kesari news network : ਯੂਪੀ ਦੇ ਜ਼ਿਲਾ ਮੇਰਠ ਦੇ ਰੋਹਤਾ ਥਾਣਾ ਖੇਤਰ ‘ਚ ਇਕ 32 ਸਾਲਾ ਅਣਵਿਆਹੇ ਨੌਜਵਾਨ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 10 ਸਾਲਾ ਬੱਚੀ ਨਾਲ ਜਬਰ ਜਨਾਹ ਕੀਤਾ। ਲੜਕੀ ਜੋ ਸਵੇਰੇ ਸ਼ੌਚ ਕਰਨ ਲਈ ਘਰੋਂ ਨਿਕਲੀ ਸੀ, ਨੂੰ ਅਗਵਾ ਕਰ ਕੇ ਗੰਨੇ ਦੇ ਖੇਤ ਵਿੱਚ ਲੈ ਗਿਆ। ਲੜਕੀ ਨੇ ਰੌਲਾ ਪਾਇਆ ਤਾਂ ਉਸ ਦੇ ਕੱਪੜੇ ਉਤਾਰ ਕੇ ਮੂੰਹ ਵਿੱਚ ਪਾ ਦਿੱਤੇ ਤੇ ਫਿਰ ਹੱਥ-ਪੈਰ ਬੰਨ੍ਹ ਕੇ ਜਬਰ-ਜਨਾਹ ਕੀਤਾ।
ਲਹੂ-ਲੁਹਾਨ ਹਾਲਤ ਵਿੱਚ ਲੜਕੀ ਦੇ ਹੱਥ-ਪੈਰ ਬੰਨ੍ਹ ਕੇ ਮੁਲਜ਼ਮ ਫਰਾਰ ਹੋ ਗਿਆ। ਪਿੰਡ ਵਾਸੀਆਂ ਨੇ ਤਿੰਨ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਬੱਚੀ ਨੂੰ ਲੱਭ ਲਿਆ। ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਕੰਕਰਖੇੜਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਜਬਰ-ਜਨਾਹ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਰੋਹਤਾ ਥਾਣਾ ਖੇਤਰ ਦੇ ਇੱਕ ਪਿੰਡ ਦੀ ਰਹਿਣ ਵਾਲੀ 10 ਸਾਲ ਦੀ ਬੱਚੀ ਸਵੇਰੇ 6.30 ਵਜੇ ਖੇਤਾਂ ਵਿੱਚ ਸ਼ੌਚ ਲਈ ਗਈ ਸੀ। ਸੱਤ ਵਜੇ ਤੱਕ ਵੀ ਲੜਕੀ ਵਾਪਸ ਨਹੀਂ ਆਈ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਲੜਕੀ ਨਾ ਮਿਲਣ ‘ਤੇ ਮੰਦਰ ‘ਚ ਲਾਏ ਲਾਊਡ ਸਪੀਕਰ ਰਾਹੀਂ ਪਿੰਡ ‘ਚ ਅਨਾਊਂਸਮੈਂਟ ਕਰਵਾ ਦਿੱਤੀ ਗਈ। ਇਸ ਤੋਂ ਬਾਅਦ ਵੀ ਲੋਕ ਇਕੱਠੇ ਹੋ ਗਏ। ਸਾਰਿਆਂ ਨੇ ਇਕਜੁੱਟ ਹੋ ਕੇ ਖੇਤਾਂ ਵਿਚ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ। ਸਵੇਰੇ ਖੇਤਾਂ ਵੱਲ ਜਾ ਰਹੇ ਲੋਕਾਂ ਨੇ ਦੱਸਿਆ ਕਿ ਪਿੰਡ ਦਾ ਮੌਂਟੀ ਲੜਕੀ ਦਾ ਪਿੱਛਾ ਕਰ ਰਿਹਾ ਸੀ। ਇਸ ਤੋਂ ਬਾਅਦ ਸਾਰਿਆਂ ਨੇ ਲੜਕੀ ਦੀ ਭਾਲ ਵਿਚ ਖੇਤਾਂ ਵਿਚ ਤਲਾਸ਼ ਸ਼ੁਰੂ ਕਰ ਦਿੱਤੀ ।