ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ– ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਹਿੰਦੀ ਦਿਵਸ ਦੇ ਮੌਕੇ ਤੇ ਪੀਜੀ ਹਿੰਦੀ ਵਿਭਾਗ ਵੱਲੋਂ ਵਿਸ਼ਿਸ਼ਟ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਵਿਸ਼ਾ ਹਿੰਦੀ ਅਤੇ ਸੰਸਕ੍ਰਿਤ ਸਾਹਿਤ ਵਿੱਚ ਜੀਵਨ ਕਲਾ ਦੇ ਸੁਨਹਿਰੇ ਸੂਤਰ ਰਿਹਾ। ਇਸ ਮੌਕੇ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਰਿਸੋਰਸ ਪਰਸਨ ਸ਼੍ਰੀ ਰਾਜੂ ਵਿਗਿਆਨਕ ਦਾ ਗ੍ਰੀਨ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ।
ਪਿ੍ਰੰਸੀਪਲ ਡਾ. ਅਜੇ ਸਰੀਨ ਨੇ ਸਾਰਿਆਂ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸੁਖੀ ਜੀਵਨ ਦਾ ਭੇਦ ਸਰਲ ਹੋਣਾ ਹੈ। ਉਨ੍ਹਾਂ ਕਿਹਾ ਕਿ ਹਿੰਦੀ ਸਾਰਿਆਂ ਦੀ ਭਾਸ਼ਾ ਹੈ ਅਤੇ ਗੱਲਬਾਤ ਦਾ ਸੌਖਾ ਮਾਧਿਅਮ ਹੈ। ਇਸ ਲਈ ਹਿੰਦੀ ਦੇ ਪ੍ਰਚਾਰ-ਪ੍ਰਸਾਰ ਵਿੱਚ ਸਾਰਿਆਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ। ਸ਼੍ਰੀ ਰਾਜੂ ਵਿਗਿਆਨਕ ਨੇ ਸਾਰਿਆਂ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਹਿਤ ਦਾ ਆਧਾਰ ਕਲਾ ਅਤੇ ਸੰਸਕ੍ਰਿਤੀ ਹੈ। ਸਰਲ ਜੀਵਨ ਦਾ ਭੇਦ ਅਹੰਕਾਰ ਦਾ ਤਿਆਗ ਕਰਨਾ ਹੈ। ਪਖੰਡ ਮੌਤ ਹੈ ਅਤੇ ਗਿਆਨ ਤੁਹਾਨੂੰ ਅਮਰ ਬਣਾਉਂਦਾ ਹੈ। ਇਸ ਲਈ ਗਿਆਨ ਨੂੰ ਹਾਸਲ ਕਰਕੇ ਜੀਵਨ ਨੂੰ ਉਪਯੋਗੀ ਬਣਾਓ। ਇਸ ਮੌਕੇ ਹਿੰਦੀ ਭਾਸ਼ਾ ਨੂੰ ਸਮਰਪਿਤ ਇਕ ਨੁੱਕੜ ਨਾਟਕ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥਣਾਂ ਨੇ ਹਿੰਦੀ ਭਾਸ਼ਾ ਦੇ ਮਹੱਤਵ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਹਿੰਦੀ ਵਿਭਾਗ ਮੁਖੀ ਡਾ. ਜੋਤੀ ਗੋਗੀਆ ਦੇ ਨਿਰਦੇਸ਼ਨ ਅਤੇ ਲੇਖਨ ਵਿੱਚ ਇਹ ਨੁੱਕੜ ਨਾਟਕ ਤਿਆਰ ਕੀਤਾ ਗਿਆ। ਇਸ ਮੌਕੇ ਸੰਸਕ੍ਰਿਤ ਵਿਭਾਗ ਮੁਖੀ ਡਾ. ਮੀਨੂ ਤਲਵਾੜ, ਹਿੰਦੀ ਵਿਭਾਗ ਤੋਂ ਸ਼੍ਰੀਮਤੀ ਪਵਨ ਕੁਮਾਰੀ ਅਤੇ ਡਾ. ਦੀਪਤੀ ਧੀਰ ਵੀ ਮੌਜੂਦ ਰਹੇ।