KESARI VIRASAT

ਕੇਸਰੀ ਵਿਰਾਸਤ

Latest news
ਪਾਕਿ ਅੱਤਵਾਦੀ ਹਾਫਿਜ਼ ਸਈਦ ਦਾ ਬੇਟਾ ਲਾਪਤਾ: ਮੀਡੀਆ ਰਿਪੋਰਟਾਂ ਦਾ ਦਾਅਵਾ - ਪੇਸ਼ਾਵਰ ਤੋਂ ਕਾਰ ਸਵਾਰਾਂ ਨੂੰ ਚੁੱਕਿਆ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਹਮਲੇ ਦਾ ਲਗਾਇਆ ਇਲਜ਼ਾਮ: ਪਾਕਿ ਸੈਨਾ ਟੀਟੀਪੀ, ਆਈਐਸਆਈਐਸ 'ਤੇ ਹਮਲੇ ਲਈ ਤਿਆਰ ਮਨੀਪੁਰ ਹਿੰਸਾ ਪਿੱਛੇ ਵੀ ਖਾਲਿਸਤਾਨੀ : ਕੈਨੇਡਾ ਵਿੱਚ ਪੰਨੂ ਨੂੰ ਮਿਲਿਆ ਕੁੱਕੀ ਆਗੂ; ਮਣੀਪੁਰ 'ਚ ਅੱਤਵਾਦੀਆਂ ਨੇ ਕਰੋੜਾ... ਬਰਤਾਨੀਆ 'ਚ ਭਾਰਤੀ ਹਾਈ ਕਮਿਸ਼ਨਰ 'ਤੇ ਹਮਲੇ ਦੀ ਕੋਸ਼ਿਸ਼: ਗੁਰੂਘਰ ਜਾਣ ਤੋਂ ਰੋਕਿਆ; ਖਾਲਿਸਤਾਨੀ ਸਮਰਥਕ ਬਾਹਰੋਂ ਆਏ ਡਿਕਸ਼ਨਰੀ ਵਿੱਚੋਂ ਓਮ ਸ਼ਬਦ ਹਟਾਉਣ ਦੀ ਤਿਆਰੀ: ਇਸਾਈਆਂ ਦੇ ਦਬਾਅ ਹੇਠ ਸਾਜ਼ਿਸ਼ ਦਾ ਦੋਸ਼ ਹਾਕੀ 'ਚ ਪਾਕਿਸਤਾਨ 'ਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਏਸ਼ੀਆਡ ਗਰੁੱਪ ਪੜਾਅ ਵਿੱਚ 10-2 ਨਾਲ ਹਰਾਇਆ ਅਭਿਨੇਤਾ ਵਿਸ਼ਾਲ ਦਾ ਸੈਂਸਰ ਬੋਰਡ ਉੱਪਰ ਗੰਭੀਰ ਇਲਜ਼ਾਮ: ਫਿਲਮ ਨੂੰ ਪਾਸ ਕਰਨ ਲਈ 6.5 ਲੱਖ ਰੁਪਏ ਲਏ ਵਿਜੀਲੈਂਸ ਨੇ ਸੀਨੀਅਰ ਅਕਾਲੀ ਆਗੂ ਜਰਨੈਲ ਵਾਹਿਦ ਨੂੰ ਕੀਤਾ ਗ੍ਰਿਫਤਾਰ: ਪਤਨੀ ਤੇ ਪੁੱਤਰ ਨੂੰ ਵੀ ਨਾਲ ਲੈ ਗਏ ਬੋਲਣ ਦੀ ਆਜ਼ਾਦੀ ਦੀ ਵਰਤੋਂ ਹਿੰਸਾ ਭੜਕਾਉਣ ਲਈ ਕਰਨਾ ਬਰਦਾਸ਼ਤ ਨਹੀਂ-ਐਸ. ਜੈਸ਼ੰਕਰ ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ
You are currently viewing ਕਾਂਗਰਸ ਛੱਡ ਕੇ ਭਾਜਪਾ ਵਿੱਚ ਗਈ ਸਾਬਕਾ ਵਿਧਾਇਕਾ ਦਾ ਪਰਿਵਾਰ ਆਪ ਦੀਆਂ ਅੱਖਾਂ ਵਿੱਚ ਰੜਕਿਆ?

ਕਾਂਗਰਸ ਛੱਡ ਕੇ ਭਾਜਪਾ ਵਿੱਚ ਗਈ ਸਾਬਕਾ ਵਿਧਾਇਕਾ ਦਾ ਪਰਿਵਾਰ ਆਪ ਦੀਆਂ ਅੱਖਾਂ ਵਿੱਚ ਰੜਕਿਆ?

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


*ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਸਦਾ ਪਤੀ ਗ੍ਰਿਫਤਾਰ*

ਚੰਡੀਗੜ੍ਹ, 18 ਸਤੰਬਰ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ)-: ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਗਹਿਰੀ ਵਾਸੀ ਪਿੰਡ ਸ਼ਕੂਰ, ਜਿਲਾ ਫਿਰੋਜ਼ਪੁਰ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕਾ ਨੇ ਆਪਣੇ ਪਤੀ ਦੀ ਮਿਲੀਭੁਗਤ ਨਾਲ ਵਿਧਾਨ ਸਭਾ ਦੇ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਆਮਦਨੀ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ। ਉਨਾਂ ਅੱਗੇ ਦੱਸਿਆ ਕਿ ਇਸ ਜਾਂਚ ਲਈ ਮਿਥੀ ਮਿਆਦ ਦੇ ਦੌਰਾਨ, ਸਾਰੇ ਸਰੋਤਾਂ ਤੋਂ ਉਸਦੀ ਕੁੱਲ ਆਮਦਨ 1,65,34,053 ਰੁਪਏ ਸੀ, ਜਦੋਂ ਕਿ ਉਸੇ ਸਮੇਂ ਦੌਰਾਨ ਉਸਦੇ ਕੁੱਲ ਖਰਚੇ 4,49,19,831 ਰੁਪਏ ਸਨ। ਸਿੱਟੇ ਵਜੋਂ, ਉਹਨਾਂ ਨੇ 2,83,85,778.41 ਰੁਪਏ ਵੱਧ ਖਰਚੇ, ਜੋ ਕਿ 171.68% ਫੀਸਦ ਵਜੋਂ ਅਸਪਸ਼ਟ ਵਾਧੇ ਨੂੰ ਦਰਸਾਉਂਦਾ ਹੈ।

ਬੁਲਾਰੇ ਨੇ ਇਹ ਵੀ ਦੱਸਿਆ ਕਿ ਦੋਵਾਂ ਵਿਅਕਤੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਤੇ 13(ਬੀ) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120-ਬੀ ਤਹਿਤ ਫਿਰੋਜ਼ਪੁਰ ਦੇ ਵਿਜੀਲੈਂਸ ਬਿਊਰੋ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Leave a Reply