੱਪਰ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਅੱਤਵਾਦ ਹਮੇਸ਼ਾਂ ਮਾੜਾ ਹੀ ਮਾੜਾ ਹੈ। ਉਨ੍ਹਾਂ ਕਿਹਾ ਕਿ ਕਨੇਡਾ ਨੇ ਜਿਸ ਤਰ੍ਹਾਂ ਦੀ ਖੇਤੀ ਕੀਤੀ ਹੈ ਉਸ ਤਰ੍ਹਾਂ ਦੀ ਫਸਲ ਵੱਢ ਰਿਹ‍ਾ ਹੈ। ਸੰਸਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਅੱਤਵਾਦੀ ਨੂੰ ਉਸ ਦੇ ਘਰ ‘ਚ ਵੜ ਕੇ ਮਾਰਦ‍ਾ ਹੈ, ਬਾਲਾਕੋਟ ਇਸਦੀ ਉਦ‍ਾਹਰਣ ਹੈ। ਉਨ੍ਹਾਂ ਕਿਹ‍ਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਭਾਰਤ ਸਰਕਾਰ ਬੱਚਿਆਂ ਤੇ ਭਾਰਤੀਆ ਦੀ ਸੁਰੱਖਿਆ ਲਈ ਚਿੰਤਤ ਹੈ। ਜਾਖੜ ਨੇ ਕਿਹਾ ਕਿ ਭਾਜਪਾ ਗ੍ਰਹਿ ਮੰਤਰਾਲੇ ਨਾਲ ਤਾਲਮੇਲ ਕਰ ਕੇ ਉਨ੍ਹਾਂ ਪਰਿਵਾਰਾਂ ਨਾਲ ਤਾਲਮੇਲ ਕਰੇਗੀ ਜਿਸ ਨਾਲ ਪਰਿਵਾਰਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਬਾਕਾਇਦਾ ਇਕ ਹੈਲਪ ਲਾਈਨ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ 60 ਹਜ਼ਾਰ ਕਰੋੜ ਰੁਪਏ ਫੀਸ ਦੇ ਰੂਪ ‘ਚ ਭਾਰਤੀ ਵਿਦਿਆਰਥੀ ਕਨੈਡਾ ਨੂੰ ਦਿੰਦੇ ਹਨ। ਆਉਣ ਵਾਲੇ ਦਿਨਾਂ ‘ਚ ਕੈਨੇਡਾ ਖਾਸਕਰ ਟਰੂਡੋ ਨੂੰ ਵੀ ਸਮਝ ਆਵੇਗੀ। ਉਨ੍ਹਾਂ ਕਿਹਾ ਕਿ ਦੁਨੀਆ ਹਮੇਸ਼ਾਂ ਜੋਰਾਂ ਨੂੰ ਮੰਨਦੀ ਹੈ। ਜਾਖੜ ਨੇ ਰਾਜਾ ਵੜਿੰਗ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ G20 ਦਾ ਮੇਜ਼ਬਾਨ ਸੀ। ਇਸ ਲਈ ਭਾਰਤ ਨੇ ਸੱਭਿਅਤਾ ਦਾ ਖਿਆਲ ਰੱਖਿਆ ਹੈ।

Leave a Reply