Kesari News Network: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਗ੍ਰਾਮ ਪੰਚਾਇਤਾਂ ਦੀ ਵਾਰਡਬੰਦੀ ਕਰਨ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਆਪਣੇ ਹੁਕਮਾਂ ‘ਚ ਵਿਭਾਗ ਦੇ ਅਧਿਕਾਰੀਆਂ ਨੇ ਸੂਬੇ ਵਿਚ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਨੇੜਲੇ-ਭਵਿੱਖ ਵਿਚ ਨਿਸ਼ਚਿਤ ਹੋਣ ਦਾ ਹਵਾਲਾ ਦਿੱਤਾ ਹੈ।
ਵਿਭਾਗ ਅਨੁਸਾਰ ਗ੍ਰਾਮ ਪੰਚਾਇਤਾਂ ਦੇ ਸਾਰੇ ਪੰਚ ਸਿੱਧੀ ਚੋਣ ਰਾਹੀਂ ਚੁਣੇ ਜਾਣੇ ਹਨ। ਪੰਜਾਬ ਪੰਚਾਇਤੀ ਰਾਜ ਐਕਟ 1994 (ਸੋਧ ਐਕਟ ਨੰਬਰ 14 ਸਾਲ 2014-) ਦੀ ਧਾਰਾ 10 ਅਤੇ 10-ਏ ਦੇ ਉਪਬੰਧਾਂ ਨੂੰ ਮੁੱਖ ਰੱਖਦੇ ਹੋਏ ਗ੍ਰਾਮ ਪੰਚਾਇਤਾਂ ਦੇ ਪੰਚਾਂ ਦੀ ਚੋਣ ਲਈ ਵਾਰਡ ਬਣਾਏ ਜਾਣੇ ਹਨ। ਇਸ ਮੰਤਵ ਲਈ ਗ੍ਰਾਮ ਸਭਾ ਖੇਤਰ ਨੂੰ ਪੰਚਾਂ ਦੀ ਗਿਣਤੀ ਅਨੁਸਾਰ ਵਾਰਡਾਂ ਵਿਚ ਵੰਡਿਆ ਜਾਣਾ ਹੈ।
ਹੇਠਾਂ ਦਿੱਤੇ ਵਿਭਾਗੀ ਪੱਤਰ ਦੀ ਕਾਪੀ ਅਨੁਸਾਰ ਆਬਾਦੀ ਦੇ ਹਿਸਾਬ ਨਾਲ ਪੰਚਾਂ ਅਤੇ ਵਾਰਡਾਂ ਦੀ ਗਿਣਤੀ ਤੈਅ ਕੀਤੀ ਜਾਣੀ ਹੈ। …