kesari weather news: ਪੰਜਾਬ ’ਚ ਪਿਛਲੇ ਚਾਰ ਦਿਨ ਮੌਸਮ ਸਾਫ਼ ਰਹਿਣ ਦੌਰਾਨ ਦਿਨੇ ਧੁੱਪ ਤੇ ਹੁੰਮਸ ਭਰੀ ਗਰਮੀ ਤੋਂ ਲੋਕ ਪਰੇਸ਼ਾਨ ਰਹੇ। ਪਰ ਹੁਣ ਸੂਬੇ ’ਚ ਮੌਸਮ ਖੁਸ਼ਗਵਾਰ ਹੋਣ ਜਾ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸੋਮਵਾਰ ਤੋਂ ਬੁੱਧਵਾਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿਣ ਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ।
ਕੁਝ ਜ਼ਿਲ੍ਹਿਆਂ ’ਚ ਹਲਕੀ ਤੋੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਸੱਤ ਸਤੰਬਰ ਤੋਂ ਬਾਅਦ ਮੌਸਮ ਮੁੜ ਖ਼ੁਸ਼ਕ ਹੋ ਜਾਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਪੂਰਾ ਦਿਨ ਪੰਜਾਬ ’ਚ ਮੌਸਮ ਸਾਫ਼ ਰਿਹਾ। ਬਹੁਤੀ ਥਾਈਂ ਦਿਨ ਦਾ ਤਾਪਮਾਨ 36 ਤੋਂ 37 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ।