KESARI VIRASAT

ਕੇਸਰੀ ਵਿਰਾਸਤ

Latest news
ਪਾਕਿ ਅੱਤਵਾਦੀ ਹਾਫਿਜ਼ ਸਈਦ ਦਾ ਬੇਟਾ ਲਾਪਤਾ: ਮੀਡੀਆ ਰਿਪੋਰਟਾਂ ਦਾ ਦਾਅਵਾ - ਪੇਸ਼ਾਵਰ ਤੋਂ ਕਾਰ ਸਵਾਰਾਂ ਨੂੰ ਚੁੱਕਿਆ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਹਮਲੇ ਦਾ ਲਗਾਇਆ ਇਲਜ਼ਾਮ: ਪਾਕਿ ਸੈਨਾ ਟੀਟੀਪੀ, ਆਈਐਸਆਈਐਸ 'ਤੇ ਹਮਲੇ ਲਈ ਤਿਆਰ ਮਨੀਪੁਰ ਹਿੰਸਾ ਪਿੱਛੇ ਵੀ ਖਾਲਿਸਤਾਨੀ : ਕੈਨੇਡਾ ਵਿੱਚ ਪੰਨੂ ਨੂੰ ਮਿਲਿਆ ਕੁੱਕੀ ਆਗੂ; ਮਣੀਪੁਰ 'ਚ ਅੱਤਵਾਦੀਆਂ ਨੇ ਕਰੋੜਾ... ਬਰਤਾਨੀਆ 'ਚ ਭਾਰਤੀ ਹਾਈ ਕਮਿਸ਼ਨਰ 'ਤੇ ਹਮਲੇ ਦੀ ਕੋਸ਼ਿਸ਼: ਗੁਰੂਘਰ ਜਾਣ ਤੋਂ ਰੋਕਿਆ; ਖਾਲਿਸਤਾਨੀ ਸਮਰਥਕ ਬਾਹਰੋਂ ਆਏ ਡਿਕਸ਼ਨਰੀ ਵਿੱਚੋਂ ਓਮ ਸ਼ਬਦ ਹਟਾਉਣ ਦੀ ਤਿਆਰੀ: ਇਸਾਈਆਂ ਦੇ ਦਬਾਅ ਹੇਠ ਸਾਜ਼ਿਸ਼ ਦਾ ਦੋਸ਼ ਹਾਕੀ 'ਚ ਪਾਕਿਸਤਾਨ 'ਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਏਸ਼ੀਆਡ ਗਰੁੱਪ ਪੜਾਅ ਵਿੱਚ 10-2 ਨਾਲ ਹਰਾਇਆ ਅਭਿਨੇਤਾ ਵਿਸ਼ਾਲ ਦਾ ਸੈਂਸਰ ਬੋਰਡ ਉੱਪਰ ਗੰਭੀਰ ਇਲਜ਼ਾਮ: ਫਿਲਮ ਨੂੰ ਪਾਸ ਕਰਨ ਲਈ 6.5 ਲੱਖ ਰੁਪਏ ਲਏ ਵਿਜੀਲੈਂਸ ਨੇ ਸੀਨੀਅਰ ਅਕਾਲੀ ਆਗੂ ਜਰਨੈਲ ਵਾਹਿਦ ਨੂੰ ਕੀਤਾ ਗ੍ਰਿਫਤਾਰ: ਪਤਨੀ ਤੇ ਪੁੱਤਰ ਨੂੰ ਵੀ ਨਾਲ ਲੈ ਗਏ ਬੋਲਣ ਦੀ ਆਜ਼ਾਦੀ ਦੀ ਵਰਤੋਂ ਹਿੰਸਾ ਭੜਕਾਉਣ ਲਈ ਕਰਨਾ ਬਰਦਾਸ਼ਤ ਨਹੀਂ-ਐਸ. ਜੈਸ਼ੰਕਰ ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ
You are currently viewing ਵੈਨਕੂਵਰ ਰੈਫਰੈਂਡਮ ਨੂੰ ਮੱਠੇ ਹੁੰਗਾਰੇ ਤੋਂ ਖਾਲਿਸਤਾਨ ਪ੍ਰਚਾਰਕ ਚਿੰਤਿਤ

ਵੈਨਕੂਵਰ ਰੈਫਰੈਂਡਮ ਨੂੰ ਮੱਠੇ ਹੁੰਗਾਰੇ ਤੋਂ ਖਾਲਿਸਤਾਨ ਪ੍ਰਚਾਰਕ ਚਿੰਤਿਤ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


 ਕੇਸਰੀ ਨਿਊਜ਼ ਨੈੱਟਵਰਕ- ਖ਼ਬਰ ਹੈ ਕਿ ਕੈਨੇਡਾ ਵਿੱਚ ਖਾਲਿਸਤਾਨ ਪ੍ਰਚਾਰਕ 10 ਸਤੰਬਰ ਨੂੰ ਹੋਣ ਵਾਲੇ ਵੈਨਕੂਵਰ ਰੈਫਰੈਂਡਮ ਨੂੰ ਲੈ ਕੇ ਚਿੰਤਾ ਵਿਚ ਪੈ ਚੁੱਕੇ ਹਨ। ਸਿੱਖ ਫਾਰ ਜਸਟਿਸ (SFJ) ਖਾਲਿਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਨਾਂ ‘ਤੇ ਇਸ ਰੈਫਰੈਂਡਮ ਦਾ ਆਯੋਜਨ ਕਰ ਰਹੀ ਹੈ।

ਨਿੱਜਰ ਨੂੰ 19 ਜੂਨ ਨੂੰ ਸਰੀ ਵਿੱਚ ਮਾਰ ਦਿੱਤਾ ਗਿਆ ਸੀ। ਵਿਦਿਆਰਥੀਆਂ ਅਤੇ ਸਿੱਖ ਭਾਈਚਾਰੇ ਦੀ ਸ਼ਮੂਲੀਅਤ ਨਾ ਹੋਣ ਕਾਰਨ SFJ  ਦਾ ਹਾਲੀਆ ਜਨਮਤ ਸੰਗ੍ਰਹਿ ਵੱਡੀ ਅਸਫਲਤਾ ਵਿੱਚ ਬਦਲ ਗਿਆ ਹੈ। ਸਰਕਾਰ ਦੇ ਸੂਤਰਾਂ ਦੇ ਅਨੁਸਾਰ, “ਭਾਰਤ ਵਿਰੋਧੀ” ਗਤੀਵਿਧੀਆਂ ਵਿੱਚ ਸ਼ਾਮਲ ਪ੍ਰਵਾਸੀ ਭਾਰਤੀਆਂ ਅਤੇ ਓਸੀਆਈਐਸ ਵਿਰੁੱਧ ਹਾਲ ਹੀ ਵਿੱਚ ਕੀਤੀ ਗਈ ਕਾਰਵਾਈ ਸਿੱਖਸ ਫਾਰ ਜਸਟਿਸ (ਐਸਐਫਜੇ) ਦੁਆਰਾ ਖਾਲਿਸਤਾਨ ਬਾਰੇ ਰਾਏਸ਼ੁਮਾਰੀ ਦੇ ਦਿੱਤੇ ਗਏ ਸੱਦੇ ਦੇ ਵਿਰੁੱਧ ਇੱਕ “ਰੋਕ” ਵਜੋਂ ਕੰਮ ਕਰ ਸਕਦੀ ਹੈ। ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਹੋਰ ਕਾਰਵਾਈ ਕੀਤੀ ਜਾਵੇਗੀ । ਹੁਣ ਤਕ ਹੋਈ ਕਾਰਵਾਈ ਤੋਂ ਬਾਅਦ ਲੋਕ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਆਪਣੇ ਆਪ ਨੂੰ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਤੋਂ ਪਹਿਲਾਂ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਅਤੇ ਵਰਲਡ ਸਿੱਖ ਪਾਰਲੀਮੈਂਟ ਵਰਗੀਆਂ ਖਾਲਿਸਤਾਨ ਲਹਿਰ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ ਦੇ ਯਤਨਾਂ ਦੇ ਬਾਵਜੂਦ ਸਿੱਖਸ ਫਾਰ ਜਸਟਿਸ ਲੰਡਨ ਵਿੱਚ ਰਹਿੰਦੇ ਸਿੱਖਾਂ ਦਾ ਸਮਰਥਨ ਹਾਸਲ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਸੀ। ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਤਾਵਰਣ ਤਬਦੀਲੀ ਉੱਪਰ ਸੰਸਾਰ ਵਾਤਾਵਰਣ ਸਮਿਟ ਵਿਚ ਭਾਗ ਲੈਣ ਲਈ ਇੰਗਲੈਂਡ ਵਿਚ ਸਨ ਤਾਂ ਅਮਰੀਕਾ ਸਥਿਤ ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਨੇ ‘ਜਾਣ ਬੁੱਝ ਕੇ’ ਰਾਏਸ਼ੁਮਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਨੇ ਦੱਸਿਆ ਕਿ ਪ੍ਰਬੰਧਕਾਂ ਨੇ ਬਰਤਾਨੀਆ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਸਿੱਖਾਂ ਨੂੰ ਲਿਆਉਣ ਲਈ ਸੈਂਕੜੇ ਬੱਸਾਂ ਦਾ ਪ੍ਰਬੰਧ ਕੀਤਾ ਸੀ ਪਰ 2,000 ਤੋਂ ਘੱਟ ਹੀ ਲੋਕ ਇਕੱਠੇ ਹੋ ਸਕੇ। SFJ ਨੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਸਿੱਖਾਂ ਨੂੰ ਰਾਏਸ਼ੁਮਾਰੀ ਵਿੱਚ ਵੋਟ ਪਾਉਣ ਦਾ ਸੱਦਾ ਦਿੱਤਾ ਸੀ। ਵੋਟਿੰਗ ਕੇਂਦਰ ‘ਤੇ ਪਹੁੰਚੇ ਇਨ੍ਹਾਂ ‘ਚੋਂ ਕੁਝ ਨੇ ਖਾਲਿਸਤਾਨ ਦੇ ਹੱਕ ‘ਚ ਨਾਅਰੇਬਾਜ਼ੀ ਵੀ ਕੀਤੀ। ਹਾਲਾਂਕਿ, ਕੁਝ ਲੋਕ ਹੀ ਵੋਟ ਪਾਉਣ ਲਈ ਨਿੱਕਲੇ। ਹਾਲ ਹੀ ਵਿੱਚ, ਭਾਰਤੀ ਅਧਿਕਾਰੀਆਂ ਨੇ ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਅੱਗੇ ਵਿਰੋਧ ਪ੍ਰਦਰਸ਼ਨ ਕਰਨ ਲਈ ਕੁਝ ਪ੍ਰਵਾਸੀ ਭਾਰਤੀਆਂ ਅਤੇ ਓਸੀਆਈ ਕਾਰਡ ਧਾਰਕਾਂ ਵਿਰੁੱਧ ਕਾਰਵਾਈ ਕੀਤੀ ਸੀ ਅਤੇ ਲੰਬੇ ਸਮੇਂ ਦੇ ਵੀਜ਼ੇ ਅਤੇ ਓਸੀਆਈ ਸਥਿਤੀ ਨੂੰ ਰੱਦ ਕਰ ਦਿੱਤਾ ਸੀ ।

 

ਨਿਊਜ਼ ਵੈੱਬਸਾਈਟ Khalsavox.com ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ ਵਸੇ ਜ਼ਿਆਦਾਤਰ ਸਿੱਖ ਖਾਲਿਸਤਾਨੀਆਂ ਵੱਲੋਂ ਖੋਲ੍ਹੀਆਂ ਗਈਆਂ ਦੁਕਾਨਾਂ ਤੋਂ ਕੁਝ ਵੀ ਖਰੀਦਣ ਵਿੱਚ ਦਿਲਚਸਪੀ ਨਹੀਂ ਰੱਖਦੇ, ਜੋ ਆਪਣੇ ਵੱਖਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਲੋੜੀਂਦਾ ਆਧਾਰ ਲੱਭਣ ਵਿੱਚ ਅਸਫਲ ਹੋ ਰਹੇ ਹਨ। ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ (BC),  ਵਿਚ ਅਖੌਤੀ ਖਾਲਿਸਤਾਨ ਦੀ ਫੀਲਿੰਗ ਲੈਣ ਲਈ ਸਮੇਂ ਸਮੇਂ ਤੇ ਵਿਦੇਸ਼ੀ ਮੀਡੀਆ ਵਿਚ ਕਵਰੇਜ ਵਿਚ ਥਾਂ ਭਾਲਦੇ ਹਨ ।

Leave a Reply