KESARI VIRASAT

ਕੇਸਰੀ ਵਿਰਾਸਤ

Latest news
ਜਰਮਨੀ ਵਿੱਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ: ਜੂਨ ਮਹੀਨੇ ਲਾਗੂ ਹੋ ਜਾਵੇਗਾ ਜਰਮਨੀ ਵਿੱਚ ਨਵਾਂ ਸਿਟੀਜ਼ਨਸ਼... ਡੇਢ ਸਾਲ ਦੇ ਬੱਚੇ ਦੀ ਬਾਲਟੀ 'ਚ ਡੁੱਬਣ ਨਾਲ ਮੌਤ ਭਾਰਤ ਨੇ ਬਿਨਾਂ ਸ਼ਰਤਾਂ ਦੇ ਫਰਾਂਸ ਤੋਂ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਕੀਤੀ: ਰਿਪੋਰਟ ਖਿੱਚੋਤਾਣ: ਚੀਨ ਨੇ ਅਮਰੀਕਾ ਨੂੰ ਲਾਲ ਲਕੀਰ ਨਾ ਪਾਰ ਕਰਨ ਦੀ ਦਿੱਤੀ ਚਿਤਾਵਨੀ ਸਾਵਧਾਨ! ਗੈਰਕਾਨੂੰਨੀ ਢੰਗ ਨਾਲ ਲੰਡਨ ਵੜਨ ਵਾਲੇ ਫੜਕੇ ਭੇਜੇ ਜਾਣਗੇ ਕਾਲਿਆਂ ਦੇ ਇਸ ਖ਼ਤਰਨਾਕ ਦੇਸ਼ ਲਾਲ ਬੱਤੀ ਤੇ ਖੜੀਆਂ ਕਈ ਗੱਡੀਆਂ ਆਈਆਂ ਦੁੱਧ ਟੈਂਕਰ ਦੇ ਲਪੇਟੇ ਵਿੱਚ,ਕਈ ਜ਼ਖਮੀ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰੀ ਫੰਡਾਂ ਬਾਰੇ ਇਨਕੁਆਰੀ ਕਰਾਈ ਜਾਵੇਗੀ - ਸੰਧੂ ਸਮੁੰਦਰੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਰੱਦ: ਸੁਪਰੀਮ ਕੋਰਟ ਨੇ ਕਿਹਾ- ਸਿਸਟਮ 'ਚ ਦਖਲਅੰਦਾਜ਼ੀ ਪੈਦਾ ਕਰੇਗੀ ਬੇਲੋੜਾ ... ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ...
You are currently viewing ਕੰਨਿਆ ਮਹਾ ਵਿਦਿਆਲਾ ਵਿਖੇ ਹਫਤਾ ਭਰ ਰਹੀਆਂ ਹਿੰਦੀ ਦਿਵਸ ਸਰਗਰਮੀਆਂ

ਕੰਨਿਆ ਮਹਾ ਵਿਦਿਆਲਾ ਵਿਖੇ ਹਫਤਾ ਭਰ ਰਹੀਆਂ ਹਿੰਦੀ ਦਿਵਸ ਸਰਗਰਮੀਆਂ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


kesari virasat news network: ਭਾਰਤ ਦੀ ਵਿਰਾਸਤੀ ਅਤੇ ਖੁਦਮੁਖਤਿਆਰ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਖੇ ਹਿੰਦੀ ਦਿਵਸ ਦੇ ਮੌਕੇ ‘ਤੇ ਹਿੰਦੀ ਹਫ਼ਤਾ ਮਨਾਇਆ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਰਾਸ਼ਟਰੀ ਭਾਸ਼ਾ ਹਿੰਦੀ ਪ੍ਰਤੀ ਆਪਣੇ ਪਿਆਰ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਰੰਗੋਲੀ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਆਨਲਾਈਨ ਕੁਇਜ਼, ਕਵਿਤਾ ਉਚਾਰਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।

ਇਨ੍ਹਾਂ ਸਾਰੇ ਮੁਕਾਬਲਿਆਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਤੋਂ ਇਲਾਵਾ ਹਿੰਦੀ ਦਿਵਸ ਨੂੰ ਸਮਰਪਿਤ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਕਥਨ ‘ਰਾਸ਼ਟਰੀ ਭਾਸ਼ਾ ਤੋਂ ਬਿਨਾਂ ਰਾਸ਼ਟਰ ਗੂੰਗਾ ਹੈ’ ਲਿਖਿਆ ਕੇ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਵਿਦਿਆਰਥਣਾਂ ਅਤੇ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ, ਪਰ ਸਾਨੂੰ ਆਪਣੀ ਭਾਸ਼ਾ ਦੀ ਮਹੱਤਤਾ ਨੂੰ ਸਮਝਦਿਆਂ ਇਸ ਨੂੰ ਮਾਣ ਨਾਲ ਅਪਨਾਉਣਾ ਚਾਹੀਦਾ ਹੈ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਲਾਗੂ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿੰਦੀ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਡਾ. ਵਿਨੋਦ ਕਾਲਰਾ, ਡਾ .ਮਧੂਮੀਤ, ਡਾ. ਗੁਰਜੋਤ, ਡਾ. ਹਰਪ੍ਰੀਤ, ਸ਼੍ਰੀਮਤੀ ਰਸ਼ਮੀ ਬਿੰਦਰਾ, ਮੈਡਮ ਗੀਤਿਕਾ, ਡਾ. ਰੂਪਿਕਾ ਸ਼ਰਮਾ, ਡਾ. ਅਨੁਸ਼ੋਭਾ, ਸ਼੍ਰੀਮਤੀ ਰਿਤੂ, ਮੈਡਮ ਰੰਜਨਾ ਅਤੇ ਹੋਰ ਅਧਿਆਪਕਾ ਨੇ ਹਿੰਦੀ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਸਲੋਗਨਾਂ ਦੇ ਰੂਪ ਵਿੱਚ ਪ੍ਰਗਟ ਕੀਤਾ ਅਤੇ ਹਿੰਦੀ ਵਿੱਚ ਦਸਤਖਤ ਕੀਤੇ। ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:- ਰੰਗੋਲੀ ਮੁਕਾਬਲੇ ਵਿੱਚ ਰਵੀਨਾ ਧਨਲਕਸ਼ਮੀ, ਪ੍ਰੀਤ, ਸਨੇਕਸ਼ੀ ਅਤੇ ਰਾਖੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੁਸ਼ੀ, ਭਾਵਨਾ, ਮੁਸਕਾਨ ਅਤੇ ਦਲਜੀਤ ਕੌਰ ਦੂਜੇ ਸਥਾਨ ’ਤੇ ਰਹੀਆਂ। ਗੁਲਨਾਜ਼, ਨੈਨਾ, ਡੌਲੀ, ਪ੍ਰਭਜੋਤ, ਸੋਨੀਆ, ਕਾਜਲ, ਡਿੰਪਲ ਅਤੇ ਹਿਮਾਂਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਵਿੱਚ ਸਲੋਨੀ ਅਤੇ ਖੁਸ਼ੀ ਪਹਿਲੇ, ਚਾਂਦਨੀ, ਕੋਮਲ ਕੁਮਾਰੀ ਅਤੇ ਪ੍ਰਭਜੋਤ ਦੂਜੇ ਅਤੇ ਸੋਨੀਆ ਤੀਜੇ ਸਥਾਨ ’ਤੇ ਰਹੀਆਂ। ਭਾਸ਼ਣ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਹਿੰਦੀ ਮੇਰੀ ਪਛਾਣ, ਸੱਭਿਆਚਾਰ ਦੀ ਭਾਸ਼ਾ, ਵਿਸ਼ਵ ਵਿੱਚ ਹਿੰਦੀ ਦੀ ਪਛਾਣ, ਹਿੰਦੀ ਦੀ ਮਹੱਤਤਾ ਅਤੇ ਚੁਣੌਤੀਆਂ, ਰਾਸ਼ਟਰ ਦਾ ਮਾਣ, ਹਿੰਦੀ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੁਕਾਬਲੇ ਵਿੱਚਕਾਜਲ ਨੇ ਪਹਿਲਾ ਇਨਾਮ, ਅੰਕਿਤਾ ਅਤੇ ਕੀਰਤੀ ਨੇ ਦੂਸਰਾ ਇਨਾਮ, ਖੁਸ਼ੀ ਚੌਧਰੀ ਨੇ ਤੀਸਰਾ ਇਨਾਮ ਅਤੇ ਸਲੋਨੀ ਅਤੇ ਜੀਆ ਨੂੰ ਕੰਸੋਲਸ਼ਨ ਇਨਾਮ ਮਿਲਿਆ। ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਲਗਭਗ 200 ਪ੍ਰਤੀਯੋਗੀਆਂ ਨੇ ਔਨਲਾਈਨ ਕੁਇਜ਼ ਮੁਕਾਬਲੇ ਵਿੱਚ ਭਾਗ ਲਿਆ ਅਤੇ ਆਪਣੇ ਗਿਆਨ ਅਤੇ ਸਮਝ ਨੂੰ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਿਤ ਕੀਤਾ। ਸਾਰੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਨੇ ਇਸ ਸਫਲ ਆਯੋਜਨ ‘ਤੇ ਡਾ.ਵਿਨੋਦ ਕਾਲਰਾ, ਡਾ. ਰੂਪਿਕਾ ਸ਼ਰਮਾ ਅਤੇ ਡਾ.ਅਨੁਸ਼ੋਭਾ ਸਮੇਤ ਸਮੂਹ ਹਿੰਦੀ ਵਿਭਾਗ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

Leave a Reply