ਵਾਰਦਾਤ ਦੀ ਸੂਚਨਾ ਮਿਲਣ ਤੇ ਹਸਪਤਾਲ ਪੁੱਜੇ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਸਲਵਿੰਦਰ ਸਿੰਘ ਪਾਰਟੀ ਦੇ ਮੋਢੀ ਆਗੂ ਹਨ ਅਤੇ ਕਿਸਾਨ ਵਿੰਗ ਦੇ ਅਹੁਦੇਦਾਰ ਵੀ ਹਨ। ਉਨ੍ਹਾਂ ਨੇ ਪਿੰਡ ਪੱਧਰੀ ’ਚ 56 ਲੱਖ ਦੇ ਹੋਏ ਘਪਲੇ ਨੂੰ ਉਜਾਗਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਕਰ ਕੇ ਪਿੰਡ ਦਾ ਸਰਪੰਚ ਵੀ ਸਸਪੈਂਡ ਹੋਇਆ ਸੀ। ਹੁਣ ਪਿੰਡ ਦੇ ਬਹੁ-ਗਿਣਤੀ ਲੋਕਾਂ ਵੱਲੋਂ ਸਲਵਿੰਦਰ ਸਿੰਘ ਨੂੰ ਆਪਣੇ ਸੰਭਾਵੀ ਸਰਪੰਚ ਵਜੋਂ ਕਬੂਲ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਹਮਲਾ ਇਸੇ ਬੁਖਹਾਲਟ ਦਾ ਹੀ ਨਤੀਜਾ ਹੋ ਸਕਦਾ ਹੈ ।
