ਪਾਕਿਸਤਾਨ : ਫੌਜ ਨੇ ਰਾਜਨੀਤੀ ‘ਤੇ ਆਪਣੀ ਪਕੜ ਕੀਤੀ ਮਜ਼ਬੂਤ
ਕੇਸਰੀ ਨਿਊਜ਼ ਨੈੱਟਵਰਕ- ਇਸਲਾਮਾਬਾਦ ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਿਲੀ ਰਾਹਤ ਤੋਂ ਫੌਜ ਨਾਖੁਸ਼ ਹੈ। ਆਰਮੀ ਚੀਫ ਆਸਿਮ ਮੁਨੀਰ ਦੇ ਹੁਕਮਾਂ ‘ਤੇ ਹੁਣ ਇਮਰਾਨ ਖਾਨ ਦੇ ਕਰੀਬੀ ਸਾਬਕਾ ਆਈਐਸਆਈ ਚੀਫ ਫੈਜ਼ ਹਮੀਦ ਨੂੰ ਗ੍ਰਿਫਤਾਰ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਫ਼ੈਜ਼ ਇਸਲਾਮਾਬਾਦ ਵਿੱਚ ਨਜ਼ਰਬੰਦ ਹਨ । ਫੈਜ਼ ਹਮੀਦ ਦੇ ਫਾਰਮ ਹਾਊਸ ਦੇ ਬਾਹਰ ਫੌਜ ਤਾਇਨਾਤ ਕਰ ਦਿੱਤੀ ਗਈ ਹੈ।

ਮੁਨੀਰ ਫੈਜ਼ ਨੂੰ ਦੋ ਕਾਰਨਾਂ ਕਰਕੇ ਗ੍ਰਿਫਤਾਰ ਕਰਨ ਦੀ ਯੋਜਨਾ ਬਣਾਈ ਗਈ ਹੈ। ਪਹਿਲਾ ਇਮਰਾਨ ਦੀ ਜ਼ਮਾਨਤ 16 ਸਤੰਬਰ ਤੋਂ ਪਹਿਲਾਂ ਸੁਪਰੀਮ ਕੋਰਟ ਤੋਂ ਸੰਭਵ ਹੈ। ਦੂਸਰਾ- ਫੈਜ਼ ਦੀ ਗ੍ਰਿਫਤਾਰੀ ਨਾਲ ਇਮਰਾਨ ਦੀ ਪਾਰਟੀ ਪੀਟੀਆਈ ਪੂਰੀ ਤਰ੍ਹਾਂ ਟੁੱਟ ਜਾਵੇਗੀ, ਫੈਜ਼ ਇਸ ਵੇਲੇ ਪਰਦੇ ਪਿੱਛੇ ਪੀਟੀਆਈ ਨੂੰ ਚਲਾ ਰਹੇ ਹਨ। ਜੇਕਰ ਫੈਜ਼ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਤਾਂ ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਜਦੋਂ ਲੈਫ. ਜਨਰਲ ਰੈਂਕ ਦੇ ਅਫਸਰ ਰਹੇ ਕਿਸੇ ਵਿਅਕਤੀ ਖਿਲਾਫ ਅਜਿਹੀ ਕਾਰਵਾਈ ਹੋਵੇਗੀ।