ਮਾੜੀ ਹੋਈ ਟਰੂਡੋ ਨਾਲ ਬੜੀ ਸੁਣਿਆਂ,
ਮਿਲਿਆ ਮੋਦੀ ਤੋਂ ਨਾ ਮਾਣ ਤਾਣ ਮੀਆਂ।
ਜਦੋਂ ਮੋਦੀ ਨੇ ਸੀ ਮੂਹਰਿਓਂ ਝਾੜ ਦਿੱਤਾ,
ਗਿਆ ਗੁੱਸੇ ਵਿੱਚ ਨਾ ਖਾਣਾ ਖਾਣ ਮੀਆਂ।
ਮੁੜਨ ਲੱਗਾ ਤਾਂ ਜਹਾਜ਼ ਖਰਾਬ ਹੋਇਆ,
ਬੁੱਢੇ ਜਹਾਜ਼ ਵਿੱਚ ਪੈ ਗਈ ਕਾਣ ਮੀਆਂ।
ਬੇਇਜ਼ਤੀ ਆਪਣੀ ਆਪ ਕਰਵਾ ਮੁੜਿਆ,
ਕਾਹਦਾ ਹੋਇਆ ਟਰੂਡੋ ਦਾ ਜਾਣ ਮੀਆਂ।
ਹਰ ਥਾਂ ਯੁਕਰੇਨ ਦੇ ਗੋਗੇ ਗਾਈ ਜਾਂਦਾ,
ਆਪਣੇ ਦੇਸ਼ ਦਾ ਨਾ ਸੋਚਦਾ ਕੱਖ ਮੀਆਂ।
ਖਾਲਿਸਤਾਨੀਆਂ ਦੇ ਤਾਂਗੇ ਤੇ ਚੜ੍ਹ ਜੇਟੀ,
ਫੱਕ ਆਇਆ ਇੰਡੀਆਂ ਚ ਝੱਖ ਮੀਆਂ।
-ਬਾਬਾ ਕੜਬੋਲਾ