KESARI VIRASAT

ਕੇਸਰੀ ਵਿਰਾਸਤ

Latest news
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵਲੋਂ ਕੇਂਦਰ ਨੂੰ ਜਲੰਧਰ ਖੇਤਰੀ ਪਾਸਪੋਰਟ ਦਫਤਰ 'ਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ: ਫਰਵਰੀ ਵ... DMA ਵਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ 'ਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਕੈਂਪ ਦਾ ਲਿਆ ਲਾਭ, Eye Drop... ਸਿੱਖਾਂ ਦੀ ਪਗੜੀ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਟਿੱਪਣੀ ਇਸ ਸੂਬੇ ਵਿੱਚ ਹੋਈ ਸੱਚ ਸਾਬਤ: ਲੱਗੀ ਪਾਬੰਦੀ ਜਲੰਧਰ ਨਗਰ ਨਿਗਮ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੀ ਗੁੰਡਾਗਰਦੀ!: ਦੁਕਾਨ 'ਚ ਦਾਖਲ ਹੋ ਕੇ ਮਜ਼ਦੂਰ 'ਤੇ ਜਾਨਲੇਵਾ ਹਮਲਾ ਕੇਂਦਰ ਸਰਕਾਰ ਨਹੀਂ ਬਣਾ ਸਕੇਗੀ ਤੱਥ ਜਾਂਚ ਯੂਨਿਟ : ਬੰਬੇ ਹਾਈ ਕੋਰਟ ਨੇ ਲਾਈ ਰੋਕ, ਕਿਹਾ- ਆਈਟੀ ਐਕਟ ਵਿੱਚ ਸੋਧ ਲੋਕਾਂ ... ਕੋਲਕਾਤਾ ਰੇਪ-ਕਤਲ 'ਤੇ  ਮਮਤਾ ਸਰਕਾਰ ਤੋਂ ਨਰਾਜ਼ ਸੈਕਸ ਵਰਕਰ ਦੁਰਗਾ ਦੀ ਮੂਰਤੀ ਲਈ ਮਿੱਟੀ ਨਹੀਂ ਦੇਣਗੇ: ਕਿਹਾ- ਇਨਸਾਫ਼... ਇਜ਼ਰਾਈਲ ਨੇ 15 ਸਾਲਾਂ ਤੋਂ ਪੇਜ਼ਰ ਧਮਾਕੇ ਦੀ ਯੋਜਨਾ ਬਣਾਈ: ਫਰਜ਼ੀ ਕੰਪਨੀ ਬਣਾਈ, ਪੇਜ਼ਰ 'ਚ 50 ਗ੍ਰਾਮ ਵਿਸਫੋਟਕ ਰੱਖਿਆ... HDB ਵਿੱਤੀ IPO ਲਾਂਚ ਕਰਨ ਦੀ ਯੋਜਨਾ: ਕੰਪਨੀ ਨੂੰ IPO ਲਈ ਬੋਰਡ ਤੋਂ ਮਨਜ਼ੂਰੀ ਮਿਲੀ, 2,500 ਕਰੋੜ ਰੁਪਏ ਦੇ ਨਵੇਂ ਸ਼ੇ... ਖਿਲਵਾੜ:  ਤਿਰੂਪਤੀ ਬਾਲਾਜੀ ਦੇ ਲੱਡੂ ਵਿੱਚ ਜਾਨਵਰਾਂ ਦੀ ਚਰਬੀ, ਮੱਛੀ ਦਾ ਤੇਲ: ਲੈਬ ਰਿਪੋਰਟ 24 ਵਾਰ ਨਿਸ਼ਾਨੇ 'ਤੇ ਆਈਆਂ ਭਾਰਤੀ ਰੇਲ ਗੱਡੀਆਂ: ਪਟੜੀ ਤੋਂ ਉਤਰਨ ਪਿੱਛੇ ਆਈਐਸਆਈ ਅਤੇ ਇਸਲਾਮਿਕ ਸਟੇਟ ਦਾ ਹੱਥ, ਐਨਆਈਏ ...
You are currently viewing ਆਮ ਨਾਗਰਿਕ ਨੂੰ ਮਾਲ ਵਿਭਾਗ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ
"PUNJAB HAS TO BE MADE PUNJAB AGAIN, NOT AFGHANISTAN": CHIEF MINISTER'S APPEAL TO THREE CRORE PEOPLE OF PUNJAB

ਆਮ ਨਾਗਰਿਕ ਨੂੰ ਮਾਲ ਵਿਭਾਗ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ-ਮਾਲੀਆ ਅਫ਼ਸਰਾਂ ਦੀ ਜ਼ਿੱਦ ਕਾਰਨ ਆਮ ਆਦਮੀ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਆਪਣੀ ਯੋਜਨਾ ਦਾ ਖ਼ੁਲਾਸਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਵਾਰੀਆਂ ਦੀਆਂ ਸਾਰੀਆਂ ਖ਼ਾਲੀ ਆਸਾਮੀਆਂ ਭਰਨ ਦਾ ਐਲਾਨ ਕੀਤਾ ਹੈ।  ਇਸ ਤੋਂ ਇਲਾਵਾ ਪਟਵਾਰੀਆਂ ਦੀ ਹਾਜ਼ਰੀ ਬਾਇਓ ਮੀਟਰਿਕ ਰਾਹੀਂ ਲੱਗਣੀ ਯਕੀਨੀ ਬਣਾਈ ਜਾਵੇਗੀ।

ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦੀ ਸਰਕਾਰ ਹੈ ਅਤੇ ਸਰਕਾਰੀ ਅਧਿਕਾਰੀਆਂ ਦੀ ਕਿਸੇ ਹੜਤਾਲ ਕਾਰਨ ਆਮ ਆਦਮੀ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਪਟਵਾਰੀਆਂ ਦੀਆਂ ਕੁੱਲ 3660 ਆਸਾਮੀਆਂ ਹਨ, ਜਿਨ੍ਹਾਂ ਵਿੱਚੋਂ 1623 ਆਸਾਮੀਆਂ ਭਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਵਡੇਰੇ ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਹੁਣ 2037 ਆਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ ਅਤੇ ਪਟਵਾਰੀਆਂ ਦੀਆਂ ਹੋਰ ਆਸਾਮੀਆਂ ਵੀ ਸਮਾਂਬੱਧ ਤਰੀਕੇ ਨਾਲ ਭਰੀਆਂ ਜਾਣਗੀਆਂ। ਵਧੇਰੇ ਜਾਣਕਾਰੀ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ 2037 ਆਸਾਮੀਆਂ ਵਿੱਚੋਂ 741 ਪਟਵਾਰੀਆਂ ਨੇ ਪਹਿਲਾਂ ਹੀ ਲਾਜ਼ਮੀ 18 ਮਹੀਨਿਆਂ ਦੀ ਸਿਖਲਾਈ ਵਿੱਚੋਂ 15 ਮਹੀਨਿਆਂ ਦੀ ਸਿਖਲਾਈ ਪੂਰੀ ਕਰ ਲਈ ਹੈ। ਇਨ੍ਹਾਂ ਨੂੰ ਫੀਲਡ ਵਿੱਚ ਰੈਗੂਲਰ ਪਟਵਾਰੀ ਵਜੋਂ ਡਿਊਟੀ ਉਤੇ ਲਗਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਭਰਤੀ ਪ੍ਰਕਿਰਿਆ ਰਾਹੀਂ 710 ਪਟਵਾਰੀਆਂ ਦੀ ਪਹਿਲਾਂ ਹੀ ਚੋਣ ਕਰ ਲਈ ਗਈ ਹੈ ਪਰ ਕਈ ਰਸਮੀ ਕਾਰਵਾਈਆਂ ਕਾਰਨ ਉਨ੍ਹਾਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਜ਼ਮੀ ਸ਼ਰਤਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਪਟਵਾਰੀਆਂ ਦੀਆਂ 586 ਆਸਾਮੀਆਂ ਦੀ ਭਰਤੀ ਲਈ ਜਲਦੀ ਇਸ਼ਤਿਹਾਰ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੀ ਸੇਵਾ ਦਾ ਮੌਕਾ ਦਿੱਤਾ ਜਾਵੇਗਾ।

Leave a Reply