ਕੇਸਰੀ ਨਿਊਜ਼ ਨੈੱਟਵਰਕ-ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਐਮ.ਐਸ.ਸੀ. ਬਾੱਟਨੀ ਦੀਆਂ ਵਿਦਿਆਰਥਣਾਂ ਨੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਆਪਣੀ ਸੰਸਥਾ ਦੀ ਪ੍ਰਥਾ ਨੂੰ ਕਾਇਮ ਰੱਖਦਿਆਂ 2 ਵਿਦਿਆਰਥਣਾਂ ਨੇ ਨੈਟ/ਜੇਆਰਐਫ ਦੀ ਪਰੀਖਿਆ ਪਾਸ ਕੀਤੀ।
ਇਹ ਪਰੀਖਿਆ ਭਾਰਤ ਦੀ ਸਭ ਤੋਂ ਕਠਿਨ ਪਰੀਖਿਆਵਾਂ ਵਿੱਚੋਂ ਗਿਣੀ ਜਾਂਦੀ ਹੈ। ਇਹ ਪਰੀਖਿਆ ਭਾਰਤ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਅਤੇ ਜੂਨੀਅਰ ਰਿਸਰਚ ਫੈਲੋ ਦੀ ਨਿਯੁਕਤੀ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ। ਸੁਸ਼੍ਰੀ ਨੇਹਾ ਦੇਵੀ ਨੇ ਆਲ ਇੰਡੀਆ ਰੈਂਕ 197 ਨਾਲ ਜੇਆਰਐਫ/ਨੈਟ ਦੀ ਪਰੀਖਿਆ ਪਾਸ ਕੀਤੀ ਅਤੇ ਸੁਸ਼੍ਰੀ ਕਾਜਲ ਸ਼ਰਮਾ ਨੇ ਆਲ ਇੰਡੀਆ ਰੈਂਕ 54 ਨਾਲ ਨੈਟ ਪਰੀਖਿਆ ਪਾਸ ਕੀਤੀ।
ਪਰੀਖਿਆ ਨਤੀਜਾ ਐਨਟੀਏ ਵੱਲੋਂ ਘੋਸ਼ਿਤ ਕੀਤਾ ਗਿਆ। ਇਸ ਮੌਕੇ ਤੇ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਸੰਸਥਾਨ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ। ਬਾੱਟਨੀ ਵਿਭਾਗ ਮੁਖੀ ਡਾ. ਅੰਜਨਾ ਭਾਟੀਆ ਨੇ ਵੀ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਉਪਲੱਬਧੀ ਤੇ ਵਧਾਈ ਦਿੱਤੀ।