KESARI VIRASAT

ਕੇਸਰੀ ਵਿਰਾਸਤ

Latest news
ਰਾਜਸਥਾਨ ਵਿੱਚ ਦੇਸ਼ ਵਿੱਚ ਪਹਿਲਾ ਬੁਲੇਟ ਟਰੇਨ ਦਾ ਟ੍ਰਾਇਲ ਟਰੈਕ, : ਅੰਗਰੇਜ਼ਾਂ ਵੱਲੋਂ ਬਣਾਈ ਗਈ ਲਾਈਨ ਮਿੱਟੀ ਵਿੱਚ ਦੱ... ਹੁਣ ਮੋਬਾਈਲ 'ਤੇ ਨਜ਼ਰ ਆਵੇਗਾ ਹਰ ਕਾਲਰ ਦਾ ਨਾਮ: ਟੈਲੀਕਾਮ ਕੰਪਨੀਆਂ ਨੇ ਕਾਲਰ ਆਈਡੀ ਡਿਸਪਲੇ ਸੇਵਾ ਦਾ ਮੁੰਬਈ-ਹਰਿਆਣਾ '... ਲੋਕ ਸਭਾ ਲਈ ਮਿਸ਼ਨ 13-0 ਦੀ ਅਸਫਲਤਾ ਤੋਂ ਬਾਅਦ ਪੰਜਾਬ 'ਚ 'ਆਪ' ਦਾ ਵਕਾਰ ਇਕ ਵਿਧਾਨ ਸਭਾ ਉਪ ਚੋਣ 'ਤੇ ਟਿਕਿਆ: ਜਲੰਧਰ ... ਪੰਜਾਬ ਵਿੱਚ ਬੂਟੇ ਲਗਾਉਣ ਦਾ ਮੋਰਚਾ ਸੰਭਾਲਣਗੀਆਂ ਔਰਤਾਂ-ਬੀਬੀ ਜਗੀਰ ਕੌਰ 4 ਦਿਨਾਂ ਬਾਅਦ ਟਰੂਡੋ ਦੀਆਂ ਵਧਾਈਆਂ ਦਾ ਮੋਦੀ ਦਾ ਜਵਾਬ: ਕੈਨੇਡੀਅਨ ਪੀਐਮ ਦੇ ਜਵਾਬ ਵਿੱਚ ਮੋਦੀ ਨੇ ਕਿਹਾ- ਸਾਨੂੰ ਇੱਕ ਦ... ਬਿੱਟੂ ਦੇ ਬਹਾਨੇ ਪੰਜਾਬ ਦੀ 60% ਸਿੱਖ ਅਬਾਦੀ 'ਤੇ ਅੱਖ: ਬੇਅੰਤ ਸਿੰਘ ਦਾ ਪੋਤਾ 38% ਹਿੰਦੂਆਂ ਨੂੰ ਵੀ ਪਸੰਦ ਕੇਸਰੀ ਰੰਗ ਦਾ ਕੇਕ ਕੱਟ ਗੋਸ਼ਾ ਨੇ ਸਾਥੀਆਂ ਸਮੇਤ ਤੀਜੀ ਵਾਰ ਮੋਦੀ ਸਰਕਾਰ ਬਣਨ ਤੇ ਖੁਸ਼ੀਆ ਮਨਾਇਆ  ਪੰਜਾਬ ਵਿੱਚ ਭਾਜਪਾ 23 ਵਿਧਾਨ ਸਭਾਵਾਂ ਵਿੱਚ ਅੱਗੇ: ਇੱਕ ਵੀ ਸੀਟ ਨਹੀਂ ਜਿੱਤੀ, ਪਰ 8 ਜ਼ਿਲ੍ਹਿਆਂ ਵਿੱਚ ਵੋਟ ਬੈਂਕ ਵਧਿਆ... ਵਿਆਹ ਤੋਂ ਇਨਕਾਰ ਕਰਨ 'ਤੇ ਕੁੜੀ ਦਾ ਕਤਲ:  ਫੁਕਰੇ ਆਸ਼ਕ ਨੇ ਸੜਕ ਵਿਚਕਾਰ ਤਲਵਾਰ ਨਾਲ ਵੱਢਿਆ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੇ ਸੀਆਈਐਸਐਫ ਕਾਂਸਟੇਬਲ ਵਿਰੁੱਧ ਐਫਆਈਆਰ: ਅਭਿਨੇਤਰੀ ਦੀ ਭੈਣ ਨੇ ਦਿੱਤਾ ਵਿਵਾਦਤ ਬਿਆਨ;
You are currently viewing ਸਰਕਾਰੀ ਸਕੂਲ ਅਧਿਆਪਕਾ ਨੇ ਕਲਾਸਰੂਮ ‘ਚ ਗਲ਼ ਫਾਹਾ ਲੈ ਆਪਣੀ ਜੀਵਨਲੀਲ੍ਹਾ ਕੀਤੀ ਸਮਾਪਤ

ਸਰਕਾਰੀ ਸਕੂਲ ਅਧਿਆਪਕਾ ਨੇ ਕਲਾਸਰੂਮ ‘ਚ ਗਲ਼ ਫਾਹਾ ਲੈ ਆਪਣੀ ਜੀਵਨਲੀਲ੍ਹਾ ਕੀਤੀ ਸਮਾਪਤ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ : ਪੰਜਾਬ ਦੇ ਬੇਟ ਖੇਤਰ ਨਾਲ ਸਬੰਧਤ ਪ੍ਰਸਿੱਧ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇਕ ਅਧਿਆਪਕਾ ਨੇ ਕਲਾਸਰੂਮ ‘ਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਗਲ਼ ਫਾਹਾ ਲੈ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ । ਮਾਛੀਵਾਡ਼ਾ ਪੁਲਿਸ ਜਾਂਚ ਵਿਚ ਜੁਟ ਗਈ ਹੈ।

ਜਾਣਕਾਰੀ ਅਨੁਸਾਰ ਫਾਹਾ ਲਗਾ ਕੇ ਮਰਨ ਵਾਲੀ ਸਿਮਰਨਜੀਤ ਕੌਰ ਸਕੂਲ ‘ਚ ਪਿਛਲੇ 1 ਸਾਲ ਤੋਂ ਪੜ੍ਹਾ ਰਹੀ ਸੀ। ਉਸ ਦੇ ਪਿਤਾ ਮੋਹਣ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿਮਰਨਜੀਤ ਕੌਰ ਨੇ ਈਟੀਟੀ ਦਾ ਕੋਰਸ ਕੀਤਾ ਹੋਇਆ ਸੀ ਤੇ ਸਰਕਾਰੀ ਸਕੂਲ ਵਿਚ ਪ੍ਰਾਈਵੇਟ ਤੌਰ ’ਤੇ ਅਧਿਆਪਕਾ ਵਜੋਂ ਬੱਚਿਆਂ ਨੂੰ ਪੜ੍ਹਾ ਰਹੀ ਸੀ।

ਪਤਾ ਲੱਗਾ ਹੈ ਕਿ ਪੰਜਗਰਾਈਆਂ ਸਕੂਲ ‘ਚ 2 ਵਜੇ ਛੁੱਟੀ ਹੋਈ ਤੇ ਬੱਚੇ ਆਪਣੇ ਘਰਾਂ ਨੂੰ ਪਰਤ ਰਹੇ ਸਨ। ਇਸ ਦੌਰਾਨ ਖਾਲੀ ਹੋਏ ਕਲਾਸਰੂਮ ‘ਚ ਸਿਮਰਨਜੀਤ ਨੇ ਆਪਣੀ ਚੁੰਨੀ ਛੱਤ ’ਤੇ ਲੱਗੇ ਪੱਖੇ ਨਾਲ ਬੰਨ੍ਹ ਕੇ ਫਾਹਾ ਬਣਾ ਲਿਆ। ਸਕੂਲ ਵਿਚ ਬੱਚਿਆਂ ਨੂੰ ਲੈਣ ਆਏ ਇੱਕ ਵਿਅਕਤੀ ਨੇ ਜਦੋਂ ਕਲਾਸਰੂਮ ‘ਚ ਸਿਮਰਨਜੀਤ ਕੌਰ ਨੂੰ ਪੱਖੇ ਨਾਲ ਲਟਕਦੇ ਦੇਖਿਆ ਤਾਂ ਉਸਨੇ ਤੁਰੰਤ ਰੌਲਾ ਪਾਇਆ। ਸਕੂਲ ‘ਚ ਮੌਜੂਦ ਪ੍ਰਿੰਸੀਪਲ ਤੇ ਹੋਰ ਸਟਾਫ਼ ਵੀ ਭੱਜੇ ਆਏ ਜਿਨ੍ਹਾਂ ਨੇ ਅਧਿਆਪਕਾ ਨੂੰ ਹੇਠਾਂ ਉਤਾਰਿਆ ਪਰ ਉਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ।

Leave a Reply