KESARI VIRASAT

ਕੇਸਰੀ ਵਿਰਾਸਤ

Latest news
ਸੁਸ਼ੀਲ ਰਿੰਕੂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਭੀੜ ਦੇਖ ਕੇ ਵਿਰੋਧੀ ਹੈਰਾਨ* ਅਜੀਤ ਅਖਬਾਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਜਲੰਧਰ 'ਚ FIR ਦਰਜ, 2 SDO ਗ੍ਰਿਫਤਾਰ *ਪੁਰਾਣਾ ਹਲਕਾ ਛੱਡ ਕੇ ਆਏ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਕਿਵੇਂ ਬਦਲਣਗੇ ਜਲੰਧਰ ਦੇ ਹਾਲਾਤ - ਸੁਸ਼ੀਲ ਰਿੰਕੂ* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਟ੍ਰਿਕ ਲਈ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਜ਼ਰੂਰੀ : ਸੰਨੀ ਸ਼ਰਮਾ ਆਪ' ਆਗੂ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਣ ਨਾਲ ਸੁਸ਼ੀਲ ਰਿੰਕੂ ਨੂੰ ਮਿਲੇਗੀ ਹੋਰ ਤਾਕਤ ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼
You are currently viewing ਆਪਣੇ ਹੀ ਪਿਉ ਦੇ ਹੱਥੋਂ ਇਸ ਤਰਾਂ ਗਈ ਨਸ਼ੇੜੀ ਪੁੱਤਰ ਦੀ ਜਾਨ

ਆਪਣੇ ਹੀ ਪਿਉ ਦੇ ਹੱਥੋਂ ਇਸ ਤਰਾਂ ਗਈ ਨਸ਼ੇੜੀ ਪੁੱਤਰ ਦੀ ਜਾਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ : ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ’ਚ ਪੰਜਾਬ ਹੋਮਗਾਰਡ ਵਿੱਚੋਂ ਸੇਵਾਮੁਕਤ ਹੋਏ ਵਿਅਕਤੀ ਵੱਲੋਂ ਆਪਣੇ ਨਸ਼ੇੜੀ ਪੁੱਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੀ ਮਾਂ ਦੇ ਬਿਆਨਾਂ ’ਤੇ ਪਿਤਾ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।

ਅਮਰਜੀਤ ਕੌਰ ਵਾਸੀ ਪੰਡੋਰੀ ਗੋਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਤੀ ਗੁਰਮੇਜ ਸਿੰਘ ਪੰਜਾਬ ਹੋਮਗਾਰਡ ਵਿੱਚੋਂ ਸਾਲ 2021 ’ਚ ਸੇਵਾਮੁਕਤ ਹੋਇਆ ਹੈ। ਉਸ ਦੇ ਤਿੰਨ ਪੁੱਤਰਾਂ ਵਿੱਚੋਂ ਵਿਚਕਾਰਲਾ ਸੁਖਰਾਜ ਸਿੰਘ ਰਾਜੂ  (32) ਨਸ਼ੇ ਕਰਨ ਦਾ ਆਦੀ ਹੋ ਗਿਆ ਸੀ ਅਤੇ ਕੋਈ ਕੰਮ-ਕਾਰ ਵੀ ਨਹੀਂ ਸੀ ਕਰਦਾ। ਸੁਖਰਾਜ ਮਾਂ ਪਿਉ ਨੂੰ ਸੁੱਖ ਦੇਣ ਦੀ ਥਾਂ ਨਸ਼ੇ ਦੀ ਹਾਲਤ ਵਿਚ ਉਸ ਨੂੰ ਤੇ ਉਸ ਦੇ ਪਤੀ ਸਮੇਤ ਬਾਕੀ ਪਰਿਵਾਰ ਨਾਲ ਝਗੜਾ ਤੇ ਗਾਲੀ-ਗਲੋਚ ਕਰਦਾ ਰਹਿੰਦਾ ਸੀ। ਉਸ ਦੀਆਂ ਹਰਕਤਾਂ ਤੋਂ ਸਾਰਾ ਪਰਿਵਾਰ ਹੀ ਉਸ ਤੋਂ ਪਰੇਸ਼ਾਨ ਸੀ।

ਉਸ ਨੇ ਦੱਸਿਆ ਕਿ ਐਤਵਾਰ ਰਾਤ ਉਨ੍ਹਾਂ ਦੇ ਰਿਸ਼ਤੇਦਾਰ ਨਿਰਵੈਲ ਸਿੰਘ ਦੇ ਘਰ ਧਾਰਮਿਕ ਪ੍ਰੋਗਰਾਮ ਦੌਰਾਨ ਲੰਗਰ ਦਾ ਪ੍ਰਬੰਧ ਸੀ ਜਿੱਥੇ ਉਸ ਦਾ ਪਤੀ ਤੇ ਪੁੱਤਰ ਰਾਜੂ ਲੰਗਰ ਛਕਣ ਗਏ ਸਨ। ਰਾਤ ਕਰੀਬ ਸਾਢੇ 9 ਵਜੇ ਉਹ ਆਪਣੇ ਘਰ ਵਿਚ ਮੌਜੂਦ ਸੀ ਤਾਂ ਗਲੀ ਵਿਚ ਰੌਲੇ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਈ ਤਾਂ ਉਸ ਦਾ ਪਤੀ ਗੁਰਮੇਜ ਸਿੰਘ ਤੇ ਲੜਕਾ ਸੁਖਰਾਜ ਸਿੰਘ ਰਾਜੂ ਝਗੜਾ ਕਰ ਰਹੇ ਸਨ। ਉਸ ਵੱਲੋਂ ਆਵਾਜ਼ ਦੇਣ ’ਤੇ ਉਸ ਦਾ ਪਤੀ ਰਾਜੂ ਨੂੰ ਛੱਡ ਕੇ ਪਰੇ ਚਲਾ ਗਿਆ ਜਦੋਂਕਿ ਲਹੂ-ਲੁਹਾਣ ਹੋਏ ਰਾਜੂ ਨੂੰ ਉਹ ਆਪਣੇ ਛੋਟੇ ਪੁੱਤਰ ਮਨਜੀਤ ਸਿੰਘ ਤੇ ਨੂੰਹ ਰਮਨਦੀਪ ਕੌਰ ਸਮੇਤ ਤਰਨਤਾਰਨ ਦੇ ਸਰਕਾਰੀ ਹਸਪਤਾਲ ਲੈ ਆਈ ਜਿਥੇ ਸੋਮਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply