ਜੈਪੁਰ, ਕੇਸਰੀ ਨਿਊਜ਼ ਨੈੱਟਵਰਕ– ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਅੱਜ ਨਿਆਂਪਾਲਿਕਾ ਵਿੱਚ ਭਾਰੀ ਭ੍ਰਿਸ਼ਟਾਚਾਰ ਹੋ ਰਿਹਾ ਹੈ। ਮੈਂ ਸੁਣਿਆ ਹੈ ਕਿ ਕਈ ਵਕੀਲ ਫੈਸਲੇ ਨੂੰ ਲਿਖ ਕੇ ਲੈ ਜਾਂਦੇ ਹਨ ਅਤੇ ਜੱਜ ਉਹ ਹੀ ਫੈਸਲਾ ਲੈਂਦੇ ਹਨ।
ਨਿਆਂਪਾਲਿਕ ਅੰਦਰ ਕੀ ਹੋ ਰਿਹਾ ਹੈ ? ਭਾਵੇਂ ਉਹ ਹੇਠਲੀ ਨਿਆਂਪਾਲਿਕਾ ਹੋਵੇ ਜਾਂ ਉਪਰਲੀ । ਹਾਲਤ ਗੰਭੀਰ ਬਣੀ ਹੋਈ ਹੈ। ਦੇਸ਼ ਵਾਸੀਆਂ ਨੂੰ ਸੋਚਣਾ ਚਾਹੀਦਾ ਹੈ। ਗਹਿਲੋਤ ਜੈਪੁਰ ‘ਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ- ਭਾਜਪਾ ਦੇ ਐਮ.ਐਲ.ਏ ਕੈਲਾਸ਼ ਮੇਘਵਾਲ ਵੱਲੋਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ‘ਤੇ ਲਗਾਏ ਗਏ ਦੋਸ਼ ਸਹੀ ਹਨ। ਮੈਨੂੰ ਪਤਾ ਲੱਗਾ ਹੈ ਕਿ ਉਨ੍ਹਾਂ (ਅਰਜੁਨ ਰਾਮ ਮੇਘਵਾਲ) ਦੇ ਸਮੇਂ ‘ਚ ਕਾਫੀ ਭ੍ਰਿਸ਼ਟਾਚਾਰ ਹੋਇਆ ਸੀ। ਇਸ ਨੂੰ ਦਬਾ ਦਿੱਤਾ ਗਿਆ ਹੈ।