KESARI VIRASAT

ਕੇਸਰੀ ਵਿਰਾਸਤ

Latest news
25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਐਲਾਨਿਆ: ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ; ਇਸੇ ਦਿਨ 1975 ਵਿੱਚ ਐਮਰਜ... ਜਲੰਧਰ ਪੁਲਿਸ ਨੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਕੀਤਾ ਸੰਗੀਨ ਮਾਮਲੇ ਵਿੱਚ ਗ੍ਰਿਫਤਾਰ ਡਿਜੀਟਲ ਮੀਡੀਆ ਨਾਲ ਸਬੰਧਤ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵ... ਆਪ' 'ਤੇ ਜਲੰਧਰ 'ਚ ਉਦਯੋਗ ਮਾਲਕਾਂ ਨੂੰ ਧਮਕਾਉਣ ਦਾ ਦੋਸ਼: ਬੀਜੇਪੀ ਨੇਤਾ ਨੇ ਕਿਹਾ- 202 ਫੈਕਟਰੀਆਂ ਦੇ ਕਰਮਚਾਰੀਆਂ ਦੀ ... ਚੋਣਾਂ ਜਿਤਾਉਣ ਅਤੇ ਹਰਾਉਣ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ ਪਾਰਟੀ ਕੇਡਰ ਨਹੀਂ ਕੋਈ ਹੋਰ* ਜਲੰਧਰ ਉਪ-ਚੋਣ - ਬੀਜੇਪੀ ਮੁੱਖ ਮੰਤਰੀ 'ਤੇ ਗੁੱਸੇ 'ਚ, ਪੰਜਾਬ ਪ੍ਰਧਾਨ ਜਾਖੜ ਨੇ ਕਿਹਾ- ਸੱਤਾ ਦੀ ਦੁਰਵਰਤੋਂ ਨਾ ਕਰੋ; ਬ... ਪ੍ਰੈੱਸ ਕੌਂਸਲ ਆਫ ਇੰਡੀਆ ਨੇ ਦਿੱਤਾ ਵੱਡਾ ਫੈਸਲਾ:ਪੱਤਰਕਾਰਾਂ ਦੇ ਸ਼ਨਾਖਤੀ ਕਾਰਡਾਂ ਲਈ ਡੀਏਵੀਪੀ ਦੀ ਸ਼ਰਤ ਹਟਾਈ  ਸੀਬੀਆਈ ਵਲੋਂ ਭਾਜਪਾ ਸਾਸ਼ਿਤ ਹਰਿਆਣਾ ਦੇ ਸਰਕਾਰੀ ਸਕੂਲਾਂ 'ਚ 4 ਲੱਖ ਫਰਜ਼ੀ ਦਾਖ਼ਲੇ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਮ... ਜੇਲ 'ਚ ਬੰਦ ਕੇਜਰੀਵਾਲ ਨੂੰ ਕਿਉਂ ਕੀਤਾ ਗਿਆ ਫਿਰ ਗ੍ਰਿਫਤਾਰ: ED ਤੋਂ ਬਾਅਦ CBI ਦੀ ਕਾਰਵਾਈ ਕਿੰਨੀ ਕੁ ਜਾਇਜ਼?  ਪੰਜਾਬ 'ਚ ਅੰਤਰ-ਰਾਜੀ ਅਫੀਮ ਦੀ ਤਸਕਰੀ ਦਾ ਪਰਦਾਫਾਸ਼: ਪੰਜਾਬ ਪੁਲਿਸ ਵੱਲੋਂ 66 ਕਿਲੋ ਅਫੀਮ ਬਰਾਮਦ; 2 ਤਸਕਰ ਗ੍ਰਿਫਤਾਰ ...
You are currently viewing ਸਰਕਾਰੀ ਕਰਮਚਾਰਆਂ ਨੂੰ ਭਿ੍ਸ਼ਟਾਚਾਰ ਤੋਂ ਮੁਕਤ ਬਣਾਉਣ ਲਈ ਵਿਜ਼ੀਲੈਂਸ ਦਾ ਝਾੜੂ ਫਿਰਨਾ ਸ਼ੁਰੂ
7939 complaints received with audio/video recording evidence on Anti-Corruption Action Line

ਸਰਕਾਰੀ ਕਰਮਚਾਰਆਂ ਨੂੰ ਭਿ੍ਸ਼ਟਾਚਾਰ ਤੋਂ ਮੁਕਤ ਬਣਾਉਣ ਲਈ ਵਿਜ਼ੀਲੈਂਸ ਦਾ ਝਾੜੂ ਫਿਰਨਾ ਸ਼ੁਰੂ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਸੂਬਾ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ੋਨ-ਡੀ ਨਗਰ ਨਿਗਮ ਲੁਧਿਆਣਾ ਵਿਖੇ ਤਾਇਨਾਤ ਸੁਪਰਵਾਈਜ਼ਰ ਦਰਸ਼ਨ ਲਾਲ ਨੂੰ ਇੱਕ ਸਫ਼ਾਈ ਸੇਵਕ ਦੀ ਤਨਖ਼ਾਹ ਜਾਰੀ ਕਰਨ ਬਦਲੇ 6000 ਰੁਪਏ ਅਤੇ ਐਲ.ਟੀ.ਸੀ. ਛੁੱਟੀ ਸਬੰਧੀ ਬਿੱਲ ਕਲੀਅਰ ਕਰਨ ਬਦਲੇ 5000 ਰੁਪਏ ਲੈਂਦਾ ਬਿੱਲ ਕਲਰਕ ਨੂੰ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਰੁਣ ਕੁਮਾਰ, ਜੋ ਕਿ ਨਗਰ ਨਿਗਮ ਲੁਧਿਆਣਾ ਵਿਖੇ 2014 ਤੋਂ ਠੇਕੇ ‘ਤੇ ਸਫ਼ਾਈ ਸੇਵਕ ਵਜੋਂ ਕੰਮ ਕਰ ਰਿਹਾ ਸੀ ਅਤੇ ਉਹ ਨਵੰਬਰ 2022 ਵਿਚ ਰੈਗੂਲਰ ਹੋਇਆ ਸੀ, ਨੇ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਦਫ਼ਤਰ ਵਿਖੇ ਸ਼ਿਕਾਇਤ ਦਰਜ ਕਰਵਾਈ  ਕਿ ਸੁਪਰਵਾਈਜ਼ਰ ਦਰਸ਼ਨ ਲਾਲ ਸਾਰੇ ਸਫ਼ਾਈ ਸੇਵਕਾਂ ਤੋਂ ਉਨ੍ਹਾਂ ਦੀ ਗ਼ੈਰ-ਹਾਜ਼ਰੀ ਮਾਰਕ ਕਰਨ ਦਾ ਡਰਾਵਾ ਦੇ ਕੇ ਉਨ੍ਹਾਂ ਤੋਂ 1000 ਰੁਪਏ ਪ੍ਰਤੀ ਮਹੀਨਾ ਲੈ ਰਿਹਾ ਹੈ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਰੈਗੂਲਰ ਹੋਣ ਤੋਂ ਬਾਅਦ ਉਸ ਨੂੰ 6 ਮਹੀਨਿਆਂ ਦੀ ਤਨਖਾਹ ਮਿਲੀ ਸੀ ਅਤੇ ਮੁਲਜ਼ਮ ਸੁਪਰਵਾਈਜ਼ਰ ਤਨਖਾਹ ਜਾਰੀ ਕਰਨ ਬਦਲੇ ਉਸ ਤੋਂ 6000 ਰੁਪਏ (1000 ਰੁਪਏ ਪ੍ਰਤੀ ਮਹੀਨਾ) ਦੀ ਮੰਗ ਕਰ ਰਿਹਾ ਸੀ ਅਤੇ ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਉਹ ਭਵਿੱਖ ਵਿਚ ਉਸ ਦੀ ਗੈਰ-ਹਾਜ਼ਰੀ ਲਗਾ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰੇਗਾ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਲੁਧਿਆਣਾ ਦੀਆਂ ਪੁਲਿਸ ਟੀਮਾਂ ਨੇ ਟਰੈਪ ਲਗਾ ਕੇ ਹੈਬੋਵਾਲ ਇਲਾਕੇ ਤੋਂ ਸੁਪਰਵਾਈਜ਼ਰ ਦਰਸ਼ਨ ਲਾਲ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 6000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। 
ਬੁਲਾਰੇ ਨੇ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਦੇ ਰਹਿਣ ਵਾਲੇ ਸਾਹਿਬ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਵਿਖੇ ਬਤੌਰ ਡਰਾਈਵਰ ਕੰਮ ਕਰਦਾ ਹੈ ਅਤੇ ਉਸਨੇ ਵਿਭਾਗ ਤੋਂ ਮਨਜ਼ੂਰੀ ਲੈ ਕੇ 12-06-2023 ਤੋਂ 23-06-2023 ਤੱਕ ਐਲ.ਟੀ.ਸੀ. ਛੁੱਟੀ ਲਈ ਸੀ। ਉਸ ਨੇ ਦੋਸ਼ ਲਾਇਆ ਕਿ ਉਕਤ ਬਿੱਲ ਕਲਰਕ ਨੇ ਐਲ.ਟੀ.ਸੀ. ਛੁੱਟੀ ਦਾ ਬਿੱਲ ਖ਼ਜ਼ਾਨੇ ਵਿੱਚ ਭੇਜਣ ਬਦਲੇ 10,000 ਰੁਪਏ ਰਿਸ਼ਵਤ ਮੰਗੀ ਸੀ ਅਤੇ ਉਸ (ਸ਼ਿਕਾਇਤਕਰਤਾ) ਦੇ ਵਾਰ-ਵਾਰ ਬੇਨਤੀ ਕਰਨ ’ਤੇ ਉਹ 5000 ਰੁਪਏ ਰਿਸ਼ਵਤ ਬਦਲੇ ਬਿੱਲ ਭੇਜਣ ਲਈ ਰਾਜ਼ੀ ਹੋ ਗਿਆ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਬਿੱਲ ਕਲਰਕ ਹਰਦਿਆਲ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।

Leave a Reply