ਘਰੇਲੂ ਗੈਸ ਸਿਲੰਡਰ 200 ਰੁਪਏ ਸਸਤਾ : ਦਿੱਲੀ ‘ਚ ਸਿਲੰਡਰ 903 ਰੁਪਏ, ਪਹਿਲਾਂ 1103 ਰੁਪਏ ‘ਚ ਮਿਲਦਾ ਸੀ
ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ) : ਕੇਂਦਰ ਸਰਕਾਰ ਨੇ ਘਰੇਲੂ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਦਿੱਲੀ ‘ਚ ਕੀਮਤ 903 ਰੁਪਏ ‘ਤੇ ਆ ਗਈ ਹੈ। ਪਹਿਲਾਂ ਕੀਮਤ 1103 ਰੁਪਏ ਸੀ। ਕੈਬਨਿਟ ਨੇ ਮੰਗਲਵਾਰ ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ‘ਤੇ ਪੀਐਮ ਮੋਦੀ ਨੇ ਭੈਣਾਂ ਨੂੰ ਵੱਡਾ ਤੋਹਫਾ ਦਿੱਤਾ ਹੈ।