ਹਿੰਦੂਆਂ ਨੂੰ ਮਾਰੋ ਵੀ ਅਤੇ ਧਰਮ ਨਿਰਪੱਖਤਾ ਦੀ ਜ਼ੁੰਮੇਵਾਰੀ ਵੀ…
ਕੁਝ ਲੋਕ ਸਭ ਕੁਝ ਜਾਣਦਿਆਂ- ਸਮਝਿਆਂ ਵੀ ਨਾ ਸਮਝੀ ਦਾ ਮੁਜ਼ਾਹਿਰਾ ਕਰਦਿਆਂ ਤਸਵੀਰ ਦਾ ਮਨ-ਇੱਛਤ ਪਾਸਾ ਦਿਖਾਉਂਦੇ ਹਨ ਅਤੇ ਉਨਾਂ ਵਲੋਂ ਹਿੰਦੁਸਤਾਨ ਵਿਚ ਘੱਟ ਗਿਣਤੀਆਂ ਨਾਲ ਹੋ ਰਹੇ ਕਿਸੇ ਵੀ ਵਰਤਾਰੇ ਨੂੰ ਬਹੁਗਿਣਤੀ ਸਿਰ ਮੜ੍ਹ ਦਿੱਤਾ ਜਾਂਦਾ ਹੈ, ਉੱਤੋਂ ਧਰਮ ਨਿਰਪੱਖਤਾ ਨੂੰ ਬਣਾਈ ਰੱਖਣ ਦੀ ਜ਼ਿੰਮਾ ਵੀ। ਹਿੰਦੂ ਫੋਬੀਆ ਨਾਲ ਗ੍ਰਹਿਸਤ ਅਜਿਹੇ ਕੁਚਿੰਤਕਾਂ ਦੀ ਕਮੀ ਨਹੀਂ ਜੋ ਹੁਸਨ ਨੂੰ ਤਾਂ ਹੁਸਨ ਲਿਖਦੇ ਹਨ ਪਰ ਕਤਲ ਨੂੰ ਕਤਲ ਲਿਖਣ ਤੋਂ ਇਨਕਾਰੀ ਹਨ। ਹਿੰਦੂਤਵ ਤੇ ਹਿੰਦੂਰਾਸ਼ਟਰ ਦਾ ਹਊਆ ਖੜ੍ਹਾ ਕਰਦਿਆਂ ਹਰ ਮਾਮਲੇ ’ਚ ਆਰ ਐਸ ਐਸ ਨੂੰ ਘੜੀਸਣਾ ਜਿਨ੍ਹਾਂ ਦਾ ਸੁਭਾਅ ਹੈ, ਉਹ ਘੱਟ ਗਿਣਤੀਆਂ ਲਈ ਡਰ ਅਤੇ ਭੈਅ ਦਾ ਬਿਰਤਾਂਤ ਸਿਰਜਣ ’ਚ ਲੱਗੇ ਹੋਏ ਹਨ। ਪਰ ਵਿਡੰਬਣਾ ਅਤੇ ਅਸਲੀਅਤ ਇਹ ਹੈ ਕਿ ਭਾਰਤ ਦੇ ਕਈ ਹਿੱਸਿਆਂ ’ਚ ਹਿੰਦੂ ਕੁੱਟ ਵੀ ਖਾ ਰਹੇ ਹਨ ਅਤੇ ਹਿੰਸਾ ਲਈ ਇਲਜ਼ਾਮ ਤਰਾਸ਼ੀ ਵੀ ਝੱਲਣ ਲਈ ਮਜਬੂਰ ਹਨ।
ਦੇਸ਼ ਅਜ਼ਾਦ ਹੋਣ ’ਤੇ ਵੀ ਕਸ਼ਮੀਰ, ਦੱਖਣ ਅਤੇ ਉਤਰ ਪੂਰਬੀ ਰਾਜਾਂ ਆਦਿ ਦੇਸ਼ ਦੇ ਕਈ ਹਿੱਸਿਆਂ ’ਚ ਹਿੰਦੂਆਂ ਦੀ ਸੁਰੱਖਿਆ ਅਤੇ ਹੋਂਦ ਤੇ ਦਾਅ ’ਤੇ ਹੈ। ਕੇਰਲ ਵਿਚ ਹਿੰਦੂ ਸੰਸਕ੍ਰਿਤੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਤਾਂ ਹਿੰਦੂ ਸੰਸਕ੍ਰਿਤੀ ਦੇ ਗੜ ਵਜੋਂ ਜਾਣੇ ਜਾਂਦੇ ਪੱਛਮੀ ਬੰਗਾਲ ਹੋਵੇ ਜਾਂ ਹਰਿਆਣੇ ਦਾ ਨੂਹ, ਹਿੰਦੂ ਭਾਈਚਾਰੇ ਨੂੰ ਧਾਰਮਿਕ ਜਲੂਸ ਕੱਢਣ ਤੋਂ ਵੀ ਰੋਕ ਦਿੱਤੇ ਜਾ ਰਹੇ ਹਨ। ਇਹ ਕਾਲਾ ਸੱਚ ਹੈ ਕਿ ਪੰਜਾਬ ਦੇ ਕਾਲੇ ਦੌਰ ’ਚ ਪਿੰਡਾਂ ਵਿਚ ਵੱਸਦੇ ਬਹੁ ਗਿਣਤੀ ਹਿੰਦੂਆਂ ਨੂੰ ਖਦੇੜ ਦਿੱਤਾ ਗਿਆ। ਕੀ ਕਸ਼ਮੀਰੀ ਕੱਟੜਪੰਥੀਆਂ ਵੱਲੋਂ ਵਾਦੀ ’ਚ ਸਦੀਆਂ ਤੋਂ ਰਹਿ ਰਹੇ ਹਿੰਦੂਆਂ ’ਤੇ ਬੇਤਹਾਸ਼ਾ ਜ਼ੁਲਮ ਢਾਉਂਦਿਆਂ 1990 ਦੌਰਾਨ ਉੱਥੋਂ ਪਲਾਇਨ ਲਈ ਮਜਬੂਰ ਕਰਨ ਦੀ ਤ੍ਰਾਸਦੀ ਨੇ ਔਰੰਗਜੇਬੀ ਜ਼ੁਲਮੋਂ ਸਿਤਮਾਂ ਨੂੰ ਵੀ ਫਿੱਕਿਆਂ ਨਹੀਂ ਪਾ ਦਿੱਤਾ ਸੀ? ਸਵਾਰਥੀ ਰਾਜਨੀਤੀ, ਸਟੇਟ ਦੀ ਲਾਚਾਰੀ ਅਤੇ ਸੂਬਾਈ ਘਟ ਗਿਣਤੀਆਂ ਪ੍ਰਤੀ ਸੁਰੱਖਿਆ ਗਰੰਟੀ ਦੀ ਅਣਹੋਂਦ ਕਾਰਨ ਮਨੁੱਖਤਾ ਅਤੇ ਸਭਿਅਤਾ ਦੇ ਘਾਣ ਦੀ ਉਸ ਸਮੇਂ ਕਸ਼ਮੀਰ ’ਚ ਉਹ ਦਾਸਤਾਨ ਲਿਖੀ ਗਈ ਜਿਸ ਪ੍ਰਤੀ ਕਸ਼ਮੀਰੀ ਹਿੰਦੂਆਂ ਨੇ ਕਦੀ ਸੁਪਨੇ ’ਚ ਵੀ ਨਹੀਂ ਸੀ ਸੋਚਿਆ। ਪਾਕਿਸਤਾਨ ਦੁਆਰਾ ਸੰਚਾਲਿਤ ਅਤਿਵਾਦੀ ਗਰੁੱਪਾਂ ਵੱਲੋਂ ’90 ਦੇ ਦਹਾਕੇ ’ਚ ਨਿਰਦੋਸ਼ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਤੋਂ ਖਦੇੜਨ ਲਈ ਜੋ ਅੱਤਿਆਚਾਰ ਉਨ੍ਹਾਂ ’ਤੇ ਕੀਤੇ ਗਏ, ਉਸ ਦਰਦ ਬਾਰੇ ਕਲਪਨਾ ਕਰਦਿਆਂ ਵੀ ਰੂਹ ਕੰਬ ਉੱਠਦੀ ਹੈ ਅਤੇ ਕਾਲਜਾ ਮੂੰਹ ਨੂੰ ਆਉਂਦਾ ਹੈ। ਇਸ ਦੌਰ ’ਚ ਕਸ਼ਮੀਰੀ ਪੰਡਿਤਾਂ ਦੀਆਂ ਧੀਆਂ ਭੈਣਾਂ ਨੂੰ ਬੇਆਬਰੂ ਕਰਨ, ਯੋਜਨਾਬੱਧ ਸਮੂਹਿਕ ਕਤਲੇਆਮ ਅਤੇ ਹਿੰਦੂਆਂ ਨੂੰ ਆਪਣੇ ਪੁਰਖਿਆਂ ਦੀ ਜ਼ਮੀਨ ’ਤੋ ਖਦੇੜਦਿਆਂ ਉਨ੍ਹਾਂ ਨੂੰ ਰਾਤੋਂ ਰਾਤ ਘਰ-ਬਾਰ ਛੱਡਣ ਲਈ ਮਜਬੂਰ ਕਰਨ ਦੀ ਰੌਂਗਟੇ ਖੜੇ ਕਰਨ ਦੀ ਤ੍ਰਾਸਦੀ ਨੂੰ ਕਿਵੇਂ ਭੁਲਾਇਆ ਸਕਦਾ ਹੈ? ਅਨੇਕਾਂ ਨੇ ਜਾਨਾਂ ਗਵਾਈਆਂ ਤਾਂ ਉਜਾੜੇ ਦੇ ਸ਼ਿਕਾਰ ਹੋਏ ਕਸ਼ਮੀਰੀ ਹਿੰਦੂ ਅੱਜ ਵੀ ਹਜ਼ਾਰਾਂ ਦੀ ਗਿਣਤੀ ’ਚ ਕਸ਼ਮੀਰ ਦੇ ਆਪਣੇ ਘਰਾਂ ’ਚ ਮੁੜ ਵਸੇਬੇ ਲਈ ਜੰਮੂ ਦੇ ਰਾਹਤ ਕੈਂਪਾਂ ਵਿਚ ਰੁਲ ਰਹੇ ਹਨ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਜੰਮੂ-ਕਸ਼ਮੀਰ ਦੀ ਆਬਾਦੀ ਲਗਭਗ 12.5 ਮਿਲੀਅਨ ਸੀ, ਜਿਸ ਵਿਚ 67.16% ਆਬਾਦੀ ਦੇ ਨਾਲ, ਮੁਸਲਮਾਨ ਬਹੁਗਿਣਤੀ ਵਿੱਚ ਹਨ ਅਤੇ ਹਿੰਦੂ, 31.17% ਲੋਕਾਂ ਦੇ ਨਾਲ, ਘੱਟ ਗਿਣਤੀ ਵਿੱਚ ਹਨ। ਪਰ ਕਸ਼ਮੀਰ ਵਾਦੀ ਜਿਸ ਵਿਚ ਹਿੰਦੂ ਕੁਲ ਆਬਾਦੀ ਦਾ ਪਹਿਲਾਂ 15 ਪ੍ਰਤੀਸ਼ਤ ਸੀ 1991 ਤਕ ਕੇਵਲ ਜ਼ੀਰੋ ਪੁਆਇੰਟ ਇਕ ਪ੍ਰਤੀਸ਼ਤ ਰਹਿ ਗਈ। ਏਡੀ ਵੱਡੀ ਤ੍ਰਾਸਦੀ ਕਿਵੇਂ ਵਾਪਰੀ, ਇਸ ਲਈ ਜ਼ਿੰਮੇਵਾਰ ਕੌਣ ਹਨ?
ਮਨੀਪੁਰ ਵਿੱਚ, ਹਿੰਦੂ ਮੈਤੇਈ ਜਿਨ੍ਹਾਂ ਨੂੰ ਪਹਿਲਾਂ ਐਸ ਟੀ ਦਰਜਾ ਹਾਸਲ ਸੀ, ਅਤੇ 1901 ਵਿੱਚ ਜਿਨ੍ਹਾਂ ਦੀ ਉੱਥੇ ਕੁਲ ਆਬਾਦੀ ਦਾ 60%, 1951 ਵਿੱਚ 59% ਸੀ, ਹੁਣ ਘੱਟ ਕੇ 49% ਰਹਿ ਗਈ ਹੈ। ਉੱਥੇ ਹੀ ਹਿੰਦੂ ਮੈਤੇਈ ਨੂੰ ਇੰਫਾਲ ਘਾਟੀ ਜੋ ਕਿ ਰਾਜ ਦਾ ਸਿਰਫ਼ 10% ਭੂਗੋਲਿਕ ਖੇਤਰ ਅਤੇ ਇਸ ਦੇ ਸਰੋਤ ਤਕ ਸੀਮਤ ਕਰ ਦਿੱਤਾ ਗਿਆ ਹੈ। ਇਸ ਦੇ ਵਿਪਰੀਤ ਕੁੱਕੀ, ਜੋਮੀ ਅਤੇ ਨਾਗਾ ਆਦਿ ਗੈਰ ਹਿੰਦੂਆਂ ਨੂੰ ਐੱਸ ਟੀ ਦਾ ਦਰਜਾ ਵੀ ਮਿਲਿਆ ਹੋਇਆ ਹੈ ਅਤੇ ਰਾਜ ਖੇਤਰ ਦੇ 90% ਹਿੱਸੇ ’ਤੇ ਵੀ ਕਾਬਜ਼ ਹਨ, ਜਿੱਥੇ ਮੈਤੇਈ ਹਿੰਦੂ ਜ਼ਮੀਨ ਵੀ ਨਹੀਂ ਖ਼ਰੀਦ ਸਕਦਾ। ਅੱਜ ਵੀ ਇਸਾਈ ਮਿਸ਼ਨਰੀਆਂ ਅਤੇ ਵਿਦੇਸ਼ੀ ਤਾਕਤਾਂ ਵੱਲੋਂ ਉਤਰ ਪੂਰਬੀ ਰਾਜਾਂ ਵਿਚ ਧਰਮ ਪਰਿਵਰਤਨ ’ਤੇ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ। ਮਨੀਪੁਰ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਜਾ ਕੇ ’’ਕਬਾਇਲੀ ਕ੍ਰਿਸਚਨ ਚਰਚਜ਼ ਫੋਰਮ” ਦੀ ਹਮਾਇਤ ਹਾਸਲ ਕੁੱਕੀ ਭਾਈਚਾਰੇ ਵੱਲੋਂ 3 ਮਈ 2023 ਨੂੰ ਅਖੌਤੀ “ਸ਼ਾਂਤੀ ਰੈਲੀ” ਦੌਰਾਨ ਨਾ ਕੇਵਲ ਕਈ ਮੈਤੇਈ ਘਰਾਂ ਨੂੰ ਸਾੜ ਦਿੱਤਾ ਗਿਆ। ਸਗੋਂ ਮੰਦਰਾਂ ਨੂੰ ਵੀ ਢਾਹ ਦਿੱਤਾ ਗਿਆ ਅਤੇ ਅੱਗਾਂ ਲਾਈਆਂ ਗਈਆਂ। ਹਿੰਸਾ ਦਾ ਸਿਲਸਿਲਾ ਅੱਜ ਵੀ ਜਾਰੀ ਹੈ।
ਰਾਜਸਥਾਨ ਦੇ ਅਲਵਰ ਤੇ ਭਰਤਪੁਰ ਤੋਂ ਇਲਾਵਾ ਯੂ ਪੀ ਮਥੁਰਾ ਅਤੇ ਹਰਿਆਣੇ ਦੇ ਨੂਹ ਜਿਸ ਨੂੰ ਮੇਵਾਤ ਕਿਹਾ ਜਾਂਦਾ ਹੈ। ਮੁਸਲਮਾਨ ਬਹੁਗਿਣਤੀ ਵਾਲਾ ਖੇਤਰ ਹੈ। ਇੱਥੇ ਵਸਨ ਵਾਲੇ ਮੇਵ ਜਾਤੀ ਦੇ ਪੂਰਵਜ ਹਿੰਦੂ ਰਾਜਪੂਤ ਵੰਸ਼ ਦੇ ਸਨ, ਜੋ ਬਾਅਦ ਵਿਚ ਧਰਮ ਤਬਦੀਲੀ ਰਾਹੀਂ ਮੁਸਲਮਾਨ ਬਣੇ ਹਨ। ਹਰਿਆਣੇ ਦੇ ਨੂਹ ਜ਼ਿਲ੍ਹੇ ’ਚ ਉੱਥੇ ਸਥਿਤ ਤਿੰਨ ਪ੍ਰਮੁੱਖ ਮੰਦਰਾਂ ਲਈ ਹਿੰਦੂ ਭਾਈਚਾਰੇ ਵੱਲੋਂ ਪਿਛਲੇ ਦਿਨੀਂ 31 ਜੁਲਾਈ ਸੋਮਵਾਰ ਨੂੰ ਕੱਢੇ ਜਾ ਰਹੇ ਰਵਾਇਤੀ ਧਾਰਮਿਕ ਸ਼ੋਭਾ ਯਾਤਰਾ ’ਤੇ ਮੇਵ ਮੁਸਲਮਾਨਾਂ ਦੁਆਰਾ ਪੂਰੀ ਤਰਾਂ ਯੋਜਨਾਬੱਧ ਹਮਲਾ ਬੋਲਦਿਆਂ ਧਾਰਮਿਕ ਜਲੂਸ ਰੋਕ ਦੇਣ ਪ੍ਰਤੀ ਰਿਪੋਰਟਿੰਗ ਦੀ ਸਿਆਹੀ ਹਾਲੇ ਸੁੱਕੀ ਨਹੀਂ ਹੈ। ਧਾਰਮਿਕ ਜਲੂਸ ’ਤੇ ਜਿਸ ਵਿਚ ਨਿਰਦੋਸ਼ ਔਰਤਾਂ ਅਤੇ ਬਚਿਆਂ ਤਕ ਨੂੰ ਵੀ ਪੱਥਰਬਾਜ਼ੀ, ਗੋਲੀਆਂ ਅਤੇ ਬੰਬਾਂ ਰਾਹੀਂ ਨਿਸ਼ਾਨਾ ਬਣਾਇਆ ਗਿਆ, ਇਸ ਹਿੰਸਾ ਵਿਚ ਦੋ ਪੁਲੀਸ ਕਰਮੀਆਂ ਸਮੇਤ 6 ਲੋਕਾਂ ਦੀ ਜਾਨ ਚਲੀ ਗਈ। ਨੂਹ ਦੀਆਂ ਸੜਕਾਂ ’ਤੇ ਅੱਗ ਦੀ ਭਿਆਨਕ ਮੰਜ਼ਿਲ ਨੇ ਗੁਆਂਢੀ ਖੇਤਰਾਂ ਨੂੰ ਹੀ ਫ਼ਿਰਕੂ ਤਣਾਓ ਦੀ ਲਪੇਟ ਵਿਚ ਲੈ ਲਿਆ ਅਤੇ ਪ੍ਰਤੀਕਰਮ ਵਜੋਂ ਗੁਰੂਗਰਾਮ ਦੇ ਮਸਜਿਦ ਦੇ 22 ਸਾਲਾ ਇਮਾਮ ਮੁਹੰਮਦ ਸ਼ਾਦ ਦੀ ਜਾਨ ਗਈ। ਕਈ ਨੂਹ ਹਿੰਸਾ ਪ੍ਰਤੀ ਮੁਸਲਮਾਨਾਂ ਨੂੰ ਘੱਟ ਗਿਣਤੀ ਵਰਗ ’ਚ ਰੱਖਦਿਆਂ ਉਨ੍ਹਾਂ ਨਾਲ ਧੱਕਾ ਹੋਣ ਦੀ ਬਾਤ ਪਾਉਂਦੇ ਹਨ। ਨੂਹ ’ਚ ਮੁਸਲਮਾਨਾਂ ਦੀ ਕਰੀਬ 80 ਫ਼ੀਸਦੀ ਆਬਾਦੀ ਨਾਲ ਉਨ੍ਹਾਂ ਦੀ ਇਸ ਇਲਾਕੇ ਵਿਚ ਪੂਰਾ ਦਬਦਬਾ ਹੈ। ਇੱਥੇ ਅਸਲ ਵਿਚ ਘੱਟ ਗਿਣਤੀ ਹਿੰਦੂ ਹਨ। 2011 ਦੀ ਮਰਦਮਸ਼ੁਮਾਰੀ ’ਚ ਨੂਹ ਤਹਿਸੀਲ ਦੀ ਕੁਲ 2.87 ਲੱਖ ਅਬਾਦੀ ਵਿਚੋਂ 2.2ਲੱਖ ਨਾਲ 77 ਫ਼ੀਸਦੀ ਤੋਂ ਵੱਧ ਮੁਸਲਮਾਨ ਹਨ, ਜਿਨ੍ਹਾਂ ਦੀ ਆਬਾਦੀ 1971 ’ਚ 62 ਫ਼ੀਸਦੀ ਸੀ। ਹਿੰਦੂ ਕੇਵਲ 23 ਫ਼ੀਸਦੀ ਹੈ। ਇੱਥੇ ਹੁਣ ਮੇਵ ਨਾਲ ਰੋਹਿੰਗਿਆ ਮੁਸਲਮਾਨ ਵੀ ਆਨ ਕੇ ਜੁੜ ਚੁੱਕੇ ਹਨ।
ਅਮਰੀਕੀ ਪੱਤਰਕਾਰ ਜੇਨੇਟ ਲੇਵੀ ਨੇ ਦੋ ਦਹਾਕੇ ਪਹਿਲਾਂ ਹੀ ਆਪਣੇ ਇਕ ਲੇਖ ਵਿਚ ਇਹ ਚਿਤਾਵਨੀ ਦਿੱਤੀ ਸੀ ਕਿ ਪੱਛਮੀ ਬੰਗਾਲ ਜਲਦ ਹੀ ਇਸਲਾਮਿਕ ਸਟੇਟ ਬਣ ਜਾਵੇਗਾ। ਇਹ ਭਵਿੱਖਬਾਣੀ ਅੱਜ ਸੱਚ ਪ੍ਰੀਤੀ ਹੋ ਰਹੀ ਹੈ। ਅੱਜ ਪੱਛਮੀ ਬੰਗਾਲ ਦੀ 11 ਕਰੋੜ ਦੀ ਅਬਾਦੀ ਵਿਚ 4.2 ਕਰੋੜ ਤੋਂ ਵੱਧ ਮੁਸਲਮਾਨ ਹਨ। ਯੂ ਪੀ ਦੀ 22 ਕਰੋੜ ਅਬਾਦੀ ’ਚ 4.5 ਕਰੋੜ, ਬਿਹਾਰ ਦੀ 10.45 ਕਰੋੜ ’ਚੋਂ 2.2 ਕਰੋੜ, ਅਸਮ ਦੀ 4.1 ਵਿਚੋਂ 1.1 ਕਰੋੜ ਅਤੇ ਕੇਰਲ ਦੀ 3.6 ਕਰੋੜ ਵਿਚੋਂ 1.91 ਲੱਖ ਮੁਸਲਿਮ ਹਨ। ਜੋ ਹਿੰਦੂਆਂ ਦੀ ਘਟ ਰਹੀ ਸੰਖਿਆ ਦਾ ਪਤਾ ਦੇ ਰਹੇ ਹਨ। ਭਾਰਤ ’ਚ ਧਾਰਮਿਕ ਆਬਾਦੀ ’ਚ ਤੇਜ਼ੀ ਨਾਲ ਆਈ ਬਦਲਾਅ ਕਾਰਨ ਅਬਾਦੀ ਦੇ ਵਿਗੜ ਰਹੇ ਤਵਾਜ਼ਨ ਪ੍ਰਤੀ ਸਾਵਧਾਨ ਹੋਣ ਅਤੇ ਚਿੰਤਨ ਮੰਥਨ ਦੀ ਜ਼ਰੂਰਤ ਹੈ। ਸੁਤੰਤਰ ਭਾਰਤ ’ਚ ਪਹਿਲੀ ਜਨਗਣਨਾ 1951 ’ਚ ਅਤੇ ਆਖ਼ਰੀ 2011 ’ਚ ਹੋਈ। ’51 ਦੀ ਜਨਗਣਨਾ ਮੁਤਾਬਿਕ 30 ਕਰੋੜ ਨਾਲ 84% ਹਿੰਦੂ ਸਨ, ਅਤੇ 2011 ’ਚ 96.6 ਕਰੋੜ ਨਾਲ 79 % ਹਿੰਦੂ। ਮੁਸਲਮਾਨ 3.5 ਕਰੋੜ ਤੋਂ 17. 2 ਕਰੋੜ ਨਾਲ 9.8 % ਤੋਂ ਵੱਧ ਕੇ 14.2 % ਮੁਸਲਮਾਨ 2011 ’ਚ ਹੋ ਗਏ ਸਨ। ਦੇਸ਼ ’ਚ ਜਿੱਥੇ ਮੁਸਲਿਮ ਅਬਾਦੀ ’ਚ 5 % ਦਾ ਵਾਧਾ ਹੋਇਆ ਉੱਥੇ ਹੀ ਹਿੰਦੂਆਂ ਦੀ ਆਬਾਦੀ ’ਚ 5 % ਦੀ ਕਮੀ ਆਈ।
ਇਸ ਦੇ ਉਲਟ ਪਾਕਿਸਤਾਨ ’ਚ 1951 ’ਚ 13 % ਹਿੰਦੂ ਆਬਾਦੀ ਸੀ ਜੋ 2017 ’ਚ ਕੇਵਲ 2% ਰਹਿ ਗਈ। ਅਫ਼ਗ਼ਾਨਿਸਤਾਨ ’ਚ 30 ਸਾਲ ਪਹਿਲਾਂ ਡੇਢ ਲੱਖ ਦੇ ਕਰੀਬ ਸਿੱਖ ਸਨ, ਪਰ ਅੱਜ ਗਿਣਤੀ ਦੇ ਹੀ ਹਿੰਦੂ ਤੇ ਸਿੱਖ ਪਰਿਵਾਰ ਉੱਥੇ ਰਹਿ ਗਏ ਹਨ। ਦੇਸ਼ ਦੀ ਵੰਡ ਸਮੇਂ ਬੰਗਲਾ ਦੇਸ਼ ’ਚ 30 % ਹਿੰਦੂ ਸਨ ਅਤੇ 1974 ’ਚ 13.5%, ਜੋ 2011 ਆਉਂਦਿਆਂ 1.27 ਕਰੋੜ ਨਾਲ ਕੁਲ ਦਾ 8.5 % ਰਹਿ ਗਿਆ, ਹੁਣ ਇਹ 6% ਆਂਕੀ ਜਾ ਰਹੀ ਹੈ। ਪੀਊ ਰਿਸਰਚ ਸੈਂਟਰ ਯੂ ਐਸ ਏ ਦਾ ਦਾਅਵਾ ਹੈ ਕਿ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਭਾਰੀ ਸੰਖਿਆ ਹਿੰਦੂ ਪਿਛਲੇ 70 ਸਾਲਾਂ ’ਚ ਹੈਰਾਨੀਜਨਕ ਤਰੀਕੇ ਨਾਲ ਗ਼ਾਇਬ ਹੋ ਗਏ ਹਨ। ਕਿਸੇ ਵੀ ਦੇਸ਼ ਨੇ ਜਾਂ ਸਿਆਣੇ ਬੁੱਧੀਜੀਵੀਆਂ ਨੇ ਪਾਕਿਸਤਾਨ ਜਾਂ ਬੰਗਲਾ ਦੇਸ਼ ਤੋਂ ਇਹ ਸਵਾਲ ਨਹੀਂ ਕੀਤਾ ਕਿ ਹਿੰਦੂ ਕਿਧਰ ਗਏ? ਉਨ੍ਹਾਂ ’ਤੇ ਅੱਤਿਆਚਾਰ ਕਿਉਂ ਹੋ ਰਹੇ ਹਨ? ਅੱਖਾਂ ਬੰਦ ਕਰਕੇ ਇਕ ਭਾਈਚਾਰੇ ਦੀ ਤਰਫ਼ਦਾਰੀ ਕਰਨ ਵਾਲਿਆਂ ਨੂੰ ਪਾਕਿਸਤਾਨ ਅੰਦਰ ਹਿੰਦੂ ਅਤੇ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਕਿਉਂ ਨਹੀਂ ਨਜ਼ਰ ਆਉਂਦੀਆਂ? ਜਿੱਥੇ ਜਬਰੀ ਧਰਮ ਪਰਿਵਰਤਨ ਅਤੇ ਲੜਕੀਆਂ ਨੂੰ ਅਗਵਾ ਕਰਦਿਆਂ ਜਬਰੀ ਨਿਕਾਹ ਆਮ ਵਰਤਾਰਾ ਬਣ ਚੁੱਕਿਆ ਹੈ। ਪਿਛਲੇ ਦਿਨੀਂ ਰਾਵਲਪਿੰਡੀ ਦੇ ਗੁਰਦੁਆਰਾ ਪੰਜਾ ਸਾਹਿਬ ਅੰਦਰ ਪਾਕਿਸਤਾਨ ’ਚ ਰਹਿੰਦੇ ਸਿੱਖਾਂ ਨੂੰ ਜਾਂ ਤਾਂ ਮੁਸਲਮਾਨ ਬਣ ਜਾਣ ਜਾਂ ਫਿਰ ਦੇਸ਼ ਛੱਡ ਜਾਣ ਦੀਆਂ ਧਮਕੀ ਭਰੀਆਂ ਚਿੱਠੀਆਂ ਮਿਲ ਰਹੀਆਂ ਹਨ। ਪਰ ਪਾਕਿਸਤਾਨ ਦੀ ਹਕੂਮਤ ਖ਼ਾਮੋਸ਼ ਹੈ।
ਜਿੱਥੇ ਮੁਸਲਮਾਨ ਅਬਾਦੀ ਵਾਲੇ ਦੇਸ਼ ਇਸਲਾਮਿਕ ਹੁੰਦੇ ਗਏ, ਉੱਥੇ ਹੀ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ 1977 ’ਚ ਭਾਰਤੀ ਸੰਵਿਧਾਨ ਵਿਚ ’ਧਰਮ ਨਿਰਪੇਖ’ ਭਾਵ ਸੈਕੂਲਰ ਸ਼ਬਦ ਹੀ ਜੋੜ ਦਿੱਤਾ। ਉੱਧਰ ਵਿਸ਼ਵ ਦੀ ਇੱਕੋ ਇਕ ਹਿੰਦੂ ਰਾਸ਼ਟਰ ਨੇਪਾਲ ਵੀ 2008 ’ਚ ਆਪਣੇ ਆਪ ਨੂੰ ਧਰਮ ਨਿਰਪੱਖ ਹੋਣ ਦਾ ਐਲਾਨ ਕਰ ਚੁਕਾ ਹੈ। ਅੱਜ ਨੇਪਾਲ ’ਚ ਮੁਸਲਮਾਨਾਂ ਦਾ ਦਬਦਬਾ ਵੱਧ ਰਿਹਾ ਹੈ। ਜਨਵਰੀ 2022 ਨੂੰ ਜਾਰੀ ਜਨਗਣਨਾ ’ਚ ਨੇਪਾਲ ਦੀ ਕੁਲ 2 ਕਰੋੜ 96 ਲੱਖ ਤੋਂ ਵਧੇਰੇ ਆਬਾਦੀ ’ਚ ਕਰੀਬ 11 ਲੱਖ ਦੀ ਆਬਾਦੀ ਨਾਲ ਮੁਸਲਿਮ ਆਬਾਦੀ ’ਚ 2.5 % ਦਾ ਵਾਧਾ ਅਤੇ ਗੋਰਖਿਆਂ ਦੀ ਆਬਾਦੀ ’ਚ 19 ਹਜ਼ਾਰ ਦੇ ਕਰੀਬ ਕਮੀ ਦਰਜ ਕੀਤੀ ਗਈ। ਜਿੱਥੇ ਦੋ ਸਾਲਾਂ ’ਚ 400 ਮਦਰਸੇ ਅਤੇ ਮਸਜਿਦ ਨਵੇਂ ਖੋਲੇ ਗਏ।
ਇੱਥੇ ਹੀ ਪਾਕਿਸਤਾਨੀ ਕਿਰਦਾਰਾਂ ਦਾ ਆਈ ਐਸ ਆਈ ਦੁਆਰਾ ਨੇਪਾਲ ਦੇ ਰਸਤੇ ਯੂ ਪੀ, ਬਿਹਾਰ, ਬੰਗਾਲ, ਹਰਿਆਣਾ ਅਤੇ ਪੰਜਾਬ ਆਦਿ ਵਿਚ ਸਰਗਰਮ ਹੋਣਾ ਅਤੇ ਧਾਰਮਿਕ ਧਰੁਵੀ ਕਰਨ ਨੂੰ ਸ਼ਹਿ ਦੇਣਾ ਵੀ ਦੇਸ਼ ਦੀ ਸੁਰੱਖਿਆ ਅਤੇ ਸਾਡੇ ਸਮਾਜ ਲਈ ਵੀ ਚਿੰਤਾ ਦਾ ਵਿਸ਼ਾ ਹੈ। ਆਈ ਐਸ ਆਈ ਅਤੇ ਹੋਰ ਸ਼ਕਤੀਆਂ ਵੱਲੋਂ ਗੈਰ ਹਿੰਦੂ ਅਲਗਾਉਵਾਦ ਨੂੰ ਲਗਾਤਾਰ ਪਲੋਸ ਕੇ ਰਾਸ਼ਟਰਵਾਦ ’ਤੇ ਹਮਲਾ ਕਰਦਿਆਂ ਅਚੇਤ ਸੁਚੇਤ ਰੂਪ ’ਚ ਹਿੰਦੂ ਮਨੋਬਲ ’ਤੇ ਤਿੱਖਾ ਕੁਹਾੜਾ ਚਲਾਇਆ ਜਾ ਰਿਹਾ ਹੈ। ਭਾਰਤੀ ਹਿੰਦੂਆਂ ਨੂੰ ਵੀ ਇਸ ਦਿਸ਼ਾ ’ਚ ਚਿੰਤਨ ਕਰਨਾ ਹੋਵੇਗਾ? ਇੱਥੇ ਸਾਵਧਾਨ ਹੋਣ ਅਤੇ ’’ਸਾਵਧਾਨੀ ਘਟੀ ਤੇ ਦੁਰਘਟਨਾ ਘਟੀ’ ਨੂੰ ਚੇਤਿਆਂ ’ਚ ਬਿਠਾਉਣ ਦੀ ਲੋੜ ਹੈ। ਸਮਾਂ ਰਹਿੰਦਿਆਂ ਨੁਕਸਾਨ ਦਾ ਅਨੁਮਾਨ ਲਾਉਂਦਿਆਂ ਹਿੰਦੂ ਪੁਨਰ ਗਠਨ – ਪੁਨਰ ਜਾਗ੍ਰਿਤੀ ਅਤੇ ਰਾਸ਼ਟਰੀ ਪੁਨਰ ਸੁਰਜੀਤੀ ਅੰਦੋਲਨ ਨੂੰ ਨਵੀਂ ਦਿਸ਼ਾ ਦੇਣਾ ਹੋਵੇਗਾ।
ਸਾਡੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਹਿੰਦੂਤਵ ਤੋਂ ਤਕਲੀਫ਼ ਹੈ, ਉਨ੍ਹਾਂ ਨੂੰ ਹਿੰਦੂਆਂ ਦੀ ਜਗਾ ’ਤੇ ਆਪਣੇ ਆਪ ਨੂੰ ਰੱਖ ਕੇ ਸਹੀ ਦਿਸ਼ਾ ਵਿਚ ਸੋਚਣ ਵਿਚਾਰਨ ਦੀ ਲੋੜ ਹੈ। ਸਵਾਲ ਉੱਠਦਾ ਹੈ ਕਿ ਹਿੰਦੂਆਂ ’ਤੇ ਹੋ ਰਹੀਆਂ ਵਧੀਕੀਆਂ ਦਾ ਜੇ ਉਹ ਪ੍ਰਤੀਕਰਮ ਦਿੱਤੇ ਹਨ ਤਾਂ ਕੀ ਇਹ ਉਨ੍ਹਾਂ ਦਾ ਹੱਕ ਨਹੀਂ? ਕੀ ਸਾਡੇ ( ਸਿੱਖਾਂ) ਨਾਲ ਹੁੰਦੀਆਂ ਵਧੀਕੀਆਂ ਦਾ ਜਵਾਬ ’’ਜਬੈ ਬਾਣ ਲਾਗਿਯੋ।। ਤਬੈ ਰੋਸ ਜਾਗਿਯੋ।।’’ ਨਾਲ ਨਹੀਂ ਦਿੱਤਾ ਜਾਂਦਾ? ਜਾਂ ਫਿਰ ’’ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।।” ਦੇ ਸਿਧਾਂਤ ਨੂੰ ਨਹੀਂ ਅਪਣਾਇਆ ਜਾਂਦਾ? ਸੋ, ਜਿਨ੍ਹਾਂ ਲੋਕਾਂ ਨੂੰ ਲਗਦਾ ਹੈ ਕਿ ਹਿੰਦੂਆਂ ਪ੍ਰਤੀ ਮੌਜੂਦਾ ਵਰਤਾਰਾ ਉਨ੍ਹਾਂ ਲਈ ਕੋਈ ਖ਼ਤਰਾ ਨਹੀਂ, ਉਨ੍ਹਾਂ ਸਾਹਮਣੇ ਇਸ ਵਕਤ ਹਰ ਦਿਲ ਅਜ਼ੀਜ਼ ਸ਼ਾਇਰ ਸੁਰਜੀਤ ਪਾਤਰ ਦੇ ਇਹ ਬੋਲ ਰੱਖਣਾ ਚਾਹਾਂਗਾ, ’’ ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ।’’
( ਪ੍ਰੋ. ਸਰਚਾਂਦ ਸਿੰਘ ਖਿਆਲਾ) ਕਾਰਜਕਾਰਨੀ ਮੈਂਬਰ , ਪੰਜਾਬ ਭਾਜਪਾ। 9781355522
———-
हिंदुओं को मारो भी और धर्मनिरपेक्षता की जिम्मेदारी भी……..
भारत में धार्मिक जनसंख्या का बिगड़ता संतुलन हिंदू अस्तित्व के लिए खतरा।
————–
भारत में अल्पसंख्यकों के साथ होने वाली किसी भी घटना को बहुसंख्यक पर डाल देते है, और धर्मनिरपेक्षता बनाए रखने की जिम्मेदारी भी । हिंदू फोबिया से ग्रस्त ऐसे कुचिन्तको की कोई कमी नहीं है जो हुसन को तो हुसन कहते हैं लेकिन हत्या को हत्या कहने से इनकार करते हैं। वे अल्पसंख्यकों के लिए भय और आतंक की बरतान्त गढ़ने पर तुले हुए हैं, जिनकी प्रकृति हर मामले में हिंदुत्व और हिंदूराष्ट्र का होव्वा खड़ा करते हुए आरएसएस का नाम बीच में लाना होता है। लेकिन विडंबना और हकीकत ये है कि भारत के कई हिस्सों में हिंदुओं को पीटा भी जा रहा है और हिंसा के लिए भी उन्हें ही जिम्मेदार ठहराया जा रहा है.
देश की आजादी के बाद भी देश के कई हिस्सों जैसे कि कश्मीर, दक्षिण और उत्तर पूर्वी राज्यों आदि में हिंदुओं का अस्तित्व और सुरक्षा खतरे में है। केरल में हिंदू संस्कृति का मजाक उड़ाया जा रहा है, चाहे हिंदू संस्कृति का गढ़ कहे जाने वाले पश्चिम बंगाल में हो या हरियाणा के नूह, हिंदू समुदाय को धार्मिक जुलूस निकालने से भी रोका जा रहा है। यह एक काला सच है कि पंजाब के काले दौर में बड़ी संख्या में गांवों में रहने वाले हिंदुओं को बेदखल कर दिया गया था। क्या कश्मीरी चरमपंथियों द्वारा सदियों से घाटी में रहने वाले हिंदुओं पर क्रूरतापूर्वक अत्याचार करने और 1990 के दशक के दौरान उन्हें वहां से भागने के लिए मजबूर करने की त्रासदी ने औरंगजेब के अत्याचारों को फीका नहीं कर दिया? स्वार्थ की राजनीति, राज्य की लाचारी और प्रांतीय अल्पसंख्यकों को सुरक्षा की गारंटी न देने के कारण उस समय कश्मीर में मानवता और सभ्यता के विनाश की वह कहानी लिखी गई जिसके बारे में कश्मीरी हिंदुओं ने कभी सपने में भी नहीं सोचा था। 90 के दशक में पाकिस्तान संचालित आतंकवादी समूहों द्वारा घाटी के निर्दोष कश्मीरी पंडितों पर किए गए अत्याचारों के दर्द की कल्पना करना भी दिल दहला देने वाला है। इस में, कश्मीरी पंडितों की बहू बेटियों और बहनों के अपमान, व्यवस्थित सामूहिक हत्याओं और हिंदुओं को उनकी पैतृक भूमि से उखाड़ने और रात के वक्त ही अपने घर छोड़ने के लिए मजबूर करने की त्रासदी को कोई कैसे भूल सकता है? आज भी, हजारों विस्थापित कश्मीरी हिंदू अपनी जान गंवा चुके हैं और कश्मीर में अपने घरों में पुनर्वास के लिए जम्मू के राहत शिविरों में दिन बिता रहे हैं। 2011 की जनगणना के अनुसार, जम्मू और कश्मीर की जनसंख्या लगभग 12.5 मिलियन थी, जिसमें 67.16% आबादी के साथ मुस्लिम बहुसंख्यक थे और 31.17% आबादी के साथ हिंदू अल्पसंख्यक थे। लेकिन कश्मीर घाटी, जहां कुल जनसंख्या का 15 प्रतिशत हिंदू थे, 1991 तक घटकर केवल शून्य दशमलव एक प्रतिशत रह गया था। कैसे घटी बड़ी त्रासदी, कौन है इसका जिम्मेदार?
मणिपुर में, हिंदू मैतेई, जिन्हें पहले एसटी का दर्जा प्राप्त था, और जो 1901 में वहां की कुल आबादी का 60% थे, 1951 में घटकर 59% और अब 49% हो गए। साथ ही हिंदू मैतेई इम्फाल घाटी तक ही सीमित है,। जो राज्य के भौगोलिक क्षेत्र और उसके संसाधनों का केवल 10% है जिसे हर कोई साझा कर सकता है। इसके विपरीत, कुकी, जोमी और नागा जैसे गैर-हिंदुओं को एसटी का दर्जा मिला है और वे राज्य क्षेत्र के 90% हिस्से पर कब्जा रखते हैं, जहां मैतेई हिंदू जमीन भी नहीं खरीद सकता है। आज भी ईसाई मिशनरियां और विदेशी ताकतें पूर्वोत्तर राज्यों में धर्मांतरण पर पूरा जोर लगा रही हैं। मणिपुर उच्च न्यायालय के आदेशों के खिलाफ “आदिवासी ईसाई चर्च फोरम” द्वारा समर्थित कुकी समुदाय द्वारा 3 मई 2023 को तथाकथित “शांति रैली” आदिवासी एकता मार्च के दौरान, न केवल कई मैताई घरों को जला दिया गया। बल्कि मंदिरों को भी तोड़ा गया और आग लगा दी गई. हिंसा आज भी जारी है.
राजस्थान के अलवर और भरतपुर के अलावा यूपी का मथुरा और हरियाणा का नूह जिसे मेवात कहा जाता है। यह मुस्लिम बहुल क्षेत्र है. यहां रहने वाली मेव जाति के पूर्वज हिंदू राजपूत वंश के थे, जिन्होंने बाद में इस्लाम अपना लिया। हरियाणा के नूंह जिले में , 31 जुलाई को हिंदू समुदाय द्वारा वहां स्थित तीन प्रमुख मंदिरों के लिए निकाली जा रही पारंपरिक धार्मिक शोभा यात्रा पर मेव मुसलमानों द्वारा पूर्ण योजनाबद्ध हमले की रिपोर्ट की स्याही अभी भी सूखी नहीं है। धार्मिक जुलूस पर पथराव, गोलियों और बमों से निर्दोष महिलाओं और यहां तक कि बच्चों को भी निशाना बनाया गया, इस हिंसा में दो पुलिसकर्मियों समेत 6 लोगों की जान चली गई. नूह की सड़कों पर आग के भयावह दृश्य ने पड़ोसी इलाकों को सांप्रदायिक तनाव में डाल दिया और प्रतिक्रिया में, गुरुग्राम में एक मस्जिद के 22 वर्षीय इमाम मुहम्मद शाद की जान चली गई। कई लोग मुसलमानों को अल्पसंख्यक में रखकर , उनके साथ हिंसा की बात करते हैं. नूह में लगभग 80 प्रतिशत मुस्लिम आबादी होने के कारण इस क्षेत्र पर उनका पूरा प्रभुत्व है। वास्तव में वहां हिंदू अल्पसंख्यक हैं। 2011 की जनगणना के अनुसार, नूह तहसील की कुल 2.87 लाख आबादी में से 77 प्रतिशत से अधिक 2.2 लाख मुस्लिम हैं, जिनकी आबादी 1971 में 62 प्रतिशत थी। हिन्दू मात्र 23 प्रतिशत हैं। इधर, रोहिंग्या मुसलमान भी मेवो से जुड़ गए हैं.
अमेरिकी पत्रकार जेनेट लेवी ने दो दशक पहले अपने एक लेख में चेतावनी दी थी कि पश्चिम बंगाल जल्द ही एक इस्लामिक राज्य बन जाएगा। यह भविष्यवाणी आज सच हो रही है. आज पश्चिम बंगाल की 11 करोड़ आबादी में से 4.2 से ज्यादा मुस्लिम हैं. यूपी की 22 करोड़ आबादी में से 4.5 करोड़, बिहार की 10.45 करोड़ में से 2.2 करोड़, असम की 4.1 करोड़ में से 1.1 करोड़ और केरल की 3.6 करोड़ में से 1.91 लाख आबादी मुस्लिम है। जो हिंदुओं की घटती संख्या को दर्शा रहा है. भारत में धार्मिक जनसंख्या में तेजी से हो रहे बदलाव के कारण जनसंख्या के बिगड़ते संतुलन के बारे में सावधान रहने और सोचने की जरूरत है। स्वतंत्र भारत में पहली जनगणना 1951 में और आखिरी 2011 में आयोजित की गई थी। 1951 की जनगणना के अनुसार 30 करोड़ से 84% हिंदू थे और 2011 में 96.6 करोड़ से 79% हिंदू थे। 2011 में मुसलमान 3.5 मिलियन से बढ़कर 17.2 मिलियन हो गए, 9.8% से बढ़कर 14.2% हो गए। देश में जहां मुस्लिम आबादी 5% बढ़ी, वहीं हिंदुओं की आबादी 5% घट गई।
इसके विपरीत, पाकिस्तान में 1951 में 13% हिंदू आबादी थी, जो 2017 में केवल 2% रह गई। 30 साल पहले अफगानिस्तान में करीब डेढ़ लाख सिख थे, लेकिन आज वहां बहुत कम संख्या में हिंदू और सिख परिवार बचे हैं। देश के विभाजन के समय बांग्लादेश में 30% और 1974 में 13.5% हिंदू थे, जो 2011 में घटकर कुल 1.27 करोड़ के साथ 8.5% रह गए, अब यह 6% होने का अनुमान है। प्यू रिसर्च सेंटर यूएसए का दावा है कि पिछले 70 सालों में बांग्लादेश और पाकिस्तान से बड़ी संख्या में हिंदू आश्चर्यजनक तरीके से गायब हो गए हैं। किसी भी देश या समझदार बुद्धिजीवी ने पाकिस्तान या बांग्लादेश से यह सवाल नहीं पूछा कि हिंदू कहां गए? उन्हें क्यों सताया जा रहा है? एक समुदाय पर अंधाधुंध हिमायत करने वालों को पाकिस्तान में हिंदुओं और सिखों पर हो रहे अत्याचार क्यों नहीं दिखते? जहां जबरन धर्म परिवर्तन और लड़कियों का अपहरण कर जबरन शादी कराना आम बात हो गई है. हाल के दिनों में रावलपिंडी के गुरुद्वारा पंजा साहिब के अंदर पाकिस्तान में रहने वाले सिखों को धमकी भरे पत्र मिल रहे हैं कि या तो वे मुस्लिम बन जाएं या देश छोड़ दें। लेकिन पाकिस्तान सरकार चुप है.
जबकि मुस्लिम आबादी वाले देश इस्लामिक हो रहे है, भारत की तत्कालीन प्रधान मंत्री श्रीमती इंदिरा गांधी ने 1977 में भारतीय संविधान में ‘धर्म निरपेख’ शब्द जोड़ दिया। दूसरी ओर, दुनिया के एकमात्र हिंदू राष्ट्र नेपाल ने भी 2008 में खुद को धर्मनिरपेक्ष घोषित कर दिया है। आज नेपाल में मुसलमान बढ़ता जा रहा है। जनवरी 2022 को जारी जनगणना में नेपाल की कुल 2 करोड़ 96 लाख से ज्यादा की आबादी में से करीब 11 लाख की आबादी से मुस्लिम आबादी में 2.5% की बढ़ोतरी और आबादी में करीब 19 हजार की कमी गोरखाओं का रिकार्ड किया गया। जहां दो साल में 400 नए मदरसे और मस्जिद खोले गए.
यहीं यूपी, बिहार, बंगाल, हरियाणा और पंजाब आदि में आईएसआई के माध्यम से पाकिस्तानी किरदारों की गतिविधियां और धार्मिक ध्रुवीकरण को बढ़ावा देना भी देश और हमारे समाज की सुरक्षा के लिए चिंता का विषय है। आईएसआई और अन्य ताकतें लगातार गैर-हिन्दू अलगाववाद को बढ़ावा देकर राष्ट्रवाद पर प्रहार कर रही हैं और सुचेत रूप से हिन्दू मनोबल पर तीखी कुल्हाड़ी चलाई जा रही है। भारतीय हिंदुओं को भी इस दिशा में सोचना होगा? सावधान रहने की जरूरत है और ध्यान रखें कि ”सावधानी कम होई तो दुर्घटना घटी”। समय रहते क्षति का आकलन करते हुए हिंदू नवजागरण एवं राष्ट्रीय पुनरुत्थान आंदोलन को नई दिशा देनी होगी।
हममें से जिन लोगों को हिंदुत्व से दिक्कत है, उन्हें खुद को हिंदुओं के स्थान पर रखकर सही दिशा में सोचने की जरूरत है। सवाल उठता है कि अगर उन्होंने हिंदुओं पर हो रही ज्यादती पर प्रतिक्रिया दी है तो क्या यह उनका अधिकार नहीं है? क्या हमारे (सिखों) साथ हुई ज्यादतियों का जवाब “जबै बान लाग्यो”। तबै रोस जगियो।” के साथ नहीं दिया जाता है? या फिर, “जूं कार अज़ हमह हीलते दर गुज़सत, हलाल अस्त बर्दां ब शमशीर दस्त।” के सिद्धांत का पालन नहीं किया जाता है? तो जो लोग ये सोचते हैं कि हिंदुओं के प्रति मौजूदा हालात उनके लिए ख़तरा नहीं हैं, मैं उनके सामने हर दिल अजीज शायर सुरजीत पातर के ये शब्द रखना चाहूंगा, ”लग्गी जे तेरे कॉलजे शुरी नहीं , यह न समझ कि शहर की हालत बुरी नहीं”.