KESARI VIRASAT

ਕੇਸਰੀ ਵਿਰਾਸਤ

Latest news
ਸੁਸ਼ੀਲ ਰਿੰਕੂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਭੀੜ ਦੇਖ ਕੇ ਵਿਰੋਧੀ ਹੈਰਾਨ* ਅਜੀਤ ਅਖਬਾਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਜਲੰਧਰ 'ਚ FIR ਦਰਜ, 2 SDO ਗ੍ਰਿਫਤਾਰ *ਪੁਰਾਣਾ ਹਲਕਾ ਛੱਡ ਕੇ ਆਏ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਕਿਵੇਂ ਬਦਲਣਗੇ ਜਲੰਧਰ ਦੇ ਹਾਲਾਤ - ਸੁਸ਼ੀਲ ਰਿੰਕੂ* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਟ੍ਰਿਕ ਲਈ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਜ਼ਰੂਰੀ : ਸੰਨੀ ਸ਼ਰਮਾ ਆਪ' ਆਗੂ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਣ ਨਾਲ ਸੁਸ਼ੀਲ ਰਿੰਕੂ ਨੂੰ ਮਿਲੇਗੀ ਹੋਰ ਤਾਕਤ ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼
You are currently viewing ਪੰਨੂ ਦੇ ਖਾਲਿਸਤਾਨੀ ਗਿਰੋਹ ਨੂੰ ਕੈਨੇਡਾ ’ਚ ਝਟਕੇ ’ਤੇ ਝਟਕਾ ਪਾਕਿਸਤਾਨੀ ਏਜੰਡਾ ਹੋਵੇਗਾ ਫੇਲ੍ਹ

ਪੰਨੂ ਦੇ ਖਾਲਿਸਤਾਨੀ ਗਿਰੋਹ ਨੂੰ ਕੈਨੇਡਾ ’ਚ ਝਟਕੇ ’ਤੇ ਝਟਕਾ ਪਾਕਿਸਤਾਨੀ ਏਜੰਡਾ ਹੋਵੇਗਾ ਫੇਲ੍ਹ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਭਾਰਤ ਦੀ ਚੜ੍ਹਤ ਦੇਖ ਪਾਕਿਸਤਾਨ ਬਹੁਤ ਬੁਰੀ ਤਰਾਂ ਤਿੱਲ ਮਿਲਾ ਗਿਆ ਹੈ। ਆਪ ਕੁਝ ਕਰਨ ਤੋਂ ਅਸਮਰਥ ਪਾਕਿਸਤਾਨ ਆਪਣੇ ਮਕਸਦ ਲਈ ਆਪਣੇ ਗੁਰਗਿਆਂ ਨੂੰ ਐਕਟਿਵ ਮੋਡ ’ਤੇ ਲਿਆਂਦਾ ਹੈ। ਇਸੇ ਦੌਰਾਨ ਜੀ-20 ਕਾਨਫ਼ਰੰਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਪੱਤਰ ਲਿਖ ਕੇ ਪਾਕਿਸਤਾਨ ਦੀ ਖੁੱਲ ਕੇ ਕੀਤੀ ਗਈ ਵਕਾਲਤ ਨਾਲ ਭਾਰਤ ’ਚ ਪਾਬੰਦੀ ਸ਼ੁਦਾ ਅਖੌਤੀ ਸਿੱਖ ਫੋਰ ਜਸਟਿਸ (ਐਸ.ਐੱਫ਼.ਜੇ.) ਦੇ ਸਰਗਨੇ ਗੁਰ ਪਤਵੰਤ ਸਿੰਘ ਪੰਨੂ ਵਾਲਾ ਜਿੰਨ ਵੀ ਥੈਲਿਓਂ ਬਾਹਰ ਆ ਗਿਆ ਹੈ। 

ਪੰਨੂ ਨੇ ਬਿਡੇਨ ਕੋਲ ਭਾਰਤ ਨੂੰ ਅਮਰੀਕਾ ਦਾ ਦੁਸ਼ਮਣ ਕਹਿ ਕੇ ਭੜਕਾਉਂਦਿਆਂ ਪਾਕਿਸਤਾਨ ਦੀ ਵਫ਼ਾਦਾਰੀ ਦੀ ਦੁਹਾਈ ਦਿੱਤੀ ਅਤੇ ਪਾਕਿ ਦਾ ਸਮਰਥਨ ਕਰਨ ਲਈ ਕਿਹਾ, ਇੱਥੇ ਹੀ ਬੱਸ ਨਹੀਂ ਪੰਨੂ ਇਸ ਗਲ ਦਾ ਵੀ ਖ਼ੁਲਾਸਾ ਕਰਦਾ ਹੈ ਕਿ ਭਾਰਤੀ ਪੰਜਾਬ ਨੂੰ ਖ਼ਾਲਿਸਤਾਨ ਬਣਾਉਣ ਨਾਲ ਪਾਕਿਸਤਾਨ ਦੀ ਸਥਿਤੀ ਨੂੰ ਮਜ਼ਬੂਤੀ ਮਿਲੇਗੀ। ਜਿਸ ਨਾਲ ਕਿਸੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹੀ ਕਿ ਪੰਨੂ ਪਾਕਿਸਤਾਨ ਦੇ ਏਜੰਡੇ ਲਈ ਕੰਮ ਕਰ ਰਿਹਾ ਹੈ। ਪਰ ਅਫ਼ਸੋਸ ਕਿ ਇਸ ਏਜੰਡੇ ਲਈ ਡਾਇਸਪੋਰਾ ਸਿੱਖ ਭਾਈਚਾਰੇ ਦਾ ਸਰਮਾਇਆ ਹੀ ਨਹੀਂ ਸਗੋਂ ਗੁਰਦੁਆਰਿਆਂ ਅਤੇ ਗੁਰੂ ਕੀ ਗੋਲਕ ਦੀ ਵੀ ਦੁਰਵਰਤੋਂ ਕਰਨ ’ਤੇ ਆਗਿਆ ਹੈ। ਭਾਰਤ ਦੀ ਪ੍ਰਭੂ ਸੱਤਾ ਸੰਪੰਨ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਉਲੰਘਣਾ ਪ੍ਰਤੀ ਰੈਫਰੈਂਡਮ ਇਵੈਂਟ ਦੀ ਪ੍ਰਕਿਰਤੀ ਦਾ ਖ਼ੁਲਾਸਾ ਕੀਤੇ ਬਿਨਾਂ ਕੈਨੇਡਾ ’ਚ ਪੰਨੂ ਗਿਰੋਹ ਦੇ ਇੱਕ ਸਥਾਨਿਕ ਨਿਵਾਸੀ ਦੁਆਰਾ ਝੂਠ ਬੋਲ ਕੇ “ਕਮਿਊਨਿਟੀ ਪ੍ਰੋਗਰਾਮ” ਦਾ ਹਵਾਲਾ ਦਿੰਦੇ ਹੋਏ ਬ੍ਰਿਟਿਸ਼ ਕੋਲੰਬੀਆ ਦੇ ਸਰੀ ਕਸਬੇ ਦੇ ਤਮਨਾਵਿਸ ਸੈਕੰਡਰੀ ਸਕੂਲ ਹਾਲ ਨੂੰ ਕਿਰਾਏ ‘ਤੇ ਲਿਆ ਗਿਆ। ਫਿਰ ਪੰਨੂ ਅਤੇ ਉਸ ਦੇ ਸਮਰਥਕਾਂ ਦੁਆਰਾ ਇੱਥੇ ਰੈਫਰੈਂਡਮ ਕਰਾਉਣ ਸਬੰਧੀ ਜੋ ਪੋਸਟਰ ਜਾਰੀ ਕੀਤਾ ਗਿਆ, ਉਸ ਵਿੱਚ ਉਕਤ ਸਕੂਲ ਦੀ ਤਸਵੀਰ ਦੇ ਨਾਲ ਏ.ਕੇ.-47 ਅਤੇ ਕੈਨੇਡਾ ’ਚ ਕਰੀਬ ਚਾਰ ਦਹਾਕੇ ਪਹਿਲਾਂ 23 ਜੂਨ 1985 ’ਚ ਏਅਰ ਇੰਡੀਆ ਦੀ ’ਕਨਿਸ਼ਕ’ ਨੂੰ ਉਡਾਉਣ ਦੀ ਖ਼ੂਨੀ ਖੇਡ (ਜਿਸ ’ਚ 268 ਕੈਨੇਡੀਅਨ ਨਾਗਰਿਕਾਂ ਸਮੇਤ 331 ਲੋਕ ਮਾਰੇ ਗਏ ਸਨ) ਦੇ ਮਾਸਟਰ ਮਾਈਂਡ ਵਜੋਂ ਜਾਣੇ ਜਾਂਦੇ ਤਲਵਿੰਦਰ ਸਿੰਘ ਪਰਮਾਰ ਅਤੇ ਪੰਜਾਬ ਵਿਚ ਹਿੰਸਕ ਏਜੰਡੇ ਨੂੰ ਲਾਗੂ ਕਰਨ ’ਚ ਮੋਹਰੀ ਹੋਣ ਕਰਕੇ ਭਾਰਤ ’ਚ ਲੋੜੀਂਦਾ 10 ਲੱਖ ਦਾ ਇਨਾਮੀ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ, ਜਿਸ ਨੂੰ ਇਸ ਸਾਲ ਜੂਨ ਮਹੀਨੇ ਸਰੀ ਦੇ ਗੁਰਦੁਆਰੇ ਦੀ ਪਾਰਕਿੰਗ ਵਿਚ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੀਆਂ ਤਸਵੀਰਾਂ ਸਨ। ਇਸ ਹਿੰਸਾ ਉਕਸਾਊ ਪੋਸਟਰ ਦਾ ਕੈਨੇਡਾ ’ਚ ਸਖ਼ਤ ਵਿਰੋਧ ਹੀ ਨਹੀਂ ਸਰੀ ਸਿਟੀ ਅਤੇ ਸੂਬਾਈ ਸਰਕਾਰ ਨੂੰ ਸਰੀ ਦੇ ਲੋਕਾਂ ਅਤੇ 40 ਵੱਖ-ਵੱਖ ਕਮਿਊਨਿਟੀ ਸੰਸਥਾਵਾਂ ਨੇ ਇਨ੍ਹਾਂ ਪੋਸਟਰਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਸੰਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ । ਕਿਸੇ ਵੀ ਸਥਾਨਕ ਸਕੂਲਾਂ ਨੂੰ ਅੱਤਵਾਦ ਨੂੰ ਉਤਸ਼ਾਹਿਤ ਕਰਨ ਲਈ ਵਰਤੇ ਜਾਣ ਤੋਂ ਰੋਕਣ ਦੇ ਮਕਸਦ ਨਾਲ ਤਮਨਵਿਸ ਸਕੂਲ ਡਿਸਟ੍ਰਿਕਟ ਨੂੰ ਇਸ ਪ੍ਰਕਿਰਿਆ ਨੂੰ ਤੁਰੰਤ ਬੰਦ ਕਰਾਉਣ ਲਈ ਕਿਹਾ ਗਿਆ। ਭਾਰੀ ਵਿਰੋਧ ਤੋਂ ਬਾਅਦ ਡਿਸਟਿਕ ਸਕੂਲ ਪ੍ਰਬੰਧਕਾਂ ਨੇ “ਸਾਡੇ ਕਿਰਾਏ ਦੇ ਸਮਝੌਤੇ ਦੀ ਉਲੰਘਣਾ ਕਰਕੇ ਸਾਡੇ ਇੱਕ ਸਕੂਲ ਦਾ ਕਮਿਊਨਿਟੀ ਰੈਂਟਲ ਰੱਦ ਕਰ ਦਿੱਤਾ ਹੈ ਅਤੇ ਸਮਾਗਮ ਦੀ ਇਜਾਜ਼ਤ ਰੱਦ ਕਰ ਦਿੱਤੀ ਹੈ।’’ ਇੱਥੇ 10 ਸਤੰਬਰ ਨੂੰ ਕਰਾਏ ਜਾ ਰਹੇ ਰੈਫਰੈਂਡਮ ਦੇ ਰੱਦ ਕੀਤੇ ਜਾਣ ਦੇ ਗਹਿਰੇ ਝਟਕੇ ਤੋਂ ਬਾਅਦ ਪੰਨੂ ਗਿਰੋਹ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਖੇ ਜਗਾ ਹੀ ਨਹੀਂ ਬਦਲਿਆ ਸਗੋਂ ਗੁਰੂਘਰ ਦੇ ਸੰਸਾਧਨਾਂ ਦੀ ਵੀ ਆਪਣੇ ਸੌੜੀ ਰਾਜਸੀ ਮਨੋਰਥ ਲਈ ਦੁਰਵਰਤੋਂ ਕਰਨ ਤੁੱਲ ਗਿਆ ਹੈ। ਜਦੋਂ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਕੈਨੇਡਾ ਦੇ ਡਾਇਰੈਕਟੋਰੇਟ ਆਫ਼ ਚੈਰਿਟੀ ਦੇ ਕੋਲ ਇਕ ਚੈਰਿਟੀ ਸੰਸਥਾ ਵਜੋਂ ਰਜਿਸਟਰਡ ਹੋਣ ਕਰਕੇ ਕਿਸੇ ਤਰਾਂ ਵੀ ਇਸ ਦੇ ਫੰਡਾਂ ਦੀ ਵਰਤੋਂ ਗੈਰ ਚੈਰਿਟੀ ਕੰਮਾਂ ਲਈ ਨਹੀਂ ਹੋ ਸਕਦਾ। ਇਹ ਗੁਰਦੁਆਰਾ ਭਾਰਤ ਨੂੰ ਲੋੜੀਂਦੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਬਜ਼ੇ ਰਿਹਾ ਹੈ। ਗੁਰਦੁਆਰਾ ਸੁਸਾਇਟੀ ਸੰਗਤ ਤੋਂ ਗੁਰਦੁਆਰੇ ’ਚ ਚਲਾਏ ਜਾ ਰਹੇ ਸਿੱਖ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ, ਪੰਜਾਬੀ ਸਕੂਲ, ਕੀਰਤਨ, ਖੇਡਾਂ ਦੇ ਯੋਗਦਾਨ ਅਤੇ ਚੈਰਿਟੀ ਲਈ ਦਾਨ ਦੇ ਨਾਮ ’ਤੇ ਫ਼ੰਡ ਇਕੱਠਾ ਕੀਤਾ ਜਾ ਰਿਹਾ ਹੈ। ਜਿਸ ਦੀ ਸਾਲਾਨਾ ਆਮਦਨ 20 ਤੋਂ 25 ਲੱਖ ਅਮਰੀਕਨ ਡਾਲਰ ਹੈ। ਇਕ ਚੈਰਿਟੀ ਸੰਸਥਾ ਵਜੋਂ ਰਜਿਸਟਰਡ ਹੋਣ ਕਾਰਨ ਕੈਨੇਡਾ ਦੀ ਕਾਨੂੰਨ ਵਿਵਸਥਾ ਇਸ ਤਰਾਂ ਦੇ ਰਾਜਸੀ ਕੰਮ ਦੀ ਇਜਾਜ਼ਤ ਨਹੀਂ ਦਿੰਦਾ। ਜੇਕਰ ਕੋਈ ਗੰਭੀਰਤਾ ਨਾਲ ਮਾਮਲੇ ਨੂੰ ਉਠਾਉਂਦਾ ਹੈ ਤਾਂ ਉਹ ਚੈਰਿਟੀ ਨੰਬਰ ਗੁਆ ਸਕਦੇ ਹਨ। ਉਨ੍ਹਾਂ ਲਈ ਸਾਰੇ ਦਰਵਾਜ਼ੇ ਬੰਦ ਹੋ ਸਕਦੇ ਹਨ। ਪਰ ਅਫ਼ਸੋਸ ਕਿ ਵਿਦੇਸ਼ਾਂ ਵਿਚ ਬੈਠੇ ਸਿੱਖ ਭਾਈਚਾਰਾ ਗੁਮਰਾਹ ਹੋ ਕੇ ਅਤੇ ਅਫ਼ਵਾਹਾਂ ਵਿਚ ਪੈ ਕੇ ਭਾਰਤ ਜੋ ਕਿ ਉਨ੍ਹਾਂ ਦੀ ਆਪਣੀ ਭੂਮੀ ਹੈ ਪਰ ਭਾਰਤ ਪ੍ਰਤੀ ਸਾਜ਼ਿਸ਼ਾਂ ਰਚਣ ਵਾਲਿਆਂ ਨੂੰ ਪਛਾਣਨ’ਚ ਦੇਰੀ ਕਰ ਰਹੇ ਹਨ। ਜਦੋਂ ਸਭ ਜਾਣ ਦੇ ਹਨ ਕਿ ਮੁੱਠੀ-ਭਰ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਦੌਰਾਨ ਹੇਟ ਕ੍ਰਾਈਮ ਨੇ ਵੀ ਦਸਤਕ ਦਿੱਤੀ ਹੈ। ਪੰਨੂ ਗਿਰੋਹ ਦੀਆਂ ਸਰਗਰਮੀਆਂ ਨਾਲ ਡਾਇਸਪੋਰਾ ਸਿੱਖ ਭਾਈਚਾਰੇ ਦੀ ਛਵੀ ਖ਼ਰਾਬ ਹੋ ਰਹੀ ਹੈ। 

 ਵਿਦੇਸ਼ਾਂ ਵਿਚ ਖਾਲਿਸਤਾਨੀ ਬਿਰਤਾਂਤ ਨੂੰ ਬਣਾਈ ਰੱਖਣ ਵਿਚ 2007 ’ਚ ਅਮਰੀਕਾ ਤੋਂ ਸੰਚਾਲਿਤ ਐੱਸ ਐੱਫ਼ ਜੇ ਦੀ ਪ੍ਰਮੁੱਖ ਭੂਮਿਕਾ ਰਹੀ ਹੈ। ਕੁਝ ਅਰਸੇ ਤੋਂ ਇਸ ਦੇ ਮੁਠੀਭਰ ਲੋਕ ਖ਼ਾਲਿਸਤਾਨ ਦੀ ਮੰਗ ਨੂੰ ਲੈ ਕੇ ਵਿਦੇਸ਼ਾਂ ਵਿਚ ਕਥਿਤ ਰੈਫਰੈਂਡਮ ਕਰਵਾ ਰਹੇ ਹਨ। ਭਾਰਤ ਸਰਕਾਰ ਵੱਲੋਂ 2019 ’ਚ ਅਤਿਵਾਦੀ ਐਲਾਨਿਆ ਗਿਆ ਗੁਰ ਪਤਵੰਤ ਪੰਨੂ ਨੂੰ ਬਿਲਕੁਲ ਇਹ ਆਸ – ਉਮੀਦ ਨਹੀਂ ਸੀ ਕਿ ਕੈਨੇਡਾ ’ਚ ਉਨ੍ਹਾਂ ਵੱਲੋਂ ਉਲੀਕਿਆ ਪ੍ਰੋਗਰਾਮ ਰੱਦ ਹੋ ਜਾਵੇਗਾ। ਕਿਉਂਕਿ ਇਸ ਤੋਂ ਪਹਿਲਾਂ ਕੈਨੇਡਾ ਭਾਰਤੀ ਹਿਤਾਂ ਨੂੰ ਹਮੇਸ਼ਾਂ ਪਿੱਠ ਦਿਖਾਉਂਦਾ ਰਿਹਾ। ਖਾਲਿਸਤਾਨੀ ਗਿਰੋਹਾਂ ਦੇ ਭਾਰਤ ਵਿਰੋਧੀ ਰੈਫਰੈਂਡਮ ਪ੍ਰਤੀ ਭਾਰਤ ਵੱਲੋਂ ਵਾਰ ਵਾਰ ਨਾਰਾਜ਼ਗੀ ਜ਼ਾਹਿਰ ਕਰਨ ਦੇ ਬਾਵਜੂਦ ਕੈਨੇਡਾ ਨੇ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਅਤੇ ਸ਼ਾਂਤੀ ਪੂਰਨ ਮਿਸ਼ਨ ਦੇ ਨਾਮ ’ਤੇ ਇਨ੍ਹਾਂ ਨੂੰ ਭਾਰਤ ਦੀ ਪ੍ਰਭੂ ਸਤਾ ਅਤੇ ਖੇਤਰੀ ਏਕਤਾ ਅਖੰਡਤਾ ਨੂੰ ਖ਼ਤਰੇ ’ਚ ਪਾਉਣ ਦੀ ਖੁੱਲ ਦਿੱਤੀ ਹੋਈ ਸੀ। ਕੈਨੇਡਾ ਭਾਰਤ ਨੂੰ ਚੁਨੌਤੀ ਦੇਣ ਵਾਲੇ ਵੱਖਵਾਦੀ ਗਿਰੋਹਾਂ ਅਤੇ ਲੋੜੀਂਦੇ ਅਨਸਰਾਂ ਨੂੰ ਪਨਾਹ ਹੀ ਨਹੀਂ ਦਿੰਦਾ ਆ ਰਿਹਾ ਸਗੋਂ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਵੀ ਬੇਲੋੜਾ ਅਤੇ ਅਸਵੀਕਾਰ ਦਖ਼ਲਅੰਦਾਜ਼ੀ ਵੀ ਕਰਦਾ ਰਿਹਾ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਿਰੋਧੀ ਧਿਰ ਦੇ ਖ਼ਾਲਿਸਤਾਨ ਸਮਰਥਕ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨ ਡੀ ਏ) ਆਗੂ ਜਗਮੀਤ ਸਿੰਘ ਦੇ ਕਹਿਣ ’ਤੇ 2020 ਦੀ ਦਿਲੀ ਕਿਸਾਨ ਅੰਦੋਲਨ ਵੇਲੇ ਵੀਡੀਓ ਜਾਰੀ ਕਰਦਿਆਂ ਭਾਰਤੀ ਕਿਸਾਨਾਂ ਨੂੰ ਸਮਰਥਨ ਦੇਣ ਅਤੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਸੀ। 

ਪਰ ਹੁਣ ਕੈਨੇਡਾ ਵੱਲੋਂ ਕੋਰਾ ਜਵਾਬ ਮਿਲਣਾ ਪੰਨੂ ਅਤੇ ਉਸ ਦੇ ਸਾਥੀਆਂ ਨੂੰ ਵਾਕਿਆ ਹੀ ਗਹਿਰਾ ਝਟਕਾ ਹੈ। ਜੋ ਇਹ ਦਰਸਾਉਣ ਲਈ ਕਾਫ਼ੀ ਹੈ ਕਿ ਭਾਰਤ ਦੀ ਸਥਿਤੀ ਹੁਣ ਬਦਲ ਚੁੱਕੀ ਹੈ। ਬਹੁ ਪੱਖੀ ਸਕਾਰਾਤਮਿਕ ਸੋਚ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਪ੍ਰਭਾਵਸ਼ਾਲੀ ਆਗੂ ਵਜੋਂ ਵਿਸ਼ਵ ਮੰਚ ’ਤੇ ਸਥਾਪਿਤ ਹੋਣ ਨਾਲ ਭਾਰਤ ਨੇ ਨਾ ਕੇਵਲ ਜੀ- 20 ਦੀ ਪ੍ਰਤੀਨਿਧਤਾ ਹਾਸਿਲ ਕੀਤੀ ਸਗੋਂ ਵਿਸ਼ਵ ਲੀਡਰਸ਼ਿਪ ਵੱਲੋਂ ਅੱਜ ਭਾਰਤ ਵੱਲੋਂ ਦਿੱਤੇ ਜਾਂਦੇ ਸੁਝਾਅ ਅਤੇ ਟਿੱਪਣੀਆਂ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਕੈਨੇਡਾ ਨੇ ਵੀ ਭਾਰਤ ਪ੍ਰਤੀ ਆਪਣੀ ਸੋਚ ਬਦਲ ਲਈ ਹੈ। ਉਸ ਦਾ ਹੁਣ ਮੰਨਣਾ ਹੈ ਕਿ ਲੋਕਤੰਤਰ ਅਤੇ ਬਹੁਲਵਾਦ ਦੀਆਂ ਕਦਰਾਂ ਕੀਮਤਾਂ ਪ੍ਰਤੀ ਭਾਰਤ ਅਤੇ ਕੈਨੇਡਾ ਦੀ ਇਕ ਸਾਂਝੀ ਪਰੰਪਰਾ ਹੈ। ਕੈਨੇਡਾ ਨੇ ਹਾਲ ਹੀ ਵਿਚ ਇਕ ਰਣਨੀਤੀ ਤਹਿਤ ਪੱਛਮੀ ਦੇਸ਼ਾਂ ਅਤੇ ਇੰਡੋ- ਪੈਸੀਫਿਕ ਖੇਤਰ ਨੂੰ ਚੀਨ ਵੱਲੋਂ ਆਪਣੇ ਪਾਲੇ ਵਿਚ ਲਿਆਉਣ ਲਈ ਵਪਾਰਕ ਪਹੁੰਚ ਹੀ ਨਹੀਂ ਸਗੋਂ ਕੂਟਨੀਤਕ, ਸਭਿਆਚਾਰਕ ਅਤੇ ਫ਼ੌਜੀ ਪਹੁੰਚ ਬਣਾਉਣ ਪ੍ਰਤੀ ਸੁਚੇਤ ਹੁੰਦਿਆਂ, ਚੀਨ ਨੂੰ ’ਵਧਦੀ ਵਿਘਨਕਾਰੀ’ ਸ਼ਕਤੀ ਗਰਦਾਨਣ ਦਾ ਸਖ਼ਤ ਕਦਮ ਚੁੱਕਿਆ ਅਤੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਭਾਰਤ ਨੂੰ ਆਪਣੇ ਲਈ ਮਹੱਤਵਪੂਰਨ ਅਤੇ ਭਰੋਸੇਮੰਦ ਭਾਈਵਾਲ ਵਜੋਂ ਤਸਲੀਮ ਕੀਤਾ। 

 

ਪੰਨੂ ਗਿਰੋਹ ਨੂੰ ਕੈਨੇਡਾ ’ਚ ਮਿਲੀ ਇਹ ਅਸਫਲਤਾ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਉਹ ਇਸ ਵਰ੍ਹੇ ਮਈ ਦੇ ਮਹੀਨੇ ਆਸਟ੍ਰੇਲੀਆ ’ਚ ਸਿਡਨੀ ਦੇ ਬਲੈਕ ਟਾਊਨ ਸਿਟੀ ਵਿੱਚ () ਵਲ ਹੀ ਕਰਾਏ ਜਾਣ ਵਾਲੇ ਰੈਫਰੈਂਡਮ ਦੇ ਅਸਟਰੇਲੀਆ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੱਦ ਕੀਤੇ ਜਾਣ ਨਾਲ ਫਲਾਪ ਹੋ ਚੁੱਕਿਆ ਹੈ। ਇਸ ਤੋਂ ਵੀ ਪਹਿਲਾਂ ਇਸ ਵੱਲੋਂ 31 ਅਕਤੂਬਰ 2021 ਨੂੰ ਲੰਡਨ ਵਿਖੇ ’ਖ਼ਾਲਿਸਤਾਨ ਰੈਫਰੈਂਡਮ’ ਦਾ ਫਲਾਪ ਸ਼ੋਅ ਕਰਾਇਆ ਜਾ ਚੁੱਕਿਆ ਹੈ। ਅਗਸਤ 2018 ਦੌਰਾਨ ਖ਼ਾਲਿਸਤਾਨ ਪੱਖੀ ’ਲੰਡਨ ਐਲਾਨਨਾਮਾ ਸਮਾਗਮ’ ਮੌਕੇ, ਇਸ ’ਚ ਸ਼ਾਮਲ ਹੋਣ ਲਈ ਸਿੱਖ ਨੌਜਵਾਨਾਂ ਨੂੰ ਵੀਜ਼ਾ ਦਿਵਾਉਣ ਅਤੇ ਸਹੂਲਤਾਂ ਦਾ ਲਾਲਚ ਦਿੱਤਾ ਗਿਆ ਸੀ। 2019 ’ਚ ਐੱਸ ਐੱਫ਼ ਜੇ ਨੇ ਲੰਡਨ ਦੇ ਟ੍ਰੈਫਲਗਰ ਸਕੁਏਅਰ ਵਿਖੇ ਇਕ ਮੀਟਿੰਗ ਕਰਦਿਆਂ ‘ਰੈਫਰੈਂਡਮ 2020’ ਬਾਰੇ ਮਤਾ ਪਾਸ ਕੀਤਾ ਅਤੇ ਇਹ ਰਾਏਸ਼ੁਮਾਰੀ ਪੂਰੀ ਦੁਨੀਆ ਵਿਚ ਕਰਾਉਣ ਦਾ ਐਲਾਨ ਕੀਤਾ ਗਿਆ। ਐੱਸ ਐੱਫ਼ ਜੇ ਦੇ ਪੰਨੂ ਵੱਲੋਂ 16 ਸਤੰਬਰ 2022 ਨੂੰ ਓਨਟਾਰੀਓ ਦੇ ਬਰੈਂਪਟਨ ਵਿਚ ਅਤੇ ਫਿਰ 6 ਨਵੰਬਰ 2022 ਦੌਰਾਨ ਕੈਨੇਡਾ ਦੇ ਓਨਟਾਰੀਓ ਵਿਖੇ ਰੈਫਰੈਂਡਮ ਦਾ ਢਕਵੰਜ ਵੀ ਬੇਸ਼ੱਕ ਫੇਲ ਰਿਹਾ। ਪਿਛਲੇ ਸਾਲ ਯੂ ਕੇ ਅਤੇ ਜਨੇਵਾ ’ਚ ਅਸਫਲ ਰੈਫਰੈਂਡਮ ਤੋਂ ਬਾਅਦ ਉਹ ਇਟਲੀ ਵਿਚ ਵੀ ਮੂਧੇ-ਮੂੰਹ ਡਿੱਗਾ। ਇਸੇ ਤਰਾਂ ਮਾਰਚ 2023 ਨੂੰ ਅਸਟ੍ਰੇਲੀਆ ਦੇ ਬ੍ਰਿਸਬੇਨ ਦਾ ਰੈਫਰੈਂਡਮ ਵੀ ਫਲਾਪ ਸ਼ੋਅ ਸਾਬਤ ਹੋਇਆ। 

ਇਹ ਬਹੁਤ ਮੰਦਭਾਗੀ ਗੱਲ ਹੈ ਕਿ ਅਖੌਤੀ ਰਾਏਸ਼ੁਮਾਰੀਆਂ ਦੀ ਅਸਫਲਤਾ ਤੋਂ ਬੁਖਲਾਏ ਖਾਲਿਸਤਾਨੀ ਐੱਸ ਐੱਫ਼ ਜੇ ਕੈਨੇਡਾ ਵਿੱਚ ਸ਼ਾਂਤੀ ਨਾਲ ਰਹਿ ਰਹੇ ਲੋਕਾਂ ਦੀ ਸਦਭਾਵਨਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਨੂ ਸਮਰਥਕਾਂ ਨੇ 19 ਮਾਰਚ 2023 ਨੂੰ ਲੰਡਨ ਵਿਚ ਪ੍ਰਦਰਸ਼ਨ ਦੌਰਾਨ ਭਾਰਤੀ ਹਾਈ ਕਮਿਸ਼ਨ ਦੇ ’ਇੰਡੀਆ ਹਾਊਸ’ ਦੀ ਇਮਾਰਤ ਉੱਪਰ ਲਹਿਰਾਏ ਗਏ ਤਿਰੰਗੇ ਨੂੰ ਹੇਠਾਂ ਸੁੱਟ ਕੇ ਅਪਮਾਨ ਕੀਤਾ ਅਤੇ ਖਿੜਕੀਆਂ ਦੇ ਸ਼ੀਸ਼ੇ ਤਕ ਤੋੜ ਦਿੱਤੇ। ਇਸ ਹਮਲੇ ’ਚ ਦੋ ਸੁਰੱਖਿਆ ਗਾਰਡ ਵੀ ਜ਼ਖ਼ਮੀ ਹੋਏ। ਅਜਿਹੇ ਹਮਲੇ ਹੋਰਨਾਂ ਭਾਰਤੀ ਹਾਈ ਕਮਿਸ਼ਨਾਂ ਅਤੇ ਦੂਤਘਰਾਂ ’ਤੇ ਵੀ ਕੀਤੇ ਗਏ । ਭਾਰਤ ਵਿਰੋਧੀ ਅਨਸਰਾਂ ਦੀ ਨਫ਼ਰਤ ਇੱਥੇ ਹੀ ਖ਼ਤਮ ਨਹੀਂ ਹੋਈ, ਉਨ੍ਹਾਂ ਵੱਲੋਂ ਕੈਨੇਡਾ, ਅਮਰੀਕਾ, ਬ੍ਰਿਟੇਨ, ਅਤੇ ਆਸਟ੍ਰੇਲੀਆ ਵਿਚ ਹਿੰਦੂ ਮੰਦਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ। 6 ਅਪ੍ਰੈਲ 2023 ਨੂੰ ਕੈਨੇਡਾ ਦੀ ਓਨਟਾਰੀਓ ਸੂਬੇ ’ਚ ਵਿੰਡਸਰ ਸ਼ਹਿਰ ’ਚ ਬਣੇ ਸਵਾਮੀ ਨਰਾਇਣ ਹਿੰਦੂ ਮੰਦਰ ਦੀ ਭੰਨ ਤੋੜ ਕੀਤੀ ਗਈ ਅਤੇ ਮੰਦਰ ਦੀਆਂ ਕੰਧਾਂ ’ਤੇ ਹਿੰਦੁਸਤਾਨ ਬਾਰੇ ਨਫ਼ਰਤ ਭਰੇ ਨਾਅਰੇ ਤਕ ਲਿਖ ਦਿੱਤੇ ਗਏ। ਇਹ ਕੈਨੇਡਾ ’ਚ ਮੰਦਰਾਂ ’ਤੇ ਹਮਲੇ ਦੀ ਪੰਜਵੀਂ ਘਟਨਾ ਸੀ। ਇਸ ਤੋਂ ਪਹਿਲਾਂ ਕੈਨੇਡਾ ਦੇ ਗ੍ਰੇਟ ਟੋਰਾਂਟੋ ’ਚ 2 ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਉਪਰੰਤ ਬ੍ਰੈਮਪਟਨ ਦੇ ਸ੍ਰੀ ਭਗਵਤ ਗੀਤਾ ਪਾਰਕ ਭੰਨ ਤੋੜ ਤੇ ਨਫਰਤੀ ਨਾਅਰੇ ਲਿਖਣ ਤੋਂ ਇਲਾਵਾ ਗੌਰੀ ਸ਼ੰਕਰ ਮੰਦਰ ਅਤੇ ਰਿਚਮੰਡ ਦੇ ਵਿਸ਼ਨੂੰ ਮੰਦਰ ਦੀਆਂ ਕਈ ਮੂਰਤੀਆਂ ਨੂੰ ਤੋੜਿਆ ਗਿਆ। 14 ਫਰਵਰੀ 2023 ਨੂੰ ਮਿਸਿਸਾਗਾ ਦੇ ਰਾਮ ਮੰਦਰ ਵਿਚ ਵੀ ਭੰਨ ਤੋੜ ਦੇ ਨਾਲ ਹਿੰਦੂ ਅਤੇ ਹਿੰਦੁਸਤਾਨ ਵਿਰੋਧੀ ਨਾਅਰੇ ਲਿਖੇ ਗਏ ਸਨ। ਹਾਲ ਹੀ ’ਚ ਵੈਨਕਵਰ ‘ਤੇ ਸਥਿਤ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸਮਾਜ ਮੰਦਿਰ ਦੀਆਂ ਕੰਧਾਂ ‘ਤੇ ਕੁਝ ਅਪਮਾਨਜਨਕ ਨਾਅਰੇ ਲਿਖੇ ਦਿੱਤੇ ਗਏ। 

 

 ਪੰਨੂ ਵੱਲੋਂ ਖ਼ਾਲਿਸਤਾਨ ਦੇ ਨਾਮ ’ਤੇ ਸਿੱਖ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਭਾਰਤ ’ਚ ਅਰਾਜਕਤਾ ਫੈਲਾਉਣ ਲਈ ਕਦੀ ਤਾਂ ਉਹ ਭਾਰਤੀ ਸੰਸਦ ’ਤੇ ਇਜਲਾਸ ਮੌਕੇ ਅਤੇ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ’ਤੇ ਖ਼ਾਲਿਸਤਾਨ ਦਾ ਝੰਡਾ ਗੱਡਣ ਵਾਲੇ ਨੂੰ ਇਨਾਮ ਦੇਣ ਦੀ ਘੋਸ਼ਣਾ ਕਰ ਦਿੰਦਾ ਹੈ। ਉਹ ਸਿੱਖਾਂ ਨੂੰ “ਹਥਿਆਰ ਚੁੱਕਣ” ਅਤੇ “ਭਾਰਤੀ ਸਰਕਾਰ” ਨੂੰ ਸਬਕ ਸਿਖਾਉਣ ਲਈ ਸੋਸ਼ਲ ਮੀਡੀਆ ’ਤੇ ਉਕਸਾਉਂਦਾ ਆ ਰਿਹਾ ਹੈ। ਨਾ ਸਮਝ ਕੁਝ ਨੌਜਵਾਨ ਉਸ ਦੇ ਝਾਂਸੇ ਵਿਚ ਕਈ ਵਾਰ ਫਸ ਵੀ ਜਾਂਦੇ ਹਨ। ਇਕ ਕੈਨੇਡੀਅਨ ਥਿੰਕ ਟੈਂਕ ਟੈਰੀ ਮਿਲਵਸਕੀ ਵੱਲੋਂ ਮੈਕਡੋਨਲਡ ਲੌਰੀਅਰ ਇੰਸਟੀਚਿਊਟ ਦੁਆਰਾ ਸਾਹਮਣੇ ਲਿਆਂਦੀ ਗਈ ਰਿਪੋਰਟ ਵਿਚ ਪਾਕਿਸਤਾਨ ’ਤੇ ਕੈਨੇਡਾ ਵਿਚ ਖ਼ਾਲਿਸਤਾਨ ਲਹਿਰ ਨੂੰ ਹਵਾ ਦੇਣ ਦਾ ਦੋਸ਼ ਲਾਇਆ ਗਿਆ ਹੈ। ਬੇਸ਼ੱਕ ਐੱਸ ਐੱਫ਼ ਜੇ ਨੂੰ ਸਮਰਥਨ ਅਤੇ ਫੰਡਿੰਗ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਵੱਲੋਂ ਕੀਤੀ ਜਾਂਦੀ ਹੈ। ਇਸ ਦਾ ਪ੍ਰਤੱਖ ਸਬੂਤ ਇਹ ਵੀ ਹੈ ਕਿ ਪੰਨੂ ਵੱਲੋਂ ਕੈਨੇਡਾ ਵਿਚ ਰੈਫਰੈਂਡਮ ਲਈ ਜਾਣਬੁੱਝ ਕੇ 10 ਸਤੰਬਰ 2023 ਦਿਨ ਨੂੰ ਚੁਣਿਆ ਗਿਆ ਜਦੋਂ ਭਾਰਤ ਵਿੱਚ G20 ਸਿਖਰ ਸੰਮੇਲਨ ਹੋ ਰਿਹਾ ਹੈ। ਅਸਲ ਵਿਚ ਖ਼ਾਲਿਸਤਾਨ ਦਾ ਢੰਡੋਰਾ ਪਿੱਟਣ ਵਾਲਾ ਗੁਰ ਪਤਵੰਤ ਪੰਨੂ, ਨਾ ਖ਼ਾਲਸਾ ਹੈ ਨਾ ਸਿੱਖੀ ਸਿਧਾਂਤਾਂ ਨੂੰ ਪ੍ਰਵਾਨ ਕਰਦਾ ਹੈ। ਪੰਨੂ ਕੇਵਲ ਭਾਰਤ ਦੁਸ਼ਮਣ ਪਾਕਿਸਤਾਨ ਦੇ ਭਾਰਤ ਵਿਰੋਧੀ ਏਜੰਡੇ ਨੂੰ ਲਾਗੂ ਕਰਾਉਣ ਦਾ ਸਿਰਫ਼ ਇਕ ਮੋਹਰਾ ਹੈ। ਉਸ ਵੱਲੋਂ ਜਾਰੀ ਖ਼ਾਲਿਸਤਾਨ ਦੇ ਨਕਸ਼ੇ ’ਚ ਪਾਕਿਸਤਾਨ ਦੀ ਇਕ ਇੰਚ ਵੀ ਜ਼ਮੀਨ ਸ਼ਾਮਲ ਨਹੀਂ ਕੀਤਾ ਗਿਆ। ਜਦੋਂ ਕਿ ਖ਼ਾਲਿਸਤਾਨ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ’ਤੇ ਬਣਾਏ ਜਾਣ ਦਾ ਉਹ ਦਾਅਵਾ ਕਰਦਾ ਹੈ। ਸ਼ੇਰੇ ਪੰਜਾਬ ਦੀ ਰਾਜਧਾਨੀ ਬਾਰੇ ਸਭ ਨੂੰ ਪਤਾ ਕਿ ਉਹ ਲਾਹੌਰ ਸੀ। ਰੈਫਰੈਂਡਮ ਨੂੰ ਹਵਾ ਦੇਣ ਲਈ ਪਾਕਿਸਤਾਨੀ ਮੀਡੀਆ ਅਤੇ ਨਜ਼ੀਰ ਅਹਿਮਦ ਵਰਗੇ ਪਾਕਿਸਤਾਨੀ ਨੇਤਾਵਾਂ ਦੀ ਮੌਜੂਦਗੀ ਦਾ ਹੋਣ ਆਈ ਐੱਸ ਆਈ ਦੀ ਯੋਜਨਾ ਨੂੰ ਸਪਸ਼ਟ ਕਰਦਾ ਹੈ। ਇੱਥੇ ਹੀ ਪੰਨੂ ਦੀਆਂ ਸਰਗਰਮੀਆਂ ਨੂੰ ਰੈਫਰੈਂਡਮ ਕਹਿਣਾ ਗ਼ਲਤ ਹੋਵੇਗਾ। ਜੇਕਰ ਭਾਰਤ ’ਚ ਖ਼ਾਲਿਸਤਾਨ ਬਣਾਉਣ ਦੀ ਮੰਗ ਹੈ ਤਾਂ ਇਹ ਭਾਰਤ ’ਚ ਹੋਣਾ ਚਾਹੀਦਾ ਹੈ ਨਾ ਕਿ ਭਾਰਤ ਤੋਂ ਬਾਹਰ। ਅਸਲ ਵਿਚ ਰੈਫਰੈਂਡਮ ਦੇ ਨਾਮ ’ਤੇ ਪੰਨੂ ਅਤੇ ਇਸ ਦੇ ਗਿਰੋਹ ਵੱਲੋਂ ਸਿੱਖਾਂ ਨੂੰ ਗੁਮਰਾਹ ਕਰਕੇ ਸਿੱਖ ਸੰਗਤਾਂ ਅਤੇ ਵਿਦੇਸ਼ਾਂ ਤੋਂ ਪੈਸਾ ਬਟੋਰਿਆ ਜਾ ਰਿਹਾ ਹੈ। 2007 ਤਕ ਇਕ ਗ਼ਰੀਬ ਤੇ ਦਲਿੱਦਰ ਪੰਨੂ ਨੇ ਹੁਣ 10 ਲੱਖ ਪਾਊਡ ਦਾ ਘਰ ਕਿਵੇਂ ਖ਼ਰੀਦ ਲਿਆ ਹੈ?

ਨਰਿੰਦਰ ਮੋਦੀ ਦੀਆਂ ਸਿੱਖ ਹਿਤੈਸ਼ੀ ਨੀਤੀਆਂ ਸਦਕਾ ਵਿਦੇਸ਼ਾਂ ਵਿਚ ਵੱਖਵਾਦੀ ਤੇ ਖਾਲਿਸਤਾਨੀ ਲਹਿਰ ਖ਼ਤਮ ਹੋ ਚੁੱਕੀ ਹੈ। ਪੰਜਾਬ ’ਚ ਹੀ ਨਹੀਂ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੂੰ ਵੀ ਖ਼ਾਲਿਸਤਾਨ ’ਚ ਕੋਈ ਦਿਲਚਸਪੀ ਨਹੀਂ ਹੈ। ਪੰਨੂ ਵਰਗੇ ਲੋਕ ਹਿੰਦੂ ਅਤੇ ਸਿੱਖਾਂ ’ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰੈਫਰੈਂਡਮ ਮੁਹਿੰਮ ਨਾਲ ਇੰਡੋ-ਕੈਨੇਡੀਅਨ ਭਾਈਚਾਰੇ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚ ਰਿਹਾ ਹੈ। ਖਾਲਿਸਤਾਨੀ ਗਿਰੋਹਾਂ ਦੀ ਭੂਮਿਕਾ ਨਾਲ ਪ੍ਰਵਾਸੀ ਸਿੱਖਾਂ ਦੀ ਛਵੀ ਖ਼ਰਾਬ ਹੋ ਰਹੀ ਹੈ। ਸਿੱਖ ਇਕ ਦੇਸ਼ ਭਗਤ ਕੌਮ ਹੈ। ਜੋ ਹਮੇਸ਼ਾਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲੜੇ। ਇਸ ਵਕਤ 90 ਹਜ਼ਾਰ ਤੋਂ ਵਧ ਸਿੱਖ ਭਾਰਤੀ ਫ਼ੌਜ ਰਾਹੀਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਇਸੇ ਤਰਾਂ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਪੰਜਾਬ ਅਤੇ ਦੇਸ਼ ਲਈ ਚੰਗੀ ਸੋਚ ਰੱਖਦੇ ਹਨ ਅਤੇ ਆਪਣੇ ਕੰਮ ਨੂੰ ਤਵੱਜੋ ਦਿੰਦੇ ਹਨ। ਉਹ ਭਾਰਤ ਵਿਚ ਹੀ ਸਿੱਖਾਂ ਦਾ ਭਵਿੱਖ ਸੁਰੱਖਿਅਤ ਸਮਝਦੇ ਹਨ।

Prof. Sarchand Singh expressed regret on the death of Parkash Singh Badal
Prof. Sarchand Singh 

( ਪ੍ਰੋ: ਸਰਚਾਂਦ ਸਿੰਘ ਖਿਆਲਾ) 9781355522

Leave a Reply