ਗੁਰਸ਼ਰਨਜੀਤ ਕੌਰ ਮਿਸ ਫਰੈਸ਼ਰ ਬਣੀ
ਅਕਾਦਮਿਕ ਸਾਲ 2023-24 ਵਿੱਚ ਸੰਸਥਾ ਵਿੱਚ ਨਵੀਆਂ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਲਈ ਕਾਲਜ ਦੇ ਈ.ਸੀ.ਏ ਵਿਭਾਗ ਵੱਲੋਂ ਪਿਛਲੇ ਇੱਕ ਮਹੀਨੇ ਦੌਰਾਨ ਸੰਗੀਤ, ਡਾਂਸ, ਗ੍ਰਹਿ ਵਿਗਿਆਨ, ਲਲਿਤ ਕਲਾ, ਸਾਹਿਤਕ ਸ਼੍ਰੇਣੀਆਂ ਅਧੀਨ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਇਸੇ ਲੜੀ ਦੇ ਇੱਕ ਹਿੱਸੇ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ। ਇਸ ਸ਼ਾਨਦਾਰ ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਸੋਲੋ ਗੀਤ, ਸੋਲੋ ਡਾਂਸ, ਕੋਰੀਓਗ੍ਰਾਫੀ, ਮਾਡਲਿੰਗ, ਸਕਿੱਟ, ਫੈਂਸੀ ਡਰੈੱਸ, ਗਿੱਧਾ, ਭੰਗੜਾ ਵਰਗੀਆਂ ਕਈ ਰੰਗਾਰੰਗ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਸ ਵਿੱਚ ਉਨ੍ਹਾਂ ਨੇ ਪੂਰੇ ਆਤਮ ਵਿਸ਼ਵਾਸ ਨਾਲ ਸਟੇਜ ‘ਤੇ ਆਪਣੀ ਪ੍ਰਤਿਭਾ ਅਤੇ ਯੋਗਤਾ ਨੂੰ ਪੇਸ਼ ਕੀਤਾ। ਹੁਨਰ ਵਿਕਾਸ, ਔਰਤਾਂ ਦੇ ਸਵੈ-ਮਾਣ ਅਤੇ ਚੰਦਰਯਾਨ ਸੰਬੰਧੀ ਉਦੇਸ਼ਪੂਰਨ ਪੇਸ਼ਕਾਰੀਆਂ ਨੇ ਸਾਰਿਆਂ ਦਾ ਦਿਲ ਮੋਹ ਲਿਆ ਅਤੇ ਖੂਬ ਤਾਰੀਫਾਂ ਬਟੋਰੀਆਂ।
ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਫਾਈਨ ਆਰਟਸ ਮੁਕਾਬਲਿਆਂ ਦੇ ਲੈਂਡਸਕੇਪ ਵਰਗ ਵਿੱਚ ਵਿਨੀਤਾ ਪਹਿਲੇ ਅਤੇ ਸਨੇਹਾ ਦੂਜੇ ਸਥਾਨ ’ਤੇ ਰਹੀ। ਪੋਸਟਰ ਮੇਕਿੰਗ ਵਿੱਚ ਕੀਰਤੀ ਆਨੰਦ ਪਹਿਲੇ ਅਤੇ ਦਿਵਿਆ ਦੂਜੇ ਸਥਾਨ ’ਤੇ ਰਹੀ। ਕੋਲਾਜ ਮੇਕਿੰਗ ਵਿੱਚ ਪੱਲਵੀ ਨੇ ਪਹਿਲਾ ਅਤੇ ਕੀਰਤੀ ਨੇ ਦੂਜਾ ਸਥਾਨ ਹਾਸਲ ਕੀਤਾ। ਕਾਰਟੂਨਿੰਗ ਵਰਗ ਵਿੱਚ ਨੰਦਿਨੀ ਪਹਿਲੇ, ਰਾਜਬੀਰ ਕੌਰ ਦੂਜੇ ਅਤੇ ਰਸ਼ਮਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਕਲੇਅ ਮਾਡਲਿੰਗ ਵਿੱਚ ਭੂਮੀ, ਪ੍ਰਿਅੰਕਾ ਅਤੇ ਮੁਦਿਤਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਢਾਈ ਮੁਕਾਬਲੇ ਤਹਿਤ ਪ੍ਰੀਤੀ, ਤਮੰਨਾ ਠਾਕੁਰ ਅਤੇ ਭਵਨੀਤ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ ਅਤੇ ਰੁਪਿੰਦਰ ਕੌਰ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ।
ਐਮ.ਐਸ.ਸੀ. ਫੈਸ਼ਨ ਡਿਜ਼ਾਈਨਿੰਗ ਅਤੇ ਐੱਮ. ਵਾਕ ਟੈਕਸਟਾਈਲ ਡਿਜ਼ਾਈਨ ਅਤੇ ਐਪਰਲ ਟੈਕਨਾਲੋਜੀ ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਦੇ ਇਸ ਮੁਕਾਬਲੇ ਵਿੱਚ ਪ੍ਰਿਅੰਕਾ ਦੇਵੀ ਨੇ ਪਹਿਲਾ, ਤਰਨਪ੍ਰੀਤ ਨੇ ਦੂਜਾ, ਜੀਵਨਜੋਤ ਨੇ ਤੀਜਾ ਸਥਾਨ ਅਤੇ ਪ੍ਰਿਅੰਕਾ ਨੇ ਕੰਸੋਲੇਸ਼ਨ ਇਨਾਮ ਜਿੱਤਿਆ। ਸੰਗੀਤ ਮੁਕਾਬਲਿਆਂ ਵਿੱਚ ਜੈਸਮੀਨ ਕੌਰ ਪਹਿਲੇ, ਨਵਨੀਤ ਕੌਰ ਦੂਜੇ ਅਤੇ ਰਾਜਬੀਰ ਕੌਰ ਤੀਜੇ ਸਥਾਨ ’ਤੇ ਰਹੀ। ਕੁਇਜ਼ ਮੁਕਾਬਲੇ ਵਿੱਚ ਕੋਮਲਪ੍ਰੀਤ ਕੌਰ ਪਹਿਲੇ, ਮਨਪ੍ਰੀਤ ਕੌਰ ਦੂਜੇ, ਰੀਤਿਕਾ ਅਤੇ ਮਨੀਸ਼ਾ ਕੁਮਾਰੀ ਤੀਜੇ ਸਥਾਨ ’ਤੇ ਰਹੀਆਂ। ਫੋਟੋਗ੍ਰਾਫੀ ਮੁਕਾਬਲੇ ਵਿੱਚ ਮੁਦਿਤਾ ਸਿੰਘ ਪਹਿਲੇ, ਪ੍ਰਿਅੰਕਾ ਕੁਮਾਰੀ ਅਤੇ ਭੂਮੀ ਦੂਜੇ ਅਤੇ ਸ਼ਰਾਨਯਾ ਤੀਜੇ ਸਥਾਨ ’ਤੇ ਰਹੀ। ਸਾਹਿਤਕ ਵਰਗ ਦੇ ਵਾਦ-ਵਿਵਾਦ ਮੁਕਾਬਲੇ ਵਿੱਚ ਚਾਹਤ ਨੇ ਪਹਿਲਾ ਸਥਾਨ, ਗਿਆਨ ਨੇ ਦੂਜਾ ਸਥਾਨ ਅਤੇ ਕੋਮਲਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਕੋਮਲਪ੍ਰੀਤ ਪਹਿਲੇ, ਸਿਮਰਨ ਦੂਜੇ ਅਤੇ ਕਾਜਲ ਤੀਜੇ ਸਥਾਨ ’ਤੇ ਰਹੀ। ਕਵਿਤਾ ਉਚਾਰਨ ਮੁਕਾਬਲੇ ਵਿੱਚ ਪ੍ਰੀਤਕੋਮਲ ਪਹਿਲੇ, ਕਾਜਲ ਦੂਜੇ ਅਤੇ ਚਾਹਤ ਤੀਜੇ ਸਥਾਨ ’ਤੇ ਰਹੇ। ਫੈਂਸੀ ਡਰੈੱਸ ਮੁਕਾਬਲੇ ਵਿੱਚ ਮਨਪ੍ਰੀਤ ਪਹਿਲੇ, ਈਸ਼ਾ, ਸਿਮਰਨ ਅਤੇ ਮਾਨਵੀ ਸ਼ਰਮਾ ਦੂਜੇ ਅਤੇ ਮਹਿਕ ਤੀਜੇ ਸਥਾਨ ’ਤੇ ਰਹੀ। ਕੋਰੀਓਗ੍ਰਾਫੀ ਮੁਕਾਬਲੇ ਵਿੱਚ ਬੀ.ਕਾਮ ਦੀਆਂ ਵਿਦਿਆਰਥਣਾਂ ਵੱਲੋਂ ਨਾਰੀ ਸ਼ਕਤੀ ਵਿਸ਼ੇ ’ਤੇ ਦਿੱਤੀ ਗਈ ਪੇਸ਼ਕਾਰੀ ਨੂੰ ਪਹਿਲਾ ਸਥਾਨ ਅਤੇ ਰਿਟੇਲ ਮੈਨੇਜਮੈਂਟ ਦੇ ਵਿਦਿਆਰਥੀਆਂ ਵੱਲੋਂ ਮਹਿਲਾ ਸਸ਼ਕਤੀਕਰਨ ’ਤੇ ਬੀ.ਕਾਮ ਦੇ ਵਿਦਿਆਰਥੀਆਂ ਵੱਲੋਂ ਦਿੱਤੀ ਗਈ ਪੇਸ਼ਕਾਰੀ ਨੂੰ ਦੂਜੇ ਸਥਾਨ ’ਤੇ ਸਨਮਾਨਿਤ ਕੀਤਾ ਗਿਆ।
ਡਿਓਟ ਨਾਚ ਮੁਕਾਬਲੇ ਵਿੱਚ ਹਰਪ੍ਰੀਤ ਕੌਰ ਅਤੇ ਪਾਇਲਪ੍ਰੀਤ ਕੌਰ ਪਹਿਲੇ ਅਤੇ ਰਾਧਿਕਾ ਅਤੇ ਪ੍ਰਿਆ ਦੂਜੇ ਸਥਾਨ ’ਤੇ ਰਹੀਆਂ। ਸੋਲੋ ਡਾਂਸ ਮੁਕਾਬਲੇ ਵਿੱਚ ਬਲਪ੍ਰੀਤ ਕੌਰ ਪਹਿਲੇ, ਅੰਕਿਤਾ ਦੂਜੇ ਅਤੇ ਤਨਵੀਤ ਕੌਰ ਤੀਜੇ ਸਥਾਨ ’ਤੇ ਰਹੀ। ਗਰੁੱਪ ਡਾਂਸ ਮੁਕਾਬਲੇ ਵਿੱਚ ਸੁਖਮਨਪ੍ਰੀਤ ਕੌਰ ਦੀ ਟੀਮ ਪਹਿਲੇ, ਪਵਨਪ੍ਰੀਤ ਕੌਰ ਦੀ ਟੀਮ ਦੂਜੇ ਅਤੇ ਨਿਸ਼ਾ ਦੀ ਟੀਮ ਤੀਜੇ ਸਥਾਨ ’ਤੇ ਰਹੀ। ਰੰਗੋਲੀ ਮੁਕਾਬਲੇ ਵਿੱਚ ਸ਼੍ਰੇਆ ਜੋਸ਼ੀ ਅਤੇ ਮੁਸਕਾਨ ਨੇ ਪਹਿਲਾ ਸਥਾਨ ਹਾਸਲ ਕੀਤਾ। ਮਨਮੀਤ ਕੌਰ ਅਤੇ ਤਰਨਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੀਆਂ ਜਦਕਿ ਨਵਪ੍ਰੀਤ ਕੌਰ ਅਤੇ ਤਮੰਨਾ ਤੀਜੇ ਸਥਾਨ ਹਾਸਲ ਹੋਇਆ । ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚੋਂ ਕੋਮਲਪ੍ਰੀਤ ਕੌਰ ਅਤੇ ਸਨੇਹਾ ਨੇ ਤਸੱਲੀ ਇਨਾਮ ਪ੍ਰਾਪਤ ਕੀਤਾ। ਮਾਡਲਿੰਗ ਮੁਕਾਬਲੇ ਵਿੱਚੋਂ ਮਿਸ ਐਲੀਗੈਂਟ ਵਿਸ਼ਾਖਾ ਚੁਣੀ ਗਈ। ਪ੍ਰਤਿਭਾ ਨੂੰ ਮਿਸ ਚਾਰਮਿੰਗ ਸਮਾਈਲ, ਖੁਸ਼ੀ ਨੂੰ ਮਿਸ ਬਿਊਟੀਫੁੱਲ ਅਟਾਇਰ, ਮੁਸਕਾਨ ਨੂੰ ਮਿਸ ਗਰੇਸਫੁੱਲ ਅਤੇ ਖੁਸ਼ੀ ਨੂੰ ਮਿਸ ਸ਼ਾਈਨਿੰਗ ਸਟਾਰ ਦੇ ਖਿਤਾਬ ਲਈ ਚੁਣਿਆ ਗਿਆ ਜਦਕਿ ਕੁਲਬੀਰ ਕੌਰ ਅਤੇ ਸਰਿਤਾ ਨੂੰ ਕੰਸੋਲੇਸ਼ਨ ਇਨਾਮ ਦਿੱਤੇ ਗਏ। ਇਸ ਮੁਕਾਬਲੇ ਵਿੱਚ ਜਤਿੰਦਰ ਕੌਰ ਸੈਕਿੰਡ ਰਨਰ ਅੱਪ ਰਹੀ। ਫਸਟ ਰਨਰ ਅੱਪ ਰੀਆ ਚੁਣੀ ਗਈ ਜਦਕਿ ਗੁਰਸ਼ਰਨਜੀਤ ਕੌਰ ਮਿਸ ਫਰੈਸ਼ਰ ਬਣੀ। ਸਾਰੇ ਖਿਤਾਬ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਮੈਡਮ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਈ.ਸੀ.ਏ. ਵਿਭਾਗ ਦੇ ਸਮੂਹ ਮੈਂਬਰਾਂ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।