ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੀ ਫੇਸਬੁੱਕ ਪੋਸਟ ‘ਤੇ ਇਹ ਸਵਾਲ ਉਦੋਂ ਉਠਾਇਆ ਗਿਆ,ਜਦੋਂ ਫੇਸਬੁਕ ਪੋਸਟ ਵਿਚ ਉਨ੍ਹਾਂ ਛੇਹਰਟਾ ਦੇ ਸਕੂਲ ਦੀਆਂ ਤਸਵੀਰਾਂ ਪਾ ਕੇ ਕਿਹਾ ਹੈ ਕਿ ਸਕੂਲ ਆਫ਼ ਐਮੀਨੈਂਸ ਪੰਜਾਬ ਦੀ ਸਿੱਖਿਆ ਕ੍ਰਾਂਤੀ ‘ਚ ਇਕ ਨਵੀਂ ਪਹਿਲ ਹੈ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਜੇਕਰ ਇਹ ਸਕੂਲ ਨਵਾਂ ਬਣਾਇਆ ਗਿਆ ਹੈ ਤਾਂ ਇਹ ਸਕੂਲ ਉਨ੍ਹਾਂ ਨੂੰ ਜ਼ਰੂਰ ਦਿਖਾਇਆ ਜਾਵੇ।
ਜ਼ਿਕਰਯੋਗ ਹੈ ਕਿ ਇਸ ਸਕੂਲ ਦੇ ਉਦਘਾਟਨ ਵਾਸਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਸਰਕਾਰ ਵਲੋਂ ਉਚੇਚੇ ਤੌਰ ਤੇ ਸੱਦਾ ਦਿੱਤਾ ਗਿਆ ਸੀ। ਇਸ ਸਮਾਰੋਹ ਲਈ ਪੰਜਾਬ ਭਰ ਤੋਂ ਰੋਡਵੇਜ ਦੀਆਂ ਬੱਸਾਂ ਨੂੰ ਆਪ ਵਾਲੰਟੀਅਰਾਂ ਨੂੰ ਭਰ ਭਰ ਕੇ ਲਿਆਉਣ ਦੀ ਜਿੰਮੇਵਾਰੀ ਸੌਂਪੀ ਗਈ ਸੀ ਤਾਂ ਜੋ ਇਕੱਠ ਵਜੋਂ ਇਸ ਨੂੰ ਇਕ ਯਾਦਗਾਰੀ ਆਯੋਜਨ ਬਣਾਇਆ ਜਾ ਸਕੇ। ਪਰ ਹਜ਼ਾਰਾਂ ਵਾਲੰਟੀਅਰਾਂ ਨੂੰ ਵੱਖ ਵੱਖ ਸ਼ਹਿਰਾਂ ਵਿਚੋਂ ਭਰਕੇ ਲਿਜਾਏ ਜਾਣ ਦੇ ਬਾਵਜੂਦ ਰੈਲੀ ਦੀ ਖਸਤਾ ਪ੍ਰਬੰਧਾਂ ਕਾਰਨ ਹਜ਼ਾਰਾਂ ਆਪ ਵਰਕਰ ਮੌਕੇ ਤੇ ਪੁੱਜ ਹੀ ਨਹੀਂ ਸਕੇ। ਜਿਸ ਕਾਰਨ ਪੰਡਾਲ ਵਿਚ ਲਗਾਈਆਂ ਗਈਆਂ ਕੁਰਸੀਆਂ ਖਾਲੀ ਹੀ ਪਈਆਂ ਰਹੀਆਂ। ਇਹਨਾ ਖਾਲੀ ਕੁਰਸੀਆਂ ਦੀਆਂ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਵਾਇਰਲ ਹੋ ਜਾਣ ਕਾਰਨ ਪੰਜਾਬ ਸਰਕਾਰ ਦੀ ਕਾਫੀ ਕਿਰਕਿਰੀ ਹੋ ਰਹੀ ਹੈ ਅਤੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਕਈ ਤਰਾਂ ਦੇ ਸਵਾਲ ਉਠਾ ਰਹੇ ਹਨ।
ਹੁਣ ਪਾਰਟੀ ਦੇ ਆਪਣੇ ਹੀ ਵਿਧਾਇਕ ਵਜੋਂ ਮੌਕੇ ਦੀ ਹਕੀਕਤ ਬਿਆਨੀ ਕੀਤੇ ਜਾਣ ਤੋਂ ਬਾਅਦ ਸਰਕਾਰ ਦੇ ਕਰੋੜਾਂ ਰੁਪਏ ਖਰਚ ਕੇ ਕੀਤੇ ਜਾ ਰਹੇ ਵਿਕਾਸ ਦੇ ਪ੍ਰਚਾਰ ਦੀ ਬਿੱਲੀ ਥੈਲੀ ਤੋਂ ਬਾਹਰ ਆ ਗਈ ਹੈ।